Patiala News: ਪ੍ਰਾਪਰਟੀ ਟੈਕਸ ਨਾ ਦੇਣ ਵਾਲੇ ਡਿਫਾਲਟਰਾਂ 'ਤੇ ਸ਼ਿਕੰਜਾ, 44 ਹੋਟਲਾਂ ਸਣੇ ਕਈ ਹੋਰ ਵਪਾਰਕ ਇਕਾਈਆਂ ਨੂੰ ਨੋਟਿਸ
Patiala News: ਨਗਰ ਨਿਗਮ ਪਟਿਆਲਾ ਪ੍ਰਾਪਰਟੀ ਟੈਕਸ ਨਾ ਦੇਣ ਵਾਲੇ ਡਿਫਾਲਟਰਾਂ ਉੱਪਰ ਲਗਾਤਾਰ ਸ਼ਿਕੰਜਾ ਕੱਸ ਰਿਹਾ ਹੈ। ਨਗਰ ਨਿਗਮ ਨੇ ਹੁਣ 44 ਹੋਟਲਾਂ ਸਣੇ ਕਈ ਹੋਰ ਵਪਾਰਕ ਇਕਾਈਆਂ ਨੂੰ ਨੋਟਿਸ ਜਾਰੀ ਕੀਤੇ ਹਨ।
Patiala News: ਨਗਰ ਨਿਗਮ ਪਟਿਆਲਾ ਪ੍ਰਾਪਰਟੀ ਟੈਕਸ ਨਾ ਦੇਣ ਵਾਲੇ ਡਿਫਾਲਟਰਾਂ ਉੱਪਰ ਲਗਾਤਾਰ ਸ਼ਿਕੰਜਾ ਕੱਸ ਰਿਹਾ ਹੈ। ਨਗਰ ਨਿਗਮ ਨੇ ਹੁਣ 44 ਹੋਟਲਾਂ ਸਣੇ ਕਈ ਹੋਰ ਵਪਾਰਕ ਇਕਾਈਆਂ ਨੂੰ ਨੋਟਿਸ ਜਾਰੀ ਕੀਤੇ ਹਨ। ਨਿਗਮ ਨੇ ਕਿਹਾ ਹੈ ਕਿ 31 ਦਸੰਬਰ ਤੱਕ ਪ੍ਰਾਪਰਟੀ ਟੈਕਸ ਦਿਓ, ਨਹੀਂ ਤਾਂ ਇਸ ਤੋਂ ਮਗਰੋਂ ਬਕਾਇਆ ਪ੍ਰਾਪਰਟੀ ਟੈਕਸ ’ਤੇ 10 ਫੀਸਦੀ ਪਨਲਟੀ ਲਾਈ ਜਾਵੇਗੀ। ਉਂਝ ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਦੀ ਕੁਲੈਕਸ਼ਨ ਲਈ ਕੀਤੀ ਸਖਤੀ ਰੰਗ ਲਿਆ ਰਹੀ ਹੈ।
ਦੱਸ ਦਈਏ ਕਿ ਸਾਲ 2022-23 ਲਈ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਵਜੋਂ 31 ਮਾਰਚ 2023 ਤੱਕ 15 ਕਰੋੜ ਇਕੱਤਰ ਕਰਨ ਲਈ ਮਿਥੇ ਟੀਚੇ ਤੋਂ ਚਾਰ ਮਹੀਨੇ ਪਹਿਲਾਂ ਹੀ 13 ਫੀਸਦੀ ਵੱਧ ਪ੍ਰਾਪਰਟੀ ਟੈਕਸ ਪ੍ਰਾਪਤ ਕਰਕੇ ਰਿਕਾਰਡ ਕਾਇਮ ਕੀਤਾ ਹੈ। ਨਿਗਮ ਵੱਲੋਂ 31 ਦਸੰਬਰ ਤੱਕ ਬਕਾਇਆ ਪ੍ਰਾਪਰਟੀ ਟੈਕਸ ਬਿਨਾਂ ਪਨਲਟੀ ਤੋਂ ਭਰਨ ਦੀ ਸਹੂਲਤ ਦਿੱਤੀ ਗਈ ਹੈ। ਇਸ ਦੇ ਬਾਵਜੂਦ ਅਜੇ ਵੀ ਪ੍ਰਾਪਰਟੀ ਟੈਕਸ ਡਿਫਾਲਟਰਾਂ ਵੱਲ ਚੋਖਾ ਬਕਾਇਆ ਹੈ।
ਇਸ ਦੇ ਚੱਲਦਿਆਂ 44 ਹੋਟਲਾਂ ਸਣੇ ਕਈ ਹੋਰ ਵਪਾਰਕ ਇਕਾਈਆਂ ਨੂੰ ਵੀ ਨਗਰ ਨਿਗਮ ਵੱਲੋਂ ਨੋਟਿਸ ਜਾਰੀ ਕੀਤੇ ਗਏ ਹਨ। ਇੱਥੋਂ ਤੱਕ ਨਿਗਮ ਨੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਡਿਫਾਲਟਰ ਇਮਾਰਤਾਂ ਸਬੰਧੀ ਵੀ ਨੋਟਿਸ ਜਾਰੀ ਕਰ ਦਿੱਤੇ ਹਨ ਜਿਸ ਦੌਰਾਨ ਅਗਾਹ ਵੀ ਕੀਤਾ ਗਿਆ ਹੈ ਕਿ 31 ਦਸੰਬਰ ਮਗਰੋਂ ਬਕਾਇਆ ਪ੍ਰਾਪਰਟੀ ਟੈਕਸ ’ਤੇ ਦਸ ਫੀਸਦੀ ਪਨਲਟੀ ਲਾਈ ਜਾਵੇਗੀ।
ਪ੍ਰਾਪਰਟੀ ਟੈਕਸ ਸ਼ਾਖਾ ਦੇ ਇੰਚਾਰਜ ਸੁਪਰਡੈਂਟ ਰਮਿੰਦਰਪਾਲ ਸਿੰਘ ਦਾ ਨਿਗਮ ਨੇ ਸ਼ਹਿਰ ਦੇ ਜਿਹੜੇ ਡਿਫਾਰਲਟਰ 44 ਹੋਟਲਾਂ ਦੀ ਸੂਚੀ ਤਿਆਰ ਕੀਤੀ ਹੈ, ਇਨ੍ਹਾਂ ’ਚੋਂ ਕਈਆਂ ਨੇ ਕਦੇ ਪ੍ਰਾਪਰਟੀ ਟੈਕਸ ਨਹੀਂ ਭਰਿਆ। ਕਈ ਅਜਿਹੇ ਲੋਕ ਵੀ ਹਨ, ਜਿਨ੍ਹਾਂ ਨੇ ਨਿਗਮ ਕੋਲ ਮੌਜੂਦਾ ਪ੍ਰਾਪਰਟੀ ਟੈਕਸ ਜਮ੍ਹਾ ਨਹੀਂ ਕਰਾਇਆ ਜਿਸ ਕਾਰਨ ਇਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਹਨ।
ਪ੍ਰਾਪਰਟੀ ਟੈਕਸ ਦੇ ਬਕਾਏ ਵਸੂਲਣ ਲਈ ਵਧੇਰੇ ਦਿਲਚਸਪੀ ਲੈਂਦਿਆਂ ਨਿਗਮ ਦੇ ਕਮਿਸ਼ਨਰ ਆਦਿੱਤਿਆ ਉਪਲ ਆਈਏਐਸ ਵੱਲੋਂ ਸ਼ਹਿਰ ਵਾਸੀਆਂ ਤੇ ਵੱਖ ਵੱਖ ਤਰ੍ਹਾਂ ਦੀਆਂ ਸਰਕਾਰੀ ਤੇ ਪ੍ਰਾਈਵੇਟ ਇਕਾਈਆਂ ਨੂੰ 31 ਦਸੰਬਰ ਤੱਕ ਬਿਨਾਂ ਕਿਸੇ ਵਿਆਜ ਤੇ ਜੁਰਮਾਨੇ ਤੋਂ ਪ੍ਰਾਪਰਟੀ ਟੈਕਸ ਦਾ ਬਕਾਇਆ ਜਮ੍ਹਾ ਕਰਵਾਉਣ ਦੀ ਸਹੂਲਤ ਦਿੱਤੀ ਹੋਈ ਹੈ।
ਇਸ ਦੇ ਚੱਲਦਿਆਂ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਨਿਗਮ ਦੀਆਂ ਟੀਮਾ ਵੱਲੋਂ ਟੈਕਸ ਭਰਵਾਉਣ ਲਈ ਛੁੱਟੀਆਂ ਵਾਲ਼ੇ ਦਿਨਾ ’ਚ ਵੀ ਕੈਂਪ ਲਾਏ ਜਾਂਦੇ ਰਹੇ ਹਨ। 10 ਫੀਸਦੀ ਪੈਨਲਟੀ ਨਾਲ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨਾ ਪਵੇਗਾ। ਜਦੋਂਕਿ 31 ਮਾਰਚ ਮਗਰੋਂ ਯੂਨਿਟ ਮਾਲਕਾਂ ਲਈ 18 ਪ੍ਰਤੀਸ਼ਤ ਵਿਆਜ ਤੇ 20 ਪ੍ਰਤੀਸ਼ਤ ਪੈਨਲਟੀ ਅਦਾ ਕਰਨੀ ਲਾਜ਼ਮੀ ਹੋਵੇਗੀ।