Farmer protets: 'ਮੋਦੀ ਜੀ ਕਿਸਾਨ ਫਿਰ ਦਿੱਲੀ ਆ ਰਹੇ ਨੇ, ਉਨ੍ਹਾਂ ਦੀ ਗੱਲ ਮੰਨ ਲਓ....'
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਪੂਰੀ ਦੁਨੀਆ 'ਚ ਚਰਚਾ ਹੋਈ..ਮੋਦੀ ਜੀ ਹੁਣ ਤਾਂ ਉਹਨਾਂ ਦੀ ਗੱਲ ਮੰਨ ਲਓ, ਕਿਸਾਨ ਮੁੜ ਤੋਂ ਦਿੱਲੀ ਆਉਣ ਬਾਰੇ ਸੋਚ ਰਹੇ ਹਨ।
Bhagwant Mann: ਦਿੱਲੀ ਦੇ ਜੰਤਰ ਮੰਤਰ ਵਿੱਚ ਭਾਜਪਾ ਵਿਰੋਧੀ ਸੂਬਿਆਂ ਦੀ ਸਰਕਾਰਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਵਿਸ਼ੇਸ਼ ਤੌਰ ਉੱਤੇ ਪੁੱਜੇ। ਮਾਨ ਨੇ ਇਸ ਮੌਕੇ ਕਿਸਾਨੀ, ਪੇਂਡੂ ਫੰਡ, ਰਾਜਪਾਲ ਦੀ ਦਖਲਅੰਦਾਜੀ ਸਮੇਤ ਕਈ ਮੁੱਦਿਆਂ ਉੱਤੇ ਕੇਂਦਰ ਸਰਕਾਰ ਨੂੰ ਘੇਰਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਪੂਰੀ ਦੁਨੀਆ 'ਚ ਚਰਚਾ ਹੋਈ..ਮੋਦੀ ਜੀ ਹੁਣ ਤਾਂ ਉਹਨਾਂ ਦੀ ਗੱਲ ਮੰਨ ਲਓ, ਕਿਸਾਨ ਮੁੜ ਤੋਂ ਦਿੱਲੀ ਆਉਣ ਬਾਰੇ ਸੋਚ ਰਹੇ ਹਨ।
ਕਿਸਾਨ ਅੰਦੋਲਨ ਦੀ ਪੂਰੀ ਦੁਨੀਆ 'ਚ ਚਰਚਾ ਹੋਈ..ਮੋਦੀ ਜੀ ਹੁਣ ਤਾਂ ਉਹਨਾਂ ਦੀ ਗੱਲ ਮੰਨ ਲਓ... ਫ਼ਿਰ ਦਿੱਲੀ ਆਉਣ ਦੀ ਸੋਚ ਰਹੇ ਨੇ ਕਿਸਾਨ... pic.twitter.com/igVs5dMmCO
— Bhagwant Mann (@BhagwantMann) February 8, 2024
ਕਿਸਾਨ ਅੰਦੋਲਨ ਇੱਕ ਸਾਲ ਤੋਂ ਵੱਧ ਸਮਾਂ ਚੱਲਦਾ ਰਿਹਾ, 700 ਤੋਂ ਵੱਧ ਕਿਸਾਨ ਭਰਾ ਸ਼ਹੀਦ ਹੋਏ ਫਿਰ ਅਚਾਨਕ ਸਾਬ੍ਹ ਪ੍ਰਗਟ ਹੋਏ ਤੇ ਕਹਿਣ ਲੱਗੇ, 'ਮੇਰੀ ਤਪੱਸਿਆ ਵਿਚ ਕਮੀ ਰਹਿ ਗਈ ਹੈ, ਮੈਂ ਇਹ ਕਾਨੂੰਨ ਵਾਪਸ ਲੈਂਦਾ ਹਾਂ' 2.5 ਸਾਲ ਦੀ ਤਪੱਸਿਆ ਹੋ ਗਈ, ਹੁਣ ਤਾਂ ਕਿਸਾਨ ਵੀਰਾਂ ਦੀ ਸੁਣ ਲਵੋ ਸਾਬ੍ਹ!!
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ 9 ਮਹੀਨੇ ਤੱਕ ਚੱਲਿਆ। 700 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਨੇ ਪੂਰਾ ਸਮਾਂ ਕੁਝ ਨਹੀਂ ਕਿਹਾ। ਇੱਕ ਦਿਨ ਅਚਾਨਕ ਉਹ ਪ੍ਰਗਟ ਹੋਏ ਕਿਹਾ ਕਿ ਮੈਂ ਕਾਨੂੰਨ ਵਾਪਸ ਲੈ ਰਿਹਾ ਹਾਂ। ਉਨ੍ਹਾਂ ਨੂੰ ਕਿਸੇ ਦੀ ਚਿੰਤਾ ਨਹੀਂ ਹੈ। ਕਦੇ ਉਹ ਕਿਸੇ ਦੇ ਫੰਡ ਰੋਕ ਲੈਂਦੇ ਹਨ ਅਤੇ ਕਦੇ ਕਿਸੇ ਨੂੰ ਇਸ਼ਤਿਹਾਰਾਂ ਵਿੱਚ ਫੋਟੋਆਂ ਪਾਉਣ ਲਈ ਤੰਗ ਪ੍ਰੇਸ਼ਾਨ ਕਰਦੇ ਹਨ।
ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ (SKM) ਗੈਰ-ਸਿਆਸੀ ਵੱਲੋਂ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਦੇ ਸੱਦੇ ਦੇ ਮੱਦੇਨਜ਼ਰ ਬੁੱਧਵਾਰ ਨੂੰ ਹਰਿਆਣਾ ਦੇ ਸੋਨੀਪਤ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ। ਪੁਲਿਸ ਨੇ ਅਗਲੇ ਹੁਕਮਾਂ ਤੱਕ ਪੰਜ ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ, ਕਿਸੇ ਵੀ ਤਰ੍ਹਾਂ ਦੇ ਪੋਸਟਰ ਲਾਉਣ, ਮੀਟਿੰਗਾਂ ਕਰਨ, ਪੈਦਲ ਜਾਂ ਟਰੈਕਟਰ-ਟਰਾਲੀਆਂ ਤੇ ਹੋਰ ਵਾਹਨਾਂ ਨਾਲ ਜਲੂਸ ਕੱਢਣ ਤੇ ਕਿਸੇ ਵੀ ਤਰ੍ਹਾਂ ਦੇ ਹਥਿਆਰ ਲੈ ਕੇ ਚੱਲ਼ਣ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਕਿਸਾਨ ਲੀਡਰਾਂ ਨੇ ਦੱਸਿਆ ਕਿ 13 ਫਰਵਰੀ ਨੂੰ ‘ਦਿੱਲੀ ਮਾਰਚ’ ਦਾ ਪ੍ਰੋਗਰਾਮ ਉਲੀਕਿਆ ਹੈ। ਇਸ ਨੂੰ ‘ਕਿਸਾਨ ਅੰਦੋਲਨ-2’ ਦਾ ਨਾਂ ਦਿੱਤਾ ਗਿਆ ਹੈ। ਇਸ ਮਾਰਚ ਵਿੱਚ ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਸ਼ਾਮਲ ਹਨ। ਇਨ੍ਹਾਂ ਵਿੱਚ ਹਰਿਆਣਾ ਤੋਂ 7, ਪੰਜਾਬ ਤੋਂ 10 ਤੇ ਹਿਮਾਚਲ ਪ੍ਰਦੇਸ਼ ਦੀ ਇੱਕ ਕਿਸਾਨ ਜਥੇਬੰਦੀ ਸ਼ਾਮਲ ਹੈ।