Punjab News: ਪੰਜਾਬ ਦੀ ਰਾਜਧਾਨੀ ਨੂੰ ਖੋਹਣ ਲਈ ਆਪ ਤੇ ਭਾਜਪਾ ਨੇ ਰਲ ਕੇ ਕੀਤੀ ਸਾਜ਼ਿਸ਼, ਪਰਗਟ ਸਿੰਘ ਨੇ ਪੇਸ਼ ਕੀਤੇ ਸਬੂਤ !
ਹਰਿਆਣਾ ਦੀ ਨਵੀਂ ਵਿਧਾਨ ਸਭਾ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਆਈ.ਟੀ. ਪਾਰਕ ਨੂੰ ਜਾਂਦੀ ਸੜਕ ਨਾਲ ਲਗਦੀ 10 ਏਕੜ ਜ਼ਮੀਨ ਹਰਿਆਣਾ ਨੂੰ ਦਿਤੀ ਜਾਣੀ ਹੈ। ਇਸ ਬਦਲੇ ਹਰਿਆਣਾ ਤੋਂ ਪੰਚਕੂਲਾ ਵਿੱਚ ਚੰਡੀਗੜ੍ਹ ਨੂੰ 12 ਏਕੜ ਜ਼ਮੀਨ ਦਿਤੀ ਜਾਣੀ ਹੈ।
Punjab News: ਹਰਿਆਣਾ ਸਰਕਾਰ ਨੂੰ ਚੰਡੀਗੜ੍ਹ ਵਿੱਚ ਆਪਣੀ ਵੱਖਰੀ ਵਿਧਾਨ ਸਭਾ ਬਣਾਉਣ ਲਈ ਪੇਸ਼ ਆ ਰਹੀਆਂ ਦਿੱਕਤਾਂ ਦੂਰ ਹੋ ਗਈਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹਰਿਆਣਾ ਵਿਧਾਨ ਸਭਾ ਲਈ ਰੇਲਵੇ ਸਟੇਸ਼ਨ ਤੋਂ ਆਈਟੀ ਪਾਰਕ ਵੱਲ ਜਾਣ ਵਾਲੀ 10 ਏਕੜ ਜ਼ਮੀਨ ਦਿੱਤੀ ਜਾਵੇਗੀ। ਇਸ ਤੋਂ ਬਾਅਦ ਇਸ ਮਾਮਲੇ ਉੱਤੇ ਸਿਆਸਤ ਭਖ ਗਈ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਰਾਣਾ ਟਵੀਟ ਸਾਂਝਾ ਕਰਕੇ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਇਸ ਦੌਰਾਨ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਟਵੀਟ ਕਰਕੇ ਕਿਹਾ, ਆਪ ਤੇ ਭਾਜਪਾ ਦੀ ਮਿਲੀਭੁਗਤ ਨਾਲ ਪੰਜਾਬ ਦੇ ਹੱਕਾਂ 'ਤੇ ਲਗਾਤਾਰ ਡਾਕੇ ਮਾਰੇ ਜਾ ਰਹੇ ਹਨ। ਇਸੇ ਮਿਲੀਭੁਗਤ ਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਜੁਲਾਈ 2022 ਵਿੱਚ ਜੋ ਸਾਜ਼ਿਸ਼ ਟਵੀਟ ਰਾਹੀਂ ਸਾਹਮਣੇ ਲਿਆਂਦੀ ਸੀ, ਅੱਜ ਉਸੇ ਸਾਜ਼ਿਸ਼ ਨੂੰ ਅੱਗੇ ਵਧਾਉਣ ਦੇ ਗ਼ੈਰ ਸੰਵਿਧਾਨਿਕ ਫੈਸਲੇ ਲਈ ਹਾਮੀ ਭਰੀ ਗਈ ਹੈ। ਬਤੌਰ ਪੰਜਾਬੀ, ਵਿਧਾਇਕ ਅਤੇ ਵਿਰੋਧੀ ਧਿਰ ਹੋਣ ਦੇ ਨਾਤੇ, ਪੰਜਾਬ ਦੀ ਰਾਜਧਾਨੀ ਨੂੰ ਖੋਹਣ ਦੀ ਇਸ ਸਾਜ਼ਿਸ਼ ਨੂੰ ਕਦੇ ਸਵੀਕਾਰ ਨਹੀਂ ਕਰਾਂਗੇ
ਆਪ ਅਤੇ ਭਾਜਪਾ ਦੀ ਮਿਲੀਭੁਗਤ ਨਾਲ ਪੰਜਾਬ ਦੇ ਹੱਕਾਂ 'ਤੇ ਲਗਾਤਾਰ ਡਾਕੇ ਮਾਰੇ ਜਾ ਰਹੇ ਹਨ। ਇਸੇ ਮਿਲੀਭੁਗਤ ਦੇ ਤਹਿਤ ਮੁੱਖ ਮੰਤਰੀ @BhagwantMann ਨੇ ਜੁਲਾਈ 2022 ਵਿੱਚ ਜੋ ਸਾਜ਼ਿਸ਼ ਟਵੀਟ ਰਾਹੀਂ ਸਾਹਮਣੇ ਲਿਆਂਦੀ ਸੀ, ਅੱਜ ਉਸੇ ਸਾਜ਼ਿਸ਼ ਨੂੰ ਅੱਗੇ ਵਧਾਉਣ ਦੇ ਗ਼ੈਰ ਸੰਵਿਧਾਨਿਕ ਫੈਸਲੇ ਲਈ ਹਾਮੀ ਭਰੀ ਗਈ ਹੈ।
— Pargat Singh (@PargatSOfficial) November 13, 2024
ਬਤੌਰ ਪੰਜਾਬੀ, ਵਿਧਾਇਕ ਅਤੇ… pic.twitter.com/26BUo4X2TP
ਜ਼ਿਕਰ ਕਰ ਦਈਏ ਕਿ ਹਰਿਆਣਾ ਦੀ ਨਵੀਂ ਵਿਧਾਨ ਸਭਾ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਆਈ.ਟੀ. ਪਾਰਕ ਨੂੰ ਜਾਂਦੀ ਸੜਕ ਨਾਲ ਲਗਦੀ 10 ਏਕੜ ਜ਼ਮੀਨ ਹਰਿਆਣਾ ਨੂੰ ਦਿਤੀ ਜਾਣੀ ਹੈ। ਇਸ ਬਦਲੇ ਹਰਿਆਣਾ ਤੋਂ ਪੰਚਕੂਲਾ ਵਿੱਚ ਚੰਡੀਗੜ੍ਹ ਨੂੰ 12 ਏਕੜ ਜ਼ਮੀਨ ਦਿਤੀ ਜਾਣੀ ਹੈ। ਵਾਤਾਵਰਣ ਸੈਂਸੇਟਿਵ ਜ਼ੋਨ ਵਿਚ ਆਉਣ ਕਾਰਨ ਇਸ ਜ਼ਮੀਨ ਨੂੰ ਲੈ ਕੇ ਅੜਿੱਕਾ ਸੀ ਪਰ ਹੁਣ ਵਾਤਾਵਰਣ ਮੰਜ਼ੂਰੀ ਮਿਲਣ ਬਾਅਦ ਕੇਂਦਰੀ ਮੰਤਰਾਲੇ ਨੇ ਗਜ਼ਟ ਨੋਟੀਫ਼ੀਕੇਸ਼ਨ ਵੀ ਜਾਰੀ ਕਰ ਦਿਤਾ ਹੈ।