ਪੜਚੋਲ ਕਰੋ

ਅਕਾਲੀ ਦਲ ਵੱਲੋਂ ਰਖਵਾਏ ਪਾਠ ਦਾ ਪਿਆ ਭੋਗ, ਬਾਦਲ ਨੇ ਹੱਥ ਜੋੜ ਸੰਗਤ ਤੋਂ ਮੰਗੀ ਮਾਫੀ  

ਅੰਮ੍ਰਿਤਸਰ: ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਵੱਲੋਂ ਰਖਵਾਏ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ। ਇਸ ਪਿੱਛੋਂ ਪ੍ਰਕਾਸ਼ ਸਿੰਘ ਬਾਦਲ ਮੀਡੀਆ ਦੇ ਮੁਖਾਤਿਬ ਹੋਏ ਪਰ ਉਨ੍ਹਾਂ ਦੇ ਪੁੱਤਰ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਆਉਂਦੇ ਸਮੇਂ ਮੀਡੀਆ ਦੇ ਮੁਖਾਤਿਬ ਨਹੀਂ ਹੋਏ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਹੋਈਆਂ ਗ਼ਲਤੀਆਂ ਦੀ ਖ਼ਿਮਾ ਮੰਗੀ ਹੈ, ਪਰ ਗ਼ਲਤੀਆਂ ਕੀ ਹੋਈਆਂ, ਇਸ ਬਾਰੇ ਕੁਝ ਨਹੀਂ ਦੱਸਿਆ। ਇਸ ਮੌਕੇ ਉਨ੍ਹਾਂ ਹੱਥ ਜੋੜ ਕੇ ਸਿੱਖ ਸੰਗਤ ਕੋਲੋਂ ਵੀ ਮਾਫੀ ਮੰਗੀ। ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਗੁਰੂ ਸਾਹਿਬ ਤੋਂ ਭੁੱਲਾਂ ਬਖ਼ਸ਼ਾਉਣ ਲਈ ਅਖੰਡ ਪਾਠ ਕਰਵਾਏ ਹਨ। ਜੋ ਵੀ ਗਲਤੀ ਹੋਈ ਹੈ, ਉਸਦੀ ਮਾਫੀ ਲਈ ਖ਼ਿਮਾ ਜਾਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਣੇ-ਅਣਜਾਣੇ ਵਿੱਚ ਉਨ੍ਹਾਂ ਕੋਲੋਂ ਭੁੱਲਾਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਅੱਜ ਕੋ ਉਹ ਕੋਈ ਵੀ ਸਿਆਸੀ ਗੱਲ ਨਹੀਂ ਕਰਨਗੇ। ਇਸ ਮੌਕੇ ਹਜੂਰੀ ਰਾਗੀ ਨੂੰ ਅਹੁਦੇ ਤੋਂ ਹਟਾ ਦਿੱਤੇ ਜਾਣ ਦੇ ਸਵਾਲ ’ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਉਨ੍ਹਾਂ ਦਾ ਕੰਮ ਨਹੀਂ। ਬਰਗਾੜੀ ਮੁੱਦੇ ’ਤੇ ਵੀ ਉਨ੍ਹਾਂ ਕੋਈ ਗੱਲ ਨਹੀਂ ਕੀਤੀ। ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕਿਸੇ ਵੀ ਮੁੱਦੇ ਉੱਪਰ ਗੱਲ ਕਰਨ ਤੋਂ ਪਰਹੇਜ਼ ਕੀਤਾ ਤੇ ਹੱਥ ਜੋੜ ਕੇ ਕਿਹਾ ਕਿ ਉਹ ਸਿਰਫ ਮੁਆਫ਼ੀ ਮੰਗਣ ਆਏ ਹਨ। ਇਸ ਮੌਕੇ ਪਾਰਟੀ ਦੇ ਸਪੋਕਸ ਪਰਸਨ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਪਾਰਟੀ ਦਾ ਫੈਸਲਾ ਸੀ ਕਿ ਦੋ ਦਿਨ ਅਖੰਡ ਪਾਠ ਸਾਹਿਬ ਰਖਵਾ ਕੇ ਸੇਵਾ ਕੀਤੀ ਜਾਵੇ। ਸੁਨੀਲ ਜਾਖੜ ਬਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ ਅਤੇ ਸੁਨੀਲ ਜਾਖੜ ਵੀ ਉਸ ਵਿੱਚ ਸ਼ਾਮਲ ਹੈ। ਬਰਗਾੜੀ ਮੋਰਚੇ ’ਤੇ ਟਿੱਪਣੀ ਕਰਦਿਆਂ ਚੀਮਾ ਨੇ ਕਿਹਾ ਕਿ ਬਰਗਾੜੀ ਮੋਰਚੇ ਵਾਲੇ ਵੀ ਕਾਫੀ ਥੱਕੇ ਹੋਣਗੇ, ਉਨ੍ਹਾਂ ਨੂੰ ਵੀ ਆਰਾਮ ਦੀ ਜ਼ਰੂਰਤ ਹੈ। ਧਰਨਾ ਖਤਮ ਹੋਣ ’ਤੇ ਉਹ ਵੀ ਆਰਾਮ ਕਰ ਲੈਣਗੇ। ਗੁਰਮੀਤ ਰਾਮ ਰਹੀਮ ਨੂੰ ਦਿੱਤੀ ਮੁਆਫੀ ’ਤੇ ਦਲਜੀਤ ਚੀਮਾ ਨੇ ਕਿਹਾ ਉਹ ਅੱਜ ਕੋਈ ਵੀ ਸਿਆਸੀ ਗੱਲ ਨਹੀਂ ਕਰਨਗੇ। ਅੱਜ ਗੁਰੂ ਘਰ ਵਿੱਚ ਉਹ ਸਿਰਫ ਸੇਵਾ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਕੱਲ੍ਹ ਤੋਂ ਸਿਆਸੀ ਗੱਲਾਂ ਫਿਰ ਸ਼ੁਰੂ ਹੋ ਜਾਣਗੀਆਂ।

ਟਾਪ ਹੈਡਲਾਈਨ

Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਕੈਪਟਨ ਦੇ ਸਾਬਕਾ OSD ਸਮੇਤ 3 ਨੂੰ ਹਾਈਕੋਰਟ ਤੋਂ ਰਾਹਤ, 65 ਲੱਖ ਦੇ ਕਥਿਤ ਗਬਨ ਮਾਮਲੇ 'ਚ ਕਾਰਵਾਈ 'ਤੇ ਰੋਕ
Punjab News : ਕੈਪਟਨ ਦੇ ਸਾਬਕਾ OSD ਸਮੇਤ 3 ਨੂੰ ਹਾਈਕੋਰਟ ਤੋਂ ਰਾਹਤ, 65 ਲੱਖ ਦੇ ਕਥਿਤ ਗਬਨ ਮਾਮਲੇ 'ਚ ਕਾਰਵਾਈ 'ਤੇ ਰੋਕ
Rajbir Ghumman News : CM ਮਾਨ ਦੇ OSD ਘੁੰਮਣ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਸਿੰਗਲ ਬੈਂਚ ਨੇ ਸੁਣਵਾਈ ਤੋਂ ਕੀਤਾ ਇਨਕਾਰ
Rajbir Ghumman News : CM ਮਾਨ ਦੇ OSD ਘੁੰਮਣ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਸਿੰਗਲ ਬੈਂਚ ਨੇ ਸੁਣਵਾਈ ਤੋਂ ਕੀਤਾ ਇਨਕਾਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ
 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ
 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
Embed widget