ਸੰਸਦ ਵਿਕਰਮਜੀਤ ਸਾਹਨੀ ਨੂੰ ਸ਼ਿਕਾਗੋ ਦੀ ਪਾਰਲੀਮੈਂਟ ਆਫ ਵਰਲਡਜ਼ ਰਿਲੀਜਨਜ਼ ਵਿਖੇ ਸਪੀਕਰ ਵਜੋਂ ਸੱਦਾ
Delhi News : ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ (Vikramjit Singh Sahney) ਨੂੰ ਬਹੁਤ ਹੀ ਵੱਕਾਰੀ ਅਤੇ ਇਤਿਹਾਸਕ ਸੰਸਥਾ, “ਵਿਸ਼ਵ ਧਰਮਾਂ ਦੀ ਸੰਸਦ, ਸ਼ਿਕਾਗੋ” ਵੱਲੋਂ ਸੱਦਾ ਦਿੱਤਾ ਗਿਆ ਹੈ।
Punjab News : ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ (Vikramjit Singh Sahney) ਨੂੰ ਬਹੁਤ ਹੀ ਵੱਕਾਰੀ ਅਤੇ ਇਤਿਹਾਸਕ ਸੰਸਥਾ, “ਵਿਸ਼ਵ ਧਰਮਾਂ ਦੀ ਸੰਸਦ, ਸ਼ਿਕਾਗੋ” ਵੱਲੋਂ ਸੱਦਾ ਦਿੱਤਾ ਗਿਆ ਹੈ। ਇਹ ਉਹੀ ਮੰਚ ਹੈ ਜਿੱਥੇ 1893 ਵਿੱਚ ਸ਼ਿਕਾਗੋ ਵਿੱਚ ਸਵਾਮੀ ਵਿਵੇਕਾਨੰਦ ਨੇ ਵਿਸ਼ਵ ਨੂੰ ਸੁਪ੍ਰਸਿੱਧ ਸੰਬੋਧਨ ਕੀਤਾ ਸੀ। ਸਾਹਨੀ ਨੂੰ ਸ਼ਿਕਾਗੋ ਵਿੱਚ 16 ਅਗਸਤ ਨੂੰ “ਅਫਗਾਨੀ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਦੇ ਨਿਕਾਲੇ” ਦੇ ਸੈਸ਼ਨ ਲਈ ਸਪੀਕਰ ਵਜੋਂ ਬੁਲਾਇਆ ਜਾ ਰਿਹਾ ਹੈ। ਉਹਨਾ ਨੂੰ ਇਹ ਸਦਾ 2021 ਵਿੱਚ ਜਦੋਂ ਤਾਲਿਬਾਨ ਨੇ ਅਫਗਾਨਿਸਤਾਨ ਉਤੇ ਕਬਜ਼ਾ ਕੀਤਾ ਸੀ ਤਾਂ ਉਹਨਾਂ ਵਲੋਂ ਸ਼ਰਨਾਰਥੀ ਸੰਕਟ ਦੌਰਾਨ ਕੀਤੇ ਗਏ ਉਪਕਾਰੀ ਕਾਰਜਾਂ ਕਰਕੇ ਦਿੱਤਾ ਗਿਆ ਹੈ ।
ਸਾਹਨੀ ਨੇ 500 ਤੋਂ ਵੱਧ ਅਫਗਾਨੀ ਹਿੰਦੂਆਂ ਅਤੇ ਸਿੱਖਾਂ ਨੂੰ ਕੱਢਣ ਲਈ ਆਪਣੇ ਖਰਚੇ ‘ਤੇ 3 ਚਾਰਟਰਡ ਉਡਾਣਾਂ ਕਾਬੁਲ ਭੇਜੀਆਂ ਸਨ। ਸ੍ਰ ਸਾਹਨੀ ਨੇ ਉਨ੍ਹਾਂ ਦੇ ਪੁਨਰਵਾਸ ਲਈ “ਮੇਰਾ ਪਰਿਵਾਰ ਮੇਰੀ ਜ਼ਿੰਮੇਵਾਰੀ” ਪ੍ਰੋਗਰਾਮ ਸ਼ੁਰੂ ਕੀਤਾ ਸੀ ਜਿਸ ਹੇਠ ਉਨ੍ਹਾਂ ਨੂੰ ਦਿੱਲੀ ਵਿਚ ਕਿਰਾਏ ‘ਤੇ ਰਿਹਾਇਸ਼ ਦੇ ਪ੍ਰਬੰਧ ਕੀਤੇ ਸਨ। ਸਾਹਨੀ ਅਜੇ ਵੀ ਕਿਰਾਏ ਅਤੇ ਉਨ੍ਹਾਂ ਦੇ ਮਹੀਨਾਵਾਰ ਘਰੇਲੂ ਖਰਚੇ ਅਤੇ ਮੈਡੀਕਲ ਸਿਹਤ ਬੀਮਾ ਦਾ ਭੁਗਤਾਨ ਕਰ ਰਹੇ ਹਨ, ਇਸ ਦੇ ਨਾਲ ਇਨ੍ਹਾਂ ਬਦਕਿਸਮਤ ਪੀੜਤਾਂ ਦੇ ਮੁਕੰਮਲ ਮੁੜ ਵਸੇਬੇ ਲਈ ਆਪ ਸੰਨ ਫਾਊਂਡੇਸ਼ਨ ਦੁਆਰਾ ਚਲਾਏ ਜਾ ਰਹੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਉਨ੍ਹਾਂ ਦੇ ਬੱਚਿਆਂ ਨੂੰ ਮੁਫਤ ਹੁਨਰ ਪ੍ਰਦਾਨ ਕਰ ਰਹੇ ਹਨ ਜਿਸ ਦੇ ਚੇਅਰਮੈਨ ਸ਼. ਵਿਕਰਮਜੀਤ ਸਿੰਘ ਸਾਹਨੀ ਖੁਦ ਹਨ।
ਇਹ ਸੱਦਾ ਮਿਲਣ ‘ਤੇ ਸ. ਸਾਹਨੀ Vikramjit Singh Sahney) ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਅਜਿਹੀ ਮਾਣਮੱਤੀ ਸੰਸਥਾ ਨੇ ਅਜਿਹੇ ਮੁੱਦੇ ਦਾ ਨੋਟਿਸ ਲਿਆ ਹੈ ਅਤੇ ਉਨ੍ਹਾਂ ਨੂੰ ਉਸ ਦਰਦ ਅਤੇ ਦੁੱਖ ਬਾਰੇ ਬੋਲਣ ਲਈ ਆਮੰਤ੍ਰਿਤ ਕੀਤਾ ਹੈ ਜੋ ਅਫਗਾਨ ਸਿੱਖਾਂ ਅਤੇ ਹਿੰਦੂਆਂ ਨੇ ਉਸ ਦੁਖਦਾਈ ਦੇਸ਼ ਨਿਕਾਲੇ ਦੌਰਾਨ ਝੱਲਿਆ ਸੀ। ਪਰ ਜਿਵੇਂ ਕਿ ਸਾਡੇ ਸੰਤਾਂ ਅਤੇ ਪੂਰਵਜਾਂ ਨੇ ਸਾਨੂੰ ਉਪਦੇਸ਼ ਦਿੱਤਾ ਸੀ ਕਿ ਸਾਨੂੰ ਔਖੇ ਸਮੇਂ ਵਿੱਚ ਕਮਜ਼ੋਰਾਂ ਦੀ ਮਦਦ ਕਰਨੀ ਚਾਹੀਦੀ ਹੈ, ਮੈਂ “ਮੇਰਾ ਪਰਿਵਾਰ ਮੇਰੀ ਜ਼ਿੰਮੇਵਾਰੀ” ਪ੍ਰੋਗਰਾਮ ਦੀ ਸ਼ੁਰੂਆਤ ਕਰਕੇ ਅਜਿਹਾ ਹੀ ਕੀਤਾ ਸੀ।
ਸਾਹਨੀ ਨੇ ਇਹ ਵੀ ਦੱਸਿਆ ਕਿ ਇਸ ਮੁੱਦੇ ‘ਤੇ ਬੋਲਣ ਦੇ ਨਾਲ-ਨਾਲ ਉਹ ਸ਼ਿਕਾਗੋ ਵਿੱਚ ਵਿਸ਼ਵ ਧਰਮਾਂ ਦੀ ਸੰਸਦ ਵਿੱਚ “ਬੇਵਤਨਾ” ਨਾਮ ਦੀ ਇੱਕ ਫਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਦਾ ਉਦਘਾਟਨ ਵੀ ਕਰਨਗੇ। ਇਹ ਫਿਲਮ 15 ਅਗਸਤ ਨੂੰ ਸਾਡੇ ਸੁਤੰਤਰਤਾ ਦਿਵਸ ਦੀ ਸਵੇਰ ਨੂੰ ਅਫਗਾਨ ਸਿੱਖ ਅਤੇ ਹਿੰਦੂ ਸ਼ਰਨਾਰਥੀਆਂ ਦੇ ਦੇਸ਼ ਨਿਕਾਲੇ ਅਤੇ ਪੁਨਰਵਾਸ ‘ਤੇ ਆਧਾਰਿਤ ਹੈ।