ਸ਼ਹਿਜ਼ਾਦ ਭੱਟੀ ਖੋਲ੍ਹਣ ਲੱਗਿਆ ਲਾਰੈਂਸ ਦੇ ਰਾਜ਼ ! ਪੁਰਾਣੀ ਆਡੀਓ ਕੀਤੀ ਵਾਇਰਲ, ਕਿਹਾ- ਤੁਸੀਂ ਨਿੱਕੇ-ਨਿੱਕੇ ਬਦਮਾਸ਼, ਯਾਦ ਰੱਖੋ ਪਿਓ- ਪਿਓ ਹੀ ਹੁੰਦਾ....
ਲਾਰੈਂਸ ਗੈਂਗ ਦੀਆਂ ਧਮਕੀਆਂ ਤੋਂ ਨਾਰਾਜ਼ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ(Shahzad bhatti) ਨੇ ਗੈਂਗਸਟਰ ਲਾਰੈਂਸ ਦੀ ਇੱਕ ਪੁਰਾਣੀ ਵੌਇਸ ਰਿਕਾਰਡਿੰਗ ਵਾਇਰਲ ਕਰ ਦਿੱਤੀ ਹੈ। ਭੱਟੀ ਦਾ ਦਾਅਵਾ ਹੈ ਕਿ ਇਸ ਵਿੱਚ ਲਾਰੈਂਸ ਉਸਨੂੰ ਅਫਰੀਕਾ ਵਿੱਚ ਫਸੇ ਆਪਣੇ ਗੁੰਡਿਆਂ ਨੂੰ ਕੈਨੇਡਾ ਤੇ ਅਮਰੀਕਾ ਲਿਜਾਣ ਲਈ ਕਹਿ ਰਿਹਾ ਹੈ।
Lawrence Bishnoi: ਲਾਰੈਂਸ ਗੈਂਗ ਦੀਆਂ ਧਮਕੀਆਂ ਤੋਂ ਨਾਰਾਜ਼ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ(Shahzad bhatti) ਨੇ ਗੈਂਗਸਟਰ ਲਾਰੈਂਸ ਦੀ ਇੱਕ ਪੁਰਾਣੀ ਵੌਇਸ ਰਿਕਾਰਡਿੰਗ ਵਾਇਰਲ ਕਰ ਦਿੱਤੀ ਹੈ। ਭੱਟੀ ਦਾ ਦਾਅਵਾ ਹੈ ਕਿ ਇਸ ਵਿੱਚ ਲਾਰੈਂਸ ਉਸਨੂੰ ਅਫਰੀਕਾ ਵਿੱਚ ਫਸੇ ਆਪਣੇ ਗੁੰਡਿਆਂ ਨੂੰ ਕੈਨੇਡਾ ਤੇ ਅਮਰੀਕਾ ਲਿਜਾਣ ਲਈ ਕਹਿ ਰਿਹਾ ਹੈ।
ਵੀਡੀਓ ਦੇ ਨਾਲ ਜਾਰੀ ਕੀਤੀ ਗਈ ਰਿਕਾਰਡਿੰਗ ਵਿੱਚ ਭੱਟੀ ਨੇ ਇਹ ਵੀ ਕਿਹਾ ਕਿ ਲਾਰੈਂਸ ਗੈਂਗ ਦੇ ਜਿਹੜੇ ਲੋਕ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ, ਉਹ ਨਹੀਂ ਜਾਣਦੇ ਕਿ ਲਾਰੈਂਸ ਨਾਲ ਉਸਦੀ ਦੋਸਤੀ ਦੇ ਕਾਰਨ, ਉਸਨੇ ਉਸਦੇ ਬਹੁਤ ਸਾਰੇ ਗੁੰਡਿਆਂ ਦੀ ਬਿਨਾਂ ਕਿਸੇ ਪੈਸੇ ਦੇ ਮਦਦ ਕੀਤੀ ਹੈ। ਭੱਟੀ ਨੇ ਅੱਗੇ ਕਿਹਾ ਕਿ ਪਿਓ-ਪਿਓ ਹੀ ਹੁੰਦਾ ਹੈ, ਇਹ ਸੱਚਾਈ ਕਦੇ ਨਹੀਂ ਬਦਲ ਸਕਦੀ। ਮੈਨੂੰ ਮਾਰਨ ਦੀ ਧਮਕੀ ਦੇਣ ਵਾਲਿਆਂ ਨੂੰ ਅਜਿਹੀ ਖੁੱਡ ਚੋਂ ਕੱਢ ਕੇ ਮਾਰਾਂਗੇ ਕਿ ਯਾਦ ਰੱਖਣਗੇ ਭੱਟੀ ਦਾ ਇਹ ਵੀਡੀਓ ਉਦੋਂ ਸਾਹਮਣੇ ਆਇਆ ਜਦੋਂ ਲਾਰੈਂਸ ਗੈਂਗ ਦੇ ਗੋਲਡੀ ਢਿੱਲੋਂ ਨੇ ਭੱਟੀ ਨੂੰ ਧਮਕੀ ਦਿੰਦੇ ਹੋਏ ਕਿਹਾ ਸੀ ਕਿ 5 ਕਰੋੜ ਤਾਂ ਦੂਰ ਦੀ ਗੱਲ 5 ਰੁਪਏ ਲੈ ਕੇ ਦਿਖਾ, ਅਸੀਂ ਤੇਰੇ ਟਿਕਾਣਿਆਂ ਦੀ ਰੇਕੀ ਕੀਤੀ ਹੈ।
ਇਸ ਆਡੀਓ ਵਿੱਚ ਕੀ ਕਿਹਾ ?
ਗੈਂਗਸਟਰ ਲਾਰੈਂਸ: ਮੇਰੇ ਮੁੰਡੇ ਇਸ ਸਮੇਂ ਦੱਖਣੀ ਅਫਰੀਕਾ ਵਿੱਚ ਹਨ। ਜੇ ਤੁਸੀਂ (ਭੱਟੀ) ਉਨ੍ਹਾਂ ਨੂੰ ਉੱਥੋਂ ਕੱਢ ਸਕਦੇ ਹੋ, ਤਾਂ ਮੈਨੂੰ ਦੱਸੋ। ਇਸ ਬਾਰੇ ਆਪਣੇ ਏਜੰਟ ਤੋਂ ਪੁੱਛੋ। ਉਨ੍ਹਾਂ ਨੂੰ ਕਿਤੇ ਵੀ ਕੱਢੋ, ਭਾਵੇਂ ਉਹ ਕੈਨੇਡਾ ਹੋਵੇ ਜਾਂ ਅਮਰੀਕਾ। ਉਸ ਵਿਅਕਤੀ ਨਾਲ ਗੱਲ ਕਰੋ ਜੋ ਤੁਹਾਡੇ ਮੁੰਡੇ ਅਮਰੀਕਾ ਭੇਜਦਾ ਹੈ ਅਤੇ ਮੈਨੂੰ ਦੱਸੋ।
ਸ਼ਹਿਜ਼ਾਦ ਭੱਟੀ: ਤੁਹਾਡੇ ਮੁੰਡੇ ਜਿੱਥੇ ਵੀ ਹੋਣ, ਉਨ੍ਹਾਂ ਨੂੰ ਮੇਰਾ ਵਟਸਐਪ ਨੰਬਰ ਦਿਓ। ਉਨ੍ਹਾਂ ਨੂੰ ਕਹੋ ਕਿ ਉਹ ਤੁਹਾਡੇ (ਲਾਰੈਂਸ) ਨਾਮ ਦੀ ਵਰਤੋਂ ਕਰਕੇ ਮੈਨੂੰ ਕਾਲ ਕਰਨ। ਬਾਕੀ ਸਭ ਕੁਝ ਮੈਂ ਦੇਖ ਲਵਾਂਗਾ।
ਪਾਕਿਸਤਾਨੀ ਡੌਨ ਨੇ ਵਾਇਸ ਰਿਕਾਰਡਿੰਗ ਨਾਲ ਲਾਰੈਂਸ ਗੈਂਗ ਨੂੰ ਧਮਕੀ ਦਿੱਤੀ...
ਭੱਟੀ ਨੇ ਇਸ ਮੌਕੇ ਧਮਕੀ ਦਿੰਦਿਆਂ ਕਿਹਾ ਕਿ ਪਿਓ-ਪਿਓ ਹੀ ਹੁੰਦਾ ਹੈ ਜੇ ਕੋਈ ਭਵਿੱਖ ਵਿੱਚ ਮੈਨੂੰ ਮਾਰਨ ਦੀ ਧਮਕੀ ਦਿੰਦਾ ਹੈ, ਆਪਣੇ ਦੇਖ ਲਇਓ, ਅਜੇ ਤਾਂ ਮੈਂ ਸਿਰਫ਼ ਜਵਾਬ ਦੇ ਰਿਹਾ ਹਾਂ। ਜੇ ਮੈਂ ਦੁਬਾਰਾ ਕਾਰਵਾਈ ਕਰਨੀ ਸ਼ੁਰੂ ਕੀਤੀ, ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਖੁੱਡਾਂ ਤੋਂ ਬਾਹਰ ਘਸੀਟ ਕੇ ਬਾਹਰ ਕੱਢਾਂਗਾ ਤੇ ਅਜਿਹਾ ਮਾਰਾਂਗਾ ਕਿ ਯਾਦ ਰੱਖੋਗੇ






















