ਪੜਚੋਲ ਕਰੋ

Punjab News:ਵਹੀਕਲ ਟ੍ਰੈਕਿੰਗ ਸਿਸਟਮ ਨੂੰ ਸਫਲਤਾਪੂਰਵਕ ਲਾਗੂ ਕੀਤਾ ਗਿਆ, ਪਹਿਲੀ ਵਾਰ ਦਾਗੀ ਮੁਲਾਜ਼ਮ ਹਟਾਏ ਗਏ

ਮੰਤਰੀ ਨੇ ਕਿਹਾ ਕਿ ਸੂਬੇ ‘ਚ ਪਿਛਲੇ ਇਕ ਹਫਤੇ ਤੋਂ ਸਭ ਤੋਂ ਵੱਧ ਆਮਦਨ ਦੇਖਣ ਨੂੰ ਮਿਲ ਰਹੀ ਹੈ ਅਤੇ ਲਗਭਗ 10 ਦਿਨਾਂ ਦੇ ਬਹੁਤ ਘੱਟ ਸਮੇਂ ‘ਚ 60 ਫੀਸਦੀ ਤੋਂ ਵੱਧ ਕਣਕ ਮੰਡੀਆਂ ‘ਚ ਆ ਚੁੱਕੀ ਹੈ।

Punjab News: ਕਣਕ ਦੀ ਖਰੀਦ ਪ੍ਰਕਿਰਿਆ ਵਿੱਚ ਪੂਰੀ ਪਾਰਦਰਸ਼ਿਤਾ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਸੂਬੇ ਵਿੱਚ ਚੱਲ ਰਹੇ ਕਣਕ ਦੇ ਖਰੀਦ ਸੀਜ਼ਨ ਦੌਰਾਨ ਵਹੀਕਲ ਟ੍ਰੈਕਿੰਗ ਸਿਸਟਮ (ਵੀ.ਟੀ.ਐਸ.) ਲਾਗੂ ਕੀਤਾ ਗਿਆ ਹੈ। 

ਹੁਣ ਤੱਕ, 26,250 ਟਰਾਂਸਪੋਰਟ ਵਾਹਨਾਂ ਵਿੱਚ ਜੀ.ਪੀ.ਐਸ. ਯੰਤਰ ਲਗਾਏ ਗਏ ਹਨ ਜੋ ਮੰਡੀ ਤੋਂ ਗੋਦਾਮਾਂ ਤੱਕ ਵਾਹਨਾਂ ਦੀ ਆਵਾਜਾਈ ਨੂੰ ਟਰੈਕ ਕਰਨ ਵਿੱਚ ਮਦਦ ਕਰਦੇ ਹਨ। ਵੀ.ਟੀ.ਐਸ. ਰਾਹੀਂ 95,421 ਤੋਂ ਵੱਧ ਆਨਲਾਈਨ ਗੇਟ ਪਾਸ ਜਾਰੀ ਕੀਤੇ ਗਏ ਹਨ ਅਤੇ ਮੈਨੂਅਲ ਪਾਸਾਂ ਨੂੰ ਜਾਰੀ ਕਰਨਾ ਬੰਦ ਕਰ ਦਿੱਤਾ ਗਿਆ ਹੈ।

ਇਨ੍ਹਾਂ ਵੇਰਵਿਆਂ ਨੂੰ ਸਾਂਝਾ ਕਰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਵਿੱਚ ਅਨਾਜ ਦੀ ਖਰੀਦ ਸਬੰਧੀ ਕਾਰਜਾਂ ਲਈ ਵੀ.ਟੀ.ਐਸ. ਨੂੰ ਲਾਗੂ ਕੀਤਾ ਗਿਆ ਹੈ।

ਇਸ ਨਾਲ ਵਿਭਾਗ ਨੂੰ ਟਰੱਕਾਂ ਦੀ ਆਵਾਜਾਈ ‘ਤੇ ਨਜ਼ਰ ਰੱਖਣ ‘ਚ ਮਦਦ ਮਿਲ ਰਹੀ ਹੈ ਤਾਂ ਜੋ ਕਣਕ ਸਬੰਧੀ ਘਪਲੇਬਾਜ਼ੀ ਹੋਣ ਦੀ ਕਿਸੇ ਵੀ ਸੰਭਾਵਿਤ ਕੋਸ਼ਿਸ਼ ਨੂੰ ਤੁਰੰਤ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਇਹ ਵਾਹਨਾਂ ਦੀ ਸਰਵੋਤਮ ਵਰਤੋਂ ਵਿੱਚ ਮਦਦ ਕਰਦਾ ਹੈ ਕਿਉਂਕਿ ਇਹ ਅਧਿਕਾਰੀਆਂ ਨੂੰ ਟਰੱਕਾਂ ਦੀ ਲੋਡਿੰਗ ਅਤੇ ਅਨਲੋਡਿੰਗ ਦੀ ਨਿਗਰਾਨੀ ਕਰਨ ਵਿੱਚ ਮਦਦ ਕਰਦਾ ਹੈ। ਮੰਤਰੀ ਨੇ ਅੱਗੇ ਕਿਹਾ ਕਿ ਇਹ ਪ੍ਰਣਾਲੀ ਜਾਅਲੀ ਖਰੀਦ ਨੂੰ ਖਤਮ ਕਰਨ ਵਿੱਚ ਮਦਦ ਕਰੇਗੀ ਅਤੇ ਆਉਣ ਵਾਲੇ ਝੋਨੇ ਦੇ ਸੀਜ਼ਨ ਵਿੱਚ ਦੂਜੇ ਰਾਜਾਂ ਤੋਂ ਝੋਨੇ ਦੀ ਰੀਸਾਈਕਲਿੰਗ ਨੂੰ ਰੋਕਣ ਲਈ ਵੀ ਬਹੁਤ ਲਾਹੇਵੰਦ ਹੋਵੇਗੀ।

ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਦੇ ਵਿਸ਼ੇਸ਼ ਨਿਰਦੇਸ਼ਾਂ ‘ਤੇ ਪਹਿਲੀ ਵਾਰ ਚਾਰ ਖਰੀਦ ਏਜੰਸੀਆਂ ਮਾਰਕਫੈੱਡ, ਪਨਗ੍ਰੇਨ, ਪੀ.ਐੱਸ.ਡਬਲਿਊ.ਸੀ. ਅਤੇ ਪਨਸਪ ਦੇ ਸਾਰੇ ਦਾਗੀ ਮੁਲਾਜ਼ਮਾਂ ਨੂੰ ਵਿਸ਼ੇਸ਼ ਤੌਰ ‘ਤੇ ਕਣਕ ਦੀ ਖਰੀਦ ਲਈ ਕੋਈ ਡਿਊਟੀ ਦੇਣ ਤੋਂ ਮਨਾਹੀ ਕੀਤੀ ਗਈ ਹੈ। ਇਹ ਉਹ ਅਧਿਕਾਰੀ ਹਨ ਜਿਨ੍ਹਾਂ ਵਿਰੁੱਧ ਕਣਕ ਜਾਂ ਝੋਨੇ ਦੀ ਖਰੀਦ/ਸਟੋਰੇਜ ਵਿੱਚ ਹੋਏ ਨੁਕਸਾਨ ਦੀ ਵਸੂਲੀ ਲਈ ਆਦੇਸ਼ ਦਿੱਤੇ ਗਏ ਹਨ ਜਾਂ ਵਿਚਾਰ ਅਧੀਨ ਹਨ।

ਮੰਡੀਆਂ ‘ਚ ਕਣਕ ਦੀ ਖਰੀਦ ‘ਤੇ ਟਿੱਪਣੀ ਕਰਦਿਆਂ ਮੰਤਰੀ ਨੇ ਕਿਹਾ ਕਿ ਸੂਬੇ ‘ਚ ਪਿਛਲੇ ਇਕ ਹਫਤੇ ਤੋਂ ਸਭ ਤੋਂ ਵੱਧ ਆਮਦਨ ਦੇਖਣ ਨੂੰ ਮਿਲ ਰਹੀ ਹੈ ਅਤੇ ਲਗਭਗ 10 ਦਿਨਾਂ ਦੇ ਬਹੁਤ ਘੱਟ ਸਮੇਂ ‘ਚ 60 ਫੀਸਦੀ ਤੋਂ ਵੱਧ ਕਣਕ ਮੰਡੀਆਂ ‘ਚ ਆ ਚੁੱਕੀ ਹੈ। 

ਸਰਕਾਰ ਨੇ ਇਸ ਚੁਣੌਤੀ ਦਾ ਸਾਹਮਣਾ ਕਰਦਿਆਂ ਕਣਕ ਦੀ ਸੁਚੱਜੀ ਖਰੀਦ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਅਤੇ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਪੂਰੀ ਰਕਮ ਦਾ ਤੁਰੰਤ ਭੁਗਤਾਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸ਼ਨੀਵਾਰ ਸ਼ਾਮ ਤੱਕ ਲਗਭਗ 3.54 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ 11,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਮ੍ਹਾਂ ਕੀਤੀ ਗਈ ਹੈ। ਮੰਡੀਆਂ ਵਿੱਚੋਂ ਲਿਫਟਿੰਗ ਦੀ ਪ੍ਰਕਿਰਿਆ ਬਾਰੇ ਮੰਤਰੀ ਨੇ ਕਿਹਾ ਕਿ ਐਫ.ਸੀ.ਆਈ. ਵੱਲੋਂ ਥੋੜ੍ਹੇ ਸਮੇਂ ਲਈ ਕਣਕ ਨੂੰ ਖੁੱਲ੍ਹੇ ਗੋਦਾਮਾਂ ਵਿੱਚ ਸਟੋਰ ਕਰਨ ਦੀ ਇਜਾਜ਼ਤ ਦੇਣ ਤੋਂ ਬਾਅਦ ਕੱਲ੍ਹ ਇੱਕ ਦਿਨ ਵਿੱਚ ਮੰਡੀਆਂ ਵਿੱਚੋਂ 4 ਲੱਖ ਮੀਟਰਕ ਟਨ ਤੋਂ ਵੱਧ ਦੀ ਲਿਫਟਿੰਗ ਕੀਤੀ ਗਈ ਹੈ। ਇਸ ਲਈ ਲਿਫਟਿੰਗ ਪ੍ਰਕਿਰਿਆ ਸੁਚਾਰੂ ਢੰਗ ਨਾਲ ਜਾਰੀ ਰਹੇਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
HMPV ਵਾਇਰਸ ਇਸ ਉਮਰ ਦੇ ਬੱਚਿਆਂ ਲਈ ਵੱਧ ਖਤਰਨਾਕ, ਨਾ ਦਵਾਈ, ਨਾ ਵੈਕਸੀਨ...ਇਦਾਂ ਕਰੋ ਬਚਾਅ
HMPV ਵਾਇਰਸ ਇਸ ਉਮਰ ਦੇ ਬੱਚਿਆਂ ਲਈ ਵੱਧ ਖਤਰਨਾਕ, ਨਾ ਦਵਾਈ, ਨਾ ਵੈਕਸੀਨ...ਇਦਾਂ ਕਰੋ ਬਚਾਅ
Gold Silver Rate Today: ਮੰਗਲਵਾਰ ਨੂੰ 18 ਕੈਰੇਟ ਸੋਨਾ 60 ਹਜ਼ਾਰ ਤੋਂ ਹੇਠਾਂ ਡਿੱਗੀਆਂ, ਜਾਣੋ ਆਪਣੇ ਸ਼ਹਿਰ ਸੋਨੇ-ਚਾਂਦੀ ਦੇ ਤਾਜ਼ਾ ਰੇਟ ?
ਮੰਗਲਵਾਰ ਨੂੰ 18 ਕੈਰੇਟ ਸੋਨਾ 60 ਹਜ਼ਾਰ ਤੋਂ ਹੇਠਾਂ ਡਿੱਗੀਆਂ, ਜਾਣੋ ਆਪਣੇ ਸ਼ਹਿਰ ਸੋਨੇ-ਚਾਂਦੀ ਦੇ ਤਾਜ਼ਾ ਰੇਟ ?
Ꮪhubman Gill: ਸ਼ੁਭਮਨ ਗਿੱਲ ਦੀ ਟੀਮ ਇੰਡੀਆ ਤੋਂ ਛੁੱਟੀ ਤੈਅ? ਦਿੱਗਜ ਖਿਡਾਰੀ ਨੇ ਮਾੜੀ ਕਾਰਗੁਜ਼ਾਰੀ 'ਤੇ ਕੱਢਿਆ ਗੁੱਸਾ, ਬੋਲੇ...
ਸ਼ੁਭਮਨ ਗਿੱਲ ਦੀ ਟੀਮ ਇੰਡੀਆ ਤੋਂ ਛੁੱਟੀ ਤੈਅ? ਦਿੱਗਜ ਖਿਡਾਰੀ ਨੇ ਮਾੜੀ ਕਾਰਗੁਜ਼ਾਰੀ 'ਤੇ ਕੱਢਿਆ ਗੁੱਸਾ, ਬੋਲੇ...
Advertisement
ABP Premium

ਵੀਡੀਓਜ਼

Khalsa Aid ਤੋਂ ਵੱਖ ਹੋਕੇ Global Sikhs ਸੰਸਥਾ ਨਾਲ ਜੁੜੇ Amarpreet Singh, ਲੋਕਾਂ ਦੀ ਸੇਵਾ ਲਈ ਨਵਾਂ ਉਪਰਾਲਾMP Amritpal Singh ਨੇ 40 ਮੁਕਤਿਆਂ ਦੀ ਧਰਤੀ 'ਤੇ ਸੱਦਿਆ ਵਿਸ਼ਾਲ ਇਕੱਠShambhu Border ਤੋਂ ਕਿਸਾਨਾਂ ਦੀ ਅਗਲੀ ਰਣਨੀਤੀ ਦਾ ਐਲਾਨSarabjeet Singh Khalsa ਬਾਰੇ Sukhbir Badal ਨੇ ਇਹ ਕੀ ਕਹਿ ਦਿੱਤਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
HMPV ਵਾਇਰਸ ਇਸ ਉਮਰ ਦੇ ਬੱਚਿਆਂ ਲਈ ਵੱਧ ਖਤਰਨਾਕ, ਨਾ ਦਵਾਈ, ਨਾ ਵੈਕਸੀਨ...ਇਦਾਂ ਕਰੋ ਬਚਾਅ
HMPV ਵਾਇਰਸ ਇਸ ਉਮਰ ਦੇ ਬੱਚਿਆਂ ਲਈ ਵੱਧ ਖਤਰਨਾਕ, ਨਾ ਦਵਾਈ, ਨਾ ਵੈਕਸੀਨ...ਇਦਾਂ ਕਰੋ ਬਚਾਅ
Gold Silver Rate Today: ਮੰਗਲਵਾਰ ਨੂੰ 18 ਕੈਰੇਟ ਸੋਨਾ 60 ਹਜ਼ਾਰ ਤੋਂ ਹੇਠਾਂ ਡਿੱਗੀਆਂ, ਜਾਣੋ ਆਪਣੇ ਸ਼ਹਿਰ ਸੋਨੇ-ਚਾਂਦੀ ਦੇ ਤਾਜ਼ਾ ਰੇਟ ?
ਮੰਗਲਵਾਰ ਨੂੰ 18 ਕੈਰੇਟ ਸੋਨਾ 60 ਹਜ਼ਾਰ ਤੋਂ ਹੇਠਾਂ ਡਿੱਗੀਆਂ, ਜਾਣੋ ਆਪਣੇ ਸ਼ਹਿਰ ਸੋਨੇ-ਚਾਂਦੀ ਦੇ ਤਾਜ਼ਾ ਰੇਟ ?
Ꮪhubman Gill: ਸ਼ੁਭਮਨ ਗਿੱਲ ਦੀ ਟੀਮ ਇੰਡੀਆ ਤੋਂ ਛੁੱਟੀ ਤੈਅ? ਦਿੱਗਜ ਖਿਡਾਰੀ ਨੇ ਮਾੜੀ ਕਾਰਗੁਜ਼ਾਰੀ 'ਤੇ ਕੱਢਿਆ ਗੁੱਸਾ, ਬੋਲੇ...
ਸ਼ੁਭਮਨ ਗਿੱਲ ਦੀ ਟੀਮ ਇੰਡੀਆ ਤੋਂ ਛੁੱਟੀ ਤੈਅ? ਦਿੱਗਜ ਖਿਡਾਰੀ ਨੇ ਮਾੜੀ ਕਾਰਗੁਜ਼ਾਰੀ 'ਤੇ ਕੱਢਿਆ ਗੁੱਸਾ, ਬੋਲੇ...
ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਕੀਤਾ ਨਜ਼ਰਬੰਦ, ਜਾਣੋ ਵਜ੍ਹਾ
ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਕੀਤਾ ਨਜ਼ਰਬੰਦ, ਜਾਣੋ ਵਜ੍ਹਾ
ਹੜਤਾਲ ਦੇ ਦੂਜੇ ਦਿਨ ਵੀ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਮੁਲਾਜ਼ਮ CM ਦੀ ਰਿਹਾਇਸ਼ ਦਾ ਕਰਨਗੇ ਘਿਰਾਓ
ਹੜਤਾਲ ਦੇ ਦੂਜੇ ਦਿਨ ਵੀ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਮੁਲਾਜ਼ਮ CM ਦੀ ਰਿਹਾਇਸ਼ ਦਾ ਕਰਨਗੇ ਘਿਰਾਓ
Punjab News: ਸਿੱਖਿਆ ਵਿਭਾਗ ਨੇ ਛੁੱਟੀਆਂ ਕੀਤੀਆਂ ਰੱਦ, ਹੁਕਮ ਜਾਰੀ ਕਰਦੇ ਹੋਏ ਦੱਸੀ ਵਜ੍ਹਾ, ਜ਼ਰੂਰ ਪੜ੍ਹੋ...
Punjab News: ਸਿੱਖਿਆ ਵਿਭਾਗ ਨੇ ਛੁੱਟੀਆਂ ਕੀਤੀਆਂ ਰੱਦ, ਹੁਕਮ ਜਾਰੀ ਕਰਦੇ ਹੋਏ ਦੱਸੀ ਵਜ੍ਹਾ, ਜ਼ਰੂਰ ਪੜ੍ਹੋ...
ਪੰਜਾਬ-ਚੰਡੀਗੜ੍ਹ 'ਚ ਸੰਘਣੀ ਧੁੰਦ ਦਾ ਅਲਰਟ, ਇਨ੍ਹਾਂ ਤਰੀਕ ਤੋਂ ਪਵੇਗਾ ਮੀਂਹ
ਪੰਜਾਬ-ਚੰਡੀਗੜ੍ਹ 'ਚ ਸੰਘਣੀ ਧੁੰਦ ਦਾ ਅਲਰਟ, ਇਨ੍ਹਾਂ ਤਰੀਕ ਤੋਂ ਪਵੇਗਾ ਮੀਂਹ
Embed widget