ਉਮਰ ਕੈਦ ਦੀ ਸਜ਼ਾ ਮਿਲਦਿਆਂ ਹੀ ਮਿੰਨਤਾ ਕਰਨ ਲੱਗਿਆ ਪਾਦਰੀ ਬਜਿੰਦਰ, ਕਿਹਾ-ਬੱਚੇ ਛੋਟੇ ਨੇ, ਪਤਨੀ ਬਿਮਾਰ ਹੈ, ਲੱਤ 'ਚ ਰੌਡ ਪਈ, ਮੇਰੇ 'ਤੇ ਰਹਿਮ ਕਰੋ....!
ਪੀੜਤ ਨੇ ਸਜ਼ਾ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਮਾਮਲਾ 7 ਸਾਲਾਂ ਤੱਕ ਦਬਾਇਆ ਗਿਆ ਸੀ ਪਰ ਉਸਦੇ ਵਕੀਲਾਂ, ਪੁਲਿਸ ਅਤੇ ਅਦਾਲਤ ਨੇ ਇਸ ਵਿੱਚ ਜਾਨ ਪਾ ਦਿੱਤੀ। ਇਹ ਸਜ਼ਾ ਅਜਿਹੇ ਸਮੇਂ ਸੁਣਾਈ ਗਈ ਹੈ ਜਦੋਂ ਬਜਿੰਦਰ ਸਿੰਘ ਇੱਕ ਹੋਰ ਔਰਤ 'ਤੇ ਜਿਨਸੀ ਹਮਲੇ ਅਤੇ ਹਮਲੇ ਦੇ ਇੱਕ ਹੋਰ ਮਾਮਲੇ ਵਿੱਚ ਫਸਿਆ ਹੋਇਆ ਹੈ।
Punjab News: ਪਾਸਟਰ ਬਜਿੰਦਰ ਸਿੰਘ ਨੂੰ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੋਹਾਲੀ ਦੀ ਅਦਾਲਤ ਨੇ ਉਸਨੂੰ ਇਹ ਸਜ਼ਾ ਦਿੱਤੀ। ਇਸ ਤੋਂ ਬਾਅਦ ਮੋਹਾਲੀ ਕੋਰਟ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਬਜਿੰਦਰ ਨੂੰ 3 ਦਿਨ ਪਹਿਲਾਂ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਇਸ ਤੋਂ ਬਾਅਦ ਉਸਨੂੰ ਪਟਿਆਲਾ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ। ਬਜਿੰਦਰ 'ਤੇ ਔਰਤ ਨੂੰ ਵਿਦੇਸ਼ ਭੇਜਣ ਦੇ ਬਹਾਨੇ ਆਪਣੇ ਘਰ ਲੈ ਜਾਣ ਦਾ ਦੋਸ਼ ਹੈ। ਜਿੱਥੇ ਉਸ ਨਾਲ ਬਲਾਤਕਾਰ ਕੀਤਾ ਗਿਆ ਤੇ ਵੀਡੀਓ ਬਣਾਈ ਗਈ। ਉਸਨੇ ਉਸਨੂੰ ਧਮਕੀ ਵੀ ਦਿੱਤੀ ਕਿ ਜੇ ਉਸਨੇ ਉਸਦਾ ਵਿਰੋਧ ਕੀਤਾ ਤਾਂ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਦੇਵੇਗਾ। ਇਸ ਮਾਮਲੇ ਵਿੱਚ ਪੀੜਤ ਦੇ ਵਕੀਲ ਨੇ ਕਿਹਾ ਕਿ ਬਜਿੰਦਰ ਨੂੰ ਸਜ਼ਾ ਸੁਣਾਉਂਦੇ ਸਮੇਂ ਅਦਾਲਤ ਨੇ ਕਿਹਾ ਕਿ ਉਸਨੂੰ ਆਖਰੀ ਸਾਹ ਤੱਕ ਜੇਲ੍ਹ ਵਿੱਚ ਰਹਿਣਾ ਪਵੇਗਾ।
ਸਜ਼ਾ ਤੋਂ ਬਚਣ ਲਈ ਪਾਦਰੀ ਬਜਿੰਦਰ ਨੇ ਅਦਾਲਤ ਵਿੱਚ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਸਨੇ ਕਿਹਾ- ਮੇਰੇ ਬੱਚੇ ਛੋਟੇ ਹਨ। ਪਤਨੀ ਬਿਮਾਰ ਹੈ। ਮੈਂ ਇੱਕ ਸਮਾਜਿਕ ਵਿਅਕਤੀ ਹਾਂ। ਮੇਰੀ ਲੱਤ ਵਿੱਚ ਇੱਕ ਰੌਡ ਪਾਇਆ ਹੋਇਆ ਹੈ, ਇਸ ਲਈ ਕਿਰਪਾ ਕਰਕੇ ਮੇਰੇ ਤੇ ਰਹਿਮ ਕਰੋ ਪਰ ਅਦਾਲਤ ਨੇ ਉਸਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ।
ਪੀੜਤ ਨੇ ਸਜ਼ਾ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਮਾਮਲਾ 7 ਸਾਲਾਂ ਤੱਕ ਦਬਾਇਆ ਗਿਆ ਸੀ ਪਰ ਉਸਦੇ ਵਕੀਲਾਂ, ਪੁਲਿਸ ਅਤੇ ਅਦਾਲਤ ਨੇ ਇਸ ਵਿੱਚ ਜਾਨ ਪਾ ਦਿੱਤੀ। ਇਹ ਸਜ਼ਾ ਅਜਿਹੇ ਸਮੇਂ ਸੁਣਾਈ ਗਈ ਹੈ ਜਦੋਂ ਬਜਿੰਦਰ ਸਿੰਘ ਇੱਕ ਹੋਰ ਔਰਤ 'ਤੇ ਜਿਨਸੀ ਹਮਲੇ ਅਤੇ ਹਮਲੇ ਦੇ ਇੱਕ ਹੋਰ ਮਾਮਲੇ ਵਿੱਚ ਫਸਿਆ ਹੋਇਆ ਹੈ।
ਪੀੜਿਤਾ ਦੇ ਪਤੀ ਦਾ ਦਾਅਵਾ- 5 ਕਰੋੜ ਰੁਪਏ ਦਾ ਆਫਰ ਦਿੱਤਾ
ਇਸ ਮਾਮਲੇ ਵਿੱਚ ਪੀੜਿਤਾ ਦੇ ਪਤੀ ਦਾ ਕਹਿਣਾ ਸੀ ਕਿ ਕੇਸ ਦਰਜ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਦਬਾਉਣ ਲਈ ਬਜਿੰਦਰ ਨੇ ਹਰ ਤਰ੍ਹਾਂ ਦੇ ਹਥਕੰਡੇ ਅਪਣਾਏ। ਉਸ 'ਤੇ ਕ੍ਰਾਸ ਕੇਸ ਦਰਜ ਕਰਵਾਏ ਗਏ। ਝੂਠੇ ਕੇਸ ਵੀ ਦਰਜ ਹੋਏ। ਜਿਸ ਕਰਕੇ ਉਸਨੂੰ ਬੁੜੈਲ, ਕਪੂਰਥਲਾ ਦੀ ਜੇਲ੍ਹ ਵਿੱਚ ਰਹਿਣਾ ਪਿਆ। ਇਸ ਦੇ ਬਾਵਜੂਦ ਉਹ ਬਜਿੰਦਰ ਦੇ ਸਾਹਮਣੇ ਨਹੀਂ ਝੁਕੇ। ਜਦੋਂ ਡਰਾਵਾ ਦੇ ਕੇ ਗੱਲ ਨਹੀਂ ਬਣੀ ਤਾਂ ਉਸਨੇ ਪੈਸਿਆਂ ਦਾ ਆਫਰ ਦੇਣਾ ਸ਼ੁਰੂ ਕਰ ਦਿੱਤਾ। ਬਜਿੰਦਰ ਦੇ ਇਕ ਸੀਨੀਅਰ ਅਧਿਕਾਰੀ ਨੇ 5 ਕਰੋੜ ਰੁਪਏ ਦਾ ਆਫਰ ਲੈ ਕੇ ਆਇਆ ਸੀ। ਪਰ, ਅਸੀਂ ਉਸਨੂੰ ਠੁਕਰਾ ਦਿੱਤਾ। ਹੁਣ ਬਰੀ ਹੋਏ ਲੋਕਾਂ ਨੂੰ ਸਜ਼ਾ ਦਿਲਵਾਉਣ ਲਈ ਹਾਇਰ ਕੋਰਟ ਵਿੱਚ ਜਾਵਾਂਗੇ।






















