ਹੁਣ ਟੋਲ ਪਲਾਜ਼ਿਆਂ ਦੀ ਵਾਰੀ! ਸੀਐਮ ਭਗਵੰਤ ਮਾਨ ਨੇ ਖੁਦ ਕਰਵਾਏ ਟੋਲ ਪਲਾਜ਼ਾ ਬੰਦ
ਸੀਐਮ ਭਗਵੰਤ ਮਾਨ ਟੋਲ ਵਾਲਿਆਂ ਨੂੰ ਰਾਹਤ ਦੇਣ ਦੀ ਥਾਂ ਟੋਲ ਪਲਾਜ਼ੇ ਬੰਦ ਕਰਵਾਉਣ ਖੁਦ ਹੀ ਪਹੁੰਚ ਗਏ। ਸੋਸ਼ਲ ਮੀਡੀਆ ਉੱਪਰ ਸੀਐਮ ਭਗਵੰਤ ਮਾਨ ਦੀ ਕਾਫੀ ਪ੍ਰਸੰਸਾ ਹੋ ਰਹੀ ਹੈ।
ਸੰਗਰੂਰ: ਮੁੱਖ ਮੰਤਰੀ ਮੰਤਰੀ ਭਗਵੰਤ ਨੇ ਅੱਜ ਦੋ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ-ਲੁਧਿਆਣਾ ਰੋਡ ਉੱਪਰ ਦੋਵੇਂ ਟੋਲ ਪਲਾਜ਼ੇ ਅੱਜ ਰਾਤ 12 ਵਜੇ ਤੋਂ ਬੰਦ ਹੋ ਜਾਣਗੇ। ਇਨ੍ਹਾਂ ਵਿੱਚੋਂ ਇੱਕ ਟੋਲ ਪਲਾਜ਼ਾ ਲੱਡਾ ਕੋਲ ਤੇ ਦੂਜਾ ਅਹਿਮਦਗੜ੍ਹ ਦੇ ਕੋਲ ਹੈ। ਇਸ ਨਾਲ ਲੋਕਾਂ ਨੂੰ ਵੱਡਾ ਲਾਭ ਮਿਲੇਗਾ।
ਪੰਜਾਬ ਵਿੱਚ ਮਹਿੰਗੇ ਟੋਲ ਪਲਾਜ਼ੇ ਹਮੇਸ਼ਾਂ ਹੀ ਚਰਚਾ ਦਾ ਵਿਸ਼ਾ ਰਹੇ ਹਨ। ਇਸ ਲਈ ਆਮ ਆਦਮੀ ਪਾਰਟੀ ਨੇ ਇਸ ਨੂੰ ਵੀ ਮੁੱਦਾ ਬਣਾਇਆ ਹੈ। ਦਰਅਸਲ ਟੋਲ ਵਾਲਿਆਂ ਨੇ ਮੁੱਖ ਮੰਤਰੀ ਮੰਤਰੀ ਭਗਵੰਤ ਕੋਲੋਂ ਛੇ ਮਹੀਨਿਆਂ ਦਾ ਸਮਾਂ ਮੰਗਿਆ ਸੀ ਜਾਂ ਫਿਰ 500000000 ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ।
ਸੀਐਮ ਭਗਵੰਤ ਮਾਨ ਟੋਲ ਵਾਲਿਆਂ ਨੂੰ ਰਾਹਤ ਦੇਣ ਦੀ ਥਾਂ ਟੋਲ ਪਲਾਜ਼ੇ ਬੰਦ ਕਰਵਾਉਣ ਖੁਦ ਹੀ ਪਹੁੰਚ ਗਏ। ਉਧਰ, ਸੋਸ਼ਲ ਮੀਡੀਆ ਉੱਪਰ ਸੀਐਮ ਭਗਵੰਤ ਮਾਨ ਦੀ ਕਾਫੀ ਪ੍ਰਸੰਸਾ ਹੋ ਰਹੀ ਹੈ। ਸੀਐਮ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੋਈ ਵੀ ਮੁੱਖ ਮੰਤਰੀ ਟੋਲ ਪਲਾਜ਼ਾ 'ਤੇ ਨਹੀਂ ਆਇਆ ਹੋਵੇਗਾ ਤੇ ਏਸੀ ਕਮਰਿਆਂ 'ਚ ਬੈਠ ਕੇ ਸਾਈਨ ਕਰ ਦਿੱਤੇ ਜਾਂਦੇ ਸੀ।
ਉਨ੍ਹਾਂ ਕਿਹਾ ਕਿ ਸੜਕਾਂ ਦੇ ਪ੍ਰੋਜੈਕਟ ਪੂਰੇ ਹੋਣ ਮਗਰੋਂ ਪੈਸਾ ਇਕੱਠਾ ਕਰਨ ਲਈ ਨਿਸਚਿਤ ਸਮੇਂ ਲਈ ਟੋਲ ਪਲਾਜ਼ਾ ਲਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਾਰ ਲੈਂਦੇ ਸਮੇਂ ਰੋਡ ਟੈਕਸ ਕਿਸ ਗੱਲ ਦਾ ਭਰਦੇ ਹਾਂ, ਜੇ ਸਾਨੂੰ ਫਿਰ ਟੋਲ ਦੇਣਾ ਪੈਣਾ ਹੈ।
ਉਨ੍ਹਾਂ ਕਿਹਾ ਕਿ ਇਹ ਪਲਾਜ਼ਾ 5 ਸਤੰਬਰ 2015 ਨੂੰ ਸ਼ੁਰੂ ਹੋਇਆ ਸੀ। ਟੋਲ ਪਲਾਜ਼ਾ ਨੂੰ ਅੱਜ ਰਾਤ 12:00 ਵਜੇ 7 ਸਾਲ ਪੂਰੇ ਹੋ ਜਾਣਗੇ। ਟੋਲ ਪਲਾਜ਼ਾ ਵਾਲੇ 6 ਮਹੀਨੇ ਦੇ ਵਾਧੇ ਜਾਂ 500000000 ਰੁਪਏ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਗਲਤ ਕਾਨੂੰਨ ਬਣਾਏ ਜਾਂਦੇ ਹਨ ਤਾਂ ਸੂਬੇ ਦੇ ਲੋਕ ਉਸ ਦਾ ਖਮਿਆਜ਼ਾ ਕਿਉਂ ਭੁਗਤਣ? ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਇੱਕ ਪੈਸਾ ਵੀ ਲੁੱਟਣ ਨਹੀਂ ਦਿੱਤਾ ਜਾਵੇਗਾ, ਵਿਆਜ ਸਮੇਤ ਵਾਪਸ ਕੀਤਾ ਜਾਵੇਗਾ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਇਸ ਟੋਲ ਸਬੰਧੀ ਫਾਈਲ ਮਿਲੀ ਕਿ ਇਹ ਟੋਲ ਦੀ ਮਿਆਦ 6 ਮਹੀਨੇ ਹੋਰ ਵਧਾਈ ਜਾਵੇ ਕਿਉਂਕਿ ਕਰੋਨਾ ਦੇ ਸਮੇਂ ਕਾਫੀ ਅਸਰ ਪਿਆ ਹੈ। ਟੋਲ ਵਾਲਿਆਂ ਨੇ ਤਰਕ ਦਿੱਤਾ ਕਿ ਅਸੀਂ ਕਿਸਾਨ ਅੰਦੋਲਨ ਦਾ ਨੁਕਸਾਨ ਵੀ ਝੱਲਿਆ ਹੈ ਪਰ ਅਸੀਂ ਮਿਆਦ ਹੋਰ ਨਹੀਂ ਵਧਾਈ