Punjab Drug Case: ਡਰੱਗ ਰੈਕੇਟ 'ਚ ਬਿਕਰਮ ਮਜੀਠੀਆ ਖਿਲਾਫ ਕਾਰਵਾਈ 'ਤੇ ਨਵਜੋਤ ਸਿੱਧੂ ਦਾ ਵੱਡਾ ਦਾਅਵਾ
Case on Bikram Majithia: ਪੰਜਾਬ ਦੇ ਹਜ਼ਾਰਾਂ ਕਰੋ ਡਰੱਗ ਰੈਕੇਟ 'ਚ ਬਿਕਰਮ ਮਜੀਠੀਆ ਖਿਲਾਫ ਮਾਮਲਾ ਦਰਜ ਹੋਣ ਮਗਰੋਂ ਪੰਜਾਬ ਦੀ ਸਿਆਸਤ ਗਰਮਾ ਗਈ ਹੈ।
ਚੰਡੀਗੜ੍ਹ: ਪੰਜਾਬ ਦੇ ਹਜ਼ਾਰਾਂ ਕਰੋੜੀ ਡਰੱਗ ਰੈਕੇਟ 'ਚ ਅਕਾਲੀ ਲੀਡਰ ਬਿਕਰਮ ਮਜੀਠੀਆ (Bikram Majithia) ਖਿਲਾਫ ਮਾਮਲਾ ਦਰਜ ਹੋਣ ਮਗਰੋਂ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਅਕਾਲੀ ਦਲ (Shiromani Akali dal) ਨੇ ਇਸ ਨੂੰ ਬਦਲਾਖੋਰੀ ਦੀ ਕਾਰਵਾਈ ਕਰਾਰ ਦਿੱਤਾ ਹੈ ਪਰ ਇਸ 'ਤੇ ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਨਵਜੋਤ ਸਿੱਧੂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਨਵਜੋਤ ਸਿੱਧੂ ਨੇ ਕਿਹਾ ਕਿ ਜਦੋਂ ਤੱਕ ਡਰੱਗ ਮਾਫੀਆ ਦੇ ਮੁੱਖ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਇਨਸਾਫ਼ ਨਹੀਂ ਹੋਵੇਗਾ। ਇਹ ਪਹਿਲਾ ਕਦਮ ਹੈ, ਜਦੋਂ ਤੱਕ ਸਜ਼ਾ ਨਹੀਂ ਮਿਲਦੀ ਉਦੋਂ ਤੱਕ ਲੜਾਂਗੇ। ਸਾਨੂੰ ਇਮਾਨਦਾਰ ਲੋਕਾਂ ਦੀ ਚੋਣ ਕਰਨੀ ਚਾਹੀਦੀ ਹੈ ਤੇ ਨਸ਼ਾ ਤਸਕਰਾਂ ਤੇ ਉਨ੍ਹਾਂ ਦੇ ਸਰਪ੍ਰਸਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
After 5.5 Years of fight against Corrupt System run by Badal Family & Captain and delay of 4 years without action taken on ED & STF Report against Majithia. Finally now, after pushing for credible officers in positions of power and influence first step has been taken !!
— Navjot Singh Sidhu (@sherryontopp) December 21, 2021
ਸਿੱਧੂ ਨੇ ਟਵੀਟ ਵਿੱਚ ਲਿਖਿਆ ਕਿ ਫਰਵਰੀ 2018 ਦੀ ਐਸਟੀਐਫ ਰਿਪੋਰਟ ਦੇ ਆਧਾਰ 'ਤੇ ਨਸ਼ਿਆਂ ਦੇ ਕਾਰੋਬਾਰ ਦੇ ਮੁੱਖ ਦੋਸ਼ੀਆਂ ਖਿਲਾਫ ਪੰਜਾਬ ਪੁਲਿਸ ਦੀ ਕ੍ਰਾਈਮ ਬ੍ਰਾਂਚ 'ਚ ਐਫਆਈਆਰ ਦਰਜ ਕੀਤੀ ਗਆ ਹੈ। ਮੈਂ ਇਹ ਮੰਗ 4 ਸਾਲ ਪਹਿਲਾਂ ਕੀਤੀ ਸੀ। ਇਹ ਉਨ੍ਹਾਂ ਸਾਰੇ ਤਾਕਤਵਰ ਲੋਕਾਂ ਦੇ ਮੂੰਹ 'ਤੇ ਚਪੇੜ ਹੈ ਜੋ ਕਈ ਸਾਲਾਂ ਤੋਂ ਇਸ ਮੁੱਦੇ 'ਤੇ ਕਾਰਵਾਈ ਕਰਨ ਤੋਂ ਟਾਲਾ ਵੱਟ ਰਹੇ ਹਨ।
ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਤੇ ਕੈਪਟਨ ਵੱਲੋਂ ਚਲਾਏ ਜਾ ਰਹੇ ਭ੍ਰਿਸ਼ਟ ਸਿਸਟਮ ਵਿਰੁੱਧ ਸਾਢੇ ਪੰਜ ਸਾਲ ਦੀ ਲੜਾਈ ਲੜੀ ਗਈ ਹੈ। ਮਜੀਠੀਆ ਖਿਲਾਫ ਈਡੀ ਤੇ ਐਸਟੀਐਫ ਦੀ ਰਿਪੋਰਟ 'ਤੇ ਕਾਰਵਾਈ 'ਚ 4 ਸਾਲ ਦੀ ਦੇਰੀ ਹੋਈ। ਆਖਰਕਾਰ ਹੁਣ ਸੱਤਾ ਤੇ ਪ੍ਰਭਾਵੀ ਅਹੁਦਿਆਂ ਤੋਂ ਭਰੋਸੇਯੋਗ ਅਧਿਕਾਰੀਆਂ ਨੂੰ ਧੱਕਣ ਮਗਰੋਂ ਪਹਿਲਾ ਕਦਮ ਚੁੱਕਿਆ ਗਿਆ ਹੈ।
<iframe width="1045" height="588" src="https://www.youtube.com/embed/BtenRwisLFM" title="YouTube video player" frameborder="0" allow="accelerometer; autoplay; clipboard-write; encrypted-media; gyroscope; picture-in-picture" allowfullscreen></iframe>
ਇਹ ਵੀ ਪੜ੍ਹੋ : Punjab Election: ਪੰਜਾਬ ਵਿਧਾਨ ਸਭਾ ਚੋਣਾਂ 'ਚ ਹੋਣਗੇ ਦਿੱਗਜਾਂ ਦੇ ਟਾਕਰੇ, ਕਾਂਗਰਸ ਨੇ ਬਣਾ ਰਹੀ ਇਹ ਪਲਾਨਿੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin