NIA Raid: 5 ਸੂਬਿਆਂ 'ਚ NIA ਦੀ ਰੇਡ, ਫਿਰੋਜ਼ਪੁਰ 'ਚ ਮਹਿਲਾ ਦੇ ਘਰ ਛਾਪੇਮਾਰੀ, ਮੋਬਾਇਲ ਤੋਂ ਕੀਤੇ ਗਏ ਪਾਕਿਸਤਾਨ ਫੋਨ
NIA Raid Punjab: ਫ਼ਰੀਦਕੋਟ ਦੇ ਕੋਟਕਪੂਰਾ 'ਚ NIA ਦੀ ਟੀਮ ਇਕ ਕਾਰੋਬਾਰੀ ਦੇ ਘਰ ਦੀ ਤਲਾਸ਼ੀ ਲੈ ਰਹੀ ਹੈ। ਐਨ.ਆਈ.ਏ ਦੀ ਟੀਮ ਨੇ ਕੋਟਕਪੂਰਾ 'ਚ ਕਾਰੋਬਾਰੀ ਨਰੇਸ਼ ਕੁਮਾਰ ਉਰਫ ਗੋਲਡੀ ਦੇ ਘਰ ਛਾਪਾ ਮਾਰਿਆ। ਨਰੇਸ਼ ਕੁਮਾਰ ਉਰਫ ਗੋਲਡੀ ਆਟਾ
NIA Raid Punjab: NIA ਨੇ ਅੱਜ ਸਵੇਰੇ ਸਵੇਰੇ ਵੱਡੀ ਕਾਰਵਾਈ ਕੀਤੀ ਹੈ। NIA ਦੀਆਂ ਟੀਮਾਂ ਅੱਤਵਾਦੀ-ਗੈਂਗਸਟਰ ਗੱਠਜੋੜ ਦੇ ਮਾਮਲੇ 'ਚ 4 ਸੂਬਿਆਂ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਸਮੇਤ ਚੰਡੀਗੜ੍ਹ ਯੂ.ਟੀ. ਦੇ 30 ਸਥਾਨਾਂ 'ਤੇ ਛਾਪੇਮਾਰੀ ਕਰ ਰਹੀਆਂ ਹਨ।
ਫ਼ਰੀਦਕੋਟ ਦੇ ਕੋਟਕਪੂਰਾ 'ਚ NIA ਦੀ ਟੀਮ ਇਕ ਕਾਰੋਬਾਰੀ ਦੇ ਘਰ ਦੀ ਤਲਾਸ਼ੀ ਲੈ ਰਹੀ ਹੈ। ਐਨ.ਆਈ.ਏ ਦੀ ਟੀਮ ਨੇ ਕੋਟਕਪੂਰਾ 'ਚ ਕਾਰੋਬਾਰੀ ਨਰੇਸ਼ ਕੁਮਾਰ ਉਰਫ ਗੋਲਡੀ ਦੇ ਘਰ ਛਾਪਾ ਮਾਰਿਆ। ਨਰੇਸ਼ ਕੁਮਾਰ ਉਰਫ ਗੋਲਡੀ ਆਟਾ ਚੱਕੀ ਚਲਾਉਂਦਾ ਹੈ। NIA ਨੇ ਕਿਸੇ ਰਿਸ਼ਤੇਦਾਰ ਦੇ ਕਾਰਨ ਛਾਪੇਮਾਰੀ ਕੀਤੀ ਹੈ।
NIA ਦੀ ਟੀਮ ਅੱਜ ਸਵੇਰੇ ਫਿਰੋਜ਼ਪੁਰ 'ਚ ਵੀ ਪਹੁੰਚੀ ਹੈ। ਇੱਥੇ ਫਿਰੋਜ਼ਪੁਰ ਛਾਉਣੀ 'ਚ ਪੈਂਦੀ ਕੁੰਮਹਾਰ ਮੰਡੀ 'ਚ ਇੱਕ ਘਰ 'ਤੇ ਛਾਪੇਮਾਰੀ ਕੀਤੀ ਹੈ। ਇੱਥੇ ਇੱਕ ਘਰ ਵਿੱਚ ਟੀਮ ਵੱਲੋਂ ਪੁੱਛਗਿੱਛ ਕੀਤੀ ਗਈ ਹੈ।
ਇਸ ਦੀ ਜਾਣਕਾਰੀ ਦਿੰਦਿਆਂ ਘਰ 'ਚ ਰਹਿੰਦੀ ਇੱਕ ਮਹਿਲਾ ਨੇ ਦੱਸਿਆ ਕਿ ਉਸ ਦਾ ਮੋਬਾਇਲ ਸਿਮ ਡਿੱਗ ਗਿਆ ਸੀ। ਜਿਸ ਨੂੰ ਕਰੀਬ ਦੋ ਸਾਲ ਹੋ ਗਏ ਹਨ। ਡਿੱਗੀ ਹੋਈ ਸਿਮ ਕਿਸੇ ਦੇ ਹੱਥ ਲੱਗ ਗਈ ਅਤੇ ਉਸ ਦੇ ਨੰਬਰ ਤੋਂ ਪਾਕਿਸਤਾਨ ਸਮੇਤ ਹੋਰ ਮੁਲਕਾਂ ਵਿੱਚ ਫੋਨ ਕੀਤਾ ਗਿਆ। ਜਿਸ ਕਰਕੇ ਐਨਆਈਏ ਦੀ ਟੀਮ ਉਹਨਾਂ ਦੇ ਘਰ ਪਹੁੰਚੀ ਹੈ।
ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਵਿਲਾਸਪੁਰ ਵਿੱਚ ਰਵਿੰਦਰ ਸਿੰਘ ਨਾਮਕ ਨੌਜਵਾਨ ਦੇ ਘਰ NIA ਦੀ ਛਾਪੇਮਾਰੀ ਹੋਈ ਹੈ। ਰਵਿੰਦਰ ਦੇ ਨਾਮ 'ਤੇ ਚੱਲ ਰਹੇ ਮੋਬਾਈਲ ਨੰਬਰ ਦੀ ਜਾਣਕਾਰੀ ਲੈਣ ਪਹੁੰਚੀ। NIA ਨੇ ਮੋਗਾ ਦੇ ਚੁਗਾਵਾ 'ਚ ਵੀ ਇੱਕ ਘਰ 'ਤੇ ਛਾਪਾ ਮਾਰਿਆ।