Punjab News: ਹੁਣ ਭਗਵੰਤ ਮਾਨ ਸਰਕਾਰ ਖਰੀਦੇਗੀ ਸੋਸ਼ਲ ਮੀਡੀਆ ਇਨਫਲੂਐਂਸਰ? ਜਾਖੜ ਦਾ ਸਵਾਲ ਪੰਜਾਬ ਨੂੰ ਕੀ ਫਾਇਦਾ ਹੋਉ...
Punjab News: ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੇ ਸੱਭਿਆਚਾਰ ਤੇ ਵਿਰਾਸਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ‘ਪੰਜਾਬ ਇਨਫਲੂਐਂਸਰ ਇੰਪਾਵਰਮੈਂਟ ਪਾਲਿਸੀ-2023’ ਲਿਆਂਦੀ ਗਈ ਹੈ। ਇਸ ਨੀਤੀ ਤਹਿਤ ਸੋਸ਼ਲ ਮੀਡੀਆ ਇਨਫਲੂਐਂਸਰਾਂ...
Punjab News: ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ‘ਪੰਜਾਬ ਇਨਫਲੂਐਂਸਰ ਇੰਪਾਵਰਮੈਂਟ ਪਾਲਿਸੀ-2023’ ਉੱਪਰ ਸਵਾਲ ਉੱਠਾਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਆਪਣੇ ਪ੍ਰਚਾਰ ਲਈ ਜਨਤਾ ਦਾ ਪੈਸਾ ਉਡਾ ਰਹੀ ਹੈ। ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ....
ਪੰਜਾਬ ਮੰਗਦਾ ਜਵਾਬ
ਪ੍ਰਸ਼ਨ: ਇਨਫਲੂਐਂਸਰਾਂ ਨੂੰ ਕਿਵੇਂ ਪ੍ਰਭਾਵਿਤ ਕਰਨਾ ਹੈ?
ਉੱਤਰ: ਉਨ੍ਹਾਂ ਨੂੰ ਖਰੀਦ ਕੇ!
ਪੰਜਾਬ ਸਰਕਾਰ ਅਜਿਹਾ ਕਰਨ ਦੀ ਯੋਜਨਾ ਬਣਾ ਰਹੀ ਹੈ।
ਨਵੀਂ ਪੰਜਾਬ ਇਨਫਲੂਐਂਸਰ ਇੰਪਾਵਰਮੈਂਟ ਪਾਲਿਸੀ ਦੀ ਆੜ ਵਿੱਚ, ਆਮ ਆਦਮੀ ਪਾਰਟੀ ਆਪਣੇ ਖੁਦ ਦੇ ਪ੍ਰਚਾਰ ਨੂੰ ਹੋਰ ਹੁਲਾਰਾ ਦੇਣ ਲਈ ਜਨਤਾ ਦੇ ਪੈਸੇ (ਪ੍ਰਤੀ ਮੁਹਿੰਮ 8 ਲੱਖ ਰੁਪਏ ਤੱਕ) ਨਾਲ 'ਸੋਸ਼ਲ ਮੀਡੀਆ ਇਨਫਲੂਐਂਸਰ' ਖਰੀਦਣ ਜਾ ਰਹੀ ਹੈ। ਪੰਜਾਬ ਨੂੰ ਇਸ ਦਾ ਕੀ ਫਾਇਦਾ ਹੋਏਗਾ?
ਪੰਜਾਬ ਮੰਗਦਾ ਜਵਾਬ
— Sunil Jakhar (@sunilkjakhar) October 22, 2023
Q. How to influence the influencers ?
A. By purchasing them !
And that’s what Punjab government is planning to do.
Under the garb of new Punjab Influencer Empowerment Policy, Aam Aadmi Party is going to purchase 'social media influencers’ with public…
ਦੱਸ ਦਈਏ ਕਿ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੇ ਸੱਭਿਆਚਾਰ ਤੇ ਵਿਰਾਸਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ‘ਪੰਜਾਬ ਇਨਫਲੂਐਂਸਰ ਇੰਪਾਵਰਮੈਂਟ ਪਾਲਿਸੀ-2023’ ਲਿਆਂਦੀ ਗਈ ਹੈ। ਇਸ ਨੀਤੀ ਤਹਿਤ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੇ ਸਹਿਯੋਗ ਨਾਲ ਸੂਬੇ ਦੇ ਵੰਨ-ਸੁਵੰਨਤਾ ਵਾਲੇ ਸੱਭਿਆਚਾਰ, ਅਮੀਰ ਵਿਰਾਸਤ ਤੇ ਸ਼ਾਸਨ ਪ੍ਰਬੰਧ ਨੂੰ ਬਿਹਤਰ ਢੰਗ ਨਾਲ ਉਭਾਰਿਆ ਜਾਵੇਗਾ। ਸੂਬਾ ਸਰਕਾਰ ਨੇ ਵੱਖ-ਵੱਖ ਡਿਜ਼ੀਟਲ ਪਲੇਟਫਾਰਮਾਂ ਦੇ ਇਨਫਲੂਐਂਸਰਾਂ ਨੂੰ ਵਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ।
ਸੂਬਾ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਅੱਜ ਦੇ ਜ਼ਮਾਨੇ ਵਿੱਚ ਲੋਕਾਂ ਤੱਕ ਤਕਨੀਕ ਰਾਹੀਂ ਹੀ ਪਹੁੰਚ ਯਕੀਨੀ ਬਣਾਈ ਜਾਵੇਗੀ। ਸਰਕਾਰ ਨੇ ਇਸ ਸਬੰਧੀ ਪੰਜ ਸ਼੍ਰੇਣੀਆਂ ਬਣਾਈਆਂ ਹਨ। ਇਸ ਤਹਿਤ ਦਸ ਲੱਖ ਤੋਂ ਵੱਧ, ਪੰਜ ਲੱਖ ਤੋਂ ਦਸ ਲੱਖ, ਇੱਕ ਲੱਖ ਤੋਂ ਪੰਜ ਲੱਖ, 50 ਹਜ਼ਾਰ ਤੋਂ ਇਕ ਲੱਖ ਅਤੇ ਦਸ ਹਜ਼ਾਰ ਤੋਂ 50 ਹਜ਼ਾਰ ਤੱਕ ਦੀ ਸਬਸਕ੍ਰਿਪਸ਼ਨ ਵਾਲਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਸੂਬਾ ਸਰਕਾਰ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਬਣਦਾ ਮਾਣ-ਭੱਤਾ ਵੀ ਦੇਵੇਗੀ।