ਬਦਲਾਅ ਦੀਆਂ ਨਹੀਂ ਰੀਸਾਂ....! ਕੇਂਦਰ ਨੇ ਆਮ ਆਦਮੀ ਕਲੀਨਿਕਾਂ ਦਾ ਨਾਂਅ ਬਦਲਾਇਆ, ਤਾਂ ਹੁਣ 'ਮਾਨ ਸਾਬ੍ਹ' ਨੇ ਸਾਈਨ ਬੋਰਡਾਂ 'ਤੇ ਲਵਾਈਆਂ ਆਪਣੀਆਂ ਫੋਟੋਆਂ
ਹਰ ਸੈਂਟਰ ਨੂੰ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਵਾਲੇ ਦੋ ਸਾਈਨ ਬੋਰਡ ਲਗਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਇਹ ਨਾਮ ਬਦਲੇ ਗਏ ਆਯੁਸ਼ਮਾਨ ਅਰੋਗਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਲਗਾਏ ਜਾਣਗੇ। ਹਰੇਕ ਸਾਈਨ ਬੋਰਡ ਦੀ ਕੀਮਤ 4,830 ਤੱਕ ਹੈ।

Punjab News: ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੋਸ਼ਲ ਮੀਡੀਆ ਵਾਲੀ ਸਰਕਾਰ ਕਿਹਾ ਜਾਂਦਾ ਸੀ ਹੁਣ ਇੰਝ ਜਾਪਦਾ ਹੈ ਜਿਵੇਂ ਇਹ ਸੱਚ ਹੀ ਸੀ, ਕਿਉਂਕਿ ਪਾਰਟੀ ਦੇ ਆਗੂਆਂ ਨੂੰ ਆਪਣੇ ਪੋਸਟਰ ਥਾਂ-ਥਾਂ ਲਵਾਉਣ ਦੀ ਭੁੱਖ ਲਗਦਾ ਰੋਟੀ ਤੋਂ ਵੀ ਜ਼ਿਆਦਾ ਹੈ। ਦਰਅਸਲ ਹੁਣ, ਆਮ ਆਦਮੀ ਕਲੀਨਿਕ ਨੂੰ ਜਾਂਦੇ ਸਾਈਨ ਬੋਰਡਾਂ ਉੱਤੇ ਭਗਵੰਤ ਮਾਨ ਦੀਆਂ ਤਸਵੀਰਾਂ ਲਾਈਆ ਜਾ ਰਹੀਆਂ ਹਨ ਜਿਸ ਨੂੰ ਲੈ ਬਿਕਰਮ ਸਿੰਘ ਮਜੀਠੀਆ ਨੇ ਵੱਡੇ ਸਵਾਲ ਖੜ੍ਹੇ ਕੀਤੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ਆਮ ਆਦਮੀ ਕਲੀਨਿਕਾਂ 'ਚ ਇਲਾਜ ਜ਼ੀਰੋ, ਪਰ ਸਰਕਾਰ ਦਾ ਪ੍ਰਚਾਰ ਜ਼ੋਰਾਂ 'ਤੇ, ਨਾਮ ਦੀ ਭੁੱਖ ਨਹੀਂ ਮਿਟ ਰਹੀ ਭਗਵੰਤ ਮਾਨ ਦੀ, ਕੇਂਦਰ ਦੇ ਡੰਡੇ ਕਾਰਨ ਆਮ ਆਦਮੀ ਕਲੀਨਿਕਾਂ ਦਾ ਨਾਮ ਬਦਲਣਾ ਪਿਆ
👉 ਆਮ ਆਦਮੀ ਕਲੀਨਿਕਾਂ 'ਚ ਇਲਾਜ ZERO
— Bikram Singh Majithia (@bsmajithia) April 21, 2025
👉 ਪਰ ਸਰਕਾਰ ਦਾ ਪ੍ਰਚਾਰ ਜ਼ੋਰਾਂ 'ਤੇ
👉ਨਾਮ ਦੀ ਭੁੱਖ ਨਹੀਂ ਮਿਟ ਰਹੀ ਭਗਵੰਤ ਮਾਨ ਦੀ
👉ਕੇਂਦਰ ਦੇ ਡੰਡੇ ਕਾਰਨ ਆਮ ਆਦਮੀ ਕਲੀਨਿਕਾਂ ਦਾ ਨਾਮ ਬਦਲਣਾ ਪਿਆ
👉ਹੁਣ ਸ੍ਰੀਮਾਨ ਦੀ ਨੇ ਆਪਣਾ ਨਾਮ ਅਤੇ ਫੋਟੋ ਲਾਉਣ ਦਾ ਨਵਾਂ ਢੰਗ ਲੱਭ ਲਿਆ
👉ਕਹਿੰਦੇ ਹਰ ਕਲੀਨਿਕ ਦੇ ਬਾਹਰ ਲਾਓ ਦੋ-ਦੋ ਬੋਰਡ
👉ਬਾਈ ਇਧਰ… pic.twitter.com/RB897IXGRS
ਹੁਣ ਸ੍ਰੀਮਾਨ ਦੀ ਨੇ ਆਪਣਾ ਨਾਮ ਅਤੇ ਫੋਟੋ ਲਾਉਣ ਦਾ ਨਵਾਂ ਢੰਗ ਲੱਭ ਲਿਆ, ਕਹਿੰਦੇ ਹਰ ਕਲੀਨਿਕ ਦੇ ਬਾਹਰ ਲਾਓ ਦੋ-ਦੋ ਬੋਰਡ, ਬਾਈ ਇਧਰ ਨੂੰ ਜਾਓ ਜਿਧਰ ਦਾ ਰਾਹ ਭਗਵੰਤ ਮਾਨ ਵਿਖਾ ਰਿਹੈ ਮਜੀਠੀਆ ਨੇ ਕਿਹਾ ਕਿ ਜੇ ਰਸਤੇ ਹੀ ਦੱਸਣੇ ਹਨ ਤਾਂ TRAFFIC POLICE ਵਿੱਚ ਹੀ ਕੰਮ ਕਰਨ ਲੱਗ ਜਾਓ, ਸ਼ਰਮ ਕਰੋ ਕੁਝ ਤਾਂ ਸ਼ਰਮ ਕਰੋ ਭਗਵੰਤ ਮਾਨ
ਦਰਅਸਲ, ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਅਜਿਹਾ ਲੱਗਦਾ ਹੈ ਕਿ ਪ੍ਰਾਇਮਰੀ ਸਿਹਤ ਕੇਂਦਰਾਂ ਦੇ ਨੇੜੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਵਾਲੇ ਆਮ ਆਦਮੀ ਕਲੀਨਿਕਾਂ (AACs) ਨੂੰ ਦਰਸਾਉਂਦੇ ਦਿਸ਼ਾ-ਨਿਰਦੇਸ਼ ਵਾਲੇ ਸਾਈਨ ਬੋਰਡ ਲਗਾ ਕੇ ਆਪਣੀ ਰਾਜਨੀਤਿਕ ਦਿੱਖ ਬਣਾਈ ਰੱਖਣ ਦਾ ਇੱਕ ਤਰੀਕਾ ਲੱਭ ਲਿਆ ਹੈ, ਜਿਨ੍ਹਾਂ ਵਿੱਚ ਉਹ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਹਾਲ ਹੀ ਵਿੱਚ ਕੇਂਦਰ ਸਰਕਾਰ ਦੀ ਪਹਿਲਕਦਮੀ ਤਹਿਤ ਆਯੁਸ਼ਮਾਨ ਅਰੋਗਿਆ ਕੇਂਦਰਾਂ ਵਜੋਂ ਦੁਬਾਰਾ ਬ੍ਰਾਂਡ ਕੀਤਾ ਗਿਆ ਹੈ।
ਇਹ ਕਦਮ ਸੂਬਾ ਸਰਕਾਰ ਨੂੰ ਰਾਸ਼ਟਰੀ ਸਿਹਤ ਮਿਸ਼ਨ (NHM) ਅਧੀਨ ਫੰਡ ਪ੍ਰਾਪਤ ਕਰਨ ਲਈ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਹਸਤਾਖਰ ਕੀਤੇ ਗਏ ਸਮਝੌਤੇ (MoU) ਦੀ ਪਾਲਣਾ ਕਰਨ ਲਈ ਕੁੱਲ 881 AACs ਵਿੱਚੋਂ 628 ਦਾ ਨਾਮ ਬਦਲਣ ਤੇ ਸਹੂਲਤਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਹਟਾਉਣ ਲਈ ਮਜਬੂਰ ਹੋਣ ਤੋਂ ਕੁਝ ਹਫ਼ਤਿਆਂ ਬਾਅਦ ਆਇਆ ਹੈ।
ਜਾਣਕਾਰੀ ਮੁਤਾਬਕ, ਹਰ ਸੈਂਟਰ ਨੂੰ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਵਾਲੇ ਦੋ ਸਾਈਨ ਬੋਰਡ ਲਗਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਇਹ ਨਾਮ ਬਦਲੇ ਗਏ ਆਯੁਸ਼ਮਾਨ ਅਰੋਗਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਲਗਾਏ ਜਾਣਗੇ। ਹਰੇਕ ਸਾਈਨ ਬੋਰਡ ਦੀ ਕੀਮਤ 4,830 ਤੱਕ ਹੈ।






















