ਜਲੰਧਰ 'ਚ ਨਸ਼ੇ 'ਚ ਧੁੱਤ ASI ਦਾ ਵੀਡੀਓ ਵਾਇਰਲ, ਬੱਸ ਲੇਟ ਹੋਣ 'ਤੇ ਕੱਢੀਆਂ ਗਾਲਾਂ
Jalandhar News: ਜਲੰਧਰ ਬੱਸ ਸਟੈਂਡ 'ਤੇ ਇੱਕ ਨਸ਼ੇ ਵਿੱਚ ਧੁੱਤ ASI ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਉਹ ਚੰਗੀ ਤਰ੍ਹਾਂ ਖੜ੍ਹਾ ਵੀ ਨਹੀਂ ਹੋ ਪਾ ਰਿਹਾ ਹੈ ਅਤੇ ਫਿਰ ਜ਼ਮੀਨ 'ਤੇ ਡਿੱਗਦਾ ਨਜ਼ਰ ਆ ਰਿਹਾ ਹੈ।

Jalandhar News: ਜਲੰਧਰ ਬੱਸ ਸਟੈਂਡ 'ਤੇ ਇੱਕ ਨਸ਼ੇ ਵਿੱਚ ਧੁੱਤ ASI ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਉਹ ਚੰਗੀ ਤਰ੍ਹਾਂ ਖੜ੍ਹਾ ਵੀ ਨਹੀਂ ਹੋ ਪਾ ਰਿਹਾ ਹੈ ਅਤੇ ਫਿਰ ਜ਼ਮੀਨ 'ਤੇ ਡਿੱਗਦਾ ਨਜ਼ਰ ਆ ਰਿਹਾ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਦੀ ਆਹ ਹਾਲਤ ਵੇਖੀ ਅਤੇ ਇੱਕ ਵੀਡੀਓ ਬਣਾਈ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਚਸ਼ਮਦੀਦਾਂ ਦੇ ਅਨੁਸਾਰ ਨਸ਼ੇ ਵਿੱਚ ਧੁੱਤ ASI ਬੱਸ ਸਟੈਂਡ ਪਾਰਕਿੰਗ ਏਰੀਆ ਵਿੱਚ ਫੁੱਟਪਾਥ 'ਤੇ ਲਗਭਗ 20 ਮਿੰਟ ਬੈਠਾ ਬੱਸ ਦੀ ਉਡੀਕ ਕਰਦਾ ਰਿਹਾ। ਜਦੋਂ ਲੋਕਾਂ ਨੇ ਉਸਨੂੰ ਉਸਦੇ ਨਸ਼ੇ ਬਾਰੇ ਪੁੱਛਿਆ, ਤਾਂ ਉਸਨੇ ਦਾਅਵਾ ਕੀਤਾ ਕਿ ਉਸਨੇ ਸਿਰਫ਼ ਅੱਧਾ ਪੈੱਗ ਲਾਇਆ ਹੈ।
ਉੱਥੇ ਹੀ ਇਸੇ ਦੌਰਾਨ ਕਿਸੇ ਨੇ ਕਿਹਾ ਕਿ ਬੱਸ ਦੇਰੀ ਨਾਲ ਆਵੇਗੀ ਜਾਂ ਨਹੀਂ ਤਾਂ ASI ਨੇ ਆਪਣੀ ਗਲਤੀ ਮੰਨਣ ਦੀ ਥਾਂ ਬੱਸ ਦੇ ਲੇਟ ਹੋਣ ਦਾ ਹਵਾਲਾ ਦੇ ਕੇ ਗਾਲਾਂ ਕੱਢਣ ਲੱਗ ਪਿਆ।
ਮਿਲੀ ਜਾਣਕਾਰੀ ਮੁਤਾਬਕ ਨਸ਼ੇ ਵਿੱਚ ਧੁੱਤ ਏਐਸਆਈ ਦੀ ਪਛਾਣ ਹਰਪਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਪੀਏਪੀ ਟ੍ਰੇਨਿੰਗ ਸੈਂਟਰ ਵਿੱਚ ਤਾਇਨਾਤ ਸੀ। ਕਥਿਤ ਤੌਰ 'ਤੇ ਉਹ ਬੁੱਧਵਾਰ ਨੂੰ ਕਪੂਰਥਲਾ ਜਾਣ ਲਈ ਬੱਸ ਸਟੈਂਡ 'ਤੇ ਪਹੁੰਚਿਆ ਸੀ, ਪਰ ਜ਼ਿਆਦਾ ਸ਼ਰਾਬ ਪੀਣ ਕਾਰਨ ਉਹ ਪਾਰਕਿੰਗ ਏਰੀਆ ਵਿੱਚ ਫੁੱਟਪਾਥ 'ਤੇ ਬੈਠ ਗਿਆ ਅਤੇ ਬਾਅਦ ਵਿੱਚ ਲੇਟ ਗਿਆ।
ਘਟਨਾ ਦੌਰਾਨ, ਰਾਹਗੀਰਾਂ ਨੇ ਏਐਸਆਈ ਦੀ ਹਾਲਤ ਦਾ ਵੀਡੀਓ ਰਿਕਾਰਡ ਕੀਤਾ, ਜੋ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪੁਲਿਸ ਵਿਭਾਗ ਨੇ ਅਜੇ ਤੱਕ ਇਸ ਮਾਮਲੇ ਸੰਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।






















