ਪੜਚੋਲ ਕਰੋ
Advertisement
65 ਸਾਲ ਬਾਅਦ ਪਾਕਿਸਤਾਨੀ ਭੈਣ ਨੇ ਪੰਜਾਬੀ ਭਰਾ ਦੇ ਬੰਨੀ ਰੱਖੜੀ
ਧੂਰੀ : ਭਾਰਤ ਅਤੇ ਪਾਕਿਸਤਾਨ ਦੀ ਵੰਡ ਨੂੰ ਤਾਂ ਭਾਵੇਂ ਕਈ ਸਾਲ ਹੋ ਗਏ ਹਨ ਪਰ ਭੈਣ ਭਰਾ ਦੇ ਰਿਸ਼ਤੇ ਨੂੰ ਦੋਹਾਂ ਦੇਸ਼ਾਂ ਦੀ ਵੰਡ ਖ਼ਤਮ ਨਹੀਂ ਕਰ ਸਕੀ। ਭੈਣ ਦੇ ਭਰਾ ਨੂੰ ਰੱਖੜੀ ਬੰਨ੍ਹਣ ਦੀ ਤਮੰਨਾ 65 ਸਾਲ ਬਾਅਦ ਆਖ਼ਰਕਾਰ ਪੂਰੀ ਹੋ ਗਈ। ਘਟਨਾ ਧੂਰੀ ਨੇੜਲੇ ਪਿੰਡ ਟਿੱਬਾ ਦੀ ਹੈ। ਇੱਥੇ ਦੇ ਰਹਿਣ ਵਾਲੇ ਡੋਗਰ ਸਿੰਘ ਨੂੰ ਉਸ ਦੀ ਪਾਕਿਸਤਾਨ ਰਹਿੰਦੀ ਭੈਣ ਨੇ 65 ਸਾਲ ਬਾਅਦ ਆਖ਼ਰਕਾਰ ਲੱਭ ਹੀ ਲਿਆ।
ਸ਼ਰੀਫ਼ਾ ਦੀ ਇਹ ਤਮੰਨਾ ਉਸ ਦੀ ਬੇਟੀ ਕਿਸ਼ਵਰ ਨੇ ਪੂਰੀ ਕੀਤੀ ਹੈ। ਜਿਸ ਨੇ ਆਪਣੇ ਮਾਮੇ ਦਾ ਪਤਾ ਲਗਾਇਆ ਅਤੇ ਫਿਰ ਮਾਂ ਨੂੰ ਆਪਣੇ ਨਾਨਕੇ ਪਿੰਡ ਲੈ ਕੇ ਆਈ। ਅਸਲ ਵਿੱਚ ਦੇਸ਼ ਦੀ ਵੰਡ ਸਮੇਂ ਡੋਗਰ ਸਿੰਘ ਇੱਕ ਸਾਲ ਦਾ ਸੀ ਅਤੇ ਉਸ ਦੀ ਅੱਠ ਸਾਲ ਦੀ ਭੈਣ ਆਪਣੇ ਨਾਨਕੇ ਪਾਕਿਸਤਾਨ ਗਈ ਸੀ। ਦੇਸ਼ ਦੀ ਵੰਡ ਤੋਂ ਬਾਅਦ ਸਥਿਤੀ ਖ਼ਰਾਬ ਹੋ ਗਈ ਅਤੇ ਭੈਣ ਨੂੰ ਪਾਕਿਸਤਾਨ ਵਿੱਚ ਰਹਿਣ ਲਈ ਮਜਬੂਰ ਹੋ ਗਈ। ਇਸ ਤੋਂ ਬਾਅਦ ਡੋਗਰ ਸਿੰਘ ਦੀ ਭੈਣ ਸ਼ਰੀਫ਼ਾ ਨੇ ਪਾਕਿਸਤਾਨ ਵਿੱਚ ਹੀ ਵਿਆਹ ਕਰਵਾ ਲਿਆ।
ਸ਼ਰੀਫ਼ਾ ਲਗਾਤਾਰ ਆਪਣੀ ਭਰਾ ਨੂੰ ਲੱਭਦੀ ਰਹੀ। ਜਦੋਂ ਭਾਰਤ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਜਾਂਦਾ ਤਾਂ ਸ਼ਰੀਫ਼ਾ ਆਪਣੇ ਪਰਿਵਾਰ ਬਾਰੇ ਪਤਾ ਕਰਦੀ। ਕੁੱਝ ਸਾਲ ਪਹਿਲਾਂ ਕਿਸ਼ਵਰ ਅਤੇ ਉਸ ਦੀ ਮਾਂ ਨੂੰ ਡੋਗਰ ਸਿੰਘ ਬਾਰੇ ਪਤਾ ਲੱਗ ਹੀ ਗਿਆ। ਪਰ ਭੈਣ ਭਰਾ ਦੇ ਵਿਚਾਲੇ ਭਾਰਤ ਦਾ ਵੀਜ਼ਾ ਦਿੱਕਤ ਬਣ ਗਿਆ। ਇਸ ਤੋਂ ਬਾਅਦ ਇੱਕ ਭਾਰਤੀ ਨੌਜਵਾਨ ਦੀ ਸਹਾਇਤਾ ਨਾਲ ਕਿਸ ਵਰ ਅਤੇ ਉਸ ਦੀ ਮਾਂ ਨੂੰ ਵੀਜ਼ਾ ਮਿਲ ਗਿਆ। ਅੱਜ ਕੱਲ੍ਹ ਕਿਸ ਵਰ ਆਪਣੀ ਮਾਂ ਨਾਲ ਆਪਣੇ ਮਾਮੇ ਦੇ ਘਰ ਆਈ ਹੈ। 65 ਸਾਲ ਬਾਅਦ ਭੈਣ ਭਰਾ ਦਾ ਮਿਲਾਪ ਪੂਰੇ ਇਲਾਕੇ ਵਿੱਚ ਚਰਚਾ ਬਣਿਆ ਹੋਇਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement