Moga news: ਮੋਗਾ ਅਜੀਤਵਾਲ ਪੁਲਿਸ ਨੇ ਨਸ਼ਾ ਤਸਕਰ ਦੀ 61 ਲੱਖ 10 ਹਜ਼ਾਰ 564 ਰੁਪਏ ਦੀ ਜਾਇਦਾਦ ਕੀਤੀ ਜ਼ਬਤ
Moga news: ਮੋਗਾ ਦੀ ਅਜੀਤਵਾਲ ਪੁਲਿਸ ਨੇ ਪਿੰਡ ਚੂੜਚੱਕ ਵਿੱਚ ਨਸ਼ਾ ਤਸਕਰ ਜਗਰੂਪ ਸਿੰਘ ਦੇ ਘਰ ਦੇ ਬਾਹਰ ਪ੍ਰਾਪਰਟੀ ਫਰੀਜ਼ ਕਰਨ ਦੇ ਹੁਕਮਾਂ ਦੀ ਕਾਪੀ ਚਿਪਕਾਈ ਹੈ।
Moga news: ਮੋਗਾ ਦੀ ਅਜੀਤਵਾਲ ਪੁਲਿਸ ਨੇ ਪਿੰਡ ਚੂੜਚੱਕ ਵਿੱਚ ਨਸ਼ਾ ਤਸਕਰ ਜਗਰੂਪ ਸਿੰਘ ਦੇ ਘਰ ਦੇ ਬਾਹਰ ਪ੍ਰਾਪਰਟੀ ਫਰੀਜ਼ ਕਰਨ ਦੇ ਹੁਕਮਾਂ ਦੀ ਕਾਪੀ ਚਿਪਕਾਈ ਹੈ।
ਦੱਸ ਦਈਏ ਕਿ ਜਗਰੂਪ ਸਿੰਘ ਦੀ 61 ਲੱਖ 10 ਹਜ਼ਾਰ 564 ਰੁਪਏ ਦੀ ਜਾਇਦਾਦ 'ਤੇ ਨੋਟਿਸ ਜਾਰੀ ਕੀਤਾ ਗਿਆ ਸੀ। ਜਗਰੂਪ ਸਿੰਘ ਪਿਛਲੇ 15/20 ਸਾਲਾਂ ਤੋਂ ਨਸ਼ਿਆਂ ਦੀ ਤਸਕਰੀ ਕਰਦਾ ਸੀ ਅਤੇ ਉਸ ਵਿਰੁੱਧ 14 ਦੇ ਕਰੀਬ ਐਨਡੀਪੀਐਸ ਕੇਸ ਦਰਜ ਹਨ।
ਇਸ ਦੌਰਾਨ ਥਾਣਾ ਅਜੀਤਵਾਲ ਦੇ ਐਸਐਚਓ ਗੁਰਮੇਲ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰ ਜਗਰੂਪ ਸਿੰਘ ਖ਼ਿਲਾਫ਼ 14ਐਨ.ਡੀ.ਪੀ.ਐਸ. ਅਤੇ 31.10.2023 ਨੂੰ ਇੱਕ ਕੇਸ ਵਿੱਚ ਮੋਗਾ ਦੀ ਅਦਾਲਤ ਵਿੱਚ ਉਸਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ।
ਮੋਗਾ ਪੁਲਿਸ ਨੇ ਕੇਸ ਬਣਾ ਕੇ ਜਾਇਦਾਦ ਦਿੱਲੀ ਭੇਜ ਦਿੱਤੀ ਸੀ ਅਤੇ ਦਿੱਲੀ ਤੋਂ ਉਸ ਦੀ ਜਾਇਦਾਦ ਫਰੀਜ਼ ਕਰਨ ਦੇ ਹੁਕਮ ਆਏ ਸਨ ਅਤੇ ਅੱਜ ਜਗਰੂਪ ਸਿੰਘ ਦੀ 61 ਲੱਖ 10 ਹਜ਼ਾਰ 564 ਰੁਪਏ ਦੀ ਜਾਇਦਾਦ ’ਤੇ ਫਰੀਜ਼ ਨੋਟਿਸ ਚਿਪਕਾਇਆ ਗਿਆ। ਹੁਣ ਇਹ ਪਰਿਵਾਰ 45 ਦਿਨਾਂ ਦੇ ਅੰਦਰ ਇਸ ਲਈ ਅਪੀਲ ਕਰ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Ludhiana News: ਪੰਜਾਬ ਪੁਲਿਸ ਤੇ ਜੇਲ੍ਹ ਪ੍ਰਸਾਸ਼ਨ ਨੂੰ ਲੱਕੀ ਸੰਧੂ ਨੇ ਪਾਇਆ 'ਗਧੀਗੇੜ', ਵੀਡੀਓ ਵਾਇਰਲ ਹੋਣ ਮਗਰੋਂ ਵੱਡਾ ਐਕਸ਼ਨ