ਪੜਚੋਲ ਕਰੋ

Sangrur News: ਆੜ੍ਹਤੀਆਂ ਦੀ ਹੜਤਾਲ ਹੋਣ ਦੇ ਬਾਵਜੂਦ ਮੰਤਰੀ ਕਟਾਰੂਚੱਕ ਨੇ ਕਰਵਾ ਦਿੱਤੀ ਝੋਨੇ ਦੀ ਬੋਲੀ

Sangrur News: ਸੰਗਰੂਰ ਦੇ ਦਿੜਬਾ ਦੀ ਅਨਾਜ ਮੰਡੀ 'ਚ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆੜ੍ਹਤੀਆਂ ਦੀ ਹੜਤਾਲ ਹੋਣ ਦੇ ਬਾਵਜੂਦ ਝੋਨੇ ਦੀ ਬੋਲੀ ਲਵਾਈ।

Sangrur News: ਸੰਗਰੂਰ ਦੇ ਦਿੜਬਾ ਦੀ ਅਨਾਜ ਮੰਡੀ 'ਚ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆੜ੍ਹਤੀਆਂ ਦੀ ਹੜਤਾਲ ਹੋਣ ਦੇ ਬਾਵਜੂਦ ਝੋਨੇ ਦੀ ਬੋਲੀ ਲਵਾਈ। ਇਸ ਤੋਂ ਬਾਅਦ ਨਾਰਾਜ਼ ਹੋਏ ਆੜ੍ਹਤੀਆਂ ਨੇ ਕਿਹਾ ਕਿ ਸਾਡੇ ਇੱਕ ਸਾਥੀ ਨੂੰ ਵਰਗਲਾ ਕੇ ਬੋਲੀ ਲਾਈ ਗਈ ਹੈ, ਅਸੀਂ ਲੱਗੀ ਬੋਲੀ ਨੂੰ ਨਹੀਂ ਮੰਨਾਂਗੇ।

ਦੱਸ ਦਈਏ ਕਿ ਪੰਜਾਬ ਭਰ ਦੇ ਵਿੱਚ ਆੜ੍ਹਤੀਆਂ ਵੱਲੋਂ ਮੰਡੀਆਂ ਵਿੱਚ ਹੜਤਾਲ ਕੀਤੀ ਗਈ ਹੈ। ਅੱਜ ਸੰਗਰੂਰ ਦੇ ਦਿੜ੍ਹਬਾ ਦੀ ਅਨਾਜ ਮੰਡੀ ਵਿੱਚ ਪੰਜਾਬ ਦੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੰਡੀਆਂ ਦਾ ਦੌਰਾ ਕੀਤਾ ਤੇ ਇੱਕ ਕਿਸਾਨ ਦੀ ਝੋਨੇ ਦੀ ਬੋਲੀ ਵੀ ਲਵਾਈ। ਜਦੋਂ ਇਸ ਗੱਲ ਦੀ ਜਾਣਕਾਰੀ ਆੜ੍ਹਤੀਆਂ ਨੂੰ ਲੱਗੀ ਤਾਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਘੁਮਾਣ ਨੇ ਇਸ ਦਾ ਵਿਰੋਧ ਕੀਤਾ।

ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਹੜਤਾਲ ਕਰ ਰਹੇ ਹਾਂ। ਸਾਡੇ ਨਾਲ ਬੈਠ ਕੇ ਗੱਲ ਤਾਂ ਕੀ ਕਰਨੀ ਸੀ, ਸਗੋਂ ਸਾਡੇ ਇੱਕ ਸਾਥੀ ਨੂੰ ਨਾਲ ਲੈ ਕੇ ਉਸ ਦੀ ਦੁਕਾਨ ਦੇ ਉੱਪਰ ਝੋਨੇ ਦੀ ਬੋਲੀ ਲਵਾਈ ਗਈ। ਇਸ ਨੂੰ ਅਸੀਂ ਸਵੀਕਾਰ ਨਹੀਂ ਕਰਾਂਗੇ। ਅਸੀਂ ਉਸ ਬੋਲੀ ਨੂੰ ਰੱਦ ਕਰਨ ਲਈ ਕਹਿ ਦਿੱਤਾ ਹੈ।

ਇਹ ਵੀ ਪੜ੍ਹੋ: Sangrur News: ਪਤਨੀ ਨੇ ਕਰਵਾਇਆ ਹੋਰ ਵਿਆਹ ਤਾਂ ਖਫਾ ਬੰਦੇ ਨੇ ਵੱਢ ਸੁੱਟਿਆ ਸਹੁਰਾ ਪਰਿਵਾਰ, ਸਾਲੀ ਦੀ ਮੌਤ, ਸਾਲਾ ਤੇ ਸਾਂਢੂ ਗੰਭੀਰ

ਮੰਡੀ ਦੌਰੇ 'ਤੇ ਪਹੁੰਚੇ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਦੀਆਂ 1804 ਮੰਡੀਆਂ ਵਿੱਚ ਝੋਨੇ ਦੀ ਖਰੀਦ ਹੋ ਰਹੀ ਹੈ। ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। 24 ਘੰਟਿਆਂ ਬਾਅਦ ਹੀ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਪਾਏ ਜਾ ਰਹੇ ਹਨ। ਹੁਣ ਤੱਕ 12 ਲੱਖ ਮੀਟਰਿਕ ਟਨ ਝੋਨਾ ਮੰਡੀਆਂ ਵਿੱਚ ਆ ਚੁੱਕਿਆ ਹੈ। ਇਸ ਵਿੱਚੋਂ 11 ਲੱਖ ਤੋਂ ਜਿਆਦਾ ਮੀਟਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ।

ਦੂਜੇ ਪਾਸੇ ਦਿੜ੍ਹਬਾ ਮੰਡੀ ਦੇ ਆੜ੍ਹਤੀਆਂ ਦਾ ਕਹਿਣਾ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰ ਰਹੇ ਹਾਂ ਪਰ ਅੱਜ ਪੰਜਾਬ ਦੇ ਫੂਡ ਸਪਲਾਈ ਮੰਤਰੀ ਲਾਲ ਚੰਦਕਟਾਰੂ ਮੰਡੀ ਦਾ ਦੌਰਾ ਕਰਨ ਆਏ ਸੀ। ਇਸ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਕਿ ਉਹ ਕਿਸਾਨਾਂ ਦੀਆਂ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਪਰ ਉਨ੍ਹਾਂ ਨੇ ਅੱਜ ਧੱਕੇ ਨਾਲ ਝੋਨੇ ਦੀ ਬੋਲੀ ਲਵਾਈ ਜੋ ਸਾਨੂੰ ਸਵੀਕਾਰ ਨਹੀਂ। 

ਉਨ੍ਹਾਂ ਕਿਹਾ ਕਿ ਹੋਣਾ ਇਹ ਚਾਹੀਦਾ ਸੀ ਕਿ ਉਹ ਸਾਡੇ ਨਾਲ ਬੈਠ ਦੇ ਸਾਡੀਆਂ ਮੁਸ਼ਕਲਾ ਸੁਣਦੇ। ਅਸੀਂ ਵੀ ਝੋਨੇ ਦੀ ਖਰੀਦ ਕਰਨ ਲਈ ਬਿਲਕੁਲ ਤਿਆਰ ਹਾਂ ਪਰ ਸਾਡੇ ਨਾਲ ਬੈਠ ਕੇ ਕੋਈ ਗੱਲ ਨਹੀਂ ਕੀਤੀ ਜਾ ਰਹੀ।

ਇਹ ਵੀ ਪੜ੍ਹੋ: Debate on SYL: ਸੀਐਮ ਭਗਵੰਤ ਮਾਨ ਦੀ ਜਾਖੜ, ਵੜਿੰਗ ਤੇ ਸੁਖਬੀਰ ਨੂੰ ਮੁੜ ਚੁਣੌਤੀ, 1 ਨਵੰਬਰ ਨੂੰ ਕੁਰਸੀਨਾਮੇ ਜ਼ਰੂਰ ਨਾਲ ਲੈ ਕੇ ਆਇਓ...

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Gurmeet Ram Rahim: ਡੇਰਾ ਮੁਖੀ ਵੱਲੋਂ ਮੰਗੀ ਗਈ 21 ਦਿਨਾਂ ਦੀ ਫਰਲੋ 'ਤੇ ਹਾਈਕੋਰਟ ਨੇ ਲਿਆ ਇਹ ਫੈਸਲਾ
Gurmeet Ram Rahim: ਡੇਰਾ ਮੁਖੀ ਵੱਲੋਂ ਮੰਗੀ ਗਈ 21 ਦਿਨਾਂ ਦੀ ਫਰਲੋ 'ਤੇ ਹਾਈਕੋਰਟ ਨੇ ਲਿਆ ਇਹ ਫੈਸਲਾ
Punjab News: ਪੰਜਾਬ ਸਰਕਾਰ ਦੀ OTS ਲਿਆਈ ਰੰਗ !  ਇਕੱਠੇ ਹੋਏ 141.58 ਕਰੋੜ, ਅਜੇ ਵੀ ਜੋ ਖੁੰਝ ਗਏ ਚੱਕੋ ਫ਼ਾਇਦਾ
Punjab News: ਪੰਜਾਬ ਸਰਕਾਰ ਦੀ OTS ਲਿਆਈ ਰੰਗ ! ਇਕੱਠੇ ਹੋਏ 141.58 ਕਰੋੜ, ਅਜੇ ਵੀ ਜੋ ਖੁੰਝ ਗਏ ਚੱਕੋ ਫ਼ਾਇਦਾ
Punjab News: ਕਤਲ ਕੇਸ 'ਚ ਪੰਜਾਬੀ ਗਾਇਕ ਦਾ ਮੁੰਡਾ ਡੇਢ ਮਹੀਨੇ ਤੋਂ ਫ਼ਰਾਰ, ਪੀੜਤ ਪਰਿਵਾਰ ਨੇ SSP ਦਫ਼ਤਰ ਬਾਹਰ ਲਾਇਆ ਧਰਨਾ
Punjab News: ਕਤਲ ਕੇਸ 'ਚ ਪੰਜਾਬੀ ਗਾਇਕ ਦਾ ਮੁੰਡਾ ਡੇਢ ਮਹੀਨੇ ਤੋਂ ਫ਼ਰਾਰ, ਪੀੜਤ ਪਰਿਵਾਰ ਨੇ SSP ਦਫ਼ਤਰ ਬਾਹਰ ਲਾਇਆ ਧਰਨਾ
Delhi Katra Expressway: ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ ਪ੍ਰੋਜੈਕਟ ਨੂੰ ਲੱਗੇਗੀ ਬ੍ਰੇਕ! ਠੇਕੇਦਾਰ ਬੋਲੇ ਹਾਲਾਤ ਖਰਾਬ
ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ ਪ੍ਰੋਜੈਕਟ ਨੂੰ ਲੱਗੇਗੀ ਬ੍ਰੇਕ! ਠੇਕੇਦਾਰ ਬੋਲੇ ਹਾਲਾਤ ਖਰਾਬ
Advertisement
ABP Premium

ਵੀਡੀਓਜ਼

Hoshiarpur | ਵਾਜੇ ਵਜਾਉਂਦੇ ਜਾ ਰਹੇ ਹੁਲੜਬਾਜ਼ਾਂ ਦੀ ਪੁਲਿਸ ਨੇ ਵਜਵਾਈ ਪੀਪਣੀ | Maa Chintpurni MelaJalalabad terrible Accident | ਸੜਕ 'ਤੇ ਪਏ ਟੋਏ ਕਾਰਨ ਹੋਇਆ ਵੱਡਾ ਹਾਦਸਾ -ਪੰਜਾਬ ਰੋਡਵੇਜ਼ ਦੀ ਬੱਸ ਅਤੇ ਕਾਰ ਦੀ ਟੱਕਰ -ਉੱਡੇ ਪਰਖੱਚੇਲਵ ਮੈਰਿਜ ਦਾ ਭਿਆਨਕ ਅੰਤ! ਨੌਜਵਾਨ ਨੇ ਚੁੱਕਿਆ ਦਿਲ ਦਹਿਲਾਉਣ ਵਾਲਾ ਕਦਮFirozpur | ਹੈਰੋਇਨ ਦੀ ਵੱਡੀ ਖੇਪ ਲੈ ਕੇ ਜਾ ਰਹੀ ਮਾਮੀ, ਭਾਣਜੇ ਨਾਲ ਕਾਬੂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gurmeet Ram Rahim: ਡੇਰਾ ਮੁਖੀ ਵੱਲੋਂ ਮੰਗੀ ਗਈ 21 ਦਿਨਾਂ ਦੀ ਫਰਲੋ 'ਤੇ ਹਾਈਕੋਰਟ ਨੇ ਲਿਆ ਇਹ ਫੈਸਲਾ
Gurmeet Ram Rahim: ਡੇਰਾ ਮੁਖੀ ਵੱਲੋਂ ਮੰਗੀ ਗਈ 21 ਦਿਨਾਂ ਦੀ ਫਰਲੋ 'ਤੇ ਹਾਈਕੋਰਟ ਨੇ ਲਿਆ ਇਹ ਫੈਸਲਾ
Punjab News: ਪੰਜਾਬ ਸਰਕਾਰ ਦੀ OTS ਲਿਆਈ ਰੰਗ !  ਇਕੱਠੇ ਹੋਏ 141.58 ਕਰੋੜ, ਅਜੇ ਵੀ ਜੋ ਖੁੰਝ ਗਏ ਚੱਕੋ ਫ਼ਾਇਦਾ
Punjab News: ਪੰਜਾਬ ਸਰਕਾਰ ਦੀ OTS ਲਿਆਈ ਰੰਗ ! ਇਕੱਠੇ ਹੋਏ 141.58 ਕਰੋੜ, ਅਜੇ ਵੀ ਜੋ ਖੁੰਝ ਗਏ ਚੱਕੋ ਫ਼ਾਇਦਾ
Punjab News: ਕਤਲ ਕੇਸ 'ਚ ਪੰਜਾਬੀ ਗਾਇਕ ਦਾ ਮੁੰਡਾ ਡੇਢ ਮਹੀਨੇ ਤੋਂ ਫ਼ਰਾਰ, ਪੀੜਤ ਪਰਿਵਾਰ ਨੇ SSP ਦਫ਼ਤਰ ਬਾਹਰ ਲਾਇਆ ਧਰਨਾ
Punjab News: ਕਤਲ ਕੇਸ 'ਚ ਪੰਜਾਬੀ ਗਾਇਕ ਦਾ ਮੁੰਡਾ ਡੇਢ ਮਹੀਨੇ ਤੋਂ ਫ਼ਰਾਰ, ਪੀੜਤ ਪਰਿਵਾਰ ਨੇ SSP ਦਫ਼ਤਰ ਬਾਹਰ ਲਾਇਆ ਧਰਨਾ
Delhi Katra Expressway: ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ ਪ੍ਰੋਜੈਕਟ ਨੂੰ ਲੱਗੇਗੀ ਬ੍ਰੇਕ! ਠੇਕੇਦਾਰ ਬੋਲੇ ਹਾਲਾਤ ਖਰਾਬ
ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ ਪ੍ਰੋਜੈਕਟ ਨੂੰ ਲੱਗੇਗੀ ਬ੍ਰੇਕ! ਠੇਕੇਦਾਰ ਬੋਲੇ ਹਾਲਾਤ ਖਰਾਬ
Punjab News: CM ਮਾਨ ਨੂੰ ਖਾਲਿਸਤਾਨੀ ਗੁਰਪਤਵੰਤ ਪੰਨੂ ਨੇ ਦਿੱਤੀ ਧਮਕੀ ! ਕਿਹਾ-ਪੰਜਾਬ 'ਚ ਨਹੀਂ ਲਹਿਰਾਉਣ ਦਿਆਂਗੇ ਤਿਰੰਗਾ, ਦਿਲਾਵਰ ਸਿੰਘ ਨੂੰ ਕੀਤਾ ਯਾਦ
Punjab News: CM ਮਾਨ ਨੂੰ ਖਾਲਿਸਤਾਨੀ ਗੁਰਪਤਵੰਤ ਪੰਨੂ ਨੇ ਦਿੱਤੀ ਧਮਕੀ ! ਕਿਹਾ-ਪੰਜਾਬ 'ਚ ਨਹੀਂ ਲਹਿਰਾਉਣ ਦਿਆਂਗੇ ਤਿਰੰਗਾ, ਦਿਲਾਵਰ ਸਿੰਘ ਨੂੰ ਕੀਤਾ ਯਾਦ
Patiala News: ਡਰੱਗ ਮਾਮਲੇ 'ਚ ਮਜੀਠੀਆ ਨੇ ਭੁਗਤੀ ਪੇਸ਼ੀ! ਬੋਲੇ...ਭਗਵੰਤ ਮਾਨ ਨੂੰ ਹੀ ਬਣਾ ਦਿਓ SIT ਦਾ ਮੁਖੀ
Patiala News: ਡਰੱਗ ਮਾਮਲੇ 'ਚ ਮਜੀਠੀਆ ਨੇ ਭੁਗਤੀ ਪੇਸ਼ੀ! ਬੋਲੇ...ਭਗਵੰਤ ਮਾਨ ਨੂੰ ਹੀ ਬਣਾ ਦਿਓ SIT ਦਾ ਮੁਖੀ
Punjab News: ਪੰਜਾਬੀਆਂ ਨੂੰ ਹਿਮਾਚਲ 'ਚ ਆ ਰਹੀਆਂ ਦਿੱਕਤਾਂ ਦੇ ਹੱਲ ਲਈ ਬਾਦਲ ਨੇ CM ਸੁੱਖੂ ਨਾਲ ਕੀਤੀ ਮੁਲਾਕਤ, ਜਾਣੋ ਕੀ ਹੋਈ ਚਰਚਾ ?
Punjab News: ਪੰਜਾਬੀਆਂ ਨੂੰ ਹਿਮਾਚਲ 'ਚ ਆ ਰਹੀਆਂ ਦਿੱਕਤਾਂ ਦੇ ਹੱਲ ਲਈ ਬਾਦਲ ਨੇ CM ਸੁੱਖੂ ਨਾਲ ਕੀਤੀ ਮੁਲਾਕਤ, ਜਾਣੋ ਕੀ ਹੋਈ ਚਰਚਾ ?
Patiala News: ਲਵ ਮੈਰਿਜ ਦਾ ਦਰਦਨਾਕ ਅੰਤ! ਨੌਜਵਾਨ ਨੇ ਡੇਢ ਸਾਲ ਬਾਅਦ ਹੀ ਮਾਰੀ ਨਹਿਰ 'ਚ ਛਾਲ
Patiala News: ਲਵ ਮੈਰਿਜ ਦਾ ਦਰਦਨਾਕ ਅੰਤ! ਨੌਜਵਾਨ ਨੇ ਡੇਢ ਸਾਲ ਬਾਅਦ ਹੀ ਮਾਰੀ ਨਹਿਰ 'ਚ ਛਾਲ
Embed widget