Wrestlers Protest: ਪਹਿਲਵਾਨਾਂ ਦੇ ਸਮਰਥਨ 'ਚ ਆਏ ਸਿੱਧੂ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ, ਕਿਹਾ- “Iron hands in velvet gloves”
ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਜੰਤਰ-ਮੰਤਰ ਵਿਖੇ ਪਹਿਲਵਾਨਾਂ ਅਤੇ ਪੁਲਿਸ ਵਿਚਾਲੇ ਹੋਏ ਝਗੜੇ ਨੂੰ ਲੈ ਕੇ ਟਵੀਟ ਕਰਕੇ ਰੋਸ ਪ੍ਰਗਟਾਇਆ ਹੈ। ਸਿੱਧੂ ਨੇ ਲਿਖਿਆ- ਇੱਕ ਦੋਸ਼ੀ ਨੂੰ ਬਚਾਉਣ ਲਈ ਪੂਰੇ ਸਿਸਟਮ ਨੂੰ ਦੋਸ਼ੀ ਬਣਾਇਆ ਜਾ ਰਿਹਾ ਹੈ।
Punjab News: ਦਿੱਲੀ ਦੇ ਜੰਤਰ-ਮੰਤਰ 'ਤੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਦੇਸ਼ ਭਰ ਦੇ ਪਹਿਲਵਾਨ ਲੰਬੇ ਸਮੇਂ ਤੋਂ ਧਰਨੇ 'ਤੇ ਬੈਠੇ ਹਨ। ਵੀਰਵਾਰ ਦੇਰ ਰਾਤ ਪਹਿਲਵਾਨਾਂ ਅਤੇ ਦਿੱਲੀ ਪੁਲਿਸ ਵਿਚਾਲੇ ਹੰਗਾਮਾ ਹੋਇਆ, ਜਿਸ ਨੂੰ ਲੈ ਕੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਸਿੱਧੂ ਨੇ ਟਵੀਟ ਕੀਤਾ, ''ਰਾਸ਼ਟਰਵਾਦ ਦੀਆਂ ਗੱਲਾਂ ਕਰਨ ਵਾਲੇ ਸੱਤਾ ਦੇ ਨਸ਼ੇ 'ਚ ਇੰਨੇ ਮਸਤ ਹਨ ਕਿ ਉਹ ਵਿਰੋਧੀ 'ਸਤਿਆਗ੍ਰਹਿਆਂ' ਨੂੰ ਧਮਕੀਆਂ ਦਿੰਦੇ ਹਨ ਅਤੇ ਗਾਲ੍ਹਾਂ ਕੱਢਦੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਔਰਤਾਂ ਹਨ, ਜਿਨ੍ਹਾਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਸ਼ਰਾਬੀ ਪੁਲਿਸ ਵਾਲਿਆਂ ਵੱਲੋਂ ਮਹਿਲਾ ਚੈਂਪੀਅਨਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਅਤੇ ਧਰਨੇ ਵਾਲੀ ਥਾਂ 'ਤੇ ਮੌਜੂਦ ਇੱਕ ਵੀ ਮਹਿਲਾ ਪੁਲਿਸ ਮੁਲਾਜ਼ਮ ਤੋਂ ਬਿਨਾਂ ਧਮਕੀਆਂ ਦੇਣਾ ਸ਼ਰਮਨਾਕ ਹੈ। ਇਹ ਲੋਕਤੰਤਰ ਦੀ ਆੜ ਵਿੱਚ ਤਾਨਾਸ਼ਾਹੀ ਨੂੰ ਦਰਸਾਉਂਦਾ ਹੈ। "ਮਖਮਲ ਦੇ ਦਸਤਾਨੇ ਵਿੱਚ ਲੋਹੇ ਦੇ ਹੱਥ"!!'
Those who talk of nationalism are drunk with power to the extent that they intimidate, physically abuse and insult protesting “Satyagrahis” , a majority of whom are women who brought glory to the country……. Drunken cops manhandling women champions and threatening without a… pic.twitter.com/XVyhPBrIvv
— Navjot Singh Sidhu (@sherryontopp) May 4, 2023
'ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦਾ ਸੰਵਿਧਾਨਕ ਅਧਿਕਾਰ'
ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਵਿੱਚ ਅੱਗੇ ਲਿਖਿਆ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਾ ਉਨ੍ਹਾਂ ਦਾ ਸੰਵਿਧਾਨਕ ਅਧਿਕਾਰ ਹੈ। ਪੁਲਿਸ ਹਿੰਸਾ ਜਾਂ ਕਿਸੇ ਵੀ ਕਾਨੂੰਨ ਵਿਵਸਥਾ ਦੀ ਸਥਿਤੀ ਵਿੱਚ ਹੀ ਦਖਲ ਦੇ ਸਕਦੀ ਹੈ ਪਰ ਅਜਿਹਾ ਕੁਝ ਨਹੀਂ ਸੀ।
'1 ਅਪਰਾਧ ਛੁਪਾਉਣ ਲਈ 100 ਅਪਰਾਧ ਕੀਤੇ ਜਾ ਰਹੇ ਹਨ'
ਸਿੱਧੂ ਨੇ ਲਿਖਿਆ ਕਿ ਧੀਆਂ ਸਤਿਕਾਰ ਦਾ ਪ੍ਰਤੀਕ ਹਨ, ਦੁਰਗਾ ਭਾਰਤੀ ਸੰਸਕ੍ਰਿਤੀ ਦਾ ਰੂਪ ਹੈ। ਇਹਨਾਂ ਨੂੰ ਘਰ-ਘਰ ਨਾ ਭਟਕਾਓ..ਸੜਕਾਂ 'ਤੇ ਰੋਣ ਨਾ ਦਿਓ..ਦੇਸ਼ ਦੇਖ ਰਿਹਾ ਹੈ ਇਸ ਸਰਕਾਰ ਦਾ ਹੰਕਾਰ!! ਇੱਕ ਦੋਸ਼ੀ ਨੂੰ ਬਚਾਉਣ ਲਈ ਪੂਰੇ ਸਿਸਟਮ ਨੂੰ ਦੋਸ਼ੀ ਬਣਾਇਆ ਜਾ ਰਿਹਾ ਹੈ। ਇੱਕ ਜੁਰਮ ਨੂੰ ਛੁਪਾਉਣ ਲਈ 100 ਜੁਰਮ ਕੀਤੇ ਜਾ ਰਹੇ ਨੇ !!
ਕਿਉਂ ਹੋਇਆ ਸਾਰਾ ਵਿਵਾਦ?
ਦਿੱਲੀ ਪੁਲਿਸ ਦੇ ਡੀਐਸਪੀ ਅਨੁਸਾਰ ਪਹਿਲਵਾਨਾਂ ਲਈ ਧਰਨੇ ਵਾਲੀ ਥਾਂ 'ਤੇ ਫੋਲਡਿੰਗ ਬੈੱਡ ਲਿਆਂਦੇ ਗਏ ਸਨ, ਉਨ੍ਹਾਂ ਨੂੰ ਇਸ ਲਈ ਮਨ੍ਹਾ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਕੋਲ ਇਸ ਦੀ ਇਜਾਜ਼ਤ ਨਹੀਂ ਸੀ ਤਾਂ ਵਿਰੋਧ ਕਰ ਰਹੇ ਪਹਿਲਵਾਨਾਂ ਦੇ ਸਮਰਥਕ ਬੈਰੀਕੇਡਿੰਗ 'ਤੇ ਆ ਗਏ ਅਤੇ ਬਿਸਤਰੇ ਲੈਣ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਵਿਵਾਦ ਖੜ੍ਹਾ ਹੋ ਗਿਆ। ਦੂਜੇ ਪਾਸੇ ਪਹਿਲਵਾਨਾਂ ਦਾ ਦੋਸ਼ ਹੈ ਕਿ ਪੁਲੀਸ ਮੁਲਾਜ਼ਮਾਂ ਨੇ ਸ਼ਰਾਬ ਪੀ ਕੇ ਉਨ੍ਹਾਂ ਨਾਲ ਝਗੜਾ ਕੀਤਾ ਅਤੇ ਲੜਾਈ ਕਰਨ ਦੀ ਕੋਸ਼ਿਸ਼ ਕੀਤੀ।