ਪੜਚੋਲ ਕਰੋ
Advertisement
ਦਿੱਲੀ ’ਚ ‘ਆਪ’ ਵਿਧਾਇਕਾਂ ਦੀ ਹੰਗਾਮੀ ਮੀਟਿੰਗ ਬੇਨਤੀਜਾ
ਚੰਡੀਗੜ੍ਹ: ਕੱਲ੍ਹ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਚੱਲ ਰਹੇ ਸੰਕਟ ਬਾਰੇ ਹੋਈ ਮੀਟਿੰਗ ਬੇਨਤੀਜਾ ਰਹੀ। ਪਾਰਟੀ ਇੰਚਾਰਜ ਮਨੀਸ਼ ਸਿਸੋਦੀਆ ਨੇ ਮੀਟਿੰਗ ’ਚ ਹਾਜ਼ਰ ਸਾਰੇ ‘ਆਪ’ ਵਿਧਾਇਕਾਂ ਵੱਲੋਂ ਰੱਖੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਲੀਡਰ ਵਜੋਂ ਹਟਾਏ ਜਾਣ ਦੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੇ ਸੁਝਾਅ ਨੂੰ ਰੱਦ ਕਰ ਦਿੱਤਾ ਹੈ। ਸਿਸੋਦੀਆ ਨੇ ਕਿਹਾ ਕਿ ਪਾਰਟੀ ਵੱਲੋਂ ਲਏ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ। ਮੀਟਿੰਗ ਕਰੀਬ 45 ਮਿੰਟਾਂ ਤਕ ਚੱਲੀ।
2 ਅਗਸਤ ਨੂੰ ਬਠਿੰਡਾ ਦੀ ਕਾਨਫਰੰਸ ਨਹੀਂ ਹੋਏਗੀ ਮੁਲਤਵੀਉੱਧਰ ਵਿਧਾਇਕਾਂ ਨੇ ਵੀ ਸਿਸੋਦੀਆ ਵੱਲੋਂ 2 ਅਗਸਤ ਨੂੰ ਬਠਿੰਡਾ ਵਿੱਚ ਹੋਣ ਵਾਲੀ ਕਾਨਫਰੰਸ ਮੁਲਤਵੀ ਕਰਨ ਦਾ ਸੁਝਾਅ ਰੱਦ ਕਰ ਦਿੱਤਾ। ਵਿਧਾਇਕਾਂ ਨੇ ਕਿਹਾ ਕਿ ਇਹ ਕਾਨਫਰੰਸ ਪਾਰਟੀ ਵਰਕਰਾਂ ਦੀ ਆਪਸੀ ਸਹਿਮਤੀ ਤੇ ਇੱਛਾ ਨਾਲ ਰੱਖੀ ਗਈ ਹੈ ਜਿਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਮੀਡੀਆ ਰਿਪੋਰਟਾਂ ਮੁਤਾਬਕ ਇਸ ਦੇ ਬਾਅਦ ਸਿਸੋਦੀਆ ਨੇ ਕਿਹਾ ਕਿ ਜੇ ਕਾਨਫਰੰਸ ਹੋਈ ਤਾਂ ਫਿਰ ਉਹ ਇਸ ਵਿੱਚ ਸ਼ਾਮਲ ਹੋਣਗੇ। ਪ੍ਰਾਪਤ ਜਾਣਕਾਰੀ ਮੁਤਾਬਕ ਵਿਧਾਇਕਾਂ ਨੇ ਗੱਲ ਰੱਖੀ ਕਿ ਜੇ ਹਾਈਕਮਾਨ ਨੂੰ ਕੋਈ ਸਮੱਸਿਆ ਸੀ ਤਾਂ ਇਕੱਲੇ-ਇਕੱਲੇ ਵਿਧਾਇਕ ਨਾਲ ਗੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਸਾਰੇ ਵਿਧਾਇਕਾਂ ਨੂੰ ਇਕੱਠਿਆਂ ਬੁਲਾ ਕੇ ਇਸ ਮੁੱਦੇ ਬਾਰੇ ਵਿਚਾਰ ਕਰਨੀ ਚਾਹੀਦੀ ਸੀ।
ਚੀਮਾ ਨੂੰ ਅਹੁਦਾ ਦੇ ਕੇ ਦਲਿਤ ਭਾਈਚਾਰੇ ਨੂੰ ਅਧਿਕਾਰ ਦਿੱਤੇ: ਸਿਸੋਦੀਆਮੀਟਿੰਗ ਪਿੱਛੋਂ ਸਿਸੋਦੀਆ ਨੇ ਅਫਸੋਸ ਜਤਾਇਆ ਕਿ ਕੁਝ ਵਿਧਾਇਕ ਖਹਿਰਾ ਦੀ ਥਾਂ ’ਤੇ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਏ ਜਾਣ ਦੀ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰਪਾਲ ਸਿੰਘ ਚੀਮਾ ਦਲਿਤ ਭਾਈਚਾਰੇ ਨਾਲ ਸਬੰਧਿਤ ਹਨ ਤੇ ਉਨ੍ਹਾਂ ਨੂੰ ਇਹ ਅਹੁਦਾ ਦੇ ਕੇ ਪਾਰਟੀ ਨੇ ਦਲਿਤ ਭਾਈਚਾਰੇ ਨੂੰ ਅਧਿਕਾਰ ਦਿੱਤੇ ਹਨ। ਸਿਸੋਦੀਆ ਨੇ ਇਸ ਬਾਰੇ ਟਵੀਟ ਵੀ ਕੀਤਾ ਹੈ।
मुझे बेहद दुख है कि हमारे ही कुछ साथी इसका विरोध कर रहे हैं। मैने आज उन्हें समझाया कि आम आदमी पार्टी गरीब और दलितों को हक़ और आवाज़ देने के लिए बनी है। दलितों और गरीबो का विरोध तो कांग्रेस, अकाली और भाजपा करती हैं। 2/2 https://t.co/qks9YutBQT
— Manish Sisodia (@msisodia) July 29, 2018
ਮੀਟਿੰਗ ’ਚ ਕੌਣ-ਕੌਣ ਹਾਜ਼ਰਜਾਣਕਾਰੀ ਮੁਤਾਬਕ ਇਸ ਮੀਟਿੰਗ ਵਿੱਚ ਸੁਖਪਾਲ ਸਿੰਘ ਖਹਿਰਾ, ਐਚ ਐਸ ਫੂਲਕਾ, ਕੰਵਰ ਸੰਧੂ, ਨਾਜਰ ਸਿੰਘ ਮਾਨਸ਼ਾਹੀਆ, ਮਨਜੀਤ ਸਿੰਘ ਬਿਲਾਸਪੁਰ, ਜਗਦੇਵ ਸਿੰਘ ਕਮਾਲੂ, ਮੀਤ ਹੇਅਰ, ਜੈ ਕਿਸ਼ਨ ਰੋੜੀ, ਰੁਪਿੰਦਰ ਕੌਰ ਰੂਬੀ, ਬਲਦੇਵ ਸਿੰਘ ਜੈਤੋ, ਕੁਲਵੰਤ ਸਿੰਘ ਪੰਡੋਰੀ, ਪਿਰਮਲ ਸਿੰਖ ਭਦੌੜ ਤੇ ਜਗਤਾਰ ਸਿੰਘ ਜੱਗਾ ਹਾਜ਼ਰ ਸਨ। ਦਿੱਲੀ ਲੀਡਰਸ਼ਿਪ ਵੱਲੋਂ ਸਿਰਫ ਮਨੀਸ਼ ਸਿਸੋਦੀਆ ਹੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਖਾਸ ਗੱਲ ਇਹ ਹੈ ਕਿ ਮੀਟਿੰਗ ਭਾਵੇਂ ਮਨੀਸ਼ ਸਿਸੋਦੀਆ ਨੇ ਬੁਲਾਈ ਸੀ, ਪਰ ਖਹਿਰਾ ਨੂੰ ਹਟਾਏ ਜਾਣ ਦੀ ਹਮਾਇਤ ਕਰਨ ਵਾਲੇ ਵਿਧਾਇਕ ਖ਼ੁਦ ਇਸ ਮੀਟਿੰਗ ’ਚੋਂ ਗੈਰਹਾਜ਼ਰ ਰਹੇ। ਇਨ੍ਹਾਂ ਵਿਧਾਇਕਾਂ ਵਿੱਚ ਵਿਰੋਧੀ ਧਿਰ ਦੇ ਨਵੇਂ ਬਣਾਏ ਲੀਡਰ ਹਰਪਾਲ ਸਿੰਘ ਚੀਮਾ, ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਅਮਰਜੀਤ ਸਿੰਘ ਸੰਦੋਹਾ ਤੇ ਅਮਨ ਅਰੋੜਾ ਸਣੇ 4 ਹੋਰ ਵਿਧਾਇਕ ਸ਼ਾਮਲ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਅਜ਼ਬ ਗਜ਼ਬ
ਸਿੱਖਿਆ
Advertisement