ਪਟਿਆਲਾ ਦੇ ਮਾਤਾ ਕੌਸ਼ੱਲਿਆ ਹਸਪਤਾਲ 'ਚ ਦਵਾਈਆਂ ਦੀ ਘਾਟ, ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਿਲਾਂ
ਪਟਿਆਲਾ ਦਾ ਪ੍ਰਮੁੱਖ ਜੱਚਾ-ਬੱਚਾ ਸਰਕਾਰੀ ਮਾਤਾ ਕੌਸ਼ੱਲਿਆ ਹਸਪਤਾਲ ਇਸ ਸਮੇਂ ਦਵਾਈਆਂ ਦੀ ਘਾਟ ਨਾਲ ਜੂਝ ਰਿਹਾ ਹੈ। ਇਸ ਸਮੇਂ ਹਸਪਤਾਲ ਵਿੱਚ ਸਰਿੰਜਾਂ ਵੀ ਉਪਲਬਧ ਨਹੀਂ ਹਨ। ਮਰੀਜ਼ਾਂ ਨੂੰ ਜ਼ਿਆਦਾਤਰ ਦਵਾਈਆਂ ਬਾਹਰੋਂ ਲਿਆਉਣ ਲਈ ਕਿਹਾ ਜਾ ਰਿਹਾ ਹੈ।
ਪਟਿਆਲਾ : ਪਟਿਆਲਾ ਦਾ ਪ੍ਰਮੁੱਖ ਜੱਚਾ-ਬੱਚਾ ਸਰਕਾਰੀ ਮਾਤਾ ਕੌਸ਼ੱਲਿਆ ਹਸਪਤਾਲ ਇਸ ਸਮੇਂ ਦਵਾਈਆਂ ਦੀ ਘਾਟ ਨਾਲ ਜੂਝ ਰਿਹਾ ਹੈ। ਇਸ ਸਮੇਂ ਹਸਪਤਾਲ ਵਿੱਚ ਸਰਿੰਜਾਂ ਵੀ ਉਪਲਬਧ ਨਹੀਂ ਹਨ। ਮਰੀਜ਼ਾਂ ਨੂੰ ਜ਼ਿਆਦਾਤਰ ਦਵਾਈਆਂ ਬਾਹਰੋਂ ਲਿਆਉਣ ਲਈ ਕਿਹਾ ਜਾ ਰਿਹਾ ਹੈ। ਮਾਤਾ ਕੌਸ਼ੱਲਿਆ ਹਸਪਤਾਲ ਨੂੰ 245 ਕਿਸਮ ਦੀਆਂ ਦਵਾਈਆਂ ਦੀ ਸਪਲਾਈ ਕੀਤੀ ਜਾਂਦੀ ਹੈ ਪਰ ਇਸ ਸਮੇਂ ਹਸਪਤਾਲ ਵਿੱਚ 115 ਤਰ੍ਹਾਂ ਦੀਆਂ ਦਵਾਈਆਂ ਹੀ ਉਪਲਬਧ ਹਨ।
ਦਰਅਸਲ 'ਚ ਮਾਤਾ ਕੌਸ਼ੱਲਿਆ ਹਸਪਤਾਲ ਵਿੱਚ ਰੋਜ਼ਾਨਾ 10-12 ਜਣੇਪੇ ਹੁੰਦੇ ਹਨ। ਇਸ ਦੇ ਬਾਵਜੂਦ ਦਵਾਈਆਂ ਦੀ ਭਾਰੀ ਕਿੱਲਤ ਕਾਰਨ ਮਰੀਜ਼ਾਂ ਵਿੱਚ ਭਾਰੀ ਰੋਸ ਹੈ। ਸਥਿਤੀ ਇਹ ਹੈ ਕਿ ਹਸਪਤਾਲ ਵਿੱਚ ਸਰਿੰਜਾਂ ਵੀ ਉਪਲਬਧ ਨਹੀਂ ਹਨ। ਜਣੇਪੇ ਲਈ ਆਉਣ ਵਾਲੀਆਂ ਔਰਤਾਂ ਨੂੰ ਜ਼ਰੂਰੀ ਦਵਾਈਆਂ ਦੇ ਨਾਲ-ਨਾਲ ਸਰਿੰਜਾਂ ਤੱਕ ਬਾਹਰੋਂ ਦੁਕਾਨ ਤੋਂ ਲਿਆਉਣ ਲਈ ਕਿਹਾ ਜਾ ਰਿਹਾ ਹੈ।






















