ਪੜਚੋਲ ਕਰੋ

Navjot Sidhu Security: ਸੁਰੱਖਿਆ ਘਟਾਈ 'ਤੇ ਭੜਕੇ ਨਵਜੋਤ: 'ਇਕ ਸਿੱਧੂ ਮਰਵਾ ਦਿੱਤਾ, ਦੂਜਾ ਵੀ ਮਰਵਾ ਦਿਓ, ਮੈਂ ਨਹੀਂ ਡਰਦਾ'

Navjot Singh Sidhu News: ਸਿੱਧੂ ਦੀ Z+ ਸੁਰੱਖਿਆ ਨੂੰ ਘਟਾ ਕੇ Y ਸੁਰੱਖਿਆ ਕਰ ਦਿੱਤਾ ਗਿਆ ਹੈ। ਆਪਣੀ ਸੁਰੱਖਿਆ 'ਚ ਕਟੌਤੀ ਬਾਰੇ ਕਾਂਗਰਸੀ ਆਗੂ ਨੇ ਕਿਹਾ, 'ਪਹਿਲਾਂ ਸਿੱਧੂ ਮਾਰਿਆ ਗਿਆ, ਹੁਣ ਦੂਜੇ ਨੂੰ ਮਾਰ ਦਿਓ।'

Punjab News: ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਆੜੇ ਹੱਥੀ ਲਿਆ। ਇਸ ਦੇ ਨਾਲ ਹੀ ਸੁਰੱਖਿਆ 'ਚ ਕਟੌਤੀ ਦੇ ਮੁੱਦੇ 'ਤੇ ਸਿੱਧੂ ਦਾ ਦਰਦ ਛਲਕਿਆ। ਸਿੱਧੂ ਨੇ ਕਿਹਾ ਕਿ ਮੇਰੀ ਸੁਰੱਖਿਆ ਘਟਾ ਦਿੱਤੀ ਗਈ ਹੈ। ਪਹਿਲਾਂ ਇੱਕ ਸਿੱਧੂ ਨੂੰ ਮਾਰਿਆ, ਹੁਣ ਦੂਜੇ ਨੂੰ ਵੀ ਮਾਰ ਦਿਓ। ਦੱਸ ਦੇਈਏ ਕਿ ਸ਼ਨੀਵਾਰ ਨੂੰ ਹੀ ਪੰਜਾਬ ਸਰਕਾਰ ਨੇ ਸਿੱਧੂ ਦੀ Z+ ਸੁਰੱਖਿਆ ਘਟਾ ਕੇ Y ਸੁਰੱਖਿਆ ਕਰ ਦਿੱਤੀ ਸੀ।

ਸਿੱਧੂ ਨੇ ਕਿਹਾ ਕਿ ਉਹ ਮੌਤ ਤੋਂ ਨਹੀਂ ਡਰਦੇ

ਆਪਣੀ ਸੁਰੱਖਿਆ 'ਚ ਕਟੌਤੀ 'ਤੇ ਪ੍ਰਤੀਕਰਮ ਦਿੰਦਿਆਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਹਾ, 'ਮੈਂ ਸੰਵਿਧਾਨ ਨੂੰ ਆਪਣੀ ਕਿਤਾਬ ਮੰਨਦਾ ਹਾਂ, ਤਾਨਾਸ਼ਾਹੀ ਚੱਲ ਰਹੀ ਹੈ, ਜਿਹੜੀਆਂ ਸੰਸਥਾਵਾਂ ਸੰਵਿਧਾਨ ਦੀ ਤਾਕਤ ਸਨ, ਉਨ੍ਹਾਂ ਨੂੰ ਗੁਲਾਮ ਬਣਾਇਆ ਜਾ ਰਿਹੈ।' ਉਨ੍ਹਾਂ ਕਿਹਾ, 'ਮੈਂ ਘਬਰਾਉਂਦਾ ਨਹੀਂ ਤੇ ਨਾ ਹੀ ਮੌਤ ਤੋਂ ਡਰਦਾ ਹਾਂ। ਕਿਉਂਕਿ ਮੈਂ ਜੋ ਵੀ ਕਰ ਰਿਹਾ ਹਾਂ, ਪੰਜਾਬ ਦੀ ਅਗਲੀ ਪੀੜ੍ਹੀ ਲਈ ਕਰ ਰਿਹਾ ਹਾਂ।'

'ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਲਾਉਣਾ ਚਾਹੁੰਦੀ ਹੈ ਕੇਂਦਰ'

ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਅੱਜ ਲੋਕਤੰਤਰ ਬੰਧਨਾਂ 'ਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਪੰਜਾਬ ਦੇਸ਼ ਦੀ ਢਾਲ ਹੈ ਜਿਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਿਚ ਘੱਟ ਗਿਣਤੀਆਂ ਖਿਲਾਫ ਸਾਜ਼ਿਸ਼ ਰਚਣ ਵਿਚ ਲੱਗੀ ਹੋਈ ਹੈ। ਉਨ੍ਹਾਂ ਕੇਂਦਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਪੰਜਾਬ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਮੱਸਿਆ ਪੈਦਾ ਕੀਤੀ ਜਾਂਦੀ ਹੈ। ਫਿਰ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇਕਰ ਪੰਜਾਬ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚੀ ਗਈ ਤਾਂ ਅਸੀਂ ਆਪ ਵੀ ਕਮਜ਼ੋਰ ਹੋ ਜਾਵਾਂਗੇ। ਪੰਜਾਬ ਨੂੰ ਕਮਜ਼ੋਰ ਕਰਕੇ ਕੋਈ ਵੀ ਸਰਕਾਰ ਮਜ਼ਬੂਤ ​​ਨਹੀਂ ਬਣ ਸਕਦੀ। ਇਹੀ ਨਹੀਂ ਸਿੱਧੂ ਨੇ ਸੀ.ਐਮ ਮਾਨ ਨੂੰ ਅਖਬਾਰੀ ਮੁੱਖ ਮੰਤਰੀ ਕਹਿ ਕੇ ਨਿਸ਼ਾਨਾ ਬਣਾਇਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੀਐਮ ਮੋਦੀ ਨੂੰ ਮਿਲੇ ਦਿਲਜੀਤ ਦੋਸਾਂਝ, ਕਿਹਾ- ਚੰਗਾ ਲੱਗਦਾ ਜਦੋਂ ਪਿੰਡ ਦਾ ਮੁੰਡਾ...., ਵੋਖੇ ਦਿਲ ਨੂੰ ਛੋਹ ਲੈਣ ਵਾਲੀ ਵੀਡੀਓ

ਪੰਜਾਬ 'ਚ ਪਵੇਗਾ ਮੀਂਹ, ਵਧੇਗੀ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ Alert

ਡੱਲੇਵਾਲ ਨੂੰ ਅੱਜ ਲੈਕੇ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ, ਪੰਜਾਬ ਸਰਕਾਰ ਪੇਸ਼ ਕਰੇਗੀ ਰਿਪੋਰਟ

ਬੱਚਿਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਛੁੱਟੀਆਂ ਵਧਣ ਤੋਂ ਬਾਅਦ ਕੀਤਾ ਫੈਸਲਾ
ਬੱਚਿਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਛੁੱਟੀਆਂ ਵਧਣ ਤੋਂ ਬਾਅਦ ਕੀਤਾ ਫੈਸਲਾ
Advertisement
ABP Premium

ਵੀਡੀਓਜ਼

Bhagwant Mann | Sukhpal Khaira | ਪੰਜਾਬ ਯੁਨੀਵਰਸਿਟੀ 'ਤੇ ਹੋਏਗਾ ਕੇਂਦਰ ਸਰਕਾਰ ਦਾ ਕਬਜ਼ਾJagjit Dhallewal | ਜਿੰਦਾ ਸ਼ਹੀਦ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਡੱਲੇਵਾਲ ਲਈ ਕੀਤੀ ਅਰਦਾਸਨਵੇਂ ਸਾਲ ਮੌਕੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ!Farmers Protest | ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! | SKM | JAGJIT SINGH DALLEWAL |ABP SANJHA

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੀਐਮ ਮੋਦੀ ਨੂੰ ਮਿਲੇ ਦਿਲਜੀਤ ਦੋਸਾਂਝ, ਕਿਹਾ- ਚੰਗਾ ਲੱਗਦਾ ਜਦੋਂ ਪਿੰਡ ਦਾ ਮੁੰਡਾ...., ਵੋਖੇ ਦਿਲ ਨੂੰ ਛੋਹ ਲੈਣ ਵਾਲੀ ਵੀਡੀਓ
ਪੀਐਮ ਮੋਦੀ ਨੂੰ ਮਿਲੇ ਦਿਲਜੀਤ ਦੋਸਾਂਝ, ਕਿਹਾ- ਚੰਗਾ ਲੱਗਦਾ ਜਦੋਂ ਪਿੰਡ ਦਾ ਮੁੰਡਾ...., ਵੋਖੇ ਦਿਲ ਨੂੰ ਛੋਹ ਲੈਣ ਵਾਲੀ ਵੀਡੀਓ
ਪੰਜਾਬ 'ਚ ਪਵੇਗਾ ਮੀਂਹ, ਵਧੇਗੀ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ Alert
ਪੰਜਾਬ 'ਚ ਪਵੇਗਾ ਮੀਂਹ, ਵਧੇਗੀ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ Alert
ਡੱਲੇਵਾਲ ਨੂੰ ਅੱਜ ਲੈਕੇ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ, ਪੰਜਾਬ ਸਰਕਾਰ ਪੇਸ਼ ਕਰੇਗੀ ਰਿਪੋਰਟ
ਡੱਲੇਵਾਲ ਨੂੰ ਅੱਜ ਲੈਕੇ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ, ਪੰਜਾਬ ਸਰਕਾਰ ਪੇਸ਼ ਕਰੇਗੀ ਰਿਪੋਰਟ
ਬੱਚਿਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਛੁੱਟੀਆਂ ਵਧਣ ਤੋਂ ਬਾਅਦ ਕੀਤਾ ਫੈਸਲਾ
ਬੱਚਿਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਛੁੱਟੀਆਂ ਵਧਣ ਤੋਂ ਬਾਅਦ ਕੀਤਾ ਫੈਸਲਾ
BSNL ਨੇ Jio, Airtel ਨੂੰ ਛੱਡਿਆ ਪਿੱਛੇ, ਯੂਜ਼ਰਸ ਨੂੰ ਮਿਲੇਗਾ ਲੰਬੀ ਵੈਲੀਡਿਟੀ ਨਾਲ ਹਾਈ ਸਪੀਡ ਡੇਟਾ ਅਤੇ ਫ੍ਰੀ ਕਾਲਿੰਗ

Social Media ਚਲਾਉਣ ਵਾਲੇ ਹੋ ਜਾਓ ਸਾਵਧਾਨ, ਇਨ੍ਹਾਂ ਤਿੰਨ Apps 'ਤੇ ਹੋ ਰਹੀ ਸਭ ਤੋਂ ਜ਼ਿਆਦਾ ਠੱਗੀ, ਸਰਕਾਰ ਨੇ ਕੀਤਾ Alert

ਪਹਿਲੀ ਸਟੇਜ 'ਚ ਕੈਂਸਰ ਦਾ ਪਤਾ ਲੱਗ ਜਾਵੇ ਤਾਂ ਦਵਾਈ ਨਾਲ ਹੋ ਸਕਦਾ ਠੀਕ?

ਨਵੇਂ ਸਾਲ 'ਤੇ ਇਸ ਦੇਸ਼ ਨੇ ਬੁਰਕਾ ਪਾਉਣ 'ਤੇ ਲਾਈ ਪਾਬੰਦੀ! ਜੇਕਰ ਕਰ'ਤੀ ਗਲਤੀ ਤਾਂ ਭਰਨਾ ਪਵੇਗਾ ਹਜ਼ਾਰਾਂ ਦਾ ਜ਼ੁਰਮਾਨਾ

Embed widget