Pargat Singh: ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਵੀਡੀਓ ਸ਼ੇਅਰ ਕਰ ਪਰਗਟ ਸਿੰਘ ਨੇ ਕਹਿ ਦਿੱਤੀ ਵੱਡੀ ਗੱਲ....ਬੋਲੇ...ਪਹਿਲਾਂ 250 ਕਰੋੜ ਦਾ ਬਕਾਇਆ ਤਾਂ ਭਰ ਦਿਓ...
Jalandhar News: ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਭਗਵੰਤ ਮਾਨ ਸਰਕਾਰ ਉੱਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ...
Jalandhar News: ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਭਗਵੰਤ ਮਾਨ ਸਰਕਾਰ ਉੱਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਦਿੱਲੀ ਸਰਕਾਰ ਦੀ ਮਸ਼ਹੂਰੀ ਤੋਂ ਵਿਹਲ ਮਿਲ ਗਿਆ ਹੋਵੇ ਤਾਂ ਪੰਜਾਬ ਸਰਕਾਰ ਵੱਲ ਖੜ੍ਹਾ ਪੀਆਰਟੀਸੀ ਦਾ 250 ਕਰੋੜ ਰੁਪਏ ਬਕਾਇਆ ਭਰ ਦਿਓ।
ਪਰਗਟ ਸਿੰਘ ਨੇ ਟਵੀਟ ਕਰਦਿਆਂ ਕਿਹਾ...ਮੰਤਰੀ ਅਨਮੋਲ ਗਗਨ ਮਾਨ ਜੀ ਅਗਰ ਦਿੱਲੀ ਸਰਕਾਰ ਦੀ ਮਸ਼ਹੂਰੀ ਤੋਂ ਵਿਹਲ ਮਿਲ ਗਿਆ ਹੋਵੇ ਤਾਂ ਪੰਜਾਬ ਸਰਕਾਰ ਵੱਲ PRTC ਦਾ ਜੋ 250 ਕਰੋੜ ਰੁਪਏ ਬਕਾਇਆ ਹੈ, ਓਹ ਤਾਂ ਭਰ ਦੇਵੋ। ਮਸ਼ਹੂਰੀਆਂ ਤੇ ਕਰੋੜਾਂ ਖਰਚਣ ਵਾਲੀ ਭਗਵੰਤ ਮਾਨ ਸਰਕਾਰ ਨੇ ਸਿਆਸੀ ਰੈਲੀਆਂ ਲਈ ਜੋ ਸਰਕਾਰੀ ਬੱਸਾਂ ਦੀ ਦੁਰਵਰਤੋਂ ਕੀਤੀ ਸੀ, ਓਹਦਾ ਬਕਾਇਆ ਵੀ ਬਾਕੀ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਬੱਸਾਂ ਵਿੱਚ ਕੈਮਰੇ, ਪੈਨਿਕ ਬਟਨ, ਸਕਿਊਰੀਟੀ ਗਾਰਡ ਛੱਡੋ ਅਗਰ ਆਪ ਪੰਜਾਬ ਦੇ ਰਾਜ ਵਿੱਚ ਸਰਕਾਰੀ ਬੱਸਾਂ ਚੱਲਦੀਆਂ ਰਹਿ ਜਾਣ ਏਹੀ ਬਹੁਤ ਵੱਡੀ ਗੱਲ ਹੋਵੇਗੀ।
ਮੰਤਰੀ @AnmolGaganMann ਜੀ ਅਗਰ ਦਿੱਲੀ ਸਰਕਾਰ ਦੀ ਮਸ਼ਹੂਰੀ ਤੋਂ ਵਿਹਲ ਮਿਲ ਗਿਆ ਹੋਵੇ ਤਾਂ ਪੰਜਾਬ ਸਰਕਾਰ ਵੱਲ PRTC ਦਾ ਜੋ 250 ਕਰੋੜ ਰੁਪਏ ਬਕਾਇਆ ਹੈ ਓਹ ਤਾਂ ਭਰ ਦੇਵੋ।
— Pargat Singh (@PargatSOfficial) October 16, 2023
ਮਸ਼ਹੂਰੀਆਂ ਤੇ ਕਰੋੜਾਂ ਖਰਚਣ ਵਾਲੀ @BhagwantMann ਸਰਕਾਰ ਨੇ ਸਿਆਸੀ ਰੈਲੀਆਂ ਲਈ ਜੋ ਸਰਕਾਰੀ ਬੱਸਾਂ ਦੀ ਦੁਰਵਰਤੋ ਕੀਤੀ ਸੀ ਓਹਦਾ ਬਕਾਇਆ ਵੀ ਬਾਕੀ ਹੈ।
ਪੰਜਾਬ… pic.twitter.com/3aZG6l01V4
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ