ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Milk Price Hiked : ਵੇਰਕਾ ਨੇ ਇੱਕ ਵਾਰ ਫ਼ਿਰ ਦੁੱਧ ਦੀਆਂ ਕੀਮਤਾਂ 'ਚ ਕੀਤਾ ਵਾਧਾ , ਨਵੀਆਂ ਕੀਮਤਾਂ ਕੱਲ੍ਹ ਤੋਂ ਹੋਣਗੀਆਂ ਲਾਗੂ
Milk Price Hiked : ਤਿਉਹਾਰਾਂ ਦੇ ਸੀਜ਼ਨ ਵਿੱਚ ਵੇਰਕਾ ਨੇ ਇੱਕ ਵਾਰ ਫ਼ਿਰ ਦੁੱਧ ਦੀ ਕੀਮਤ ਵਧਾ ਦਿੱਤੀ ਹੈ। ਵੇਰਕਾ ਨੇ ਇੱਕ ਕਿਲੋ ਦੁੱਧ ਦੀ ਕੀਮਤ 'ਚ ਦੋ ਰੁਪਏ ਦਾ ਵਾਧਾ ਕੀਤਾ ਹੈ, ਜਦਕਿ ਅੱਧੇ ਕਿਲੋ ਦੇ ਪੈਕੇਟ ਵਿੱਚ ਇੱਕ ਰੁਪਏ ਦਾ ਵਾਧਾ ਕੀਤਾ ਗਿਆ ਹੈ।
![Milk Price Hiked : ਵੇਰਕਾ ਨੇ ਇੱਕ ਵਾਰ ਫ਼ਿਰ ਦੁੱਧ ਦੀਆਂ ਕੀਮਤਾਂ 'ਚ ਕੀਤਾ ਵਾਧਾ , ਨਵੀਆਂ ਕੀਮਤਾਂ ਕੱਲ੍ਹ ਤੋਂ ਹੋਣਗੀਆਂ ਲਾਗੂ Milk Price Hiked : Verka to increase milk prices by Rs 2 per litre from October 16 Milk Price Hiked : ਵੇਰਕਾ ਨੇ ਇੱਕ ਵਾਰ ਫ਼ਿਰ ਦੁੱਧ ਦੀਆਂ ਕੀਮਤਾਂ 'ਚ ਕੀਤਾ ਵਾਧਾ , ਨਵੀਆਂ ਕੀਮਤਾਂ ਕੱਲ੍ਹ ਤੋਂ ਹੋਣਗੀਆਂ ਲਾਗੂ](https://feeds.abplive.com/onecms/images/uploaded-images/2022/10/15/74038491b71f790892a278208f84db461665811701987345_original.jpg?impolicy=abp_cdn&imwidth=1200&height=675)
Milk Price Hiked
Milk Price Hiked : ਤਿਉਹਾਰਾਂ ਦੇ ਸੀਜ਼ਨ ਵਿੱਚ ਵੇਰਕਾ ਨੇ ਇੱਕ ਵਾਰ ਫ਼ਿਰ ਦੁੱਧ ਦੀ ਕੀਮਤ ਵਧਾ ਦਿੱਤੀ ਹੈ। ਵੇਰਕਾ ਨੇ ਇੱਕ ਕਿਲੋ ਦੁੱਧ ਦੀ ਕੀਮਤ 'ਚ ਦੋ ਰੁਪਏ ਦਾ ਵਾਧਾ ਕੀਤਾ ਹੈ, ਜਦਕਿ ਅੱਧੇ ਕਿਲੋ ਦੇ ਪੈਕੇਟ ਵਿੱਚ ਇੱਕ ਰੁਪਏ ਦਾ ਵਾਧਾ ਕੀਤਾ ਗਿਆ ਹੈ। ਦੁੱਧ ਦੀਆਂ ਨਵੀਆਂ ਕੀਮਤਾਂ 16 ਅਕਤੂਬਰ ਤੋਂ ਲਾਗੂ ਹੋਣਗੀਆਂ।
ਵੇਰਕਾ ਨੇ 4 ਮਹੀਨਿਆਂ 'ਚ 2 ਵਾਰ ਦੁੱਧ ਦੇ ਰੇਟ ਵਧਾ ਦਿੱਤੇ ਹਨ, ਇਸ ਪਿੱਛੇ ਤਰਕ ਇਹ ਹੈ ਕਿ ਚਾਰਾ ਅਤੇ ਹੋਰ ਚੀਜ਼ਾਂ ਬਹੁਤ ਮਹਿੰਗੀਆਂ ਹੋ ਗਈਆਂ ਹਨ। ਅਜਿਹੀ ਸਥਿਤੀ ਵਿੱਚ ਦੁੱਧ ਦੇ ਰੇਟ ਬਣਾਏ ਜਾਣੇ ਚਾਹੀਦੇ ਹਨ। ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਤਿਉਹਾਰਾਂ ਦੇ ਸੀਜ਼ਨ ਵਿੱਚ ਦੁੱਧ ਦੀਆਂ ਕੀਮਤਾਂ ਵੱਧਣ ਤੋਂ ਬਾਅਦ ਆਮ ਲੋਕਾਂ ਨੂੰ ਵੱਡਾ ਝਟਕਾ ਲੱਗੇਗਾ। ਇਸ ਨਾਲ ਰਸੋਈ ਦਾ ਬਜਟ ਹਿੱਲ ਜਾਵੇਗਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਮੂਲ ਅਤੇ ਮਦਰ ਡੇਅਰੀ ਤੋਂ ਬਾਅਦ ਵੇਰਕਾ ਨੇ ਦੁੱਧ ਦੀ ਕੀਮਤ ਵਧਾ ਦਿੱਤੀ ਸੀ। ਵੇਰਕਾ ਨੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਅਮੂਲ ਡੇਅਰੀ ਅਤੇ ਮਦਰ ਡੇਅਰੀ ਨੇ 17 ਅਗਸਤ ਤੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। ਇਸ ਦੇ ਨਾਲ ਹੀ ਜੀਐਸਟੀ ਕਾਰਨ ਦਹੀਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਸੀ।
ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਤੋਂ ਦੁੱਧ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਨਾਲ ਘਰ ਦਾ ਬਜਟ ਵੀ ਪ੍ਰਭਾਵਿਤ ਹੋਇਆ ਹੈ। ਇਸ ਸਾਲ ਮਾਰਚ ਮਹੀਨੇ ਵਿੱਚ ਵੀ ਦੁੱਧ ਦੀ ਕੀਮਤ ਵਿੱਚ ਦੋ ਰੁਪਏ ਦਾ ਵਾਧਾ ਕੀਤਾ ਗਿਆ ਸੀ। ਪਿਛਲੇ ਸਾਲ ਦੇ ਮੁਕਾਬਲੇ ਦੁੱਧ, ਦਹੀਂ, ਮੱਖਣ ਅਤੇ ਘਿਓ ਦੀਆਂ ਕੀਮਤਾਂ ਵਿੱਚ ਚੌਥੀ ਵਾਰ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੁੱਧ ਦੀ ਕੀਮਤ ਵਧਾਈ ਜਾਣੀ ਚਾਹੀਦੀ ਹੈ, ਕਿਉਂਕਿ ਇਸ ਭਾਅ ਵਿੱਚ ਲਾਗਤ ਕੱਢਣਾ ਮੁਸ਼ਕਲ ਹੋ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਸਿਹਤ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)