(Source: ECI/ABP News/ABP Majha)
Lawrence Bishnoi on ABP News: ਕੀ ਗੈਂਗਸਟਰ ਪੰਜਾਬੀ ਫਿਲਮ ਇੰਡਸਟਰੀ ਤੋਂ ਪੈਸੇ ਲੈਂਦੇ ਹਨ? ਲਾਰੈਂਸ ਬਿਸ਼ਨੋਈ ਦਾ ਵੱਡਾ ਖੁਲਾਸਾ
Lawrence Bishnoi on ABP News: ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਦੇ ਅੰਦਰੋਂ ਗੈਂਗਸਟਰ ਬਣਨ ਤੋਂ ਲੈ ਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਪੰਜਾਬੀ ਫ਼ਿਲਮ ਇੰਡਸਟਰੀ 'ਤੇ ਖੁੱਲ੍ਹ ਕੇ ਗੱਲ ਕੀਤੀ
Lawrence Bishnoi on ABP News: 'ਏਬੀਪੀ ਨਿਊਜ਼' ਦੇ ਵਿਸ਼ੇਸ਼ ਸ਼ੋਅ 'ਆਪ੍ਰੇਸ਼ਨ ਦੁਰਦੰਤ' 'ਚ ਦੇਸ਼ ਦੇ ਸਭ ਤੋਂ ਵੱਡੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਦੇ ਅੰਦਰੋਂ ਗੈਂਗਸਟਰ ਬਣਨ ਤੋਂ ਲੈ ਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਪੰਜਾਬੀ ਫ਼ਿਲਮ ਇੰਡਸਟਰੀ 'ਤੇ ਖੁੱਲ੍ਹ ਕੇ ਗੱਲ ਕੀਤੀ ਅਤੇ ਕਈ ਵੱਡੇ ਖੁਲਾਸੇ ਕੀਤੇ। ਜਦੋਂ ਲਾਰੈਂਸ ਬਿਸ਼ਨੋਈ ਨੂੰ ਪੁੱਛਿਆ ਗਿਆ ਕਿ ਕੀ ਪੰਜਾਬ ਦਾ ਸੰਗੀਤ ਅਤੇ ਫਿਲਮ ਇੰਡਸਟਰੀ ਗੈਂਗਸਟਰਾਂ ਨਾਲ ਜੁੜੀ ਹੋਈ ਹੈ? ਤਾਂ ਉਨ੍ਹਾਂ ਕਿਹਾ ਕਿ ਅਜੇ ਅਜਿਹਾ ਨਹੀਂ ਹੈ। ਜਿਵੇਂ ਬਾਲੀਵੁੱਡ ਵਿੱਚ ਹੁੰਦਾ ਹੈ, ਉਹ ਇੱਥੇ ਨਹੀਂ ਹੁੰਦਾ, ਪਰ ਜੇਕਰ ਭਵਿੱਖ ਵਿੱਚ ਅਜਿਹਾ ਹੁੰਦਾ ਹੈ ਤਾਂ ਕੌਣ ਕਹਿ ਸਕਦਾ ਹੈ।
ਕੀ ਪੰਜਾਬੀ ਫਿਲਮ ਇੰਡਸਟਰੀ ਤੋਂ ਗੈਂਗਸਟਰ ਲੈਂਦੇ ਹਨ ਪੈਸੇ?
ਇਸ ਸਵਾਲ ਦੇ ਜਵਾਬ 'ਚ ਲਾਰੈਂਸ ਬਿਸ਼ਨੋਈ ਨੇ ਕਿਹਾ, ''ਸਾਡੇ ਵਿਰੋਧੀ ਗੈਂਗਸਟਰਾਂ ਨੇ ਤਾਂ ਲਿਆ ਸੀ ਪਰ ਸਾਡੇ ਗੈਂਗ ਨੇ ਕਦੇ ਵੀ ਕਿਸੇ ਤੋਂ ਪੈਸੇ ਨਹੀਂ ਲਏ।'' ਉਨ੍ਹਾਂ ਕਿਹਾ, ''ਅਸੀਂ ਜ਼ੁਲਮ ਖਿਲਾਫ ਆਵਾਜ਼ ਉਠਾਵਾਂਗੇ। ਸਾਡੇ ਨਾਲ ਰਹਿਣ ਵਾਲੇ ਨਾਲ ਜੇ ਕੋਈ ਗਲਤ ਕਰਦਾ ਹੈ ਤਾਂ ਪ੍ਰਤੀਕਰਮ ਹੋਵੇਗਾ। ਮੈਂ 9 ਸਾਲਾਂ ਤੋਂ ਜੇਲ੍ਹ ਵਿੱਚ ਹਾਂ ਅਤੇ ਆਪਣੀਆਂ ਗਲਤੀਆਂ ਦੀ ਸਜ਼ਾ ਭੁਗਤ ਰਿਹਾ ਹਾਂ।
ਗੋਲਡੀ ਬਰਾੜ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਸੀ- ਬਿਸ਼ਨੋਈ
ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਲਾਰੈਂਸ ਬਿਸ਼ਨੋਈ ਨੇ ਕਿਹਾ, ''ਗੋਲਡੀ ਬਰਾੜ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਸੀ। ਕਤਲ ਬਾਰੇ ਮੈਨੂੰ ਪਹਿਲਾਂ ਹੀ ਪਤਾ ਸੀ, ਪਰ ਇਸ ਵਿੱਚ ਮੇਰਾ ਕੋਈ ਹੱਥ ਨਹੀਂ ਸੀ। ਮੂਸੇਵਾਲਾ ਸਾਡੇ ਵਿਰੋਧੀ ਗੈਂਗ ਨੂੰ ਮਜ਼ਬੂਤ ਕਰ ਰਿਹਾ ਸੀ। ਮੈਂ ਗੋਲਡੀ ਨੂੰ ਕਿਹਾ ਕਿ ਮੂਸੇਵਾਲਾ ਸਾਡਾ ਦੁਸ਼ਮਣ ਹੈ। ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਮੈਨੂੰ ਗੁੱਸਾ ਸੀ ਅਤੇ ਉਸ ਕਤਲ ਵਿੱਚ ਮੂਸੇਵਾਲਾ ਵੀ ਸ਼ਾਮਲ ਸੀ।
ਮੂਸੇਵਾਲਾ ਸਾਡੇ ਵਿਰੋਧੀ ਗੈਂਗ- ਬਿਸ਼ਨੋਈ ਨੂੰ ਮਜ਼ਬੂਤ ਕਰ ਰਿਹਾ ਸੀ
ਬਿਸ਼ਨੋਈ ਨੇ ਕਿਹਾ, ''ਮੂਸੇਵਾਲਾ ਸਾਡੇ ਵਿਰੋਧੀ ਗੈਂਗ ਨੂੰ ਮਜ਼ਬੂਤ ਕਰ ਰਿਹਾ ਸੀ। ਉਹ ਉਸ ਨਾਲ ਵੀਡੀਓ ਕਾਲਿੰਗ 'ਤੇ ਗੱਲ ਕਰਦਾ ਸੀ। ਮੱਸੇਵਾਲਾ ਦੇ ਮੈਨੇਜਰ ਨੇ ਵਿੱਕੀ ਦੇ ਕਤਲ ਤੋਂ ਪਹਿਲਾਂ ਇਲਾਕੇ ਦੀ ਰੇਕੀ ਕੀਤੀ ਸੀ ਅਤੇ ਆਪਣੇ ਬੰਦਿਆਂ ਨੂੰ ਬੰਦੂਕਾਂ ਸਮੇਤ ਉੱਥੇ ਲੈ ਗਿਆ ਸੀ।” ਉਸ ਨੇ ਕਿਹਾ, “ਵਿੱਕੀ ਲੀਡਰ ਸੀ। ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।