ਮੋਗਾ 'ਚ ਵਿਅਹੁਤਾ ਨੂੰ ਚੁੱਕਣ ਦੇ ਮਾਮਲੇ 'ਚ ਵੱਡਾ ਖੁਲਾਸਾ, ਵਿਆਹ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਵਾਲੇ ਗਰੁੱਪ ਦੀ ਮੈਂਬਰ ਸੀ ਕੁੜੀ
ਮੋਗਾ: ਪੁਲਿਸ ਨੇ 48 ਘੰਟੇ ਪਹਿਲਾਂ ਅਗਵਾ ਹੋਈ ਲੜਕੀ ਕੁਲਦੀਪ ਕੌਰ ਨੂੰ ਮੋਗਾ ਬਰਾਮਦ ਕਰ ਲਿਆ ਹੈ। ਜਾਂਚ 'ਚ ਪਤਾ ਲੱਗਾ ਹੈ ਕਿ ਇਹ ਲੜਕੀ ਉਸ ਗਰੋਹ ਦੀ ਮੈਂਬਰ ਸੀ, ਜੋ ਵਿਆਹ ਦਾ ਝਾਂਸਾ ਦੇ ਕੇ ਭੋਲੇ-ਭਾਲੇ ਲੋਕਾਂ ਤੋਂ ਪੈਸੇ ਠੱਗਦਾ ਸੀ
ਮੋਗਾ: ਪੁਲਿਸ ਨੇ 48 ਘੰਟੇ ਪਹਿਲਾਂ ਅਗਵਾ ਹੋਈ ਲੜਕੀ ਕੁਲਦੀਪ ਕੌਰ ਨੂੰ ਮੋਗਾ ਬਰਾਮਦ ਕਰ ਲਿਆ ਹੈ। ਜਾਂਚ 'ਚ ਪਤਾ ਲੱਗਾ ਹੈ ਕਿ ਇਹ ਲੜਕੀ ਉਸ ਗਰੋਹ ਦੀ ਮੈਂਬਰ ਸੀ, ਜੋ ਵਿਆਹ ਦਾ ਝਾਂਸਾ ਦੇ ਕੇ ਭੋਲੇ-ਭਾਲੇ ਲੋਕਾਂ ਤੋਂ ਪੈਸੇ ਠੱਗਦਾ ਸੀ। ਇਸ ਦੇ ਚਾਰ ਮੈਂਬਰ ਸਨ ਜਿਸ 'ਚ 3 ਔਰਤਂ ਤੇ ਇੱਕ ਮਰਦ ਸ਼ਾਮਲ ਸੀ। ਪੁਲਿਸ ਨੇ ਚਾਰਾਂ ਨੂੰ ਗ੍ਰਿਫਤਾਰ ਕਰਕੇ ਪੂਰੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ ਜਦਕਿ ਗਰੋਹ ਦੇ 3 ਮੈਂਬਰਾਂ ਦੀ ਪੁਲਿਸ ਤਲਾਸ਼ ਕਰ ਰਹੀ ਹੈ।
ਮੋਗਾ ਦੇ ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਇਹ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਿਸ ਲੜਕੀ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਉਸ ਲੜਕੀ ਕੁਲਦੀਪ ਕੌਰ ਦਾ ਵਿਆਹ 21 ਜਨਵਰੀ ਨੂੰ ਪਿੰਡ ਝੱਜਰ ਦੇ ਰਹਿਣ ਵਾਲੇ ਹੰਸ ਰਾਜ ਨਾਲ ਹੋਇਆ ਸੀ। ਉੱਥੋਂ ਲੜਕੀ ਆਪਣੇ ਪਰਿਵਾਰ ਦੀ ਮਦਦ ਲਈ 80,000 ਰੁਪਏ ਲੈ ਕੇ ਆਈ ਸੀ ਪਰ ਵਾਪਸ ਨਹੀਂ ਗਈ।
ਇਸ ਮਗਰੋਂ ਹੰਸ ਰਾਜ ਨੇ ਆਪਣੀ ਵਿਚੋਲਨ ਨੂੰ ਕਿਹਾ ਕਿ ਉਸ ਦੀ ਪਤਨੀ ਨੂੰ ਵਾਪਸ ਲਿਆਂਦਾ ਜਾਵੇ। ਉਸ ਦੀ ਵਿਚੋਲਨ ਰੀਟਾ ਰਾਣੀ ਤੇ ਹੰਸ ਰਾਜ ਲੜਕੀ ਨੂੰ ਲੈ ਗਏ ਪਰ ਬਾਅਦ ਵਿੱਚ ਗਰੋਹ ਨੇ ਇਹ ਝੂਠਾ ਡਰਾਮਾ ਰਚਿਆ ਕਿ ਲੜਕੀ ਨੂ ਚੁੱਕ ਕੇ ਲੈ ਗਏ ਹਨ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਕੀਤੀ ਤੇ ਸਾਰੀ ਘਟਨਾ ਦਾ ਪਰਦਾਫਾਸ਼ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਗਰੋਹ ਦੇ 7-8 ਮੈਂਬਰ ਹਨ ਤੇ ਇਹ ਲੜਕੀਆਂ ਦੇ ਵਿਆਹ ਕਰਵਾ ਕੇ ਠੱਗੀਆਂ ਮਾਰਦੇ ਸਨ। ਇਸੇ ਕੁਲਦੀਪ ਕੌਰ ਨੇ ਹੁਣ ਤੱਖ 3 ਵਿਆਹ ਕਰਵਾਏ ਹਨ। ਇਸ ਗਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ: https://punjabi.abplive.com/religion/holla-mohalla-2022-holla-mohalla-in-anandpur-sahib-kiratpur-sahib-645580