ਪੜਚੋਲ ਕਰੋ
Advertisement
ਪਿੰਡ ਸੁਧਾਰਨ ਲਈ ਲੱਖਾਂ ਦੀ ਨੌਕਰੀ ਤਾਂ ਕੀ, ਵਿਆਹ ਵੀ ਛੱਡਿਆ, ਹੁਣ ਕੇਂਦਰ ਸਰਕਾਰ ਬਣਾ ਰਹੀ ਗੁਰਦਾਸਪੁਰ ਦੇ ਸਰਪੰਚ 'ਤੇ ਫ਼ਿਲਮ
ਪੰਥਦੀਪ ਸਿੰਘ ਨੇ ਐਮਬੀਏ ਦੀ ਡਿਗਰੀ ਕੀਤੀ ਹੋਈ ਹੈ। ਉਹ ਆਪਣੇ ਪਿੰਡ ਲਈ ਪੰਚਾਇਤੀ ਵਿਭਾਗ ਵਿੱਚ ਸਰਕਾਰੀ ਨੌਕਰੀ ਵੀ ਛੱਡ ਚੁੱਕੇ ਹਨ। ਇਸ ਤੋਂ ਪਹਿਲਾਂ ਉਹ 6,00,000 ਰੁਪਏ ਦੇ ਪੈਕੇਜ ਵਾਲੀ ਪ੍ਰਾਈਵੇਟ ਜੌਬ ਤੇ ਆਸਟ੍ਰੇਲੀਆ ਜਿਹੇ ਸੁਹਣੇ ਦੇਸ਼ ਨੂੰ ਛੱਡ ਕੇ ਆਪਣੇ ਪਿੰਡ ਦੀ ਸੇਵਾ ਵਿੱਚ ਜੁਟ ਗਏ। ਪੰਥਦੀਪ ਨੇ ਸਾਲ 2014 ਵਿੱਚ ਪਿੰਡ ਦੀ ਦੁਰਦਸ਼ਾ ਦੇਖ ਕੇ ਸੁਧਾਰ ਕਰਨ ਲਈ ਕਦਮ ਚੁੱਕੇ ਸਨ।
ਗੁਰਦਾਸਪੁਰ: ਕੀ ਤੁਸੀਂ ਅੱਜ ਦੇ ਜ਼ਮਾਨੇ ਵਿੱਚ ਅਜਿਹਾ ਸਰਪੰਚ ਦੇਖਿਆ ਹੈ ਜੋ ਆਪਣੇ ਪਿੰਡ ਨੂੰ ਇੰਨਾ ਸਮਰਪਿਤ ਹੈ ਕਿ ਸਰਕਾਰੀ ਨੌਕਰੀ, ਚੰਗੀ ਤਨਖ਼ਾਹ ਵਾਲੀ ਪ੍ਰਾਈਵੇਟ ਐਮਐਨਸੀ ਕੰਪਨੀ ਦੀ ਨੌਕਰੀ ਤਾਂ ਛੱਡੀ ਹੀ, ਆਪਣਾ ਵਿਆਹ ਵੀ ਟਾਲ ਦਿੱਤਾ ਤੇ ਵਿਦੇਸ਼ੀ ਧਰਤੀ ਤੋਂ ਪਿੰਡ ਆ ਗਿਆ। ਜੀ ਹਾਂ, ਇਹ ਸਰਪੰਚ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਕਸਬੇ ਨੇੜੇ ਪਿੰਡ ਛੀਨਾ ਰੇਲਵਾਲਾ। ਇੱਥੋਂ ਦੇ ਸਰਪੰਚ ਪੰਥਦੀਪ ਸਿੰਘ 'ਤੇ ਕੇਂਦਰ ਸਰਕਾਰ ਦਸਤਾਵੇਜ਼ੀ ਫ਼ਿਲਮ ਬਣਾ ਰਹੀ ਹੈ।
ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਦੇ ਕੌਮੀ ਅਦਾਰੇ ਨੇ 'ਚੈਂਪੀਅਨ ਆਫ ਦ ਚੇਜ਼ ਪੰਥਦੀਪ ਸਿੰਘ' ਸਿਰਲੇਖ ਅਧੀਨ ਦਸਤਾਵੇਜ਼ੀ ਫ਼ਿਲਮ ਬਣਾਈ ਹੈ। ਇਸ ਫ਼ਿਲਮ ਦਾ ਤਕਰੀਬਨ ਢਾਈ ਮਿੰਟ ਦਾ ਟ੍ਰੇਲਰ ਵੀ ਯੂ ਟਿਊਬ 'ਤੇ ਜਾਰੀ ਕਰ ਦਿੱਤਾ ਗਿਆ ਹੈ। ਫ਼ਿਲਮ ਵਿੱਚ 27 ਸਾਲ ਦੇ ਸਰਪੰਚ ਪੰਥਦੀਪ ਸਿੰਘ ਤੇ ਉਸ ਦੇ ਪਿੰਡ ਦੇ ਬਦਲਾਅ ਦੀ ਕਹਾਣੀ ਹੈ।
ਪੰਥਦੀਪ ਸਿੰਘ ਨੇ ਐਮਬੀਏ ਦੀ ਡਿਗਰੀ ਕੀਤੀ ਹੋਈ ਹੈ। ਉਹ ਆਪਣੇ ਪਿੰਡ ਲਈ ਪੰਚਾਇਤੀ ਵਿਭਾਗ ਵਿੱਚ ਸਰਕਾਰੀ ਨੌਕਰੀ ਵੀ ਛੱਡ ਚੁੱਕੇ ਹਨ। ਇਸ ਤੋਂ ਪਹਿਲਾਂ ਉਹ 6,00,000 ਰੁਪਏ ਦੇ ਪੈਕੇਜ ਵਾਲੀ ਪ੍ਰਾਈਵੇਟ ਜੌਬ ਤੇ ਆਸਟ੍ਰੇਲੀਆ ਜਿਹੇ ਸੁਹਣੇ ਦੇਸ਼ ਨੂੰ ਛੱਡ ਕੇ ਆਪਣੇ ਪਿੰਡ ਦੀ ਸੇਵਾ ਵਿੱਚ ਜੁਟ ਗਏ। ਪੰਥਦੀਪ ਨੇ ਸਾਲ 2014 ਵਿੱਚ ਪਿੰਡ ਦੀ ਦੁਰਦਸ਼ਾ ਦੇਖ ਕੇ ਸੁਧਾਰ ਕਰਨ ਲਈ ਕਦਮ ਚੁੱਕੇ ਸਨ।
ਪਿੰਡ ਵਾਸੀਆਂ ਨੂੰ ਉਸ ਦਾ ਕੰਮ ਇੰਨਾ ਪਸੰਦ ਆਇਆ ਕਿ ਅਗਲਾ ਸਰਪੰਚ ਉਸੇ ਨੂੰ ਬਣਾਉਣ ਦਾ ਐਲਾਨ ਕਰ ਦਿੱਤਾ। ਦਸੰਬਰ 2018 ਵਿੱਚ ਪੰਥਦੀਪ ਦੀ ਸਰਕਾਰੀ ਨੌਕਰੀ ਲੱਗੀ ਪਰ ਚੋਣ ਲੜਨ ਕਾਰਨ ਉਨ੍ਹਾਂ ਨੂੰ ਛੱਡਣੀ ਪਈ। ਛੀਨਾ ਪਿੰਡ ਵਿੱਚ ਸੀਵਰੇਜ ਪਾਉਣ ਦਾ ਖਰਚਾ 34 ਲੱਖ ਰੁਪਏ ਦੱਸਿਆ ਗਿਆ ਸੀ ਪਰ ਪੰਥਦੀਪ ਨੇ ਇਹ ਕੰਮ ਸਿਰਫ ਅੱਠ ਲੱਖ ਰੁਪਏ ਵਿੱਚ ਹੀ ਕਰਵਾ ਦਿੱਤਾ। ਪੰਥਦੀਪ ਨੂੰ ਕੇਂਦਰ ਸਰਕਾਰ ਨੇ ਨੌਜਵਾਨ ਤੇ ਅਗਾਂਹਵਧੂ ਸਰਪੰਚ ਵਜੋਂ ਕੌਮੀ ਪੁਰਸਕਾਰ ਨਾਲ ਸਨਮਾਨਤ ਵੀ ਕਰ ਚੁੱਕੀ ਹੈ। ਹੁਣ ਪੰਥਦੀਪ ਦੀ ਸਫਲਤਾ ਦੀ ਕਹਾਣੀ ਪੂਰੀ ਦੁਨੀਆ ਦੇਖੇਗੀ।
ਦੇਖੋ ਟ੍ਰੇਲਰ-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਮਨੋਰੰਜਨ
Advertisement