Heroin Supply in Punjab: ਹੁਣ ਗੁਜਰਾਤ ਰਾਹੀਂ ਹੋ ਰਹੀ ਪੰਜਾਬ 'ਚ ਹੈਰੋਇਨ ਸਪਲਾਈ
ਗੁਜਰਾਤ ਅਤਿਵਾਦ ਰੋਕੂ ਦਸਤੇ ਤੇ ਭਾਰਤੀ ਤੱਟ ਰੱਖਿਅਕਾਂ ਦੇ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਗੁਜਰਾਤ ਤੱਟ ਕੋਲੋਂ ਭਾਰਤੀ ਜਲ ਖੇਤਰ ਵਿੱਚ 77 ਕਿਲੋਗ੍ਰਾਮ ਹੈਰੋਇਨ ਲਿਜਾ ਰਹੀ ਮੱਛੀ ਫੜਨ ਵਾਲੀ ਪਾਕਿਸਤਾਨੀ ਕਿਸ਼ਤੀ ਫੜੀ ਗਈ ਹੈ।
ਚੰਡੀਗੜ੍ਹ: ਹੁਣ ਗੁਜਰਾਤ ਰਾਹੀਂ ਪੰਜਾਬ ਵਿੱਚ ਹੈਰੋਇਨ ਸਪਲਾਈ ਹੋ ਰਹੀ ਹੈ। ਇਹ ਖੁਲਾਸਾ ਗੁਜਰਾਤ ਅਤਿਵਾਦ ਰੋਕੂ ਦਸਤੇ ਤੇ ਭਾਰਤੀ ਤੱਟ ਰੱਖਿਅਕਾਂ ਵੱਲੋਂ 400 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕਰਨ ਮਗਰੋਂ ਹੋਇਆ ਹੈ। ਸੁਰੱਖਿਆ ਏਜੰਸੀਆਂ ਵੱਲੋਂ ਕਾਬੂ ਕੀਤੇ ਗਏ ਛੇ ਵਿਕਤੀਆਂ ਨੇ ਖੁਲਾਸਾ ਕੀਤਾ ਹੈ ਕਿ 77 ਕਿਲੋਗ੍ਰਾਮ ਹੈਰੋਇਨ ਦੀ ਖੇਪ ਪੰਜਾਬ ਵਿੱਚ ਸਪਲਾਈ ਹੋਣੀ ਸੀ।
ਗੁਜਰਾਤ ਅਤਿਵਾਦ ਰੋਕੂ ਦਸਤੇ ਤੇ ਭਾਰਤੀ ਤੱਟ ਰੱਖਿਅਕਾਂ ਦੇ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਗੁਜਰਾਤ ਤੱਟ ਕੋਲੋਂ ਭਾਰਤੀ ਜਲ ਖੇਤਰ ਵਿੱਚ 77 ਕਿਲੋਗ੍ਰਾਮ ਹੈਰੋਇਨ ਲਿਜਾ ਰਹੀ ਮੱਛੀ ਫੜਨ ਵਾਲੀ ਪਾਕਿਸਤਾਨੀ ਕਿਸ਼ਤੀ ਫੜੀ ਗਈ ਹੈ। ਇਸ ਵਿੱਚ ਸਵਾਰ ਛੇ ਜਣਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਹੈਰੋਇਨ ਦੀ ਇਹ ਖੇਪ ਪੰਜਾਬ ਵਿੱਚ ਸਪਲਾਈ ਕੀਤੀ ਜਾਣੀ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਲਗਪਗ 400 ਕਰੋੜ ਰੁਪਏ ਹੈ।
ਉਨ੍ਹਾਂ ਦੱਸਿਆ ਕਿ ਗੁਜਰਾਤ ਦੇ ਅਤਿਵਾਦ ਰੋਕੂ ਦਸਤੇ (ਏਟੀਐਸ) ਤੇ ਭਾਰਤੀ ਤੱਟ ਰੱਖਿਅਕ ਦੀ ਸਾਂਝੀ ਮੁਹਿੰਮ ਦੌਰਾਨ ਐਤਵਾਰ ਰਾਤ ਨੂੰ ਇਹ ਖੇਪ ਜ਼ਬਤ ਕੀਤੀ ਗਈ। ਗੁਜਰਾਤ ਦੇ ਰੱਖਿਆ ਲੋਕ ਸੰਪਰਕ ਅਧਿਕਾਰੀ (ਪੀਆਰਓ) ਨੇ ਟਵੀਟ ਕੀਤਾ ਕਿ ਸੂਬੇ ਦੇ ਏਟੀਐਸ ਨਾਲ ਚਲਾਈ ਗਈ ਸਾਂਝੀ ਮੁਹਿੰਮ ਦੌਰਾਨ ਤੱਟ ਰੱਖਿਅਕਾਂ ਨੇ ਮੱਛੀ ਫੜਨ ਵਾਲੀ ਪਾਕਿਸਤਾਨੀ ਕਿਸ਼ਤੀ ‘ਅਲ ਹੁਸੈਨੀ’ ਨੂੰ ਭਾਰਤੀ ਜਲ ਖੇਤਰ ਵਿੱਚ ਫੜਿਆ ਹੈ ਤੇ ਉਸ ਵਿੱਚ ਸਵਾਰ ਛੇ ਜਣਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਟਵੀਟ ਵਿੱਚ ਕਿਹਾ ਗਿਆ ਕਿ ਉਨ੍ਹਾਂ ਨੇ ‘ਲਗਪਗ 400 ਕਰੋੜ ਰੁਪਏ ਦੀ 77 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ।’’ ਬਾਅਦ ਵਿੱਚ ਕਿਸ਼ਤੀ ਨੂੰ ਜਾਂਚ ਲਈ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਜਖੂ ਤੱਟ ’ਤੇ ਲਿਆਂਦਾ ਗਿਆ। ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਹੈਰੋਇਨ ਦੋ ਪਾਕਿ ਤਸਕਰਾਂ ਹਾਜੀ ਹਸਨ ਤੇ ਹਾਜੀ ਹਸਮ ਨੇ ਭੇਜੀ ਸੀ ਤੇ ਇਸ ਨੂੰ ਅੱਗੇ ਪੰਜਾਬ ਵਿੱਚ ਅੰਡਰਵਰਲਡ ਨਾਲ ਜੁੜੇ ਲੋਕਾਂ ਨੂੰ ਸਪਲਾਈ ਕੀਤੀ ਜਾਣੀ ਸੀ।
ਇਹ ਵੀ ਪੜ੍ਹੋ: ਸਵਰਗ ਤੇ ਨਰਕ ਦੀ ਕਹਾਣੀ, ਇਸ ਥਾਂ ਨੂੰ ਕਿਹਾ ਜਾਂਦਾ 'ਨਰਕ ਦਾ ਦਰਵਾਜ਼ਾ', ਸੱਚਾਈ ਜਾਣ ਹੋ ਜਾਓਗੇ ਹੈਰਾਨ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: