ਪੰਜਾਬ 'ਚ ਝੋਨੇ ਦੀ ਲੁਆਈ ਸ਼ੁਰੂ, ਕਿਸਾਨਾਂ ਸਾਹਮਣੇ ਵੱਡੀ ਚੁਣੌਤੀ
ਦਰਅਸਲ ਲੇਬਰ ਸੰਕਟ ਕਰਕੇ ਝੋਨੇ ਦੀ ਲੁਆਈ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਪਰ ਸਰਕਾਰ ਨੇ ਬਿਜਲੀ ਸਪਲਾਈ ਅੱਜ ਸ਼ੁਰੂ ਕੀਤੀ ਹੈ। ਸਰਕਾਰ ਨੇ ਝੋਨੇ ਦੀ ਲੁਆਈ ਨੂੰ ਦੇਖਦਿਆਂ 8 ਘੰਟੇ ਬਿਜਲੀ ਸਪਲਾਈ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਵਾਰ ਕਿਸਾਨਾਂ ਨੂੰ ਲੇਬਰ ਦੀ ਵੱਡੀ ਮੁਸ਼ਕਲ ਹੈ ਹਾਲਾਂਕਿ ਇਸ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਨੇ ਕੁਝ ਰਾਹਤ ਦਿੱਤੀ ਹੈ।
ਚੰਡੀਗੜ੍ਹ: ਪੰਜਾਬ 'ਚ ਝੋਨੇ ਦੀ ਲੁਆਈ ਲਈ 10 ਜੂਨ ਤੋਂ ਇਜਾਜ਼ਤ ਦਿੱਤੀ ਗਈ ਹੈ। ਇਸ ਸਬੰਧੀ ਕਿਸਾਨਾਂ ਨੇ ਤਿਆਰੀਆਂ ਪਹਿਲਾਂ ਤੋਂ ਹੀ ਵਿੱਢੀਆਂ ਹੋਈਆਂ ਸਨ। ਅੱਜ ਪੰਜਾਬ ਭਰ ਵਿੱਚ 8 ਘੰਟੇ ਬਿਜਲੀ ਸਪਲਾਈ ਸ਼ੁਰੂ ਹੋਣ ਨਾਲ ਸੀਜ਼ਨ ਨੇ ਜ਼ੋਰ ਫੜ ਲਿਆ ਹੈ। ਇਸ ਵਾਰ ਕਿਸਾਨ ਲੇਬਰ ਸੰਕਟ ਕਰਕੇ ਸਹਿਮੇ ਹੋਏ ਹਨ।
ਦਰਅਸਲ ਲੇਬਰ ਸੰਕਟ ਕਰਕੇ ਝੋਨੇ ਦੀ ਲੁਆਈ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਪਰ ਸਰਕਾਰ ਨੇ ਬਿਜਲੀ ਸਪਲਾਈ ਅੱਜ ਸ਼ੁਰੂ ਕੀਤੀ ਹੈ। ਸਰਕਾਰ ਨੇ ਝੋਨੇ ਦੀ ਲੁਆਈ ਨੂੰ ਦੇਖਦਿਆਂ 8 ਘੰਟੇ ਬਿਜਲੀ ਸਪਲਾਈ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਵਾਰ ਕਿਸਾਨਾਂ ਨੂੰ ਲੇਬਰ ਦੀ ਵੱਡੀ ਮੁਸ਼ਕਲ ਹੈ ਹਾਲਾਂਕਿ ਇਸ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਨੇ ਕੁਝ ਰਾਹਤ ਦਿੱਤੀ ਹੈ।
ਪੰਜਾਬ 'ਚ ਮਿੱਥੇ ਸਮੇਂ ਤੋਂ ਪਹਿਲਾਂ ਹੀ 10 ਤੋਂ 15 ਫੀਸਦ ਝੋਨਾ ਲਾਇਆ ਜਾ ਚੁੱਕਾ ਹੈ। ਹਾਲਾਂਕਿ ਮੁਸ਼ਕਲ ਘੜੀ ਦੇਖਦਿਆਂ ਇਸ ਵਾਰ ਵਿਭਾਗ ਵੀ ਕਿਸਾਨਾਂ ਪ੍ਰਤੀ ਨਰਮ ਹੀ ਰਿਹਾ। ਕਿਤੇ-ਕਿਤੇ ਇਕਾ-ਦੁੱਕਾ ਘਟਨਾਵਾਂ ਵਾਪਰਨ ਤੋਂ ਬਿਨਾਂ ਬਾਕੀ ਮਾਹੌਲ ਸੁਖਾਵਾਂ ਹੀ ਰਿਹਾ।
ਸਬੰਧਤ ਖ਼ਬਰ: ਕਿਸਾਨਾਂ ਲਈ ਕੈਪਟਨ ਵੱਲੋਂ ਵੱਡਾ ਐਲਾਨ, ਝੋਨੇ ਦੇ ਸੀਜ਼ਨ ਲਈ ਅੱਠ ਘੰਟੇ ਬਿਜਲੀ
ਝੋਨ ਦੀ ਬਿਜਾਈ ਨੂੰ ਦੇਖਦਿਆਂ ਨਹਿਰੀ ਮਹਿਕਮੇ ਨੇ ਨਹਿਰਾਂ ਵਿਚ ਪਾਣੀ ਛੱਡ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਭਰੋਸਾ ਦਿਵਾਇਆ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਮਿਲੇਗਾ। ਖੇਤੀਬਾੜੀ ਵਿਭਾਗ ਵੱਲੋਂ ਬਿਜਲੀ ਪਾਣੀ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਪੰਜਾਬ 'ਚ ਇਸ ਵਾਰ ਝੋਨੇ ਦੀ ਲੁਆਈ ਦਾ ਕੰਮ 30 ਜੁਲਾਈ ਤੱਕ ਨਿੱਬੜ ਜਾਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ