ਪੜਚੋਲ ਕਰੋ

ਕੈਪਟਨ ਅਮਰਿੰਦਰ ਦੀ ਹਾਜ਼ਰੀ 'ਚ ਗਰਜੇ ਨਵਜੋਤ ਸਿੱਧੂ, ਸਟੇਜ ਤੋਂ ਕਹਿ ਗਏ ਵੱਡੀਆਂ ਗੱਲਾਂ

ਨਵਜੋਤ ਸਿੱਧੂ ਨੇ ਕਿਹਾ ਅੱਜ ਕੇਂਦਰ ਸਰਕਾਰ ਸਾਡਾ ਕਿਸਾਨ ਮਾਰਨ 'ਤੇ ਤੁੱਲ ਗਈ ਹੈ। ਅਹਿਸਾਨ ਫਰਾਮੋਸ਼ ਹੋ ਗਈ ਸਰਕਾਰ ਜੋ ਪੂੰਜੀਪਤੀਆਂ ਦੇ ਹੱਥ 'ਚ ਸਭ ਕੁਝ ਦੇਣਾ ਚਾਹੁੰਦੀ ਸਰਕਾਰ। ਸਿੱਧੂ ਨੇ ਸਪਸ਼ਟ ਕੀਤਾ ਕਿ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਮਸਲੇ ਹਨ। ਭਾਸ਼ਾਵਾਂ ਵੱਖ-ਵੱਖ ਹਾਂ ਪਰ ਅਸੀਂ ਇਕੱਠੇ ਹਾਂ।

ਰਮਨਦੀਪ ਕੌਰ ਦੀ ਰਿਪੋਰਟ

ਬੱਧਨੀ ਕਲਾਂ/ ਚੰਡੀਗੜ੍ਹ: ਰਾਹੁਲ ਗਾਂਧੀ ਦੀ ਅਗਵਾਈ 'ਚ ਹੋ ਰਹੀ ਟਰੈਕਟਰ ਰੈਲੀ ਚ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ਵਿੱਚ ਆਪਣੀ ਗੱਲ ਸ਼ੁਰੂ ਕੀਤੀ। ਸਿੱਧੂ ਨੇ ਆਪਣੇ ਬੇਬਾਕ ਲਹਿਜ਼ੇ 'ਚ ਬੋਲਦਿਆਂ ਕਿਹਾ ਜੇ ਲੋਕਾਂ 'ਚ ਰੋਸ ਆ ਜਾਏ ਤਾਂ ਦਿੱਲੀ ਦੀਆਂ ਸਰਕਾਰਾਂ ਦਾ ਉਲਟਣਾ ਵੀ ਨਿਸਚਿਤ ਹੈ। ਅੱਜ ਕਿਸਾਨ ਘਬਰਾਇਆ ਹੈ ਕਿ ਉਸ ਤੋਂ ਐਮਐਸਪੀ ਖੋਹ ਲਈ ਜਾਵੇਗੀ। ਇਸੇ ਡਰ ਕਾਰਨ ਉਹ ਸੜਕਾਂ 'ਤੇ ਹੈ। ਸਿੱਧੂ ਨੇ ਕਿਹਾ ਇਨ੍ਹਾਂ ਕਾਨੂੰਨਾਂ ਦੀ ਪੰਜਾਬ ਨੂੰ ਲੋੜ ਨਹੀਂ ਸੀ। ਬਿਲਕੁਲ ਉਸੇ ਤਰ੍ਹਾਂ ਜਿਵੇਂ ਪੰਜਾਬ ਨੂੰ ਹਰੀ ਕ੍ਰਾਂਤੀ ਨਹੀਂ ਚਾਹੀਦੀ ਸੀ, ਹਿੰਦੋਸਤਾਨ ਨੂੰ ਚਾਹੀਦੀ ਸੀ।

ਪੰਜਾਬ ਨੂੰ ਘੱਟ ਐਮਐਸਪੀ ਦੇ ਕੇ ਕੇਂਦਰ ਨੇ 80 ਕਰੋੜ ਲੋਕਾਂ ਦਾ ਸੈਂਟਰ ਨੇ ਢਿੱਡ ਭਰਿਆ। ਗੰਨੇ ਚੂਪਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ਕਹਾਵਤ ਦਾ ਹਵਾਲਾ ਦਿੰਦਿਆਂ ਸਿੱਧੂ ਨੇ ਕਿਹਾ ਕੇਂਦਰ ਸਰਕਾਰ ਅਹਿਸਾਨ ਫਰਾਮੋਸ਼ ਨਿਕਲੀ। ਕਾਲੀ ਪੱਗ ਬੰਨ੍ਹ ਕੇ ਰੈਲੀ 'ਚ ਆਏ ਸਿੱਧੂ ਨੇ ਕਿਹਾ ਧੱਕੇ ਨਾਲ ਪਾਸ ਕੀਤੇ ਕਾਲੇ ਕਾਨੂੰਨਾਂ ਦਾ ਮੈਂ ਕਾਲੀ ਪੱਗ ਨਾਲ ਵਿਰੋਧ ਕਰਦਾ ਹਾਂ। ਉਨ੍ਹਾਂ ਕਿਹਾ ਬਿਨਾਂ ਬਹਿਸ ਤੋਂ ਇਹ ਬਿੱਲ ਪਾਸ ਕੀਤੇ ਹਨ।

ਅੱਜ ਕੇਂਦਰ ਸਰਕਾਰ ਸਾਡਾ ਕਿਸਾਨ ਮਾਰਨ 'ਤੇ ਤੁੱਲ ਗਈ ਹੈ। ਅਹਿਸਾਨ ਫਰਾਮੋਸ਼ ਹੋ ਗਈ ਸਰਕਾਰ ਜੋ ਪੂੰਜੀਪਤੀਆਂ ਦੇ ਹੱਥ 'ਚ ਸਭ ਕੁਝ ਦੇਣਾ ਚਾਹੁੰਦੀ ਸਰਕਾਰ। ਸਿੱਧੂ ਨੇ ਸਪਸ਼ਟ ਕੀਤਾ ਕਿ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਮਸਲੇ ਹਨ। ਭਾਸ਼ਾਵਾਂ ਵੱਖ-ਵੱਖ ਹਾਂ ਪਰ ਅਸੀਂ ਇਕੱਠੇ ਹਾਂ।

ਸਿੱਧੂ ਨੇ ਕਿਹਾ, 'ਸਰਕਾਰ ਸਾਡੇ ਹੱਕਾਂ 'ਤੇ ਡਾਕਾ ਮਾਰ ਰਹੀ ਹੈ। 30,000 ਆੜਤੀਏ, ਪੰਜ ਲੱਖ ਮਜਦੂਰ ਬਰਬਾਦ ਹੋ ਜਾਣਗੇ। ਇਨ੍ਹਾਂ ਨੂੰ ਪੁੱਛੋ ਜੇਕਰ ਸਾਡੀਆਂ ਮੰਡੀਆਂ ਖੋਹ ਲਈਆਂ ਤਾਂ ਅਸੀਂ ਕਿੱਥੇ ਜਾਵਾਂਗੇ? ਮੈਂ ਕਹਿੰਦਾ ਹਾਂ ਇਹ ਅਮਰੀਕਾ ਤੇ ਯੂਰਪ ਦਾ ਫੇਲ੍ਹ ਹੋਇਆ ਸਿਸਟਮ ਸਾਡੇ 'ਤੇ ਥੋਪ ਰਹੇ ਹਨ। ਉੱਥੇ ਤਾਂ ਇੰਡਸਟਰੀ ਸੀ ਪਰ ਸਾਡੇ ਕੋਲ ਕੁਝ ਵੀ ਨਹੀਂ ਹੈ ਤਾਂ ਰੋਜ਼ਗਾਰ ਕਿੱਥੋਂ ਆਏਗਾ?

ਤਸਵੀਰਾਂ ਬੋਲਦੀਆਂ! ਸਿੱਧੂ ਨੇ ਇੰਝ ਮਾਰੀ ਐਂਟਰੀ, ਕਾਂਗਰਸ ਹੁਣ ਤਬੀਦੀਲੀ ਦੇ ਰਾਹ

ਸਿੱਧੂ ਨੇ ਅਹਿਮਦ ਸ਼ਾਹ ਅਬਦਾਲੀ ਦਾ ਜ਼ਿਕਰ ਕਰਦਿਆਂ ਅੰਬਾਨੀ ਅਡਾਨੀ 'ਤੇ ਵੀ ਤਨਜ ਕੱਸਿਆ। 'ਸਰਕਾਰਾਂ ਨੂੰ ਕਹਿੰਦੇ ਅੰਬਾਨੀ ਅਡਾਨੀ 'ਨਾਚ ਮੇਰੀ ਬੁਲਬੁਲ ਪੈਸਾ ਮਿਲੇਗਾ, ਕਹਾਂ ਕਦਰਦਾਨ ਹਮਾਰੇ ਜੈਸਾ ਮਿਲੇਗਾ'। ਸਿੱਧੂ ਨੇ ਕਿਹਾ 'ਮੈਂ ਡੰਕੇ ਦੀ ਚੋਟ 'ਤੇ ਕਹਿੰਦਾ ਹਾਂ ਇਸ ਦੇਸ਼ ਨੂੰ ਪੂੰਜੀਪਤੀ ਚਲਾਉਂਦੇ ਹਨ। ਕਿਸਾਨਾਂ ਨੂੰ ਦੇਕੇ ਸਬਸਿਡੀ ਕਹਿੰਦੇ ਹੋ। ਪੂੰਜੀਪਤੀਆਂ ਨੂੰ ਦੇਕੇ ਛੱਡ ਦਿੰਦੇ ਹੋ। ਲੱਖਾਂ ਰੁਪਏ ਦੇਕੇ ਭਜਾ ਦਿੰਦੋ ਹੋ ਤੇ ਉਸ ਨੂੰ ਇਸੈਂਟਿਵ ਕਹਿੰਦੇ ਹੋ।'

ਨਵਜੋਤ ਸਿੱਧੂ ਨੇ ਸਪਸ਼ਟ ਬੋਲਿਆ ਕਿਸਾਨ ਨੂੰ ਸਰਕਾਰ ਨੇ ਕੁਝ ਨਹੀਂ ਦਿੱਤਾ। ਮੈਂ ਟਿਕਾ ਕੇ ਕਹਿਣਾ ਚਾਹੁੰਦਾ ਹਾਂ ਸਾਨੂੰ ਹਰਿਆਣਾ ਨਹੀਂ ਟੱਪਣ ਦਿੰਦੇ। ਸਾਡੀ ਪੰਜਾਬ ਸਰਕਾਰ ਤਾਂ ਜਿੱਤਦੀ ਹੈ ਜੇ ਅੰਬਾਨੀ ਤੇ ਅੰਡਾਨੀ ਪੰਜਾਬ 'ਚ ਵੜਨ ਨਹੀਂ ਦੇਵਾਂਗੇ। ਇਹੀ ਸਾਡੀ ਜਿੱਤ ਹੈ।'

ਸਿੱਧੂ ਨੇ ਕਿਹਾ 'ਮੈਂ ਰਾਹੁਲ ਤੇ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਆਰਟੀਕਲ 254 ਤਹਿਤ ਸੋਨੀਆਂ ਗਾਂਧੀ ਨੇ ਸਾਰੇ ਮੁੱਖ ਮੰਤਰੀਆਂ ਨੂੰ ਹਿਦਾਇਤ ਦਿੱਤੀ ਕਿ ਇਨ੍ਹਾਂ ਕਾਨੂੰਨਾਂ ਖਿਲਾਫ ਅਸੈਂਬਲੀ ਬਲਾਉ ਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਕੇ ਆਪਣੇ ਕਾਨੂੰਨ ਬਣਾਓ। ਮੈਂ ਕਹਿੰਦਾ ਹਾਂ ਸੈਸ਼ਨ ਬੁਲਾਓ। ਜੇਕਰ ਅਸੀਂ ਇਹ ਕਾਨੂੰਨ ਬਣਾ ਕੇ ਰਾਸ਼ਟਰਪਤੀ ਕੋਲ ਭੇਜਿਆ ਤੇ ਉਨ੍ਹਾਂ ਰੱਦ ਵੀ ਕਰਤਾ ਤਾਂ ਵੀ ਕਿਸਾਨ ਦੀ ਜਿੱਤ ਹੈ ਪਰ ਸਾਨੂੰ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਕਰਨੀ ਹੋਵੇਗੀ। ਜੇਕਰ ਅਸੀਂ ਕੈਨੇਡਾ ਤੇ ਅਮਰੀਕਾ ਵਸਾ ਦਿੱਤਾ ਤਾਂ ਪੰਜਾਬ 'ਚ ਵੀ ਅਸੀਂ ਆਪਣੀ ਧਾਕ ਜਮਾਵਾਂਗੇ। ਜੇਕਰ 70 ਪ੍ਰਤੀਸ਼ਤ ਕਿਸਾਨ ਤਾਂ ਆਰਥਿਕ ਆਧਾਰ ਅੰਬਾਨੀ ਤੇ ਅਡਾਨੀ ਕਿਉਂ ਹਨ?

ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਅੱਜ ਨਵੋਜਤ ਸਿੱਧੂ ਨੇ ਪਹਿਲੀ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਟੇਜ ਸਾਂਝੀ ਕੀਤੀ। ਸਿੱਧੂ ਕਰੀਬ ਇਕ ਸਾਲ ਬਾਅਦ ਵੀ ਆਪਣੇ ਬੇਬਾਕ ਲਹਿਜ਼ੇ ਕੇਂਦਰ 'ਤੇ ਵਰ੍ਹੇ। ਏਨੇ ਚਿਰ ਤੋਂ ਚੁੱਪ ਸਿੱਧੂ ਨੇ ਇਹ ਵੀ ਸਾਬਤ ਕਰਤਾ ਕਿ ਉਹ ਕਿਸੇ ਢੁਕਵੇਂ ਮੌਕੇ ਦੀ ਤਲਾਸ਼ 'ਚ ਸਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Embed widget