Punjab News : ਸਾਡਾ ਮਿਸ਼ਨ ਸਰਕਾਰ ਬਣਾਉਣਾ ਹੈ ਨਾ ਕਿ ਸਿਰਫ ਕਾਂਗਰਸ ਨੂੰ ਹਰਾਉਣਾ : ਕੈਪਟਨ ਅਮਰਿੰਦਰ ਸਿੰਘ
ਆਪ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਤਿੰਨੋਂ ਸਿਆਸੀ ਪਾਰਟੀਆਂ ਦੇ ਕਈ ਮੌਜੂਦਾ ਤੇ ਸਾਬਕਾ ਵਿਧਾਇਕ PLC ਵਿਚ ਸ਼ਾਮਲ ਹੋਣਗੇ। ਅਸੀਂ ਜਲਦੀ ਹੀ ਇੱਕ ਅਜਿਹਾ ਸਮਾਗਮ ਆਯੋਜਿਤ ਕਰਾਂਗੇ ਪਰ ਵੱਡੇ ਪੱਧਰ 'ਤੇ ਕਈ ਨੇਤਾ ਸਾਡੇ ਨਾਲ ਸ਼ਾਮਲ ਹੋਣਗੇ।
ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਮਿਸ਼ਨ ਪੰਜਾਬ ਵਿਚ ਅਗਲੀ ਸਰਕਾਰ ਬਣਾਉਣਾ ਹੈ ਨਾ ਕਿ ਸਿਰਫ਼ ਕਾਂਗਰਸ ਨੂੰ ਹਰਾਉਣਾ ਹੈ।
ਅੱਜ ਇੱਥੇ ਇਕ ਸਾਬਕਾ ਸੰਸਦ ਮੈਂਬਰ ਅਤੇ ਕੁਝ ਸਾਬਕਾ ਵਿਧਾਇਕਾਂ ਸਮੇਤ ਕਈ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਤੋਂ ਬਾਅਦ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸੂਬੇ ਭਰ ਵਿਚੋਂ ਮਿਲ ਰਹੇ ਹੁੰਗਾਰੇ ਤੋਂ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਬਹੁਤ ਜਲਦ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਤਿੰਨੋਂ ਸਿਆਸੀ ਪਾਰਟੀਆਂ ਦੇ ਕਈ ਮੌਜੂਦਾ ਤੇ ਸਾਬਕਾ ਵਿਧਾਇਕ PLC ਵਿਚ ਸ਼ਾਮਲ ਹੋਣਗੇ। ਅਸੀਂ ਜਲਦੀ ਹੀ ਇੱਕ ਅਜਿਹਾ ਸਮਾਗਮ ਆਯੋਜਿਤ ਕਰਾਂਗੇ ਪਰ ਵੱਡੇ ਪੱਧਰ 'ਤੇ ਕਈ ਨੇਤਾ ਸਾਡੇ ਨਾਲ ਸ਼ਾਮਲ ਹੋਣਗੇ। ਉਨ੍ਹਾਂ ਨੇ ਜ਼ੋਰ ਦੇ ਕਿਹਾ “ਮੇਰਾ ਮਿਸ਼ਨ ਨਾ ਸਿਰਫ ਪੰਜਾਬ ਨੂੰ ਬਚਾਉਣਾ ਹੈ ਬਲਕਿ ਇਸ ਦੀ ਪੁਰਾਣੀ ਸ਼ਾਨ ਨੂੰ ਮੁੜ ਸੁਰਜੀਤ ਕਰਨਾ ਹੈ”, ਉਸਨੇ ਰਾਜ ਨੂੰ ਇਸ ਸਮੇਂ ਦਰਪੇਸ਼ ਕੁਝ ਗੰਭੀਰ ਸਮੱਸਿਆਵਾਂ ਦਾ ਜ਼ਿਕਰ ਕੀਤਾ।
ਸਾਬਕਾ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਲਗਭਗ ਪੰਜ ਲੱਖ ਕਰੋੜ ਰੁਪਏ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ, ਜੋ ਕਿ ਸੂਬੇ ਦੀ ਕੁੱਲ ਘਰੇਲੂ ਪੈਦਾਵਾਰ ਦਾ ਲਗਭਗ 70 ਫੀਸਦੀ ਹੈ। ਉਨ੍ਹਾਂ ਕਿਹਾ ਇਸ ਦਾ ਭੁਗਤਾਨ ਕਰਨ ਵਿਚ ਪੀੜ੍ਹੀਆਂ ਦਾ ਸਮਾਂ ਲੱਗੇਗਾ ਤੇ ਸੁਧਾਰਾਤਮਕ ਉਪਾਅ ਤੁਰੰਤ ਕੀਤੇ ਜਾਣ ਦੀ ਲੋੜ ਹੈ।
ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਲੋਕ-ਲੁਭਾਊ ਐਲਾਨਾਂ ਲਈ ਪੈਸਾ ਕਿੱਥੋਂ ਲਿਆਉਣਗੇ। "ਸ਼ਾਇਦ ਉਹ ਜਾਣਦੇ ਹਨ ਕਿ ਕਾਂਗਰਸ ਵਾਪਸ ਨਹੀਂ ਆਉਣ ਵਾਲੀ ਹੈ ਅਤੇ ਅਗਲੀ ਸਰਕਾਰ ਨੂੰ ਇਸ ਦਾ ਨੁਕਸਾਨ ਝੱਲਣ ਨਹੀਂ ਦੇਵੇਗੀ।" ਉਨ੍ਹਾਂ ਕਿਹਾ ਕਿ ਪੰਜਾਬ ਹੁਣ ਖੇਤੀ 'ਤੇ ਨਿਰਭਰ ਨਹੀਂ ਰਹਿ ਸਕਦਾ ਅਤੇ ਇਸ ਨੂੰ ਆਧੁਨਿਕ ਉਦਯੋਗ ਦੀ ਲੋੜ ਹੈ ਜਿਸ ਲਈ ਨਿਵੇਸ਼ ਦੀ ਲੋੜ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਸਤੰਬਰ 2021 ਤਕ ਸੂਬੇ ਵਿਚ ਇਕ ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਚੁੱਕਾ ਹੈ।
ਗੁਆਂਢੀ ਦੇਸ਼ ਤੋਂ ਖਤਰੇ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਕਿਸੇ ਵੀ ਦੇਸ਼ ਨਾਲ ਦੁਸ਼ਮਣੀ ਨਹੀਂ ਚਾਹੁੰਦਾ। ਉਸ ਨੇ ਕਿਹਾ ਉਸ ਕੋਲ ਪਾਕਿਸਤਾਨ ਦੇ ਲੋਕਾਂ ਵਿਰੁੱਧ ਨਿੱਜੀ ਤੌਰ 'ਤੇ ਕੁਝ ਨਹੀਂ ਹੈ, ਪਰ ਉਸ ਨੂੰ ਪਾਕਿਸਤਾਨ ਸਰਕਾਰ ਅਤੇ ਉਸ ਦੀ ਫੌਜੀ ਸਥਾਪਨਾ ਨਾਲ ਸਮੱਸਿਆ ਹੈ ਜੋ ਅੱਤਵਾਦ ਨੂੰ ਸਪਾਂਸਰ ਕਰ ਰਹੇ ਹਨ ਅਤੇ ਸਰਹੱਦਾਂ 'ਤੇ ਸਾਡੇ ਸੈਨਿਕਾਂ ਨੂੰ ਮਾਰ ਰਹੇ ਹਨ।
ਅਕਾਲੀ ਦਲ ਬਾਰੇ ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਉਨ੍ਹਾਂ ਨੂੰ ਮੁੜ ਪੈਰ ਨਹੀਂ ਮਿਲ ਰਹੇ ਕਿਉਂਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ 2015 ਵਿੱਚ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ ਅਤੇ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ।
ਇਹ ਵੀ ਪੜ੍ਹੋ: ਹਾਈਕਰੋਟ ਪੁੱਜੇ ਦੋ ਡੇਰਾ ਸਮਰਥਕ, ਵਿਆਹ ਲਈ ਰਾਮ ਰਹੀਮ ਤੋਂ ਅਸ਼ੀਰਵਾਦ ਲੈਣ ਦੀ ਮੰਗੀ ਇਜ਼ਾਜਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin