ਪੜਚੋਲ ਕਰੋ

ਪਟਿਆਲਾ ਦੇ ਗੱਭਰੂ ਦੀ ਲੱਕੜ ਵਾਲੀ ਕਾਰ ਵਿਦੇਸ਼ਾਂ 'ਚ ਵੀ ਛਾਈ

ਚੰਡੀਗੜ੍ਹ: ਪਟਿਆਲਾ ਦੇ ਨੌਜਵਾਨ ਮਨਦੀਪ ਵੱਲੋਂ ਬਣਾਈ ਵੱਖਰੀ ਕਿਸਮ ਦੀ ਕਾਰ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਹੁਣ ਇਸ ਕਾਰ ਦੇ ਚਰਚੇ ਵਿਦੇਸ਼ਾਂ ਵਿੱਚ ਵੀ ਹੋਣ ਲੱਗ ਪਏ ਹਨ। ਇਸ ਦਾ ਸਬੂਤ ਹੈ ਕਿ ਮਨਦੀਪ ਦੀ ਇਸ ਰਚਨਾ ਨੂੰ ਇੰਗਲੈਂਡ ਦੇ ਚੈਨਲ ਨੇ ਦਸਤਾਵੇਜ਼ੀ ਫ਼ਿਲਮ ਦੇ ਤੌਰ 'ਤੇ ਵਿਖਾਇਆ ਹੈ। ਇਸ ਚੈਨਲ ਦਾ ਨਾਂ Barcroft TV ਹੈ ਤੇ ਉਨ੍ਹਾਂ ਦਾ ਜ਼ਿਆਦਾਤਰ ਕੰਮ ਪੂਰੇ ਵਿਸ਼ਵ ਵਿੱਚੋਂ ਹੈਰਾਨੀਜਨਕ ਤੇ ਲੀਕ ਤੋਂ ਹਟ ਕੇ ਕੀਤੇ ਕੰਮਾਂ ਜਾਂ ਘਟਨਾਵਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਹੈ। ਆਓ ਤੁਹਾਨੂੰ ਮਨਦੀਪ ਦੀ ਇਸ ਕਲਾਕਾਰੀ ਬਾਰੇ ਕੁਝ ਹੋਰ ਗੱਲਾਂ ਵੀ ਦੱਸਦੇ ਹਾਂ- ਦੋ ਮਹੀਨਿਆਂ 'ਚ ਕੀਤੀ ਲੱਕੜੀ ਦੀ ਕਾਰ ਤਿਆਰ- ਪੰਜਾਬ ਵਿੱਚ ਲੱਕੜੀ ਦੇ ਵਾਹਨਨੁਮਾ ਖਿਡੌਣੇ ਬਹੁਤ ਪ੍ਰਚਲਿਤ ਹਨ, ਪਰ ਪਟਿਆਲਾ ਦੇ ਮਨਦੀਪ ਨੇ ਆਪਣੇ ਪਿਤਾ ਨਾਲ ਮਿਲਕੇ ਦੋ ਮਹੀਨਿਆਂ ਦੀ ਸਖ਼ਤ ਮਿਹਨਤ ਨਾਲ ਅਜਿਹੀ ਕਾਰ ਤਿਆਰ ਕਰ ਦਿੱਤੀ ਜਿਸ ਵਿੱਚ ਇੰਜਣ ਤੇ ਪਹੀਆਂ ਆਦਿ ਤੋਂ ਛੁੱਟ ਬਾਕੀ ਸਭ ਲੱਕੜੀ ਦਾ ਹੈ। ਮਨਦੀਪ ਦੀ ਇਹ ਕਾਰ 70 ਮੀਲ ਯਾਨੀ ਤਕਰੀਬਨ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜਦੀ ਹੈ ਤੇ ਪਟਿਆਲਾ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ। ਘਰ ਵਿੱਚ ਹੀ ਕੀਤਾ ਤਿਆਰ- car1 ਮਨਦੀਪ ਮੁਤਾਬਕ ਉਹ ਆਪਣੇ ਸੁਫਨੇ ਨੂੰ ਸਾਕਾਰ ਕਰਨ ਲਈ ਵਿਸ਼ੇਸ਼ ਤਰ੍ਹਾਂ ਦੀ ਵਰਕਸ਼ਾਪ ਜਾਣ ਲਈ ਆਰਥਿਕ ਤੌਰ 'ਤੇ ਸਮਰੱਥ ਨਹੀਂ ਸੀ, ਇਸ ਲਈ ਉਸ ਨੇ ਇਹ ਕੰਮ ਆਪਣੇ ਘਰ ਵਿੱਚ ਹੀ ਕੀਤਾ। ਉਸ ਨੇ ਆਪਣੇ ਪਿਤਾ ਮੋਹਿੰਦਰ ਸਿੰਘ ਨਾਲ ਮਿਲ ਕੇ ਮਾਰੂਤੀ 800 ਸੀ.ਸੀ. ਦੇ ਇੰਜਣ ਦੀ ਵਰਤੋਂ ਕਰ ਕੇ ਲੱਕੜ ਦੀ ਇਹ ਕਾਰ ਤਿਆਰ ਕਰ ਲਈ। ਪਟਿਆਲਾ ਦਾ ਹੀਰੋ ਬਣਿਆ ਅਮਨਦੀਪ- ਆਪਣੇ ਇਸ ਕਾਰਨਾਮੇ ਨਾਲ ਅਮਨਦੀਪ ਪਟਿਆਲਾ ਦਾ ਹੀਰੋ ਬਣ ਗਿਆ ਹੈ। ਜਦੋਂ ਵੀ ਉਹ ਆਪਣੀ ਕਾਰ ਵਿੱਚ ਕਿਧਰੇ ਨਿਕਲਦਾ ਹੈ ਤਾਂ ਲੋਕ ਉਸ ਨੂੰ ਉਸ ਦੀ ਕਾਰ ਬਾਰੇ ਖੜ੍ਹਾ-ਖੜ੍ਹਾ ਕੇ ਸਵਾਲ ਕਰਦੇ ਹਨ ਤੇ ਤਾਰੀਫ ਵੀ ਕਰਦੇ ਹਨ। ਕਈਆਂ ਨੇ ਤਾਂ ਉਸ ਨੂੰ ਉਨ੍ਹਾਂ ਲਈ ਲੱਕੜ ਦੀ ਕਾਰ ਤਿਆਰ ਕਰਨ ਲਈ ਵੀ ਕਹਿੰਦੇ ਹਨ। ਮਾਂ ਜਸਵਿੰਦਰ ਨੂੰ ਪੁੱਤ 'ਤੇ ਮਾਣ ਅਮਨਦੀਪ ਦੀ ਮਾਂ ਜਸਵਿੰਦਰ ਕੌਰ ਪੁੱਤਰ ਦੀ ਇਸ ਕਾਮਯਾਬੀ ਤੋਂ ਖ਼ੁਸ਼ ਹੈ। ਉਨ੍ਹਾਂ ਕਿਹਾ ਕਿ ਅਮਨਦੀਪ ਨੇ ਕਾਫੀ ਵਧੀਆ ਕੰਮ ਕੀਤਾ ਹੈ ਤੇ ਉਸ ਵੱਲੋਂ ਬਣਾਈ ਲੱਕੜ ਦੀ ਕਾਰ ਨਾਲ ਉਨ੍ਹਾਂ ਦਾ ਨਾਂਅ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਵਿਦੇਸ਼ ਵਿੱਚ ਰੌਸ਼ਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਅਮਨਦੀਪ ਦਾ ਸੁਫ਼ਨਾ ਹੈ ਕਿ ਉਹ ਖ਼ੁਦ ਦੀ ਡਿਜ਼ਾਈਨ ਕੀਤੀ ਕਾਰ ਬਣਾਵੇ ਜਿਸ ਦੀ ਦਿੱਖ ਵਿੰਟੇਜ ਕਾਰ ਜਿਹੀ ਹੋਵੇ। ਅਮਨਦੀਪ ਨੇ ਦੱਸਿਆ ਕਿ ਇਸ ਕੰਮ ਵਿੱਚ ਉਸ ਦੇ ਪਿਤਾ ਵੀ ਉਸ ਦੀ ਮਦਦ ਕਰਨਗੇ। ਵੇਖੋ Barcroft TV ਵੱਲੋਂ ਅਮਦੀਪ ਦੀ ਕਾਰ 'ਤੇ ਤਿਆਰ ਕੀਤੀ ਇੱਕ ਛੋਟੀ ਦਸਤਾਵੇਜ਼ੀ ਫ਼ਿਲਮ- [embed]

ਟਾਪ ਹੈਡਲਾਈਨ

Punjab News : ਪੰਜਾਬ ਭਾਜਪਾ ਨੂੰ ਵੱਡਾ ਝਟਕਾ , ਜਗਮੋਹਨ ਰਾਜੂ ਨੇ ਛੱਡਿਆ ਸੂਬਾ ਜਨਰਲ ਸਕੱਤਰ ਦਾ ਅਹੁਦਾ
Punjab News : ਪੰਜਾਬ ਭਾਜਪਾ ਨੂੰ ਵੱਡਾ ਝਟਕਾ , ਜਗਮੋਹਨ ਰਾਜੂ ਨੇ ਛੱਡਿਆ ਸੂਬਾ ਜਨਰਲ ਸਕੱਤਰ ਦਾ ਅਹੁਦਾ
 Punjab ਦੇ 17 ਜ਼ਿਲ੍ਹਿਆਂ 'ਚ ਭਲਕੇ ਕਿਸਾਨਾਂ ਦਾ ਪ੍ਰਦਰਸ਼ਨ, ਕੇਂਦਰ ਅਤੇ ਪੰਜਾਬ ਸਰਕਾਰ ਦੇ ਸਾੜੇ ਜਾਣਗੇ ਪੁਤਲੇ  
 Punjab ਦੇ 17 ਜ਼ਿਲ੍ਹਿਆਂ 'ਚ ਭਲਕੇ ਕਿਸਾਨਾਂ ਦਾ ਪ੍ਰਦਰਸ਼ਨ, ਕੇਂਦਰ ਅਤੇ ਪੰਜਾਬ ਸਰਕਾਰ ਦੇ ਸਾੜੇ ਜਾਣਗੇ ਪੁਤਲੇ  
Patiala 'ਚ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਮਹਿਲਾ ਦੀ ਮੌਤ , ਪਰਿਵਾਰ ਨੇ ਲਗਾਏ ਗੰਭੀਰ ਆਰੋਪ  
Patiala 'ਚ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਮਹਿਲਾ ਦੀ ਮੌਤ , ਪਰਿਵਾਰ ਨੇ ਲਗਾਏ ਗੰਭੀਰ ਆਰੋਪ  
LPG Cylinder Price Hike: ਪੰਜਾਬ-ਚੰਡੀਗੜ੍ਹ 'ਚ ਘਰੇਲੂ ਸਿਲੰਡਰ ਮਹਿੰਗੇ ਹੋਣ 'ਤੇ ਮੱਚਿਆ ਹਾਹਾਕਾਰ, ਜਾਣੋ ਅੰਮ੍ਰਿਤਸਰ-ਜਲੰਧਰ ਸਣੇ ਕਿਹੜੇ ਸ਼ਹਿਰਾਂ 'ਚ ਸਭ ਤੋਂ ਵੱਧ ਕੀਮਤ...
ਪੰਜਾਬ-ਚੰਡੀਗੜ੍ਹ 'ਚ ਘਰੇਲੂ ਸਿਲੰਡਰ ਮਹਿੰਗੇ ਹੋਣ 'ਤੇ ਮੱਚਿਆ ਹਾਹਾਕਾਰ, ਜਾਣੋ ਅੰਮ੍ਰਿਤਸਰ-ਜਲੰਧਰ ਸਣੇ ਕਿਹੜੇ ਸ਼ਹਿਰਾਂ 'ਚ ਸਭ ਤੋਂ ਵੱਧ ਕੀਮਤ...

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
LPG Cylinder Price Hike: ਪੰਜਾਬ-ਚੰਡੀਗੜ੍ਹ 'ਚ ਘਰੇਲੂ ਸਿਲੰਡਰ ਮਹਿੰਗੇ ਹੋਣ 'ਤੇ ਮੱਚਿਆ ਹਾਹਾਕਾਰ, ਜਾਣੋ ਅੰਮ੍ਰਿਤਸਰ-ਜਲੰਧਰ ਸਣੇ ਕਿਹੜੇ ਸ਼ਹਿਰਾਂ 'ਚ ਸਭ ਤੋਂ ਵੱਧ ਕੀਮਤ...
ਪੰਜਾਬ-ਚੰਡੀਗੜ੍ਹ 'ਚ ਘਰੇਲੂ ਸਿਲੰਡਰ ਮਹਿੰਗੇ ਹੋਣ 'ਤੇ ਮੱਚਿਆ ਹਾਹਾਕਾਰ, ਜਾਣੋ ਅੰਮ੍ਰਿਤਸਰ-ਜਲੰਧਰ ਸਣੇ ਕਿਹੜੇ ਸ਼ਹਿਰਾਂ 'ਚ ਸਭ ਤੋਂ ਵੱਧ ਕੀਮਤ...
Big News: ਵੱਡੀ ਵਾਰਦਾਤ, ਮਿਊਜ਼ਿਕ ਫੈਸਟੀਵਲ ਦੌਰਾਨ ਲੋਕਾਂ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਕਈ ਜ਼ਖਮੀ...
Big News: ਵੱਡੀ ਵਾਰਦਾਤ, ਮਿਊਜ਼ਿਕ ਫੈਸਟੀਵਲ ਦੌਰਾਨ ਲੋਕਾਂ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਕਈ ਜ਼ਖਮੀ...
Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਰਾਤੋਂ ਰਾਤ 6 IAS ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਲਿਸਟ...
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਰਾਤੋਂ ਰਾਤ 6 IAS ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਲਿਸਟ...
Weather Update: ਪੰਜਾਬ 'ਚ ਛਮ-ਛਮ ਵਰ੍ਹੇਗਾ ਮੀਂਹ, 7 ਜ਼ਿਲ੍ਹਿਆਂ 'ਚ ਮੌਸਮ ਨੂੰ ਲੈ ਕੇ ਵੱਡਾ ਅਲਰਟ ਜਾਰੀ; ਤੇਜ਼ ਤੂਫਾਨ ਸਣੇ ਗਰਜ-ਚਮਕ ਦੀ ਭਵਿੱਖਬਾਣੀ...
ਪੰਜਾਬ 'ਚ ਛਮ-ਛਮ ਵਰ੍ਹੇਗਾ ਮੀਂਹ, 7 ਜ਼ਿਲ੍ਹਿਆਂ 'ਚ ਮੌਸਮ ਨੂੰ ਲੈ ਕੇ ਵੱਡਾ ਅਲਰਟ ਜਾਰੀ; ਤੇਜ਼ ਤੂਫਾਨ ਸਣੇ ਗਰਜ-ਚਮਕ ਦੀ ਭਵਿੱਖਬਾਣੀ...
Punjab News: ਪੰਜਾਬ ਕਾਂਗਰਸ 'ਚ ਹਲਚਲ ਜਾਰੀ, 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਆਗੂਆਂ ਨੂੰ ਮਿਲ ਸਕਦੀ ਅਹਿਮ ਜ਼ਿੰਮੇਵਾਰੀ? ਇਨ੍ਹਾਂ ਨਾਵਾਂ 'ਤੇ ਚਰਚਾ ਤੇਜ਼...
ਪੰਜਾਬ ਕਾਂਗਰਸ 'ਚ ਹਲਚਲ ਜਾਰੀ, 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਆਗੂਆਂ ਨੂੰ ਮਿਲ ਸਕਦੀ ਅਹਿਮ ਜ਼ਿੰਮੇਵਾਰੀ? ਇਨ੍ਹਾਂ ਨਾਵਾਂ 'ਤੇ ਚਰਚਾ ਤੇਜ਼...
Big News: ਸਿਆਸੀ ਜਗਤ 'ਚ ਆਇਆ ਭੂਚਾਲ, ਸਾਬਕਾ ਮੁੱਖ ਮੰਤਰੀ ਤੋਂ ਬਾਅਦ ਵਿਧਾਇਕ ਨੇ ਵਾਪਸ ਕੀਤੀ Y-ਪਲੱਸ ਸੁਰੱਖਿਆ; ਜਾਣੋ ਵਜ੍ਹਾ...
ਸਿਆਸੀ ਜਗਤ 'ਚ ਆਇਆ ਭੂਚਾਲ, ਸਾਬਕਾ ਮੁੱਖ ਮੰਤਰੀ ਤੋਂ ਬਾਅਦ ਵਿਧਾਇਕ ਨੇ ਵਾਪਸ ਕੀਤੀ Y-ਪਲੱਸ ਸੁਰੱਖਿਆ; ਜਾਣੋ ਵਜ੍ਹਾ...
India Launches E85 Fuel: ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਵਿਚਾਲੇ ਆਮ ਲੋਕਾਂ ਨੂੰ ਵੱਡੀ ਰਾਹਤ, 20 ਰੁਪਏ ਸਸਤਾ ਮਿਲੇਗਾ Fuel: ਜਾਣੋ ਕਿਵੇਂ ਬੱਚਤ ਹੋਏਗੀ ?
ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਵਿਚਾਲੇ ਆਮ ਲੋਕਾਂ ਨੂੰ ਵੱਡੀ ਰਾਹਤ, 20 ਰੁਪਏ ਸਸਤਾ ਮਿਲੇਗਾ Fuel: ਜਾਣੋ ਕਿਵੇਂ ਬੱਚਤ ਹੋਏਗੀ ?
Punjab News: ਪੰਜਾਬ ਦੇ ਲੁਧਿਆਣਾ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੀ ਕਾਰ 'ਤੇ ਹਮਲਾ; 3 ਬਦਮਾਸ਼ਾਂ ਨੇ ਗੱਡੀ 'ਤੇ ਸੁੱਟਿਆ ਜਲਣਸ਼ੀਲ ਕੈਮਿਕਲ; ਜ਼ੋਰਦਾਰ ਧਮਾਕੇ ਤੋਂ ਬਾਅਦ...
ਪੰਜਾਬ ਦੇ ਲੁਧਿਆਣਾ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੀ ਕਾਰ 'ਤੇ ਹਮਲਾ; 3 ਬਦਮਾਸ਼ਾਂ ਨੇ ਗੱਡੀ 'ਤੇ ਸੁੱਟਿਆ ਜਲਣਸ਼ੀਲ ਕੈਮਿਕਲ; ਜ਼ੋਰਦਾਰ ਧਮਾਕੇ ਤੋਂ ਬਾਅਦ...
Embed widget