ਨਵਜੋਤ ਸਿੱਧੂ ਨੇ CM ਭਗਵੰਤ ਮਾਨ ਨੂੰ ਦੱਸਿਆ 'ਐਲਾਨਵੰਤ, ਕਿਹਾ- ਜਿੰਨੇ ਐਲਾਨ ਕੀਤੇ ਉਸ ਦਾ ਨੋਟੀਫਿਕੇਸ਼ਨ ਕਿੱਥੇ ?
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਬੁੱਧਵਾਰ ਨੂੰ ਰੋਪੜ ਪਹੁੰਚ ਕੇ ਸੀਐਮ ਭਗਵੰਤ ਮਾਨ 'ਤੇ ਜੰਮ ਕੇ ਬਰਸੇ। ਸਿੱਧੂ ਨੇ ਸਵਾਲ ਕੀਤਾ ਕਿ ਮਾਨ ਸਰਕਾਰ ਨੇ ਜੋ ਵੀ ਐਲਾਨ ਕੀਤੇ ਹਨ, ਕੀ ਉਨ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ?

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਬੁੱਧਵਾਰ ਨੂੰ ਰੋਪੜ ਪਹੁੰਚ ਕੇ ਸੀਐਮ ਭਗਵੰਤ ਮਾਨ 'ਤੇ ਜੰਮ ਕੇ ਬਰਸੇ। ਸਿੱਧੂ ਨੇ ਸਵਾਲ ਕੀਤਾ ਕਿ ਮਾਨ ਸਰਕਾਰ ਨੇ ਜੋ ਵੀ ਐਲਾਨ ਕੀਤੇ ਹਨ, ਕੀ ਉਨ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ? ਸਿੱਧੂ ਨੇ ਸੀਐਮ ਭਗਵੰਤ ਮਾਨ ਨੂੰ ਪੁੱਛਿਆ ਕਿ ਕੀ ਉਨ੍ਹਾਂ ਦਾ ਨਾਮ 'ਐਲਾਨਵੰਤ' ਹੈ? 24 ਘੰਟਿਆਂ 'ਚ ਬਰਗਾੜੀ ਦਾ ਇਨਸਾਫ ਕਿਉਂ ਨਹੀਂ ਮਿਲਿਆ? ਹਰੀ ਸਿਆਹੀ ਵਾਲਾ ਪੈਨ ਕਿੱਥੇ ਹੈ? ਸੀਐਮ ਭਗਵੰਤ ਮਾਨ ਨੇ ਕੱਲ੍ਹ ਸਿੱਧੂ 'ਤੇ ਵਿਅੰਗ ਕੱਸਦੇ ਹੋਏ ਕਿਹਾ ਸੀ ਕਿ ਪਹਿਲਾਂ ਆਪਣੇ ਗਰੁੱਪ ਨੂੰ ਕਾਂਗਰਸ ਤੋਂ ਮਨਜ਼ੂਰਸੁਦਾ ਕਰਵਾਓ, ਫਿਰ ਵਿਰੋਧ ਕਰੋ।
ਨਵਜੋਤ ਸਿੱਧੂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿਸ ਹਾਲਤ 'ਚ ਭਗਵੰਤ ਮਾਨ ਦਿੱਲੀ 'ਚ ਅੰਗੂਠਾ ਲਾ ਕੇ ਆਏ ਹਨ। ਪੰਜਾਬ ਇੱਕ ਪੂਰਾ ਸੂਬਾ ਹੈ, ਇਸ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦਾ ਗੁਲਾਮ ਬਣਾ ਦਿੱਤਾ ਗਿਆ ਹੈ। ਅੱਜ ਗੱਲ ਕਰਦੇ ਹਾਂ ਦਿੱਲੀ ਮਾਡਲ ਦੀ। ਭਗਵੰਤ ਮਾਨ 8 ਸਾਲ ਸੰਸਦ ਮੈਂਬਰ ਰਹੇ, ਉੱਥੇ ਮੁਹੱਲਾ ਕਲੀਨਕ ਕਿਉਂ ਨਹੀਂ ਬਣਾਏ। ਭਗਵੰਤ ਮਾਨ ਆਪਣੀ ਜ਼ਿੰਮੇਵਾਰੀ ਭੁੱਲ ਗਏ ਹਨ। ਅਸੀਂ ਸਵਾਲ ਪੁੱਛ ਰਹੇ ਹਾਂ, ਜਵਾਬ ਦੇਣਾ ਹੋਵੇਗਾ। ਅਸੀਂ ਗਲਤੀ ਕੀਤੀ ਤਾਂ ਲੋਕਾਂ ਨੇ ਸਜ਼ਾ ਦੇ ਦਿੱਤੀ।
ਨਵਜੋਤ ਸਿੱਧੂ ਨੇ ਕੱਲ੍ਹ ਪੰਜਾਬ ਤੇ ਦਿੱਲੀ ਸਰਕਾਰ ਦੇ ਨਾਲੇਜ਼ ਸ਼ੇਅਰਿੰਗ ਸਮਝੌਤੇ 'ਤੇ ਵੀ ਨਿਸ਼ਾਨਾ ਸਾਧਿਆ ਸੀ। ਇਸ ਤੋਂ ਬਾਅਦ ਭਗਵੰਤ ਮਾਨ ਨੇ ਸਿੱਧੂ 'ਤੇ ਤੰਜ ਕਸਿਆ ਕਿ ਪਹਿਲਾਂ ਉਹ ਆਪਣੇ ਗਰੁੱਪ ਨੂੰ ਕਾਂਗਰਸ ਤੋਂ ਮਾਨਤਾ ਦਿਵਾਉਣ। ਰਾਜਪੁਰਾ ਥਰਮਲ ਪਲਾਂਟ 'ਤੇ ਧਰਨੇ ਦੇਣ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਇਹ ਕਾਂਗਰਸ ਦਾ ਧਰਨਾ ਨਹੀਂ ਸੀ। ਸਿੱਧੂ ਆਪਣੇ ਸਾਥੀਆਂ ਸਮੇਤ ਧਰਨਾ ਦੇ ਰਹੇ ਸਨ। ਮਾਨ ਨੇ ਕਿਹਾ ਸੀ ਕਿ ਸਿੱਧੂ ਬਿਜਲੀ ਸੌਦਾ ਰੱਦ ਕਰਨ ਦੀ ਗੱਲ ਕਰਦਾ ਹੈ। ਜਦੋਂ ਉਸ ਨੂੰ ਬਿਜਲੀ ਮੰਤਰੀ ਬਣਾਇਆ ਗਿਆ ਤਾਂ ਉਹ ਭੱਜ ਗਿਆ। ਉਸ ਨੇ ਮੰਤਰੀ ਬਣ ਕੇ ਇਹ ਕਾਰਵਾਈ ਕਿਉਂ ਨਹੀਂ ਕੀਤੀ?






















