Punjab Weather Today: ਜਾਣੋ ਪੰਜਾਬ 'ਚ ਕਿੱਥੇ-ਕਿੱਥੇ ਪੈ ਸਕਦਾ ਛਮ-ਛਮ ਮੀਂਹ! ਛਾਏ ਕਾਲੇ-ਕਾਲੇ ਬੱਦਲ...ਅਗਲੇ 5 ਦਿਨਾਂ ਤੱਕ ਮੀਂਹ ਦੀ ਸੰਭਾਵਨਾ
ਬੀਤੇ ਦਿਨ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਾਰਿਸ਼ ਦੇਖਣ ਨੂੰ ਮਿਲੀ। ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਕਰਕੇ ਮੀਂਹ ਦੇ ਆਸਾਰ ਬਣੇ ਹੋਏ ਹਨ। ਕੱਲ੍ਹ ਸੋਮਵਾਰ ਤੋਂ ਮੁੜ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ।

ਪੰਜਾਬ ਵਿੱਚ ਅੱਜ ਵੀ ਮੌਸਮ ਵਿਭਾਗ ਵੱਲੋਂ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਪਰ, ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਕਰਕੇ ਮੀਂਹ ਦੇ ਆਸਾਰ ਬਣੇ ਹੋਏ ਹਨ। ਕੱਲ੍ਹ ਸੋਮਵਾਰ ਤੋਂ ਮੁੜ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਇਸ ਤੋਂ ਇਲਾਵਾ, ਬੀਤੇ ਦਿਨ ਕੁਝ ਜ਼ਿਲ੍ਹਿਆਂ ਵਿੱਚ ਹੀ ਮੀਂਹ ਪਈ, ਜਿਸ ਕਾਰਨ ਅਧਿਕਤਮ ਤਾਪਮਾਨ ਵਿੱਚ ਹਲਕਾ ਵਾਧਾ ਨੋਟ ਕੀਤਾ ਗਿਆ। ਜੇਕਰ ਗੱਲ ਕਰੀਏ ਅੱਜ ਯਾਨੀਕਿ ਐਤਵਾਰ ਵਾਲੇ ਦਿਨ ਤਾਂ ਲੋਕ ਸਾਵਧਾਨੀ ਦੇ ਨਾਲ ਹੀ ਬਾਹਰ ਜਾਣ ਕਿਉਂਕਿ ਸਵੇਰ ਤੋਂ ਹੀ ਆਸਮਾਨ ਦੇ ਵਿੱਚ ਕਾਲੇ ਬੱਦਲ ਛਾਏ ਹੋਏ ਹਨ ਤਾਂ ਮੀਂਹ ਪੈਣ ਦੀ ਸੰਭਾਵਨਾ ਵੱਧਾ ਹੈ। ਜਿਸ ਕਰਕੇ ਪਟਿਆਲਾ ਦੇ ਵਿੱਚ ਸਵੇਰੇ 7 ਵਜੇ ਤੋਂ ਹੀ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਹੈ।
ਪੰਜਾਬ ਵਿੱਚ ਔਸਤ ਅਧਿਕਤਮ ਤਾਪਮਾਨ ਵਿੱਚ 1.8 ਡਿਗਰੀ ਸੈਲਸੀਅਸ ਦੀ ਵਾਧੂ ਦਰਜ ਕੀਤੀ ਗਈ, ਪਰ ਇਹ ਹਜੇ ਵੀ ਆਮ ਤੌਰ 'ਤੇ ਰਿਕਾਰਡ ਹੋਣ ਵਾਲੇ ਤਾਪਮਾਨ ਨਾਲੋਂ 1.7°C ਘੱਟ ਹੈ। ਸੂਬੇ 'ਚ ਸਭ ਤੋਂ ਵੱਧ ਤਾਪਮਾਨ 34.5°C ਭਾਖੜਾ ਡੈਮ (ਰੂਪਨਗਰ) ਵਿੱਚ ਦਰਜ ਕੀਤਾ ਗਿਆ। ਇਸਦੇ ਇਲਾਵਾ:
ਅੰਮ੍ਰਿਤਸਰ: 32.3°C (ਸਧਾਰਨ ਨਾਲੋਂ 1.7°C ਘੱਟ)
ਲੁਧਿਆਣਾ: 32.2°C
ਪਟਿਆਲਾ: 31.2°C
ਬਠਿੰਡਾ: 31.6°C
ਮੀਂਹ ਦੀ ਗੱਲ ਕਰੀਏ ਤਾਂ:
ਹੁਸ਼ਿਆਰਪੁਰ: 41.5 ਮਿ.ਮੀ.
ਰੂਪਨਗਰ: 13 ਮਿ.ਮੀ.
ਮੋਗਾ: 4 ਮਿ.ਮੀ.
ਲੁਧਿਆਣਾ: 0.4 ਮਿ.ਮੀ.
ਪਟਿਆਲਾ: 0.2 ਮਿ.ਮੀ.
ਇਹ ਅੰਕੜੇ ਦੱਸਦੇ ਹਨ ਕਿ ਕੁਝ ਹਿੱਸਿਆਂ ਵਿੱਚ ਹਲਕੀ ਮੀਂਹ ਹੋਈ, ਜਦਕਿ ਕਈ ਇਲਾਕਿਆਂ ਵਿੱਚ ਮੌਸਮ ਵਧੇਰੇ ਗਰਮ ਰਿਹਾ।
6 ਅਗਸਤ ਤੱਕ ਮੌਸਮ ਦੀ ਚੇਤਾਵਨੀ ਅਤੇ ਮੀਂਹ ਦਾ ਅਨੁਮਾਨ:
• ਅਗਲੇ 4 ਦਿਨਾਂ ਦੌਰਾਨ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਮੱਧਮ ਮੀਂਹ ਦੀ ਸੰਭਾਵਨਾ ਹੈ।
• ਹੁਸ਼ਿਆਰਪੁਰ, ਨਵਾਂਸ਼ਹਿਰ, ਗੁਰਦਾਸਪੁਰ, ਪਠਾਨਕੋਟ ਅਤੇ ਰੂਪਨਗਰ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
• 4 ਅਤੇ 5 ਅਗਸਤ ਨੂੰ ਵੀ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਵਰਖਾ ਦਾ ਅਲਰਟ ਹੈ।
• ਜ਼ਿਆਦਾਤਰ ਜ਼ਿਲ੍ਹਿਆਂ ਵਿੱਚ 25% ਤੋਂ ਵੱਧ ਥਾਵਾਂ 'ਤੇ ਮੀਂਹ ਪੈ ਸਕਦੀ ਹੈ।
• ਉੱਤਰੀ ਅਤੇ ਪੂਰਵੀ ਪੰਜਾਬ ਵਿੱਚ ਵੱਧ ਮੀਂਹ ਹੋਣ ਦੀ ਸੰਭਾਵਨਾ ਹੈ, ਜਦਕਿ ਦੱਖਣ-ਪੱਛਮੀ ਜ਼ਿਲ੍ਹੇ ਸੁੱਕੇ ਰਹਿ ਸਕਦੇ ਹਨ।
ਪੰਜਾਬ ਦੇ ਮੁੱਖ ਸ਼ਹਿਰਾਂ ਦਾ ਹਾਲ
ਅੰਮ੍ਰਿਤਸਰ: ਹਲਕੇ ਬੱਦਲ ਛਾਏ ਰਹਿਣਗੇ, ਮੀਂਹ ਦੀ ਸੰਭਾਵਨਾ ਹੈ। ਤਾਪਮਾਨ 26 ਤੋਂ 33 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਜਲੰਧਰ: ਹਲਕੇ ਬੱਦਲ ਛਾਏ ਰਹਿਣਗੇ, ਮੀਂਹ ਦੀ ਸੰਭਾਵਨਾ ਹੈ। ਤਾਪਮਾਨ 26 ਤੋਂ 29 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਲੁਧਿਆਣਾ: ਹਲਕੇ ਬੱਦਲ ਛਾਏ ਰਹਿਣਗੇ, ਮੀਂਹ ਦੀ ਸੰਭਾਵਨਾ ਹੈ। ਤਾਪਮਾਨ 25 ਤੋਂ 33 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਪਟਿਆਲਾ: ਹਲਕੇ ਬੱਦਲ ਛਾਏ ਰਹਿਣਗੇ, ਮੀਂਹ ਦੀ ਸੰਭਾਵਨਾ ਹੈ। ਤਾਪਮਾਨ 26 ਤੋਂ 31 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਮੋਹਾਲੀ: ਹਲਕੇ ਬੱਦਲ ਛਾਏ ਰਹਿਣਗੇ, ਮੀਂਹ ਦੀ ਸੰਭਾਵਨਾ ਹੈ। ਤਾਪਮਾਨ 27 ਤੋਂ 31 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।






















