ਪੜਚੋਲ ਕਰੋ
(Source: ECI/ABP News)
2003 ਤੇ 2007 ਦੀ ਸ਼ੈਲੀ ਦਾ ਮੋਗਾ ਸੈਕਸ ਸਕੈਂਡਲ-3, "ਆਪ" ਨੇ CBI ਜਾਂਚ ਦੀ ਕੀਤੀ ਮੰਗ
ਮੋਗਾ 'ਚ ਹੋਏ ਤਾਜ਼ਾ ਸੈਕਸ ਸਕੈਂਡਲ ਨੇ ਇੱਕ ਵਾਰ ਫਿਰ ਮੋਗਾ ਦੇ 2003 ਅਤੇ 2007 ਦੇ ਬਹੁਚਰਚਿਤ ਸੈਕਸ ਸਕੈਂਡਲਾਂ ਦੀ ਯਾਦ ਤਾਜ਼ਾ ਕਰ ਦਿੱਤੀ ਹੈ।
![2003 ਤੇ 2007 ਦੀ ਸ਼ੈਲੀ ਦਾ ਮੋਗਾ ਸੈਕਸ ਸਕੈਂਡਲ-3, Moga Sex Scandal 3, AAP demands Captain CBI Probe into the matter 2003 ਤੇ 2007 ਦੀ ਸ਼ੈਲੀ ਦਾ ਮੋਗਾ ਸੈਕਸ ਸਕੈਂਡਲ-3,](https://static.abplive.com/wp-content/uploads/sites/5/2020/05/24233037/Sex-Scandal.jpg?impolicy=abp_cdn&imwidth=1200&height=675)
ਚੰਡੀਗੜ੍ਹ: ਮੋਗਾ 'ਚ ਹੋਏ ਤਾਜ਼ਾ ਸੈਕਸ ਸਕੈਂਡਲ ਨੇ ਇੱਕ ਵਾਰ ਫਿਰ ਮੋਗਾ ਦੇ 2003 ਅਤੇ 2007 ਦੇ ਬਹੁਚਰਚਿਤ ਸੈਕਸ ਸਕੈਂਡਲਾਂ ਦੀ ਯਾਦ ਤਾਜ਼ਾ ਕਰ ਦਿੱਤੀ ਹੈ।ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਸੈਕਸ ਸਕੈਂਡਲ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।ਪਰੰਤੂ ਇਸ ਦੀ ਜਾਂਚ ਅਤੇ ਟਰਾਇਲ ਸਮਾਂਬੱਧ ਹੋਵੇ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੋਗਾ ਦੇ ਨਿਹਾਲ ਸਿੰਘ ਵਾਲਾ ਥਾਣਾ 'ਚ ਦਰਜ ਹੋਏ ਸੈਕਸ ਸਕੈਂਡਲ ਨੇ ਮੋਗਾ ਦੇ ਬਹੁਚਰਚਿਤ ਸੈਕਸ ਸਕੈਂਡਲਾਂ ਦੀ ਯਾਦ ਤਾਜ਼ਾ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ 2020 ਮੋਗਾ ਸੈਕਸ ਸਕੈਂਡਲ 'ਚ ਵੀ 2003 ਅਤੇ 2007 ਦੇ ਬਹੁਚਰਚਿਤ ਸੈਕਸ ਸਕੈਂਡਲਾਂ ਦੀ ਸ਼ੈਲੀ ਦੁਹਰਾਈ ਗਈ ਹੈ।ਉਨ੍ਹਾਂ ਕਿਹਾ ਕਿ ਇਸ 'ਚ ਪੁਲਿਸ ਅਫ਼ਸਰਾਂ-ਕਰਮਚਾਰੀਆਂ ਅਤੇ ਸਿਆਸਤਦਾਨਾਂ ਦੀ ਸਿੱਧੀ ਸ਼ਮੂਲੀਅਤ ਹੈ।
ਚੀਮਾ ਨੇ ਮੁੱਖ ਮੰਤਰੀ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਜਦ ਸੱਤਾਧਾਰੀ ਧਿਰ ਨਾਲ ਸੰਬੰਧਿਤ ਧੜੱਲੇਦਾਰ ਆਗੂ ਅਤੇ ਉਨ੍ਹਾਂ ਦੀ ਅਤਿ ਨਜ਼ਦੀਕੀਆਂ ਸਮੇਤ ਖ਼ੁਦ ਪੁਲਿਸ ਅਫ਼ਸਰ ਅਜਿਹੇ ਗੰਭੀਰ ਅਪਰਾਧਾਂ 'ਚ ਸ਼ਾਮਲ ਹੋਣ ਤਾਂ ਪੰਜਾਬ ਪੁਲਿਸ ਦੀ ਜਾਂਚ ਕੋਈ ਮਾਇਨੇ ਨਹੀਂ ਰੱਖਦੀ, ਇਸ ਲਈ ਇਹ ਕੇਸ ਤੁਰੰਤ ਸੀਬੀਆਈ ਦੇ ਹਵਾਲੇ ਕੀਤਾ ਜਾਵੇ।
ਚੀਮਾ ਨੇ ਮੋਗਾ ਦੇ ਮੌਜੂਦਾ ਐਸਐਸਪੀ ਦੇ ਤੁਰੰਤ ਤਬਾਦਲੇ ਦੀ ਮੰਗ ਕਰਦੇ ਹੋਏ ਕਿਹਾ, ''ਮੋਗਾ 'ਚ ਸਰਕਾਰ ਦਾ ਐਸਐਸਪੀ ਨਹੀਂ ਹੈ, ਸਗੋਂ ਕਾਂਗਰਸ ਦਾ ਐਸਐਸਪੀ ਹੈ। ਅਜਿਹੇ ਕਾਂਗਰਸੀ ਐਸਐਸਪੀ ਕੋਲੋਂ ਦੋਸ਼ੀ ਪੁਲਿਸ ਅਫ਼ਸਰਾਂ ਅਤੇ ਕਾਂਗਰਸੀ ਆਗੂਆਂ ਖ਼ਿਲਾਫ਼ ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਕਿਉਂਕਿ ਐਸਐਸਪੀ ਮੋਗਾ ਕਾਂਗਰਸੀ ਪਰਿਵਾਰ ਨਾਲ ਸੰਬੰਧਿਤ ਹਨ ਅਤੇ ਖਡੂਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਦੇ ਸਕੇ ਭਰਾ ਹਨ।'' ਇਸ ਲਈ ਇਹ ਕੇਸ ਤੁਰੰਤ ਸੀਬੀਆਈ ਦੇ ਹਵਾਲੇ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਇਸ ਤਾਜ਼ਾ ਸਕੈਂਡਲ 'ਚ ਜਿੰਨਾ 2 ਏਐਸਆਈਜ਼ ਨੂੰ ਬਰਖ਼ਾਸਤ ਕਰਨ ਸਮੇਤ ਕੁੱਲ ਪੰਜ ਲੋਕਾਂ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ, ਇਹ ਮਹਿਜ਼ ਮੋਹਰੇ ਹਨ, ਜਦਕਿ ਇਸ ਪੂਰੇ ਧੰਦੇ ਦੀ ਸਰਪ੍ਰਸਤੀ ਕਰਨ ਵਾਲੀਆਂ ਵੱਡੀਆਂ ਮੱਛੀਆਂ ਅਜੇ ਵੀ ਕਾਨੂੰਨ ਦੀ ਪਹੁੰਚ ਤੋਂ ਬਾਹਰ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 2020 ਦੇ ਇਸ ਸੈਕਸ ਸਕੈਂਡਲ ਵਾਂਗ ਹੀ 2003 ਅਤੇ 2007 ਵੀ ਮੋਗਾ ਸੈਕਸ ਸਕੈਂਡਲਾਂ 'ਚ ਵੀ ਤਤਕਾਲੀ ਸੱਤਾਧਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਦੀ ਸਿੱਧੀ ਭਾਗੀਦਾਰੀ ਰਹੀ ਹੈ। ਚੀਮਾ ਨੇ ਕਿਹਾ ਕਿ ਇਨ੍ਹਾਂ ਹਰਕਤਾਂ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਹਮਾਮ 'ਚ ਅਕਾਲੀ ਅਤੇ ਕਾਂਗਰਸੀ ਦੋਵੇਂ ਨੰਗੇ ਹਨ ਅਤੇ ਪੰਜਾਬ ਦੇ ਲੋਕ ਇਨ੍ਹਾਂ ਬਾਰੇ ਚੰਗੀ ਤਰਾਂ ਵਾਕਫ਼ ਹੋ ਚੁੱਕੇ ਹਨ।
ਇਹ ਵੀ ਪੜ੍ਹੋ: ਭਾਰਤੀਆਂ ਨੂੰ ਐਚ-1 ਬੀ ਵੀਜ਼ਾਂ ਤੋਂ ਦੂਰ ਕਰਨ ਦੀ ਤਿਆਰੀ, ਅਮਰੀਕੀ ਸੰਸਦ ਦੇ ਦੋਨਾਂ ਸਦਨਾਂ 'ਚ ਬਿੱਲ ਪੇਸ਼
ਲੁਧਿਆਣਾ ਦੀ ਮੈਡੀਕਲ ਦੁਕਾਨ ਦੇ ਸਾਈਨ ਬੋਰਡ ਦੀ ਸੋਸ਼ਲ ਮੀਡੀਆ 'ਤੇ ਚਰਚਾ, ਜਾਣੋ ਕਿਉਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)