ਪੜਚੋਲ ਕਰੋ
(Source: ECI/ABP News)
1 ਅਕਤੂਬਰ ਤੋਂ ਨਹੀਂ ਚੱਲਣਗੀਆਂ ਵਾਹਨਾਂ 'ਤੇ ਪੁਰਾਣੀਆਂ ਨੰਬਰ ਪਲੇਟਾਂ, ਪਹਿਲੇ ਚਲਾਨ 'ਤੇ 2000 ਤੇ ਦੁਬਾਰਾ ਮੋਟਾ ਜ਼ੁਰਮਾਨਾ
ਜੇ ਤੁਹਾਡੇ ਵਾਹਨ 'ਤੇ ਹਾਈ ਸਿਕਓਰਿਟੀ ਨੰਬਰ ਪਲੇਟ ਨਹੀਂ ਤਾਂ ਇਸ ਨੂੰ ਜਲਦੀ ਲਵਾ ਲਓ, ਨਹੀਂ ਤਾਂ 1 ਅਕਤੂਬਰ ਤੋਂ ਤੁਹਾਨੂੰ 2 ਹਜ਼ਾਰ ਰੁਪਏ ਜ਼ੁਰਮਾਨਾ ਦੇਣਾ ਪੈ ਸਕਦਾ ਹੈ। ਸਿਰਫ ਇਹੀ ਨਹੀਂ, ਜੇ ਚਲਾਨ ਦੂਸਰੀ ਜਾਂ ਵਧੇਰੇ ਵਾਰ ਕੀਤਾ ਜਾਂਦਾ ਹੈ, ਤਾਂ ਤੁਹਾਨੂੰ 3 ਹਜ਼ਾਰ ਰੁਪਏ ਦੇਣੇ ਪੈਣਗੇ।
![1 ਅਕਤੂਬਰ ਤੋਂ ਨਹੀਂ ਚੱਲਣਗੀਆਂ ਵਾਹਨਾਂ 'ਤੇ ਪੁਰਾਣੀਆਂ ਨੰਬਰ ਪਲੇਟਾਂ, ਪਹਿਲੇ ਚਲਾਨ 'ਤੇ 2000 ਤੇ ਦੁਬਾਰਾ ਮੋਟਾ ਜ਼ੁਰਮਾਨਾ Now strict on high security number plate, note the date or you will have to pay a fine 1 ਅਕਤੂਬਰ ਤੋਂ ਨਹੀਂ ਚੱਲਣਗੀਆਂ ਵਾਹਨਾਂ 'ਤੇ ਪੁਰਾਣੀਆਂ ਨੰਬਰ ਪਲੇਟਾਂ, ਪਹਿਲੇ ਚਲਾਨ 'ਤੇ 2000 ਤੇ ਦੁਬਾਰਾ ਮੋਟਾ ਜ਼ੁਰਮਾਨਾ](https://static.abplive.com/wp-content/uploads/sites/5/2020/05/24005752/number-plate.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਚੰਡੀਗੜ੍ਹ: ਜੇ ਤੁਹਾਡੇ ਵਾਹਨ 'ਤੇ ਹਾਈ ਸਿਕਿਓਰਿਟੀ ਨੰਬਰ ਪਲੇਟ ਨਹੀਂ ਹੈ ਤਾਂ ਇਸ ਨੂੰ ਜਲਦੀ ਹੀ ਲਵਾ ਲਓ, ਨਹੀਂ ਤਾਂ 1 ਅਕਤੂਬਰ ਤੋਂ ਤੁਹਾਨੂੰ ਦੋ ਹਜ਼ਾਰ ਰੁਪਏ ਜ਼ੁਰਮਾਨਾ ਦੇਣਾ ਪੈ ਸਕਦਾ ਹੈ। ਸਿਰਫ ਇਹੀ ਨਹੀਂ, ਜੇ ਚਲਾਨ ਦੂਸਰੀ ਜਾਂ ਵਧੇਰੇ ਵਾਰ ਕੀਤਾ ਜਾਂਦਾ ਹੈ, ਤਾਂ ਤੁਹਾਨੂੰ 3 ਹਜ਼ਾਰ ਰੁਪਏ ਦੇਣੇ ਪੈਣਗੇ। ਸਰਕਾਰ ਨੇ ਮੋਟਰ ਵਾਹਨ ਐਕਟ ਵਿੱਚ ਸੋਧ ਕਰਕੇ ਜ਼ੁਰਮਾਨਾ ਜੋੜਿਆ ਕੀਤਾ ਹੈ।
ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਜ਼ੁਰਮਾਨੇ ਦੀ ਰਕਮ ਦੋਪਹੀਆ ਵਾਹਨ ਤੇ ਚਾਰ ਪਹੀਆ ਵਾਹਨ ਸਮੇਤ ਹਰ ਕਿਸਮ ਦੇ ਵਾਹਨਾਂ ਲਈ ਇੱਕੋ ਜਿਹੀ ਹੋਵੇਗੀ ਪਰ ਜੇ ਦੁਬਾਰਾ ਫੜੇ ਜਾਣ 'ਤੇ ਤੁਹਾਨੂੰ 3 ਹਜ਼ਾਰ ਜੁਰਮਾਨਾ ਦੇਣਾ ਪਵੇਗਾ।
ਇਸ ਦੇ ਨਾਲ ਹੀ ਏਐਸਆਈ ਦੇ ਹੇਠਲੇ ਅਧਿਕਾਰੀ ਨੂੰ ਉੱਚ ਸੁਰੱਖਿਆ ਨੰਬਰ ਪਲੇਟ ਦਾ ਚਲਾਨ ਕੱਟਣ ਦਾ ਅਧਿਕਾਰ ਨਹੀਂ ਹੋਵੇਗਾ। ਚਲਾਨ ਦਾ ਜ਼ੁਰਮਾਨਾ ਲੈਣ ਜਾਂ ਮੁਆਫ ਕਰਨ ਦਾ ਅਧਿਕਾਰ ਸਹਾਇਕ ਟਰਾਂਸਪੋਰਟ ਅਫਸਰ, ਐਸਡੀਐਮ, ਆਰਟੀਏ ਸੈਕਟਰੀ, ਉਪ ਰਾਜ ਟਰਾਂਸਪੋਰਟ ਕਮਿਸ਼ਨਰ ਤੇ ਰਾਜ ਟਰਾਂਸਪੋਰਟ ਕਮਿਸ਼ਨਰ ਨੂੰ ਦਿੱਤਾ ਗਿਆ ਹੈ।
ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ। ਜਨਤਾ ਦੀ ਸਹੂਲਤ ਲਈ ਤੇ ਸ਼ੋਸ਼ਣ ਨੂੰ ਰੋਕਣ ਲਈ ਤੁਸੀਂ ਘਰ ਬੈਠ ਕੇ ਆਪਣੀ ਕਾਰ 'ਤੇ ਹਾਈ ਸਿਕਓਰਿਟੀ ਨੰਬਰ ਪਲੇਟ ਲਈ ਆਨਲਾਈਨ ਅਰਜ਼ੀ ਦੇ ਸਕਦੇ ਹੋ। ਇਸ ਤੋਂ ਇਲਾਵਾ ਮੋਬਾਈਲ ਐਪ ਤੋਂ ਐਪਲੀਕੇਸ਼ਨ ਕੀਤੀ ਜਾ ਸਕਦੀ ਹੈ। ਇਸ ਲਈ HSRP PUNJAB ਤੋਂ ਇਲਾਵਾ ਵੈਬਸਾਈਟ https://www.punjabhsrp.in ਰਾਹੀਂ ਆਪਲਾਈ ਕੀਤਾ ਜਾ ਸਕਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)