(Source: ECI/ABP News)
ਰਾਤੋ-ਰਾਤ ਪਲਟੀ ਰਿਕਸ਼ੇ ਵਾਲੇ ਬਜ਼ੁਰਗ ਦੀ ਤਕਦੀਰ, ਬਣ ਗਿਆ ਕਰੋੜਪਤੀ
moga news: ਮੋਗਾ ਦੇ ਧਰਮਕੋਟ ਦੇ ਪਿੰਡ ਲੋਹਗੜ੍ਹ ਦੇ ਇੱਕ ਗਰੀਬ ਰਿਕਸ਼ਾ ਚਾਲਕ ਦੀ ਕਿਸਮਤ ਉਸ ਸਮੇਂ ਬਦਲ ਗਈ ਜਦੋਂ ਉਸ ਨੂੰ 2.5 ਕਰੋੜ ਰੁਪਏ ਦਾ ਵਿਸਾਖੀ ਬੰਪਰ (Baisakhi Bumper) ਜਿੱਤਿਆ।
![ਰਾਤੋ-ਰਾਤ ਪਲਟੀ ਰਿਕਸ਼ੇ ਵਾਲੇ ਬਜ਼ੁਰਗ ਦੀ ਤਕਦੀਰ, ਬਣ ਗਿਆ ਕਰੋੜਪਤੀ old age rickshaw puller wins baisakhi bumper lottery 2.5 crore ਰਾਤੋ-ਰਾਤ ਪਲਟੀ ਰਿਕਸ਼ੇ ਵਾਲੇ ਬਜ਼ੁਰਗ ਦੀ ਤਕਦੀਰ, ਬਣ ਗਿਆ ਕਰੋੜਪਤੀ](https://feeds.abplive.com/onecms/images/uploaded-images/2023/04/19/a4b162dbfecd543c8aecbe7b8dbda0a01681886818283700_original.jpg?impolicy=abp_cdn&imwidth=1200&height=675)
Baisakhi Bumper: ਕਹਿੰਦੇ ਨੇ ਜਦੋਂ ਪਰਮਾਤਮਾ ਕਿਸੇ ’ਤੇ ਮਿਹਰਬਾਨ ਹੁੰਦਾ ਹੈ ਤਾਂ ਆਪਣੀਆਂ ਮਿਹਰਾਂ ਦੇ ਖ਼ਜ਼ਾਨੇ ਖੋਲ੍ਹ ਦਿੰਦਾ ਹੈ। ਇਸੇ ਤਰ੍ਹਾਂ ਹੀ ਉੱਪਰ ਵਾਲੇ ਦੀ ਮਿਹਰ ਨਾਲ ਇੱਕ ਗਰੀਬ ਰਿਕਸ਼ੇ ਵਾਲੇ ਦੀ ਤਕਦੀਰ ਨੇ ਪਲਟੀ ਖਾਧੀ, ਜਦੋਂ ਉਸ ਨੂੰ ਢਾਈ ਕਰੋੜ ਰੁਪਏ ਦਾ ਵਿਸਾਖੀ ਬੰਪਰ ਨਿਕਲਿਆ ।
ਮੋਗਾ ਦੇ ਧਰਮਕੋਟ ਦੇ ਪਿੰਡ ਲੋਹਗੜ੍ਹ ਦੇ ਇੱਕ ਗਰੀਬ ਰਿਕਸ਼ਾ ਚਾਲਕ ਦੀ ਕਿਸਮਤ ਉਸ ਸਮੇਂ ਬਦਲ ਗਈ ਜਦੋਂ ਉਸ ਨੂੰ 2.5 ਕਰੋੜ ਰੁਪਏ ਦਾ ਵਿਸਾਖੀ ਬੰਪਰ (Baisakhi Bumper) ਜਿੱਤਿਆ। ਰਿਕਸ਼ਾ ਚਾਲਕ ਦੇਵ ਸਿੰਘ ਰਿਕਸ਼ਾ ਚਲਾਉਂਦਾ ਹੈ। ਦੇਵ ਸਿੰਘ ਦੀ ਉਮਰ 90 ਸਾਲ ਹੈ ਅਤੇ ਉਹ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਹੈ। ਇਸ ਦੌਰਾਨ ਦੇਵ ਸਿੰਘ ਨੇ ਦੱਸਿਆ ਕਿ ਉਸ ਨੇ 500 ਰੁਪਏ ਦਾ ਵਿਸਾਖੀ ਬੰਪਰ ਖਰੀਦਿਆ ਸੀ। ਉਹ ਪਹਿਲਾਂ ਲਾਟਰੀ ਦੀਆਂ ਟਿਕਟਾਂ ਖਰੀਦਦਾ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਸ ਵਾਰ ਉਸ ਨੇ ਜੋ ਲਾਟਰੀ ਟਿਕਟ ਖਰੀਦੀ ਹੈ, ਉਹ ਉਸ ਨੂੰ ਕਰੋੜਪਤੀ ਬਣਾ ਦੇਵੇਗੀ। ਜਿਸ ਏਜੰਟ ਤੋਂ ਉਸ ਨੇ ਇਹ ਲਾਟਰੀ ਬੰਪਰ ਖਰੀਦਿਆ ਸੀ, ਉਸ ਨੇ ਉਸ ਦੇ ਘਰ ਆ ਕੇ ਦੱਸਿਆ ਕਿ ਉਸ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲ ਗਈ ਹੈ।
ਦੇਵ ਸਿੰਘ ਨੇ ਦੱਸਿਆ ਕਿ ਪਿਛਲੇ 40 ਸਾਲਾਂ ਤੋਂ ਸੜਕ ’ਤੇ ਪਏ ਟੋਇਆਂ ਨੂੰ ਮਿੱਟੀ ਦੇ ਨਾਲ ਭਰਦਾ ਹੈ ਤਾਂ ਜੋ ਕੋਈ ਸੜਕ ਹਾਦਸਾ ਨਾ ਵਾਪਰੇ ਅਤੇ ਇਸ ਦੇ ਨਾਲ ਹੀ ਸੜਕ ਦੇ ਕਿਨਾਰੇ ਲੱਗੇ ਰੁੱਖ ਪੌਦਿਆਂ ਨੂੰ ਪਾਣੀ ਦਿੰਦਾ ਹੈ। ਦੇਵ ਸਿੰਘ ਨੇ ਪਿਛਲੇ 40 ਸਾਲਾਂ ਤੋਂ ਜੋ ਸੇਵਾ ਕੀਤੀ, ਅੱਜ ਉਸ ਸੇਵਾ ਦਾ ਫਲ ਉਨ੍ਹਾਂ ਨੂੰ ਮਿਲਿਆ ਹੈ। ਬਜ਼ੁਰਗ ਨੇ ਦੱਸਿਆ ਕਿ ਉਨ੍ਹਾਂ ਦੇ 4 ਪੁੱਤਰ ਅਤੇ ਇੱਕ ਬੇਟੀ ਹੈ। ਸਾਰੇ ਬੱਚੇ ਵਿਆਹੇ ਹੋਏ ਹਨ। ਉਸ ਨੇ ਕਿਹਾ ਕਿ ਪ੍ਰਮਾਤਮਾ ਨੇ ਉਸ ਦੀ ਸੁਣ ਲਈ ਅਤੇ ਉਸ ਦੀ ਕਿਰਪਾ ਨਾਲ ਅੱਜ ਉਸ ਨੇ ਢਾਈ ਕਰੋੜ ਦੀ ਲਾਟਰੀ ਜਿੱਤੀ ਹੈ। ਦੇਵ ਸਿੰਘ ਨੇ ਦੱਸਿਆ ਕਿ ਇਸ ਪੈਸੇ ਨਾਲ ਉਹ ਆਪਣੇ ਬੱਚਿਆਂ ਲਈ ਵਧੀਆ ਘਰ ਬਣਾਉਣਗੇ ਅਤੇ ਗਰੀਬਾਂ ਦੀ ਸੇਵਾ ਵੀ ਕਰਨਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)