ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸੁਖਦੇਵ ਢੀਂਡਸਾ ਕਰਨਗੇ ਪੁੱਤ ਦੇ ਹੱਕ 'ਚ ਪ੍ਰਚਾਰ? ਪਰਮਿੰਦਰ ਦਾ ਦਾਅਵਾ, 'ਪਿਤਾ ਮੇਰਾ ਨਾਲ'
ਢੀਂਡਸਾ ਨੇ ਕਿਹਾ ਕਿ ਜਿੰਨਾ ਹੋ ਸਕਿਆ, ਉਨ੍ਹਾਂ ਦੇ ਪਿਤਾ ਓਨਾ ਸਾਥ ਦੇਣਗੇ ਤੇ ਚੋਣ ਪ੍ਰਚਾਰ ਵਿੱਚ ਵੀ ਪੂਰਾ ਯੋਗਦਾਨ ਦੇਣਗੇ। ਉਨ੍ਹਾਂ ਕਿਹਾ ਕਿ ਪਿਤਾ ਦਾ ਆਸ਼ੀਰਵਾਦ ਉਨ੍ਹਾਂ ਤੇ ਵਰਕਰਾਂ ਦੇ ਨਾਲ ਹੈ।
![ਸੁਖਦੇਵ ਢੀਂਡਸਾ ਕਰਨਗੇ ਪੁੱਤ ਦੇ ਹੱਕ 'ਚ ਪ੍ਰਚਾਰ? ਪਰਮਿੰਦਰ ਦਾ ਦਾਅਵਾ, 'ਪਿਤਾ ਮੇਰਾ ਨਾਲ' parminder dhindsa claims his father Sukhdev Dhindsa will campaign in favor of him ਸੁਖਦੇਵ ਢੀਂਡਸਾ ਕਰਨਗੇ ਪੁੱਤ ਦੇ ਹੱਕ 'ਚ ਪ੍ਰਚਾਰ? ਪਰਮਿੰਦਰ ਦਾ ਦਾਅਵਾ, 'ਪਿਤਾ ਮੇਰਾ ਨਾਲ'](https://static.abplive.com/wp-content/uploads/sites/5/2019/04/09171834/dhindsa-bite.jpg?impolicy=abp_cdn&imwidth=1200&height=675)
ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਤੋਂ ਐਲਾਨੇ ਲੋਕ ਸਭਾ ਉਮੀਦਵਾਰ ਪਰਮਿੰਦਰ ਢੀਂਡਸਾ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਮੰਗਲਵਾਰ ਉਨ੍ਹਾਂ ਲਹਿਰਾਗਾਗਾ ਦੇ ਮੂਨਕ ਵਿੱਚ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿੰਨਾ ਹੋ ਸਕਿਆ, ਉਨ੍ਹਾਂ ਦੇ ਪਿਤਾ ਓਨਾ ਸਾਥ ਦੇਣਗੇ ਤੇ ਚੋਣ ਪ੍ਰਚਾਰ ਵਿੱਚ ਵੀ ਪੂਰਾ ਯੋਗਦਾਨ ਦੇਣਗੇ। ਉਨ੍ਹਾਂ ਕਿਹਾ ਕਿ ਪਿਤਾ ਦਾ ਆਸ਼ੀਰਵਾਦ ਉਨ੍ਹਾਂ ਤੇ ਵਰਕਰਾਂ ਦੇ ਨਾਲ ਹੈ।
ਢੀਂਡਸਾ ਨੇ ਕਿਹਾ ਕਿ ਲੋਕਾਂ ਨੇ ਸਮੇਂ-ਸਮੇਂ 'ਤੇ ਉਨ੍ਹਾਂ ਨੂੰ ਪਿਆਰ ਦਿੱਤਾ ਹੈ। ਹੁਣ ਚੋਣਾਂ ਵਿੱਚ ਵੀ ਲੋਕ ਇਹੀ ਪਿਆਰ ਦਿਖਾਉਣਗੇ ਤੇ ਉਹ ਵੱਡੇ ਬਹੁਮਤ ਨਾਲ ਲੋਕ ਸਭਾ ਚੋਣਾਂ ਜਿੱਤਣਗੇ। ਭਗਵੰਤ ਮਾਨ ਦੀ 2014 ਵਿੱਚ ਵੱਡੀ ਜਿੱਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਹੁਣ ਸਮਾਂ ਬਦਲ ਚੁੱਕਿਆ ਹੈ। ਲੋਕਾਂ ਨੂੰ ਵੀ ਪਤਾ ਹੈ ਕਿ ਕੇਂਦਰ ਵਿੱਚ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ।
ਇਸ ਸਮੇਂ ਪੰਜਾਬ ਦੇ ਭਖਦੇ ਮੁੱਦੇ ਆਈਜੀ ਕੁੰਵਰ ਪ੍ਰਤਾਪ ਦੀ ਬਦਲੀ ਸਬੰਧੀ ਢੀਂਡਸਾ ਨੇ ਕਿਹਾ ਕਿ ਵਿਰੋਧੀ ਵੈਸੇ ਹੀ ਇਸ ਗੱਲ ਦਾ ਮੁੱਦਾ ਬਣਾ ਰਹੇ ਹਨ। ਚੋਣ ਕਮਿਸ਼ਨ ਨੇ ਸਿਰਫ ਸ਼ਿਕਾਇਤ ਹੀ ਨਹੀਂ, ਬਲਕਿ ਤੱਥਾਂ ਦੇ ਆਧਾਰ 'ਤੇ ਇਹ ਫੈਸਲਾ ਕੀਤਾ ਹੈ। ਜੇ ਚੋਣ ਕਮਿਸ਼ਨ ਨੂੰ ਲੱਗ ਰਿਹਾ ਹੋਏਗਾ ਕਿ ਸਿੱਟ ਸਚਮੁੱਚ ਕਾਂਗਰਸ ਦੀ ਏਜੰਸੀ ਬਣ ਕੇ ਕੰਮ ਕਰ ਰਹੀ ਹੈ, ਤਾਂ ਉਨ੍ਹਾਂ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਕੀਤਾ ਹੈ। ਹਾਲਾਂਕਿ ਉਨ੍ਹਾਂ ਆਪ ਵੀ ਦਾਅਵਾ ਕੀਤਾ ਕਿ ਸਿੱਟ ਸਰਕਾਰ ਦੀ ਏਜੰਸੀ ਹੈ ਤੇ ਸਰਕਾਰ ਹੀ ਇਸ ਨੂੰ ਚਲਾ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)