(Source: ECI/ABP News/ABP Majha)
Punjab News: ਪੰਜਾਬੀਆਂ ਦਾ ਨਵਾਂ ਜੁਗਾੜ! ਹੁਣ ਏਅਰ ਕੰਡੀਸ਼ਨਡ ਕਮਰਿਆਂ 'ਚ ਖੇਤੀ, 6 ਲੱਖ ਰੁਪਏ ਪ੍ਰਤੀ ਕਿੱਲੋ ਵਿਕੇਗੀ ਫਸਲ
Kesar Kheti in Punjab: ਹੁਣ ਏਅਰ ਕੰਡੀਸ਼ਨਡ ਕਮਰਿਆਂ ਵਿੱਚ ਵੀ ਖੇਤੀ ਹੋਇਆ ਕਰੇਗੀ। ਇਨ੍ਹਾਂ ਕਮਰਿਆਂ ਵਿੱਚ ਅਜਿਹੀ ਫਸਲ ਤਿਆਰ ਕੀਤੀ ਜਾਵੇਗੀ ਜਿਸ ਦੀ ਕੀਮਤ 6 ਲੱਖ ਰੁਪਏ ਪ੍ਰਤੀ ਕਿੱਲੋ ਹੈ। ਜੀ ਹਾਂ, ਪੰਜਾਬ ਵਿੱਚ ਕੇਸਰ ਦੀ ਖੇਤੀ ਸ਼ੁਰੂ ਕੀਤੀ...
Kesar Kheti in Punjab: ਹੁਣ ਏਅਰ ਕੰਡੀਸ਼ਨਡ ਕਮਰਿਆਂ ਵਿੱਚ ਵੀ ਖੇਤੀ ਹੋਇਆ ਕਰੇਗੀ। ਇਨ੍ਹਾਂ ਕਮਰਿਆਂ ਵਿੱਚ ਅਜਿਹੀ ਫਸਲ ਤਿਆਰ ਕੀਤੀ ਜਾਵੇਗੀ ਜਿਸ ਦੀ ਕੀਮਤ 6 ਲੱਖ ਰੁਪਏ ਪ੍ਰਤੀ ਕਿੱਲੋ ਹੈ। ਜੀ ਹਾਂ, ਪੰਜਾਬ ਵਿੱਚ ਕੇਸਰ ਦੀ ਖੇਤੀ ਸ਼ੁਰੂ ਕੀਤੀ ਗਈ ਹੈ। ਕੇਸਰ ਠੰਢੇ ਵਾਤਾਵਰਨ ਵਿੱਚ ਹੁੰਦਾ ਹੈ, ਇਸ ਲਈ ਪੰਜਾਬੀਆਂ ਨੇ ਏਅਰ ਕੰਡੀਸ਼ਨਡ ਕਮਰਿਆਂ ਵਿੱਚ ਹੀ ਖੇਤੀ ਕਰਨ ਦਾ ਜੁਗਾੜ ਲੱਭ ਲਿਆ ਹੈ।
ਦਰਅਸਲ ਕਸ਼ਮੀਰ ਵਿੱਚ ਹੋਣ ਵਾਲਾ ਵਿਸ਼ਵ ਪ੍ਰਸਿੱਧ ਕੇਸਰ ਹੁਣ ਮੁਕਤਸਰ ਦੇ ਨਾਮਦੇਵ ਨਗਰ ਦੇ ਇੱਕ ਘਰ ਵਿੱਚ ਪੈਦਾ ਹੋ ਰਿਹਾ ਹੈ। ਇਹ ਚਮਤਕਾਰ ਰਘੂ ਗੁੰਬਰ ਤੇ ਸੋਮੀਲ ਗੁੰਬਰ ਨੇ ਕੀਤਾ ਹੈ। ਹੁਣ ਉਹ ਹੋਰ ਨੌਜਵਾਨਾਂ ਨੂੰ ਵੀ ਇਸ ਕਿੱਤੇ ਵੱਲ ਉਤਸ਼ਾਹਿਤ ਕਰਨਾ ਚਾਹੁੰਦੇ ਹਨ।
ਇਸ ਬਾਰੇ ਗੁੰਬਰ ਭਰਾਵਾਂ ਨੇ ਦੱਸਿਆ ਕਿ ਇਸ ਵਾਸਤੇ ਉਨ੍ਹਾਂ ਕਾਫੀ ਖੋਜ ਪੜਤਾਲ ਕਰਕੇ ਆਪਣੇ ਘਰ ਵਿੱਚ ਹੀ ਇੱਕ ਵਿਸ਼ੇਸ਼ ਏਅਰ ਕੰਡੀਸ਼ਨਡ ਕਮਰਾ ਤਿਆਰ ਕੀਤਾ ਹੈ। ਇਸ ਕਮਰੇ ਨੂੰ ਚਿੱਲਰ ਨਾਲ ਠੰਢਾ ਕੀਤਾ ਜਾਂਦਾ ਹੈ। ਇਸ ਕਮਰੇ ਵਿੱਚ ਲੱਕੜ ਦੀਆਂ ਟਰੇਆਂ ’ਚ ਕੇਸਰ ਦੀਆਂ ਗੰਡੀਆਂ (ਬੀਜ) ਰੱਖੀਆਂ।
ਇਨ੍ਹਾਂ ਲਈ ਕਰੀਬ ਸੌ ਦਿਨ ਤੱਕ ਢੁੱਕਵੀਂ ਠੰਢਕ ਅਤੇ ਰੌਸ਼ਨੀ ਨਾਲ ਮਸਨੂਈ ਵਾਤਾਵਰਣ ਤਿਆਰ ਕੀਤਾ ਗਿਆ। ਹੁਣ ਕੇਸਰੀ ਰੰਗ ਦੇ ਫੁੱਲ ਖਿੜਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਫੁੱਲਾਂ ਵਿਚਕਾਰ ਖੜ੍ਹੇ ਰਘੂ ਗੁੰਬਰ ਨੇ ਦੱਸਿਆ ਕਿ ਇਸ ਸਾਰੇ ਪ੍ਰਾਜੈਕਟ ਉਪਰ ਕਰੀਬ 5 ਲੱਖ ਰੁਪਏ ਦਾ ਖਰਚਾ ਆਇਆ ਹੈ।
ਕੇਸਰ ਦੇ ਫੁੱਲ ਤੋੜ ਕੇ ਉਨ੍ਹਾਂ ਵਿੱਚੋਂ ਮਕਰੰਦ ਕੱਢਿਆ ਜਾਂਦਾ ਹੈ ਜੋ ਬੇਸ਼ਕੀਮਤੀ ਦਵਾਈਆਂ ‘ਚ ਵਰਤਿਆ ਜਾਂਦਾ ਹੈ। ਸ਼ੁੱਧ ਕੇਸਰ ਦੀ ਕੀਮਤ ਇਸ ਵੇਲੇ 6 ਲੱਖ ਰੁਪਏ ਪ੍ਰਤੀ ਕਿੱਲੋ ਹੈ। ਉਨ੍ਹਾਂ ਦੱਸਿਆ ਕਿ ਹੁਣ ਜਲਦੀ ਹੀ ਬਕਸਿਆਂ ਦੀ ਗਿਣਤੀ ਵਧਾ ਕੇ ਵੱਧ ਗਿਣਤੀ ’ਚ ਕੇਸਰ ਦੀ ਖੇਤੀ ਕਰਨਗੇ।
ਇਹ ਵੀ ਪੜ੍ਹੋ: Stubble Burning: ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਝਟਕਾ! ਨਹੀਂ ਮਿਲੇਗਾ ਸਰਕਾਰੀ ਸਕੀਮਾਂ ਦਾ ਲਾਭ, ਸਬਸਿਡੀ ਤੋਂ ਵੀ ਵਾਂਝੇ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Punjab News: ਬਠਿੰਡਾ ਵਿੱਚ ਅਧਿਕਾਰੀ ਤੋਂ ਜ਼ਬਰਨ ਪਰਾਲੀ ਜਲਵਾਉਣ ਵਾਲੇ ਦੋ ਕਿਸਾਨ ਗ੍ਰਿਫਤਾਰ, ਸੱਤ ਦੀ ਤਲਾਸ਼ ਵਿੱਚ ਜੁਟੀ ਪੁਲਿਸ