Punjab news: 'ਸਿਆਸਤ ਨੂੰ ਛੱਡ ਕੇ ਮੇਰੇ ਪੁੱਤ ਦੀ ਯਾਦ ਵਿੱਚ...', ਸ਼ਹੀਦ ਦੇ ਮਾਪਿਆਂ ਨੇ ਸਰਕਾਰ ਤੋਂ ਕੀਤੀ ਇਹ ਮੰਗ, ਜਾਣੋ ਪੂਰਾ ਮਾਮਲਾ
Gurdaspur news: ਦੀਨਾਨਗਰ ਦੇ ਪਿੰਡ ਖੁਦਾਦਪੁਰ ‘ਚ ਸ਼ਹੀਦ ਦੇ ਨਾਂ ‘ਤੇ ਬਣਨ ਵਾਲੇ ਯਾਦਗਾਰੀ ਗੇਟ ‘ਚ ਹੋ ਰਹੀ ਦੇਰੀ ਕਾਰਨ ਮਾਪਿਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
Gurdaspur news: ਦੀਨਾਨਗਰ ਦੇ ਪਿੰਡ ਖੁਦਾਦਪੁਰ ‘ਚ ਸ਼ਹੀਦ ਦੇ ਨਾਂ ‘ਤੇ ਬਣਨ ਵਾਲੇ ਯਾਦਗਾਰ ਸਮਾਰਕ ‘ਚ ਹੋ ਰਹੀ ਦੇਰੀ ਕਾਰਨ ਮਾਪਿਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਦੱਸ ਦਈਏ ਕਿ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਅਧੀਨ ਆਉਂਦੇ ਪਿੰਡ ਖੁਦਾਦਪੁਰ ਵਿੱਚ ਮਾਪਿਆਂ ਦਾ ਇਕਲੌਤਾ ਪੁੱਤ ਆਰਪੀਐਫ ਵਿੱਚ ਡਿਊਟੀ ਦੌਰਾਨ 2018 ਵਿਚ ਸ੍ਰੀਨਗਰ ਵਿਖੇ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋ ਗਿਆ ਸੀ।
ਉਸ ਦੀ ਯਾਦ ਵਿਚ ਪੰਜਾਬ ਸਰਕਾਰ ਵੱਲੋਂ ਪਿੰਡ ਵਿੱਚ ਗੇਟ ਬਣਾਉਣ ਲਈ ਪੰਚਾਇਤ ਖਾਤੇ ਵਿੱਚ 8 ਲੱਖ 60 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ।
ਇਸ ਤਹਿਤ 10 ਜੂਨ ਨੂੰ ਦੀਨਾਨਗਰ ਵਿੱਚ ‘ਆਪ’ ਪਾਰਟੀ ਦੇ ਆਗੂ ਤੇ ਗੁਰਦਾਸਪੁਰ ਸ਼ਹਿਰੀ ਪ੍ਰਧਾਨ ਸ਼ਮਸ਼ੇਰ ਸਿੰਘ ਵੱਲੋਂ ਨੀਂਹ ਪੱਥਰ ਵੀ ਰੱਖਿਆ ਗਿਆ ਸੀ ਪਰ 3 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਹਾਲੇ ਤੱਕ ਗੇਟ ਦਾ ਕੰਮ ਸ਼ੁਰੂ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ: Ludhiana News: ਪੁਲਿਸ ਨੇ MP 'ਚ ਅਸਲਾ ਬਣਾਉਣ ਵਾਲੀ ਫੈਕਟਰੀ 'ਚ ਮਾਰੀ ਰੇਡ, ਪੰਜਾਬ 'ਚ ਗੈਂਗਸਟਰਾਂ ਨੂੰ ਕਰਦੇ ਸੀ ਸਪਲਾਈ
ਉੱਥੇ ਹੀ ਇਸ ਮੌਕੇ ਗੱਲਬਾਤ ਕਰਦੇ ਹੋਏ ਸ਼ਹੀਦ ਦੇ ਪਿਤਾ ਨਾਨਕ ਚੰਦ ਨੇ ਦੱਸਿਆ ਕਿ ਸਾਡੇ ਪੁੱਤਰ ਦੇ ਨਾਂਅ ‘ਤੇ ਗੇਟ ਬਣਾਉਣ ਨੂੰ ਲੈ ਕੇ ਪਿੰਡ ਵਿੱਚ ਸਿਆਸਤ ਹੋ ਰਹੀ ਹੈ ਜਿਸ ਕਾਰਨ ਨੂੰ ਸਾਨੂੰ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਅਤੇ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਅਧਿਕਾਰੀ ਨੂੰ ਮਿਲ ਚੁੱਕੇ ਹਾਂ ਪਰ ਸਿਰਫ ਜਲਦ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਜਾਂਦਾ ਹੈ ਪਰ ਅੱਜ ਤੱਕ ਕੋਈ ਕੰਮਕਾਰ ਸ਼ੁਰੂ ਨਹੀਂ ਕੀਤਾ ਗਿਆ ਹੈ।
ਸ਼ਹੀਦ ਦੇ ਪਿਤਾ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਸ ਦੀ ਯਾਦ ਵਿਚ ਗੇਟ ਬਣਾਉਣ ਲਈ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਤਾਂ ਪ੍ਰਸ਼ਾਸਨ ਅਤੇ ਪਿੰਡ ਦੀ ਪੰਚਾਇਤ ਵੱਲੋਂ ਦੇਰੀ ਕਿਉਂ ਕੀਤੀ ਜਾ ਰਹੀ ਹੈ।
ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਿਆਸਤ ਨੂੰ ਛੱਡ ਕੇ ਮੇਰੇ ਪੁੱਤ ਦੀ ਯਾਦ ਵਿਚ ਗੇਟ ਦਾ ਨਿਰਮਾਣ ਜਲਦ ਤੋਂ ਜਲਦ ਕਰਵਾਇਆ ਜਾਵੇ।
ਉੱਥੇ ਹੀ ਦੂਜੇ ਪਾਸੇ ਪਿੰਡ ਦੇ ਸਰਪੰਚ ਸੰਦੀਪ ਸਿੰਘ ਦਾ ਕਹਿਣਾ ਹੈ ਉਹ ਗੇਟ ਦਾ ਕੰਮ ਕਰਵਾਉਣਾ ਚਾਹੁੰਦੇ ਹਨ ਪਰ ਪਿੰਡ ਦੇ ਕੁਝ ਲੋਕ ਇਸ ਵਿੱਚ ਵਿਘਨ ਪਾ ਰਹੇ ਹਨ।
ਇਹ ਵੀ ਪੜ੍ਹੋ: Tourism Summit: ਸੀਐਮ ਭਗਵੰਤ ਮਾਨ ਵੱਲੋਂ ਪੰਜਾਬ ਲਈ ਨਵੀਆਂ ਸੈਰ ਸਪਾਟਾ ਨੀਤੀਆਂ ਜਾਰੀ