ਪੰਜਾਬ ਲਈ ਰਾਹਤ ਦੀ ਖ਼ਬਰ, 13 ਮਹੀਨੇ ਬਾਅਦ ਕੋਰੋਨਾ ਨਾਲ ਕੋਈ ਮੌਤ ਨਹੀਂ
ਇਸ ਸਾਲ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕੋਰੋਨਾ ਕਾਰਨ ਕਿਸੇ ਦੀ ਵੀ ਮੌਤ ਨਾ ਹੋਈ ਹੋਵੇ।ਬੀਤੇ ਕੱਲ੍ਹ ਪੰਜਾਬ ਵਿੱਚ ਕੋਰੋਨਾ ਨਾਲ ਇੱਕ ਵੀ ਮੌਤ ਨਹੀਂ ਹੋਈ ਹੈ।
ਚੰਡੀਗੜ੍ਹ: ਕੋਰੋਨਾ ਦੇ ਕਹਿਰ ਨੂੰ ਹੁਣ ਥੋੜੀ ਬ੍ਰੇਕ ਲੱਗੀ ਹੈ।ਇਸ ਵਿਚਾਲੇ ਪੰਜਾਬ ਲਈ ਇੱਕ ਰਾਹਤ ਦੀ ਵੱਡੀ ਖ਼ਬਰ ਹੈ।ਇਸ ਸਾਲ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕੋਰੋਨਾ ਕਾਰਨ ਕਿਸੇ ਦੀ ਵੀ ਮੌਤ ਨਾ ਹੋਈ ਹੋਵੇ।ਬੀਤੇ ਕੱਲ੍ਹ ਪੰਜਾਬ ਵਿੱਚ ਕੋਰੋਨਾ ਨਾਲ ਇੱਕ ਵੀ ਮੌਤ ਨਹੀਂ ਹੋਈ ਹੈ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਸ ਤੋਂ ਪਹਿਲਾਂ 10 ਜੂਨ 2020 ਨੂੰ ਅਜਿਹਾ ਵੇਖਣ ਨੂੰ ਮਿਲਿਆ ਸੀ ਜਦੋਂ ਕੋਰੋਨਾਵਾਇਰਸ ਕਾਰਨ ਇੱਕ ਵੀ ਮੌਤ ਨਹੀਂ ਹੋਈ ਸੀ।ਸਿਹਤ ਅਧਿਕਾਰੀਆਂ ਮੁਤਾਬਿਕ 13 ਮਹੀਨੇ ਬਾਅਦ ਮੰਗਲਵਾਰ ਨੂੰ ਮੁੜ ਅਜਿਹਾ ਹੋਇਆ ਹੈ ਜਦੋਂ ਇੱਕ ਵੀ ਮੌਤ ਕੋਰੋਨਾ ਨਾਲ ਨਾ ਹੋਈ ਹੋਵੇ।ਇਸ ਤੋਂ ਇਹ ਵੀ ਲੱਗਦਾ ਹੈ ਕਿ ਆਖਰ ਪੰਜਾਬ ਵਿੱਚ ਦੂਜੀ ਲਹਿਰ ਦਾ ਹੁਣ ਖਾਤਮਾਂ ਹੋ ਗਿਆ ਹੈ।
ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕੋਰੋਨਾ ਨਿਯਮਾਂ ਨੂੰ ਭੁੱਲ ਜਾਈਏ ਕਿਉਂਕਿ ਤੀਜੀ ਲਹਿਰ ਦਾ ਖਤਰਾ ਅਜੇ ਵੀ ਸਾਡੇ ਉੱਤੇ ਮੰਡਰਾ ਰਿਹਾ ਹੈ।ਇਸ ਲਈ ਕੋਰੋਨਾ ਨੇਮਾ ਦੀ ਨਿਰੰਤਰ ਪਾਲਣਾ ਕਰਨ ਦੀ ਲੋੜ ਹੈ।ਇਹ ਵੀ ਜ਼ਿਕਰਯੋਗ ਹੈ ਕਿ ਸੂਬੇ ਅੰਦਰ ਪੌਜ਼ੇਟਿਵਿਟੀ ਰੇਟ ਵੀ ਘੱਟ ਕਿ 0.13 ਫੀਸਦ ਹੋ ਗਿਆ ਹੈ।
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਸੂਬੇ ਅੰਦਰ ਸਭ ਤੋਂ ਵੱਧ 0.88 ਫੀਸਦ ਪੌਜ਼ੇਟਿਵਿਟੀ ਰੇਟ ਬਰਨਾਲਾ ਤੋਂ ਦਰਜ ਹੋਇਆ ਹੈ।ਜਦਕਿ ਫਰੀਦਕੋਟ, ਫਾਜ਼ਿਲਕਾ, ਮਾਨਸਾ, ਪਟਿਆਲਾ, ਰੋਪੜ ਅਤੇ ਨਵਾਂ ਸ਼ਹਿਰ ਵਿੱਚ ਇਹ ਜ਼ੀਰੋ ਰਿਹਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :