Pahalgam Attack: ਪਾਕਿਸਤਾਨੀ ਰੇਂਜਰਾਂ ਨੇ ਫੜਿਆ ਭਾਰਤੀ ਜਵਾਨ, ਮੀਡੀਆ 'ਚ ਫੋਟੋ ਕੀਤੀ ਜਾਰੀ
Pahalgam Terror Attack: ਭਾਰਤ-ਪਾਕਿਸਤਾਨ ਬਾਰਡਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨੀ ਰੇਂਜਰਾਂ ਨੇ ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਨੂੰ ਕਾਬੂ ਕਰ ਲਿਆ ਹੈ।

Pahalgam Terror Attack: ਭਾਰਤ-ਪਾਕਿਸਤਾਨ ਬਾਰਡਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨੀ ਰੇਂਜਰਾਂ ਨੇ ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਨੂੰ ਕਾਬੂ ਕਰ ਲਿਆ ਹੈ। ਜਵਾਨ ਪੀਕੇ ਸਿੰਘ ਪੰਜਾਬ ਵਿੱਚ ਬੀਐਸਐਫ ਪੋਸਟ ਜਲੋਕੇ ਦੋਨਾ ਨੇੜੇ ਗਲਤੀ ਨਾਲ ਜ਼ੀਰੋ ਲਾਈਨ ਪਾਰ ਕਰ ਗਿਆ ਤੇ ਪਾਕਿਸਤਾਨੀ ਖੇਤਰ ਵਿੱਚ ਦਾਖਲ ਹੋ ਗਿਆ। ਉਸ ਨੂੰ ਸਰਹੱਦ 'ਤੇ ਪਾਕਿ ਰੇਂਜਰਾਂ ਨੇ ਹਿਰਾਸਤ ਵਿੱਚ ਲੈ ਲਿਆ। ਪਾਕਿਸਤਾਨੀ ਮੀਡੀਆ ਨੇ ਜਵਾਨ ਨੂੰ ਹਿਰਾਸਤ ਵਿੱਚ ਲਏ ਜਾਣ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ। ਇੱਕ ਫੋਟੋ ਵਿੱਚ ਜਵਾਨ ਇੱਕ AK-47 ਰਾਈਫਲ ਤੇ ਇੱਕ ਪਾਣੀ ਦੀ ਬੋਤਲ ਨਾਲ ਦਿਖਾਈ ਦੇ ਰਿਹਾ ਹੈ।
ਹਾਸਲ ਜਾਣਕਾਰੀ ਅਨੁਸਾਰ ਪੀਕੇ ਸਿੰਘ ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਨੂੰ ਅਜੇ ਤੱਕ ਰਿਹਾਅ ਨਹੀਂ ਕੀਤਾ ਗਿਆ। ਬੀਐਸਐਫ ਅਧਿਕਾਰੀ ਲਗਾਤਾਰ ਪਾਕਿ ਰੇਂਜਰਾਂ ਦੇ ਸੰਪਰਕ ਵਿੱਚ ਹਨ। ਹਾਲਾਂਕਿ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪਾਕਿ ਰੇਂਜਰ ਹੁਸੈਨੀਵਾਲਾ ਵਿੱਚ ਫਲੈਗ ਮੀਟਿੰਗ ਲਈ ਨਹੀਂ ਆ ਰਹੇ। ਇਸ ਕਾਰਨ ਮਾਮਲਾ ਹੱਲ ਨਹੀਂ ਹੋਇਆ। ਦੂਜੇ ਪਾਸੇ ਬੀਐਸਐਫ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ।
ਹਾਸਲ ਜਾਣਕਾਰੀ ਅਨੁਸਾਰ ਫੜੇ ਗਏ ਜਵਾਨ ਦਾ ਕੁਝ ਦਿਨ ਪਹਿਲਾਂ ਤਬਾਦਲਾ ਕੀਤਾ ਗਿਆ ਸੀ। ਉਸ ਨੂੰ ਜ਼ੀਰੋ ਲਾਈਨ ਬਾਰੇ ਬਹੁਤਾ ਪਤਾ ਨਹੀਂ ਸੀ। ਬੁੱਧਵਾਰ (23 ਅਪ੍ਰੈਲ) ਸਵੇਰੇ ਕਿਸਾਨ ਕਣਕ ਦੀ ਵਾਢੀ ਕਰਨ ਲਈ ਆਪਣੀ ਕੰਬਾਈਨ ਮਸ਼ੀਨ ਨਾਲ ਖੇਤ ਵਿੱਚ ਗਏ ਸਨ। ਇਹ ਫਾਰਮ ਵਾੜ 'ਤੇ ਗੇਟ ਨੰਬਰ-208/1 ਦੇ ਨੇੜੇ ਸੀ। ਕਿਸਾਨਾਂ ਦੀ ਨਿਗਰਾਨੀ ਲਈ 2 ਬੀਐਸਐਫ ਜਵਾਨ ਵੀ ਉਨ੍ਹਾਂ ਦੇ ਨਾਲ ਸਨ। ਉਸੇ ਸਮੇਂ ਇੱਕ ਜਵਾਨ ਗਲਤੀ ਨਾਲ ਸਰਹੱਦ ਪਾਰ ਕਰ ਗਿਆ। ਫਿਰ ਪਾਕਿਸਤਾਨੀ ਰੇਂਜਰ ਬੀਐਸਐਫ ਚੈੱਕ ਪੋਸਟ ਜਲੋਕੇ ਆਏ। ਉਨ੍ਹਾਂ ਬੀਐਸਐਫ ਜਵਾਨ ਨੂੰ ਫੜ ਲਿਆ ਤੇ ਉਸ ਦਾ ਹਥਿਆਰ ਵੀ ਲੈ ਲਿਆ।
ਦੱਸ ਦਈਏ ਕਿ ਜ਼ੀਰੋ ਲਾਈਨ ਸਰਹੱਦ ਦਾ ਉਹ ਹਿੱਸਾ ਹੈ ਜਿੱਥੇ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਮਿਲਦੀਆਂ ਹਨ। ਇਸ ਜਗ੍ਹਾ 'ਤੇ ਕਿਸਾਨਾਂ ਨੂੰ ਖੇਤੀ ਕਰਨ ਦੀ ਵਿਸ਼ੇਸ਼ ਇਜਾਜ਼ਤ ਮਿਲਦੀ ਹੈ। ਜਦੋਂ ਕਿਸਾਨ ਫਸਲ ਬੀਜਦੇ ਹਨ ਜਾਂ ਕੱਟਦੇ ਹਨ ਤਾਂ ਬੀਐਸਐਫ ਜਵਾਨ ਉਨ੍ਹਾਂ ਦੀ ਸੁਰੱਖਿਆ ਲਈ ਉਨ੍ਹਾਂ ਦੇ ਨਾਲ ਰਹਿੰਦੇ ਹਨ। ਉਨ੍ਹਾਂ ਨੂੰ ਕਿਸਾਨ ਗਾਰਡ ਵੀ ਕਿਹਾ ਜਾਂਦਾ ਹੈ।






















