ਮੁੱਖ ਮੰਤਰੀ ਚਿਹਰਾ ਲੱਭਣ ਲਈ 'ਆਪ' ਦੇ ਦਾਅਵਿਆਂ 'ਤੇ ਨਵਜੋਤ ਸਿੱਧੂ ਦਾ ਵੱਡਾ ਸਵਾਲ, ਜਾਅਲੀ ਨੰਬਰ ਜਾਰੀ ਕਰ ਮੂਰਖ ਬਣਾਇਆ
ਇਸ ਮੁੱਦੇ 'ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ। ਇੱਥੋਂ ਤੱਕ ਕਿ ਇੱਕ ਟੋਲ ਫ੍ਰੀ ਨੰਬਰ ਵੀ ਇੰਨਾ ਜ਼ਿਆਦਾ ਕਾਲ ਲੋਡ ਨਹੀਂ ਲੈ ਸਕਦਾ। ਇਹ ਟੋਲ ਫਰੀ ਨੰਬਰ ਵੀ ਨਹੀਂ ਸੀ। ਕੇਜਰੀਵਾਲ ਨੂੰ ਆਪਣਾ ਰਿਕਾਰਡ ਜਨਤਾ ਦੇ ਸਾਹਮਣੇ ਰੱਖਣਾ ਚਾਹੀਦਾ ਹੈ।
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕੇਜਰੀਵਾਲ ਸਰਕਾਰ 'ਤੇ ਨਿਸ਼ਾਨ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ 13 ਜਨਵਰੀ ਨੂੰ 7074870748 ਨੰਬਰ ਜਾਰੀ ਕਰਕੇ ਮੁੱਖ ਮੰਤਰੀ ਕੈਂਡੀਡੇਟ ਲਈ ਸੁਝਾਅ ਮੰਗੇ ਸੀ ਜੋ ਨਿਰੀ ਧੋਖਾਧੜੀ ਹੈ।
ਇਸ 'ਤੇ ਨਿਸ਼ਾਨਾ ਵਿੰਨ੍ਹਦਿਆਂ ਸਿੱਧੂ ਨੇ ਕਿਹਾ ਕਿ ਇਸ 'ਚ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਗਿਆ। ਇਸ ਨੰਬਰ 'ਤੇ ਇੱਕ ਵਾਰ 'ਚ ਸਿਰਫ਼ ਇੱਕ ਕਾਲ ਕੀਤੀ ਜਾ ਸਕਦੀ ਹੈ। ਕੀ ਇੰਨੀਆਂ ਸਾਰੀਆਂ ਕਾਲਾਂ ਹੋ ਸਕਦੀਆਂ ਹਨ? ਇੱਕ ਜਵਾਬ 25 ਤੋਂ 32 ਸਕਿੰਟ ਲੈ ਰਿਹਾ ਸੀ। ਅਸੀਂ ਕਾਲ ਕਰਕੇ ਦੇਖਿਆ। ਹਰ ਤਰੀਕੇ ਨਾਲ ਇਹ 15 ਸਕਿੰਟ ਲੈ ਰਿਹਾ ਸੀ, ਫਿਰ ਵੀ ਇੱਕ ਦਿਨ 'ਚ ਪੰਜ ਹਜ਼ਾਰ ਕਾਲਾਂ ਆ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਆਪ ਨੇ 18 ਜਨਵਰੀ ਨੂੰ ਕਿਹਾ ਕਿ 21 ਲੱਖ 59 ਹਜ਼ਾਰ ਪ੍ਰਤੀਕਿਰਿਆਵਾਂ ਆ ਚੁੱਕੀਆਂ ਹਨ ਜੋ ਸੰਭਵ ਨਹੀਂ। ਜੇਕਰ ਇਸ ਨੰਬਰ 'ਤੇ ਦਿਨ-ਰਾਤ ਕਾਲ ਤੇ ਮੈਸੇਜ ਆਉਂਦੇ ਰਹੇ ਤਾਂ ਵੀ ਪੰਜ ਹਜ਼ਾਰ ਤੋਂ ਵੱਧ ਮੈਸੇਜ ਨਹੀਂ ਆ ਸਕਦੇ। ਜਾਅਲੀ ਧਾਰਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਸ ਮੁੱਦੇ 'ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ। ਇੱਥੋਂ ਤੱਕ ਕਿ ਇੱਕ ਟੋਲ ਫ੍ਰੀ ਨੰਬਰ ਵੀ ਇੰਨਾ ਜ਼ਿਆਦਾ ਕਾਲ ਲੋਡ ਨਹੀਂ ਲੈ ਸਕਦਾ। ਇਹ ਟੋਲ ਫਰੀ ਨੰਬਰ ਵੀ ਨਹੀਂ ਸੀ। ਕੇਜਰੀਵਾਲ ਨੂੰ ਆਪਣਾ ਰਿਕਾਰਡ ਜਨਤਾ ਦੇ ਸਾਹਮਣੇ ਰੱਖਣਾ ਚਾਹੀਦਾ ਹੈ। ਇਸ ਸਾਰੇ ਅਭਿਆਸ ਲਈ 25 ਤੋਂ 30 ਕਰੋੜ, 2500 ਤੋਂ 3000 ਲੋਕ ਤੇ ਘੱਟੋ-ਘੱਟ ਚਾਰ ਮਹੀਨੇ ਲੱਗਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin