Sidhu Moose Wala Murder Case: ਮੂਸੇਵਾਲਾ ਕਤਲ ਨੂੰ ਲੈ ਪਾਕਿ ਡੌਨ ਭੱਟੀ ਦਾ ਦਾਅਵਾ, ਬੋਲਿਆ- ਮਾਮਲੇ 'ਚ ਸਿਆਸਤਦਾਨ-ਸਰਕਾਰੀ ਅਧਿਕਾਰੀ ਸ਼ਾਮਲ, ਲਾਰੈਂਸ ਸਿਰਫ ਲੈਂਦਾ ਜ਼ਿੰਮੇਵਾਰੀ...
Sidhu Moose Wala Murder Case: ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਦਾਅਵਾ ਕੀਤਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਲਾਰੈਂਸ ਗੈਂਗ ਦੇ ਨਾਲ ਕੁਝ ਸਿਆਸਤਦਾਨ ਅਤੇ ਸਰਕਾਰੀ ਅਧਿਕਾਰੀ ਵੀ ਸ਼ਾਮਲ ਸਨ...

Sidhu Moose Wala Murder Case: ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਦਾਅਵਾ ਕੀਤਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਲਾਰੈਂਸ ਗੈਂਗ ਦੇ ਨਾਲ ਕੁਝ ਸਿਆਸਤਦਾਨ ਅਤੇ ਸਰਕਾਰੀ ਅਧਿਕਾਰੀ ਵੀ ਸ਼ਾਮਲ ਸਨ। ਇਸ ਕਤਲ ਪਿੱਛੇ ਵਿਦੇਸ਼ ਬੈਠੇ ਲਾਰੈਂਸ ਦੇ ਕੁਝ ਦੋਸਤ ਵੀ ਸਨ।
ਭੱਟੀ ਨੇ ਦਾਅਵਾ ਕੀਤਾ ਕਿ ਇੱਕ ਸਮੇਂ ਮੂਸੇਵਾਲਾ ਅਤੇ ਲਾਰੈਂਸ ਦੇ ਦੋਸਤਾਨਾ ਸਬੰਧ ਸਨ। ਲਾਰੈਂਸ ਨੂੰ ਖਰਚੇ ਆਦਿ ਲਈ ਮੂਸੇਵਾਲਾ ਪੈਸੇ ਭੇਜਦਾ ਸੀ, ਪਰ ਜਦੋਂ ਲਾਰੈਂਸ ਗੈਂਗ ਦੀ ਮੰਗ ਵਧੀ ਤਾਂ ਇਹ ਦੋਸਤੀ ਦੁਸ਼ਮਣੀ ਵਿੱਚ ਬਦਲ ਗਈ। ਇਸ ਤੋਂ ਬਾਅਦ ਮੂਸੇਵਾਲਾ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ ਗਈ।
ਸ਼ਹਿਜ਼ਾਦ ਭੱਟੀ ਵੱਲੋਂ ਹੈਰਾਨੀਜਨਕ ਦਾਅਵਾ
ਸ਼ਹਿਜ਼ਾਦ ਭੱਟੀ ਨੇ ਇਹ ਦਾਅਵਾ ਇੱਕ ਪਾਕਿਸਤਾਨੀ ਪੋਡਕਾਸਟ ਵਿੱਚ ਕੀਤਾ, ਜਿਸਦੀ ਵੀਡੀਓ ਹੁਣ ਵਾਇਰਲ ਹੋ ਰਹੀ ਹੈ। 7 ਦਿਨ ਪਹਿਲਾਂ ਕੀਤੇ ਗਏ ਇਸ ਪੋਡਕਾਸਟ ਵਿੱਚ, ਭੱਟੀ ਨੇ ਲਾਰੈਂਸ ਨਾਲ ਆਪਣੀ ਦੋਸਤੀ ਅਤੇ ਫਿਰ ਦੁਸ਼ਮਣੀ ਦੀ ਕਹਾਣੀ ਵੀ ਦੱਸੀ। ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ 4 ਸ਼ੂਟਰਾਂ ਨੇ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਕੁਝ ਦਿਨ ਪਹਿਲਾਂ, ਪੰਜਾਬ ਦੀ ਆਮ ਆਦਮੀ ਪਾਰਟੀ (AAP) ਸਰਕਾਰ ਨੇ ਮੂਸੇਵਾਲਾ ਦੀ ਸੁਰੱਖਿਆ ਘਟਾ ਦਿੱਤੀ ਸੀ।
ਪੋਡਕਾਸਟ ਵਿੱਚ, ਭੱਟੀ ਨੇ ਇਹ ਵੀ ਕਿਹਾ ਕਿ ਲਾਰੈਂਸ ਖੁਦ ਕੁਝ ਨਹੀਂ ਕਰਦਾ। ਸਾਰੇ ਅਪਰਾਧ ਭਾਰਤ ਦੀਆਂ ਸਰਕਾਰੀ ਏਜੰਸੀਆਂ ਦੁਆਰਾ ਕੀਤੇ ਜਾਂਦੇ ਹਨ ਅਤੇ ਲਾਰੈਂਸ ਸਿਰਫ ਉਨ੍ਹਾਂ ਦੀ ਜ਼ਿੰਮੇਵਾਰੀ ਲੈਂਦਾ ਹੈ। ਮੈਨੂੰ ਪਿਛਲੇ ਡੇਢ ਸਾਲ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ।
ਭੱਟੀ ਦਾ ਹਥਿਆਰਾਂ ਦਾ ਕਾਰੋਬਾਰ, ਪਾਕਿਸਤਾਨ ਵਿੱਚ ਪਾਬੰਦੀਸ਼ੁਦਾ
ਸ਼ਹਿਜ਼ਾਦ ਭੱਟੀ ਦੇ ਵੱਡੇ ਭੂ-ਮਾਫੀਆ ਅਤੇ ਅੰਡਰਵਰਲਡ ਨਾਲ ਸਬੰਧ ਰਹੇ ਹਨ। ਇਸ ਕਾਰਨ, ਪਾਕਿਸਤਾਨ ਵਿੱਚ ਉਸ ਤੇ ਪਾਬੰਦੀ ਲਗਾ ਦਿੱਤੀ ਗਈ। ਉਸਨੂੰ ਪਾਕਿਸਤਾਨ ਦੇ ਡੌਨ ਫਾਰੂਕ ਖੋਖਰ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ। ਹਾਲਾਂਕਿ, ਹੁਣ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਦਰਾਰ ਹੈ। ਭੱਟੀ ਦਾ ਨੈੱਟਵਰਕ ਨਾ ਸਿਰਫ਼ ਪਾਕਿਸਤਾਨ ਵਿੱਚ ਸਗੋਂ ਯੂਰਪ, ਯੂਕੇ, ਅਮਰੀਕਾ, ਕੈਨੇਡਾ ਅਤੇ ਦੁਬਈ ਵਿੱਚ ਵੀ ਫੈਲਿਆ ਹੋਇਆ ਹੈ।
ਸ਼ਹਿਜ਼ਾਦ ਭੱਟੀ ਕੋਲ ਬੰਬ ਬਣਾਉਣ ਅਤੇ ਹਥਿਆਰਾਂ ਦੀ ਗੈਰ-ਕਾਨੂੰਨੀ ਤਸਕਰੀ ਦਾ ਇੱਕ ਵੱਡਾ ਨੈੱਟਵਰਕ ਹੈ। ਉਹ ਚੀਨ, ਅਮਰੀਕਾ ਅਤੇ ਰੂਸ ਤੋਂ ਹਥਿਆਰ ਮੰਗਵਾਉਂਦਾ ਹੈ। ਉਹ ਨਵੀਨਤਮ ਹਥਿਆਰਾਂ ਨਾਲ ਆਪਣੀਆਂ ਫੋਟੋਆਂ ਅਤੇ ਵੀਡੀਓਜ਼ ਸਾਂਝੀਆਂ ਕਰਦਾ ਰਹਿੰਦਾ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸਦੇ ਹਥਿਆਰ ਪਾਕਿਸਤਾਨ ਰਾਹੀਂ ਭਾਰਤ ਭੇਜੇ ਜਾਂਦੇ ਹਨ, ਜਿੱਥੋਂ ਬਹੁਤ ਸਾਰੇ ਬਦਨਾਮ ਅਪਰਾਧੀ ਉਨ੍ਹਾਂ ਨੂੰ ਖਰੀਦਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















