'Kulhad Pizza': ਕੁੱਲ੍ਹੜ ਪੀਜਾ ਜੋੜੀ ਦੀ ਵਾਇਰਲ ਵੀਡੀਓ ਬਾਰੇ ਨਵਾਂ ਖੁਲਾਸਾ! ਐਫਆਈਆਰ ਦੀ ਕਾਪੀ 'ਚ ਪੂਰੀ ਹਕੀਕਤ ਆਈ ਸਾਹਮਣੇ
'Kulhad Pizza' Couple Video: ਕੁੱਲ੍ਹੜ ਪੀਜਾ ਜੋੜੀ ਦੀ ਵਾਇਰਲ ਵੀਡੀਓ ਦੀ ਚਰਚਾ ਸੋਸ਼ਲ ਮੀਡੀਆ ਉਪਰ ਚੱਲ ਰਹੀ ਹੈ। ਇਸ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਐਫਆਈਆਰ ਦੀ ਕਾਪੀ ਸਾਹਮਣੇ ਆਈ ਹੈ।
'Kulhad Pizza' Couple Video: ਕੁੱਲ੍ਹੜ ਪੀਜਾ ਜੋੜੀ ਦੀ ਵਾਇਰਲ ਵੀਡੀਓ ਦੀ ਚਰਚਾ ਸੋਸ਼ਲ ਮੀਡੀਆ ਉਪਰ ਚੱਲ ਰਹੀ ਹੈ। ਇਸ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਐਫਆਈਆਰ ਦੀ ਕਾਪੀ ਸਾਹਮਣੇ ਆਈ ਹੈ। ਇਸ ਐਫਆਈਆਰ ਦੀ ਕਾਪੀ ਵਿੱਚ ਮਾਮਲੇ ਦੇ ਕਈ ਪੱਖ ਸਾਹਮਣੇ ਆਏ ਹਨ।
ਦੱਸ ਦਈਏ ਕਿ ਕੁੱਲ੍ਹੜ ਪੀਜਾ ਜੋੜੀ ਦੀ ਵਾਇਰਲ ਵੀਡੀਓ ਮਾਮਲੇ ਵਿੱਚ 'ਏਬੀਪੀ ਸਾਂਝਾ' ਕੋਲ ਐਕਸਲੂਸਿਵ ਐਫਆਈਆਰ ਦੀ ਕਾਪੀ ਮੌਜੂਦ ਹੈ। ਇਸ ਐਫਆਈਆਰ ਵਿੱਚ ਸਹਿਜ ਅਰੋੜਾ ਦੀ ਭੈਣ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਆਈਪੀਸੀ ਦੀ ਧਾਰਾ 384, 509, 66ਈ, 66 ਡੀ ਤਹਿਤ ਇੱਕ ਲੜਕੀ ਸਮੇਤ ਅਣਪਛਾਤੇ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
ਐਫਆਈਆਰ ਵਿੱਚ ਲਿਖਿਆ ਗਿਆ ਹੈ ਕਿ ਕੁੱਲ੍ਹੜ ਪੀਜਾ 'ਤੇ ਕੰਮ ਕਰਦੀ ਇੱਕ ਲੜਕੀ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜਾਅਲੀ ਇੰਸਟਾਗ੍ਰਾਮ ਆਈਡੀ ਬਣਾ ਕੇ ਮੈਸੇਜ ਕੀਤੇ ਗਏ ਤੇ ਕਿਹਾ ਗਿਆ ਕਿ ਜੇ ਤੁਸੀਂ ਬੈਂਕ ਆਕਊਂਟ ਵਿੱਚ ਪੈਸੇ ਨਾ ਪਾਏ ਤਾਂ ਤੁਹਾਡੀ ਗਲਤ ਵੀਡੀਓ ਵਾਇਰਲ ਕਰ ਦਿੱਤੀ ਜਾਏਗੀ।
ਇਸ ਦੀ ਸ਼ਿਕਾਇਤ ਥਾਣੇ ਵਿੱਚ ਦਿੱਤੀ ਸੀ ਜਿਸ ਦੀ ਤਫਤੀਸ਼ ਜਾਰੀ ਹੈ। ਜਦੋਂ ਪੈਸੇ ਨਹੀਂ ਭੇਜੇ ਗਏ ਤਾਂ ਉਸ ਲੜਕੀ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਵੀਡੀਓ ਵਾਇਰਲ ਕਰ ਦਿੱਤੀ ਗਈ।
ਇਸ ਲੜਕੀ ਨੂੰ ਕੁੱਲ੍ਹੜ ਪੀਜਾ 'ਤੇ ਕੰਮ ਕਰਦੇ ਹੋਏ ਗਲਤੀਆਂ ਤੇ ਕੈਸ਼ ਵਿੱਚ ਹੇਰਾਫੇਰੀ ਕਰਨ ਕਾਰਨ ਕੰਮ ਤੋਂ ਕੱਢ ਦਿੱਤਾ ਗਿਆ ਸੀ। ਇਸ ਕਾਰਨ ਇਸ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਾਨੂੰ ਬਲੈਕਮੇਲ ਕੀਤਾ ਤੇ ਸੋਸ਼ਲ ਮੀਡੀਆ 'ਤੇ ਫੇਕ ਵੀਡੀਓ ਵਾਇਰਲ ਕੀਤੀਆਂ। ਸ਼ਿਕਾਇਤਕਰਤਾ ਵੱਲੋਂ ਇਸ ਲੜਕੀ ਤੇ ਇਸ ਦੇ ਸਾਥੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ: Viral Video: ਪਾਇਲਟ ਨੇ ਚਿੱਕੜ 'ਚ ਉਤਾਰਿਆ ਜਹਾਜ਼, ਵੀਡੀਓ ਦੇਖ ਕੇ ਲੋਕਾਂ ਨੇ ਕਿਹਾ- ਇਸ ਨੂੰ ਕਹਿੰਦੇ ਨੇ ਅਸਲੀ ਹੈਵੀ ਡਰਾਈਵਰ!
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Viral Video: ਔਰਤ ਨੇ ਵਿਖਾਇਆ ਅਜਿਹਾ ਅਦਭੁਤ ਕਾਰਨਾਮਾ, ਇੱਕੋ ਸਮੇਂ ਬਣੇ ਦੋ ਵਿਸ਼ਵ ਰਿਕਾਰਡ, ਵੀਡੀਓ ਦੇਖ ਕੇ ਹੈਰਾਨ ਰਹਿ ਗਏ ਲੋਕ