ਪੜਚੋਲ ਕਰੋ
ਅਮਰੀਕਾ ਤੋਂ ਪਿੰਡ ਆ ਰਹੇ NRI ਪੰਜਾਬੀ ਨੂੰ ਜਹਾਜ਼ ਵਿੱਚ ਹੀ ਪਿਆ ਦਿਲ ਦਾ ਦੌਰਾ, ਮੌਤ
ਜਹਾਜ਼ ਦੇ ਅਮਲੇ ਨੇ ਉਨ੍ਹਾਂ ਨੂੰ ਇੰਗਲੈਂਡ ਉਤਰਨ ਕੇ ਇਲਾਜ ਕਰਵਾਉਣ ਦੀ ਪੇਸ਼ਕਸ਼ ਵੀ ਦਿੱਤੀ, ਪਰ ਪਪਿੰਦਰਪਾਲ ਨੇ ਕਿਹਾ ਕਿ ਉਹ ਹੁਣ ਦਿੱਲੀ ਹੀ ਉੱਤਰਨਗੇ।

ਜਲੰਧਰ: ਅਮਰੀਕਾ ਤੋਂ ਭਾਰਤ ਲਈ ਆ ਰਹੀ ਏਅਰ ਇੰਡੀਆ ਦੀ ਉਡਾਨ ਵਿੱਚ ਪੰਜਾਬੀ ਮੂਲ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਪਿੰਡ ਲੱਖਣ ਕੇ ਪੱਡਾ (ਕਪੂਰਥਲਾ) ਦੇ ਪਪਿੰਦਰਪਾਲ ਸਿੰਘ ਪੱਡਾ (60) ਵਜੋਂ ਹੋਈ ਹੈ।
ਪਿਤਾ ਦੀ ਮੌਤ ਬਾਰੇ ਜਾਣਕਾਰੀ ਦਿੰਦਿਆਂ ਪੁੱਤਰ ਬ੍ਰਹਮਜੋਤ ਸਿੰਘ ਪੱਡਾ ਨੇ ਦੱਸਿਆ ਕਿ ਉਸ ਦੇ ਪਿਤਾ ਪਪਿੰਦਰਪਾਲ ਸਿੰਘ ਤੇ ਮਾਤਾ ਪ੍ਰਭਦੀਪ ਕੌਰ ਬੀਤੀ ਚਾਰ ਜੂਨ ਨੂੰ ਵਾਸ਼ਿੰਗਟਨ ਤੋਂ ਏਅਰ ਇੰਡੀਆ ਦੀ ਫਲਾਈਟ ਰਾਹੀਂ ਨਵੀਂ ਦਿੱਲੀ ਆ ਰਹੇ ਸਨ। ਪੰਜ ਕੁ ਘੰਟਿਆਂ ਬਾਅਦ ਉਨ੍ਹਾਂ ਨੂੰ ਬੇਚੈਨੀ ਹੋਈ ਤੇ ਛਾਤੀ ਵਿਚ ਦਰਦ ਉੱਠਿਆ। ਉਸ ਨੇ ਦੱਸਿਆ ਕਿ ਇਸ ਦੌਰਾਨ ਜਹਾਜ਼ ਦੇ ਅਮਲੇ ਨੇ ਆਕਸੀਜਨ ਲਗਾਈ ਤੇ ਦਵਾਈ ਦੇ ਦਿੱਤੀ। ਜਹਾਜ਼ ਦੇ ਅਮਲੇ ਨੇ ਉਨ੍ਹਾਂ ਨੂੰ ਇੰਗਲੈਂਡ ਉਤਰਨ ਕੇ ਇਲਾਜ ਕਰਵਾਉਣ ਦੀ ਪੇਸ਼ਕਸ਼ ਵੀ ਦਿੱਤੀ, ਪਰ ਪਪਿੰਦਰਪਾਲ ਨੇ ਕਿਹਾ ਕਿ ਉਹ ਹੁਣ ਦਿੱਲੀ ਹੀ ਉੱਤਰਨਗੇ। ਦੋ ਕੁ ਘੰਟਿਆਂ ਬਾਅਦ ਉਨ੍ਹਾਂ ਨੂੰ ਫਿਰ ਤਕਲੀਫ ਹੋਣੀ ਸ਼ੁਰੂ ਹੋ ਗਈ ਤੇ ਉਨ੍ਹਾਂ ਦੀ ਮੌਤ ਹੋ ਗਈ।
ਪਿਤਾ ਦੀ ਮੌਤ ਬਾਰੇ ਜਾਣਕਾਰੀ ਦਿੰਦਿਆਂ ਪੁੱਤਰ ਬ੍ਰਹਮਜੋਤ ਸਿੰਘ ਪੱਡਾ ਨੇ ਦੱਸਿਆ ਕਿ ਉਸ ਦੇ ਪਿਤਾ ਪਪਿੰਦਰਪਾਲ ਸਿੰਘ ਤੇ ਮਾਤਾ ਪ੍ਰਭਦੀਪ ਕੌਰ ਬੀਤੀ ਚਾਰ ਜੂਨ ਨੂੰ ਵਾਸ਼ਿੰਗਟਨ ਤੋਂ ਏਅਰ ਇੰਡੀਆ ਦੀ ਫਲਾਈਟ ਰਾਹੀਂ ਨਵੀਂ ਦਿੱਲੀ ਆ ਰਹੇ ਸਨ। ਪੰਜ ਕੁ ਘੰਟਿਆਂ ਬਾਅਦ ਉਨ੍ਹਾਂ ਨੂੰ ਬੇਚੈਨੀ ਹੋਈ ਤੇ ਛਾਤੀ ਵਿਚ ਦਰਦ ਉੱਠਿਆ। ਉਸ ਨੇ ਦੱਸਿਆ ਕਿ ਇਸ ਦੌਰਾਨ ਜਹਾਜ਼ ਦੇ ਅਮਲੇ ਨੇ ਆਕਸੀਜਨ ਲਗਾਈ ਤੇ ਦਵਾਈ ਦੇ ਦਿੱਤੀ। ਜਹਾਜ਼ ਦੇ ਅਮਲੇ ਨੇ ਉਨ੍ਹਾਂ ਨੂੰ ਇੰਗਲੈਂਡ ਉਤਰਨ ਕੇ ਇਲਾਜ ਕਰਵਾਉਣ ਦੀ ਪੇਸ਼ਕਸ਼ ਵੀ ਦਿੱਤੀ, ਪਰ ਪਪਿੰਦਰਪਾਲ ਨੇ ਕਿਹਾ ਕਿ ਉਹ ਹੁਣ ਦਿੱਲੀ ਹੀ ਉੱਤਰਨਗੇ। ਦੋ ਕੁ ਘੰਟਿਆਂ ਬਾਅਦ ਉਨ੍ਹਾਂ ਨੂੰ ਫਿਰ ਤਕਲੀਫ ਹੋਣੀ ਸ਼ੁਰੂ ਹੋ ਗਈ ਤੇ ਉਨ੍ਹਾਂ ਦੀ ਮੌਤ ਹੋ ਗਈ। Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















