ਪੜਚੋਲ ਕਰੋ

ਅੱਜ ਦਾ ਹੁਕਮਨਾਮਾ ਸਾਹਿਬ

ਸੂਹੀ ਮਹਲਾ ੪ ਘਰੁ ੭ ੴ ਸਤਿਗੁਰ ਪ੍ਰਸਾਦਿ ॥ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥ ਮੈ ਹਰਿ ਹਰਿ ਨਾਮੁ ਧਰ ਸੋਈ ॥

ਸੂਹੀ ਮਹਲਾ ੪ ਘਰੁ ੭ ੴ ਸਤਿਗੁਰ ਪ੍ਰਸਾਦਿ ॥ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥ ਮੈ ਹਰਿ ਹਰਿ ਨਾਮੁ ਧਰ ਸੋਈ ॥ ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥੧॥ ਰਹਾਉ ॥ ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ॥ ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥੨॥ ਵਿਚੇ ਧਰਤੀ ਵਿਚੇ ਪਾਣੀ ਵਿਚਿ ਕਾਸਟ ਅਗਨਿ ਧਰੀਜੈ ॥ ਬਕਰੀ ਸਿੰਘੁ ਇਕਤੈ ਥਾਇ ਰਾਖੇ ਮਨ ਹਰਿ ਜਪਿ ਭ੍ਰਮੁ ਭਉ ਦੂਰਿ ਕੀਜੈ ॥੩॥ ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਏ ॥ ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ ਪੈਰੀ ਪਾਏ ॥੪॥੧॥੧੨॥

ਅਰਥ :- ਰਾਗ ਸੂਹੀ, ਘਰ ੭ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੈਂ ਤੇਰੇ ਕੇਹੜੇ ਕੇਹੜੇ ਗੁਣ ਦੱਸ ਕੇ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ ? ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਸਭ ਦਾ ਮਾਲਕ ਹੈਂ। ਹੇ ਸਭ ਤੋਂ ਉੱਚੇ ਭਗਵਾਨ! ਤੂੰ ਸਭ ਦਾ ਪਾਲਣ ਵਾਲਾ ਹੈਂ। ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ ॥੧॥ ਹੇ ਹਰੀ! ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ। ਹੇ ਮੇਰੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰੱਖਿਆ ਕਰ। ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ ॥੧॥ ਰਹਾਉ ॥ ਹੇ ਮੇਰੇ ਮਾਲਕ! ਤੂੰ ਹੀ ਮੇਰੇ ਵਾਸਤੇ ਬਲ ਹੈਂ, ਤੂੰ ਹੀ ਮੇਰੇ ਵਾਸਤੇ ਆਸਰਾ ਹੈਂ। ਮੈਂ ਤੇਰੇ ਅੱਗੇ ਹੀ ਅਰਜ਼ੋਈ ਕਰ ਸਕਦਾ ਹਾਂ। ਮੇਰੇ ਵਾਸਤੇ ਕੋਈ ਹੋਰ ਅਜੇਹਾ ਥਾਂ ਨਹੀਂ, ਜਿਸ ਕੋਲ ਮੈਂ ਬੇਨਤੀ ਕਰ ਸਕਾਂ। ਮੈਂ ਆਪਣਾ ਹਰੇਕ ਸੁਖ ਹਰੇਕ ਦੁੱਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ ॥੨॥ ਹੇ ਮੇਰੇ ਮਨ! ਵੇਖ, (ਪਾਣੀ ਦੇ) ਵਿਚ ਹੀ ਧਰਤੀ ਹੈ, (ਧਰਤੀ ਦੇ) ਵਿਚ ਹੀ ਪਾਣੀ ਹੈ, ਲੱਕੜ ਵਿਚ ਅੱਗ ਰੱਖੀ ਹੋਈ ਹੈ, (ਮਾਲਕ-ਪ੍ਰਭੂ ਨੇ, ਮਾਨੋ) ਸ਼ੇਰ ਤੇ ਬੱਕਰੀ ਇਕੋ ਥਾਂ ਰੱਖੇ ਹੋਏ ਹਨ। ਹੇ ਮਨ! (ਤੂੰ ਕਿਉਂ ਡਰਦਾ ਹੈਂ ? ਅਜੇਹੀ ਸ਼ਕਤੀ ਵਾਲੇ) ਪਰਮਾਤਮਾ ਦਾ ਨਾਮ ਜਪ ਕੇ ਤੂੰ ਆਪਣਾ ਹਰੇਕ ਡਰ ਭਰਮ ਦੂਰ ਕਰ ਲਿਆ ਕਰ ॥੩॥ ਹੇ ਸੰਤ ਜਨੋ! ਵੇਖੋ ਪਰਮਾਤਮਾ ਦੀ ਵੱਡੀ ਤਾਕਤ! ਪਰਮਾਤਮਾ ਉਹਨਾਂ ਨੂੰ ਆਦਰ ਦਿਵਾਂਦਾ ਹੈ, ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ। ਹੇ ਨਾਨਕ ਜੀ! ਜਿਵੇਂ ਧਰਤੀ (ਮਨੁੱਖ ਦੇ) ਪੈਰਾਂ ਹੇਠੋਂ (ਮੌਤ ਆਉਣ ਤੇ ਉਸ ਦੇ) ਉੱਪਰ ਆ ਜਾਂਦੀ ਹੈ, ਤਿਵੇਂ ਪਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਸਾਧ ਜਨਾਂ ਦੇ ਚਰਨਾਂ ਵਿਚ ਪਾ ਦੇਂਦਾ ਹੈ ॥੪॥੧॥੧੨॥
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kangana Ranaut: ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' 'ਤੇ ਪੁਆੜਾ! ਸਿਨੇਮਿਆਂ ਦੇ ਬਾਹਰ ਡਟੇ ਸਿੱਖ
Kangana Ranaut: ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' 'ਤੇ ਪੁਆੜਾ! ਸਿਨੇਮਿਆਂ ਦੇ ਬਾਹਰ ਡਟੇ ਸਿੱਖ
Farmers Protest: ਪੀਐਮ ਮੋਦੀ ਨੂੰ ਘੇਰਨ ਵਾਲੇ ਕਿਸਾਨਾਂ 'ਤੇ ਸਖਤ ਐਕਸ਼ਨ, ਗ੍ਰਿਫਤਾਰੀ ਵਰੰਟ, ਘਰਾਂ 'ਤੇ ਰੇਡ
Farmers Protest: ਪੀਐਮ ਮੋਦੀ ਨੂੰ ਘੇਰਨ ਵਾਲੇ ਕਿਸਾਨਾਂ 'ਤੇ ਸਖਤ ਐਕਸ਼ਨ, ਗ੍ਰਿਫਤਾਰੀ ਵਰੰਟ, ਘਰਾਂ 'ਤੇ ਰੇਡ
Sidhu Moosewala:  ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਲੌਕ', ਮੌਤ ਤੋਂ ਬਾਅਦ 9ਵਾਂ ਗਾਣਾ
Sidhu Moosewala: ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਲੌਕ', ਮੌਤ ਤੋਂ ਬਾਅਦ 9ਵਾਂ ਗਾਣਾ
ਖਾਣਾ ਬਣਾਉਣ ਵੇਲੇ ਘਰ 'ਚ ਫਟਿਆ ਸਿਲੰਡਰ, ਅੱਗ 'ਚ ਝੁਲਸੇ 4 ਜੀਅ, PGI ਕੀਤਾ ਰੈਫਰ
ਖਾਣਾ ਬਣਾਉਣ ਵੇਲੇ ਘਰ 'ਚ ਫਟਿਆ ਸਿਲੰਡਰ, ਅੱਗ 'ਚ ਝੁਲਸੇ 4 ਜੀਅ, PGI ਕੀਤਾ ਰੈਫਰ
Advertisement
ABP Premium

ਵੀਡੀਓਜ਼

Farmer Protest|ਮਰਨ ਵਰਤ 'ਤੇ ਬੈਠੇ 111 ਕਿਸਾਨਾਂ ਨੇ ਖਨੌਰੀ ਸਰਹੱਦ 'ਤੇ ਕਿਵੇਂ ਕੱਟੀ ਰਾਤ|Jagjit Singh Dhallewal111 ਕਿਸਾਨ ਮਰਨ ਵਰਤ ਦੌਰਾਨ ਵਾਹਿਗੁਰੂ ਦਾ ਜਾਪ ਕਰਦੇ ਹੋਏFarmer Protest| 25 ਕਿਸਾਨਾਂ ਦਾ Arrest Warrant ਜਾਰੀ, CM ਮਾਨ ਨੂੰ ਕਿਸਾਨਾਂ ਨੇ ਕਰਤਾ ਚੈਲੇਂਜKhanauri Border| ਮਰਨ ਵਰਤ 'ਤੇ ਬੈਠੇ ਕਿਸਾਨ ਨੂੰ ਪਿਆ ਦੌਰਾ, ਮੌਤ ਦੇ ਮੁੰਹ 'ਚ ਕਿਸਾਨ|Farmer Protest|Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kangana Ranaut: ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' 'ਤੇ ਪੁਆੜਾ! ਸਿਨੇਮਿਆਂ ਦੇ ਬਾਹਰ ਡਟੇ ਸਿੱਖ
Kangana Ranaut: ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' 'ਤੇ ਪੁਆੜਾ! ਸਿਨੇਮਿਆਂ ਦੇ ਬਾਹਰ ਡਟੇ ਸਿੱਖ
Farmers Protest: ਪੀਐਮ ਮੋਦੀ ਨੂੰ ਘੇਰਨ ਵਾਲੇ ਕਿਸਾਨਾਂ 'ਤੇ ਸਖਤ ਐਕਸ਼ਨ, ਗ੍ਰਿਫਤਾਰੀ ਵਰੰਟ, ਘਰਾਂ 'ਤੇ ਰੇਡ
Farmers Protest: ਪੀਐਮ ਮੋਦੀ ਨੂੰ ਘੇਰਨ ਵਾਲੇ ਕਿਸਾਨਾਂ 'ਤੇ ਸਖਤ ਐਕਸ਼ਨ, ਗ੍ਰਿਫਤਾਰੀ ਵਰੰਟ, ਘਰਾਂ 'ਤੇ ਰੇਡ
Sidhu Moosewala:  ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਲੌਕ', ਮੌਤ ਤੋਂ ਬਾਅਦ 9ਵਾਂ ਗਾਣਾ
Sidhu Moosewala: ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਲੌਕ', ਮੌਤ ਤੋਂ ਬਾਅਦ 9ਵਾਂ ਗਾਣਾ
ਖਾਣਾ ਬਣਾਉਣ ਵੇਲੇ ਘਰ 'ਚ ਫਟਿਆ ਸਿਲੰਡਰ, ਅੱਗ 'ਚ ਝੁਲਸੇ 4 ਜੀਅ, PGI ਕੀਤਾ ਰੈਫਰ
ਖਾਣਾ ਬਣਾਉਣ ਵੇਲੇ ਘਰ 'ਚ ਫਟਿਆ ਸਿਲੰਡਰ, ਅੱਗ 'ਚ ਝੁਲਸੇ 4 ਜੀਅ, PGI ਕੀਤਾ ਰੈਫਰ
ਸਿਰਫ ਸ਼ੱਕਰ ਖਾਣ ਨਾਲ ਹੀ ਨਹੀਂ, ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਵੀ ਹੁੰਦਾ Diabetes ਦਾ ਖਤਰਾ
ਸਿਰਫ ਸ਼ੱਕਰ ਖਾਣ ਨਾਲ ਹੀ ਨਹੀਂ, ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਵੀ ਹੁੰਦਾ Diabetes ਦਾ ਖਤਰਾ
ਸਰਦੀਆਂ 'ਚ ਕੇਲੇ ਦਾ ਸੇਵਨ ਕਰਨਾ ਚਾਹੀਦਾ ਜਾਂ ਨਹੀਂ? ਜਾਣੋ ਸਿਹਤ ਮਾਹਿਰਾਂ ਤੋਂ
ਸਰਦੀਆਂ 'ਚ ਕੇਲੇ ਦਾ ਸੇਵਨ ਕਰਨਾ ਚਾਹੀਦਾ ਜਾਂ ਨਹੀਂ? ਜਾਣੋ ਸਿਹਤ ਮਾਹਿਰਾਂ ਤੋਂ
8ਵੇਂ ਤਨਖਾਹ ਕਮਿਸ਼ਨ ਨੂੰ ਮਿਲੀ ਮੰਜ਼ੂਰੀ, ਹੁਣ ਕਿੰਨੀ ਹੋਵੇਗੀ ਤੁਹਾਡੀ ਤਨਖਾਹ, ਇਦਾਂ ਸਮਝੋ ਪੂਰਾ ਫਾਰਮੂਲਾ
8ਵੇਂ ਤਨਖਾਹ ਕਮਿਸ਼ਨ ਨੂੰ ਮਿਲੀ ਮੰਜ਼ੂਰੀ, ਹੁਣ ਕਿੰਨੀ ਹੋਵੇਗੀ ਤੁਹਾਡੀ ਤਨਖਾਹ, ਇਦਾਂ ਸਮਝੋ ਪੂਰਾ ਫਾਰਮੂਲਾ
ਅਕਾਲੀ ਦਲ 'ਚ ਨਵੇਂ ਮੈਂਬਰਾਂ ਦੀ ਭਰਤੀ ਲਈ ਤਿਆਰੀਆਂ ਸ਼ੁਰੂ, 20 ਜਨਵਰੀ ਤੋਂ ਹੋਵੇਗੀ ਸ਼ੁਰੂਆਤ
ਅਕਾਲੀ ਦਲ 'ਚ ਨਵੇਂ ਮੈਂਬਰਾਂ ਦੀ ਭਰਤੀ ਲਈ ਤਿਆਰੀਆਂ ਸ਼ੁਰੂ, 20 ਜਨਵਰੀ ਤੋਂ ਹੋਵੇਗੀ ਸ਼ੁਰੂਆਤ
Embed widget