ਪੜਚੋਲ ਕਰੋ
Advertisement
Navratri 2022 : ਮੁੱਖ ਮੰਤਰੀ ਭਗਵੰਤ ਮਾਨ ਨੇ ਨਰਾਤਿਆਂ ਦੀ ਦਿੱਤੀ ਵਧਾਈ, ਕਿਹਾ- ਸਭਨਾਂ ਦੇ ਘਰ ਖੁਸ਼ੀਆਂ-ਖੇੜੇ ਬਣੇ ਰਹਿਣ
Navratri 2022 : ਅੱਜ ਤੋਂ ਦੇਸ਼ ਭਰ ਵਿੱਚ ਨਰਾਤਿਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਅੱਜ ਨਰਾਤਿਆਂ ਦਾ ਪਹਿਲਾ ਦਿਨ ਹੈ। ਇਸ ਪਵਿੱਤਰ ਤਿਉਹਾਰ 'ਤੇ ਲੋਕ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੂਬੇ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ।
Navratri 2022 : ਅੱਜ ਤੋਂ ਦੇਸ਼ ਭਰ ਵਿੱਚ ਨਰਾਤਿਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਅੱਜ ਨਰਾਤਿਆਂ ਦਾ ਪਹਿਲਾ ਦਿਨ ਹੈ। ਇਸ ਪਵਿੱਤਰ ਤਿਉਹਾਰ 'ਤੇ ਲੋਕ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੂਬੇ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ, ਨਰਾਤਿਆਂ ਦੇ ਪਾਵਨ ਅਵਸਰ ਮੌਕੇ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ…ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ…ਸਭਨਾਂ ਦੇ ਘਰ ਖੁਸ਼ੀਆਂ-ਖੇੜੇ ਬਣੇ ਰਹਿਣ…
ਨਰਾਤਿਆਂ ਦੇ ਪਾਵਨ ਅਵਸਰ ਮੌਕੇ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ…
— Bhagwant Mann (@BhagwantMann) September 26, 2022
ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ…ਸਭਨਾਂ ਦੇ ਘਰ ਖੁਸ਼ੀਆਂ-ਖੇੜੇ ਬਣੇ ਰਹਿਣ… pic.twitter.com/AEdmGUhHXE
ਸ਼ਾਰਦੀਯ ਨਰਾਤਿਆਂ ਦਾ ਤਿਉਹਾਰ ਇਸ ਸਾਲ 26 ਸਤੰਬਰ 2022 ਯਾਨੀ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਅਤੇ 5 ਅਕਤੂਬਰ ਨੂੰ ਸਮਾਪਤ ਹੋਵੇਗਾ। ਨਵਰਾਤਰੀ ਦੇ ਨੌਂ ਦਿਨਾਂ ਦੌਰਾਨ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਨਵਰਾਤਰੀ ਦਾ ਤਿਉਹਾਰ ਘਟਸਥਾਪਨਾ ਨਾਲ ਸ਼ੁਰੂ ਹੁੰਦਾ ਹੈ ਅਤੇ ਅਸ਼ਟਮੀ ਅਤੇ ਨਵਮੀ ਤਿਥੀ ਨੂੰ ਕੰਨਿਆ ਪੂਜਾ ਕੀਤੀ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਨਵਰਾਤਰੀ ਦੌਰਾਨ ਵਿਸ਼ੇਸ਼ ਪ੍ਰਾਰਥਨਾ ਕਰਨ ਨਾਲ ਮਾਂ ਦੁਰਗਾ ਦਾ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।
ਸਾਲ ਵਿੱਚ ਚਾਰ ਨਰਾਤੇ ਆਉਂਦੇ ਹਨ, ਜਿਨ੍ਹਾਂ ਵਿੱਚੋਂ ਚੈਤਰ ਅਤੇ ਸ਼ਾਰਦੀ ਨਰਾਤੇ ਦਾ ਵਿਸ਼ੇਸ਼ ਮਹੱਤਵ ਹੈ। ਨਵਰਾਤਰੀ ਦੇ ਨੌਂ ਦਿਨ ਮਾਂ ਦੁਰਗਾ ਨੂੰ ਸਮਰਪਿਤ ਹਨ। ਮਾਂ ਦੁਰਗਾ ਜਗਤ ਜਨਣੀ ਹੈ, ਉਨ੍ਹਾਂ ਦੀ ਪੂਜਾ ਕਰਨ ਨਾਲ ਨਾ ਸਿਰਫ ਦੁੱਖਾਂ ਦਾ ਨਾਸ਼ ਹੁੰਦਾ ਹੈ, ਸਗੋਂ ਸਾਰੇ ਗ੍ਰਹਿ ਦੋਸ਼ ਅਤੇ ਵਾਸਤੂ ਦੋਸ਼ ਵੀ ਦੂਰ ਹੁੰਦੇ ਹਨ। 26 ਸਤੰਬਰ 2022 ਤੋਂ ਨੌਂ ਦਿਨ ਤੱਕ ਸਾਰਾ ਵਾਤਾਵਰਣ ਮਾਂ ਦੀ ਭਗਤੀ ਵਿੱਚ ਰੰਗਿਆ ਜਾਵੇਗਾ। ਮਾਂ ਦੁਰਗਾ ਇਸ ਸ਼ਾਰਦੀ ਨਵਰਾਤਰੀ 'ਤੇ ਹਾਥੀ 'ਤੇ ਸਵਾਰ ਹੋ ਕੇ ਪਧਾਰ ਰਹੀ ਹੈ, ਇਸ ਨਾਲ ਘਰ ਪਰਿਵਾਰ 'ਚ ਸੁੱਖ -ਖੁਸ਼ਹਾਲੀ ਆਵੇਗੀ। ਇਸ ਸ਼ੁਭ ਮੌਕੇ 'ਤੇ ਆਪਣੇ ਅਜ਼ੀਜ਼ਾਂ ਨੂੰ ਸ਼ੁਭਕਾਮਨਾਵਾਂ ਮੈਸੇਜ , ਫੋਟੋ ਭੇਜ ਕੇ ਨਵਰਾਤਰੀ ਦੀ ਵਧਾਈ ਦਿਓ ਅਤੇ ਉਨ੍ਹਾਂ ਦੇ ਸੁੱਖ - ਖੁਸ਼ਹਾਲੀ ਦੀ ਕਾਮਨਾ ਕਰੇ।
ਨਵਰਾਤਰੀ 'ਤੇ ਮਾਂ ਦੁਰਗਾ ਦੀ ਪੂਜਾ ਦੌਰਾਨ ਕਰੋ ਇਨ੍ਹਾਂ ਨਿਯਮਾਂ ਦਾ ਪਾਲਣ
ਨਵਰਾਤਰੀ 'ਤੇ ਮਾਂ ਦੁਰਗਾ ਦੀ ਪੂਜਾ ਦੌਰਾਨ ਕਰੋ ਇਨ੍ਹਾਂ ਨਿਯਮਾਂ ਦਾ ਪਾਲਣ
ਨਵਰਾਤਰੀ ਦਾ ਪੂਰਾ ਦਿਨ ਵਰਤ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਕਿਸੇ ਕਾਰਨ 9 ਦਿਨ ਵਰਤ ਨਹੀਂ ਰੱਖ ਸਕਦੇ ਹੋ ਤਾਂ ਤੁਹਾਨੂੰ ਪਹਿਲੇ, ਚੌਥੇ ਅਤੇ ਅੱਠਵੇਂ ਦਿਨ ਵਰਤ ਰੱਖਣਾ ਚਾਹੀਦਾ ਹੈ।
ਮਾਂ ਦੁਰਗਾ ਦੇ ਨਾਮ ਦੀ ਅਖੰਡ ਜੋਤ ਨੌਂ ਦਿਨਾਂ ਤੱਕ ਘਰ ਵਿੱਚ ਰੱਖੋ।
ਨਵਰਾਤਰੀ 'ਤੇ ਦੇਵੀ ਦੁਰਗਾ ਦੀ ਮੂਰਤੀ ਦੇ ਨਾਲ ਦੇਵੀ ਲਕਸ਼ਮੀ ਅਤੇ ਦੇਵੀ ਸਰਸਵਤੀ ਦੀ ਮੂਰਤੀ ਸਥਾਪਿਤ ਕਰੋ ਅਤੇ 9 ਦਿਨਾਂ ਤੱਕ ਪੂਜਾ ਕਰੋ।
- ਮਾਂ ਦੁਰਗਾ ਨੂੰ ਵੱਖ-ਵੱਖ ਦਿਨਾਂ ਦੇ ਹਿਸਾਬ ਨਾਲ 9 ਦਿਨ ਭੋਗ ਜ਼ਰੂਰ ਚੜ੍ਹਾਓ। ਇਸ ਤੋਂ ਇਲਾਵਾ ਮਾਂ ਨੂੰ ਰੋਜ਼ਾਨਾ ਲੌਂਗ ਅਤੇ ਪਤਾਸੇ ਦਾ ਭੋਗ ਚੜ੍ਹਾਓ।
ਦੁਰਗਾ ਸਪਤਸ਼ਤੀ ਦਾ ਪਾਠ ਜ਼ਰੂਰ ਕਰੋ।
ਪੂਜਾ 'ਚ ਮਾਂ ਨੂੰ ਲਾਲ ਕੱਪੜੇ ਅਤੇ ਫੁੱਲ ਚੜ੍ਹਾਓ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement