Punjab News: 1920 'ਚ ਬਣੀ ਪਾਰਟੀ ਆਲਿਆਂ ਦੀ ਜ਼ਮਾਨਤ ਜ਼ਬਤ, ਹੁਣ ਵੋਟਾਂ 'ਚ ਖੜ੍ਹੇ ਹੋਣ ਦੀ ਥਾਂ ਕੋਈ ਹੋਰ ਕੰਮ ਕਰ ਲਵੇ ਅਕਾਲੀ ਦਲ- ਭਗਵੰਤ ਮਾਨ
ਪਿਛਲੇ ਕਈ ਦਹਾਕਿਆਂ ਤੋਂ ਲੋਕਾਂ ਦੀ ਲੁੱਟ ਕਰ ਰਹੀਆਂ ਸਿਆਸੀ ਪਾਰਟੀਆਂ ਦੀਆਂ ਲੋਕਾਂ ਨੇ ਜ਼ਮਾਨਤਾਂ ਜ਼ਬਤ ਕੀਤੀਆਂ। ਲੁਧਿਆਣਾ ਦੇ ਲੋਕਾਂ ਨੇ ਲੋਕਾਂ ਨੂੰ ਪਿਆਰ ਕਰਨ ਵਾਲਾ ਵਿਧਾਇਕ ਚੁਣ ਕੇ ਵਿਰੋਧੀਆਂ ਦਾ ਹੰਕਾਰ ਭੰਨ੍ਹਿਆ ਹੈ।
ਲੁਧਿਆਣਾ ਪੱਛਮੀ ਵਿੱਚ ਹੋਈ ਉਪ ਚੋਣ ਵਿੱਚ ਆਮ ਆਦਮੀ ਪਾਰਟੀ (AAP) ਦੀ ਵੱਡੀ ਜਿੱਤ ‘ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਰੋਡ ਸ਼ੋਅ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਲੁਧਿਆਣਾ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ਉੱਤੇ ਵੀ ਜਮ ਕੇ ਨਿਸ਼ਾਨੇ ਸਾਧੇ ਹਨ।
ਇਸ ਮੌਕੇ ਰੋਡ ਸ਼ੋਅ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅੱਜ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਵਿਖੇ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਜੀ ਦੀ ਸ਼ਾਨਦਾਰ ਜਿੱਤ ਦੇ ਸੰਬੰਧ 'ਚ ਰੱਖੇ ਵਿਸ਼ਾਲ ਰੋਡ ਸ਼ੋਅ 'ਚ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਜੀ ਸਮੇਤ ਸਮੁੱਚੀ ਲੀਡਰਸ਼ਿਪ ਨਾਲ ਸ਼ਿਰਕਤ ਕੀਤੀ। ਵੱਡੀ ਗਿਣਤੀ 'ਚ ਪਹੁੰਚੇ ਇਨਕਲਾਬੀ ਅਤੇ ਕ੍ਰਾਂਤੀਕਾਰੀ ਲੋਕਾਂ ਵੱਲੋਂ ਦਿੱਤੇ ਅਥਾਹ ਪਿਆਰ ਨੇ ਦਿਲ ਖੁਸ਼ ਕਰ ਦਿੱਤਾ।
ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਰਿਕਾਰਡ ਤੋੜ ਜਿੱਤ ਤੁਹਾਡੇ ਸਾਰਿਆਂ ਵੱਲੋਂ ਕੀਤੀ ਮਿਹਨਤ ਦਾ ਨਤੀਜਾ ਹੈ। ਤੁਸੀਂ ਸਾਰਿਆਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਜਾਣੂ ਕਰਵਾਇਆ ਹੈ। ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦਾ ਕਾਫ਼ਲਾ ਇਸੇ ਤਰ੍ਹਾਂ ਵਧਦਾ ਰਹੇਗਾ। ਕੰਮਾਂ ਦੀ ਰਾਜਨੀਤੀ ਦੇ ਹੱਕ 'ਚ ਦਿੱਤੇ ਇਸ ਫ਼ਤਵੇ ਲਈ ਲੁਧਿਆਣਾ ਪੱਛਮੀ ਦੇ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਲੋਕਾਂ ਦੀ ਲੁੱਟ ਕਰ ਰਹੀਆਂ ਸਿਆਸੀ ਪਾਰਟੀਆਂ ਦੀਆਂ ਲੋਕਾਂ ਨੇ ਜ਼ਮਾਨਤਾਂ ਜ਼ਬਤ ਕੀਤੀਆਂ। ਲੁਧਿਆਣਾ ਦੇ ਲੋਕਾਂ ਨੇ ਲੋਕਾਂ ਨੂੰ ਪਿਆਰ ਕਰਨ ਵਾਲਾ ਵਿਧਾਇਕ ਚੁਣ ਕੇ ਵਿਰੋਧੀਆਂ ਦਾ ਹੰਕਾਰ ਭੰਨ੍ਹਿਆ ਹੈ।
ਪਿਛਲੇ ਕਈ ਦਹਾਕਿਆਂ ਤੋਂ ਲੋਕਾਂ ਦੀ ਲੁੱਟ ਕਰ ਰਹੀਆਂ ਸਿਆਸੀ ਪਾਰਟੀਆਂ ਦੀਆਂ ਲੋਕਾਂ ਨੇ ਜ਼ਮਾਨਤਾਂ ਜ਼ਬਤ ਕੀਤੀਆਂ। ਲੁਧਿਆਣਾ ਦੇ ਲੋਕਾਂ ਨੇ ਲੋਕਾਂ ਨੂੰ ਪਿਆਰ ਕਰਨ ਵਾਲਾ ਵਿਧਾਇਕ ਚੁਣ ਕੇ ਵਿਰੋਧੀਆਂ ਦਾ ਹੰਕਾਰ ਭੰਨ੍ਹਿਆ ਹੈ।
— Bhagwant Mann (@BhagwantMann) June 24, 2025
-----
पिछले कई दशकों से लोगों को लूटने वाली राजनीतिक पार्टियों की ज़मानतें जनता ने ज़ब्त कर दीं।… pic.twitter.com/e6WuSoPBfU
ਸੀਐਮ ਭਗਵੰਤ ਮਾਨ ਨੇ ਰੋਡ ਸ਼ੋਅ ਦੌਰਾਨ ਕਿਹਾ ਕਿ ਇੱਕ ਪਾਸੇ 1885 ਵਿੱਚ ਕਾਂਗਰਸ ਬਣੀ ਸੀ ਅਤੇ ਦੂਜੇ ਪਾਸੇ 1920 ਵਿੱਚ ਅਕਾਲੀ ਦਲ ਬਣਿਆ ਸੀ। ਇੱਕ ਨੂੰ 10 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਦੂਜੇ ਨੇ ਆਪਣੀ ਜ਼ਮਾਨਤ ਜ਼ਬਤ ਕਰਵਾ ਲਈ।ਹੁਣ ਲੋਕ ਕਹਿਣ ਲੱਗ ਪਏ ਹਨ ਕਿ ਅਕਾਲੀ ਦਲ ਨੂੰ ਅਗਾਮੀ ਚੋਣਾਂ ਲੜਨ ਤੋਂ ਇਨਕਾਰ ਕਰ ਦੇਣਾ ਚਾਹੀਦਾ ਹੈ।






















