ਪੜਚੋਲ ਕਰੋ

ਪੰਜਾਬ 'ਚ ਠੱਪ ਰਹੇਗਾ ਕੰਮਕਾਜ, 15 ਮਈ ਤਕ ਛੁੱਟੀ 'ਤੇ ਰਹਿਣਗੇ ਪਟਵਾਰੀ

ਮਲੇਰਕੋਟਲਾ ਵਿੱਚ ਪਟਵਾਰੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਟਵਾਰ ਯੂਨੀਅਨਾਂ ਨੇ ਸਰਕਾਰ ਤੇ ਵਿਜੀਲੈਂਸ ਵਿਭਾਗ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਪਟਵਾਰੀਆਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਰਵਨੀਤ ਕੌਰ ਦੀ ਰਿਪੋਰਟ

Punjab News: ਪੰਜਾਬ ਦੇ ਸਾਰੇ ਪਟਵਾਰੀ ਅੱਜ ਤੋਂ 15 ਮਈ ਤੱਕ ਜਨਤਕ ਛੁੱਟੀ 'ਤੇ ਚਲੇ ਗਏ ਹਨ। ਅਜਿਹੀ ਸਥਿਤੀ ਵਿੱਚ ਪਟਵਾਰੀ ਸਰਕਲਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ। ਪਟਵਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਕੇਸ ਵਾਪਸ ਨਾ ਲਿਆ ਤਾਂ ਉਹ ਲੰਬੀ ਹੜਤਾਲ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਵਿਜੀਲੈਂਸ ਝੂਠੇ ਕੇਸ ਬਣਾ ਰਹੀ ਹੈ, ਉਸ ਨਾਲ ਮਾਲ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਦਫ਼ਤਰਾਂ ਵਿੱਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

ਦੱਸ ਦਈਏ ਕਿ ਮਲੇਰਕੋਟਲਾ ਵਿੱਚ ਪਟਵਾਰੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਟਵਾਰ ਯੂਨੀਅਨਾਂ ਨੇ ਸਰਕਾਰ ਤੇ ਵਿਜੀਲੈਂਸ ਵਿਭਾਗ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਪਟਵਾਰੀਆਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਝੂਠੇ ਕੇਸ ਬਣਾ ਕੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਮਲੇਰਕੋਟਲਾ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇ ਆਧਾਰ 'ਤੇ ਯੂਨੀਅਨ ਨੇ ਪਟਵਾਰੀ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ।

ਰੈਵੀਨਿਊ-ਕਾਨੂੰਗੋ ਐਸੋਸੀਏਸ਼ਨ ਪੰਜਾਬ ਤੇ ਮਾਲ ਪਟਵਾਰੀ ਯੂਨੀਅਨ ਦੀ ਮੀਟਿੰਗ ਦੋਵੇਂ ਸੂਬਾ ਪ੍ਰਧਾਨ ਰੁਪਿੰਦਰ ਸਿੰਘ ਗਰੇਵਾਲ ਤੇ ਹਰਵੀਰ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਵਿਜੀਲੈਂਸ ਸੋਸ਼ਲ ਮੀਡੀਆ ’ਤੇ ਚੱਲ ਰਹੀ ਵੀਡੀਓ ਦੇ ਆਧਾਰ ’ਤੇ ਕਿਸੇ ਨੂੰ ਵੀ ਕਿਵੇਂ ਗ੍ਰਿਫ਼ਤਾਰ ਕਰ ਸਕਦੀ ਹੈ। ਇਹ ਸਰਾਸਰ ਬੇਇਨਸਾਫ਼ੀ ਤੇ ਮਨਮਾਨੀ ਹੈ।

ਉਨ੍ਹਾਂ ਕਿਹਾ ਕਿ ਜਿਸ ਦੇ ਆਧਾਰ 'ਤੇ ਮਲੇਰਕੋਟਲਾ ਦੇ ਪਟਵਾਰੀ ਦੀਦਾਰ ਸਿੰਘ ਛੋਕਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ। ਵਿਜੀਲੈਂਸ ਨੇ ਤੱਥਾਂ ਦੀ ਪੜਤਾਲ ਕੀਤੇ ਬਿਨਾਂ ਹੀ ਪਟਵਾਰੀ ਨੂੰ ਗ੍ਰਿਫ਼ਤਾਰ ਕਰ ਲਿਆ। ਯੂਨੀਅਨ ਨੇ ਦਾਅਵਾ ਕੀਤਾ ਹੈ ਕਿ ਦੀਦਾਰ ਸਿੰਘ ਛੋਕਰਾ ਉਨ੍ਹਾਂ ਦੀ ਜਥੇਬੰਦੀ ਦਾ ਜ਼ਿਲ੍ਹਾ ਪ੍ਰਧਾਨ ਹੈ ਤੇ ਵੀਡੀਓ ਵਿੱਚ ਦਿਖਾਏ ਭ੍ਰਿਸ਼ਟਾਚਾਰ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ।

ਯੂਨੀਅਨ ਨੇ ਕਿਹਾ ਕਿ ਵਿਜੀਲੈਂਸ ਪਟਵਾਰੀਆਂ ਖ਼ਿਲਾਫ਼ ਝੂਠੇ ਕੇਸ ਪਾ ਰਹੀ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਬਰਦਸਤੀ ਬਦਨਾਮ ਕਰਨ ਤੇ ਉਨ੍ਹਾਂ ਨੂੰ ਭ੍ਰਿਸ਼ਟ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਹਾਲ ਹੀ 'ਚ ਹੁਸ਼ਿਆਰਪੁਰ ਦੇ ਮਾਹਿਲਪੁਰ 'ਚ ਵੀ ਵਿਜੀਲੈਂਸ ਨੇ ਤਹਿਸੀਲ ਕਰਮਚਾਰੀਆਂ-ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਥ ਤੋਂ ਬੇਮੁੱਖ ਹੋ ਕੇ ਕੱਖੋ ਹੌਲੇ ਹੋਏ ਅਕਾਲੀ ਲੀਡਰ ! ਪਖਾਨਿਆਂ ਦੀ ਕੀਤੀ ਸਫਾਈ, ਸ੍ਰੀ ਹਰਿਮੰਦਰ ਸਾਹਿਬ ਬਾਹਰ ਬਰਛਾ ਫੜ੍ਹਕੇ ਬੈਠੇ ਸੁਖਬੀਰ ਬਾਦਲ
ਪੰਥ ਤੋਂ ਬੇਮੁੱਖ ਹੋ ਕੇ ਕੱਖੋ ਹੌਲੇ ਹੋਏ ਅਕਾਲੀ ਲੀਡਰ ! ਪਖਾਨਿਆਂ ਦੀ ਕੀਤੀ ਸਫਾਈ, ਸ੍ਰੀ ਹਰਿਮੰਦਰ ਸਾਹਿਬ ਬਾਹਰ ਬਰਛਾ ਫੜ੍ਹਕੇ ਬੈਠੇ ਸੁਖਬੀਰ ਬਾਦਲ
Sukhbir Badal: ਸੁਖਬੀਰ ਬਾਦਲ ਨੇ ਗਲ 'ਚ ਪਾਈ ਤਖ਼ਤੀ ਅਤੇ ਹੱਥ 'ਚ ਫੜ੍ਹਿਆ ਬਰਛਾ, ਗੁਨਾਹਾਂ ਦੀ ਇੰਝ ਭੁਗਤ ਰਹੇ ਸਜ਼ਾ
ਸੁਖਬੀਰ ਬਾਦਲ ਨੇ ਗਲ 'ਚ ਪਾਈ ਤਖ਼ਤੀ ਅਤੇ ਹੱਥ 'ਚ ਫੜ੍ਹਿਆ ਬਰਛਾ, ਗੁਨਾਹਾਂ ਦੀ ਇੰਝ ਭੁਗਤ ਰਹੇ ਸਜ਼ਾ
Punajb News: ਨਵੀਂ ਲੀਡਰਸ਼ਿਪ ਹੱਥ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ! ਥਾਪਿਆ ਜਾਏਗਾ ਨਵਾਂ ਪ੍ਰਧਾਨ ਤੇ ਅਹੁਦੇਦਾਰ
ਨਵੀਂ ਲੀਡਰਸ਼ਿਪ ਹੱਥ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ! ਥਾਪਿਆ ਜਾਏਗਾ ਨਵਾਂ ਪ੍ਰਧਾਨ ਤੇ ਅਹੁਦੇਦਾਰ
Punjab News: ਲੱਖਾ ਸਿਧਾਣਾ ਦੇ 9 ਸਾਥੀਆਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਬੁੱਢੇ ਨਾਲੇ ‘ਚ ਡਿੱਗਦੇ ਗੰਦੇ ਪਾਣੀ ਨੂੰ ਲਾਉਣਾ ਬੰਨ੍ਹ, ਲੁਧਿਆਣਾ ‘ਚ ਬਣੀ ਟਕਰਾਅ ਦੀ ਸਥਿਤੀ ?
Punjab News: ਲੱਖਾ ਸਿਧਾਣਾ ਦੇ 9 ਸਾਥੀਆਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਬੁੱਢੇ ਨਾਲੇ ‘ਚ ਡਿੱਗਦੇ ਗੰਦੇ ਪਾਣੀ ਨੂੰ ਲਾਉਣਾ ਬੰਨ੍ਹ, ਲੁਧਿਆਣਾ ‘ਚ ਬਣੀ ਟਕਰਾਅ ਦੀ ਸਥਿਤੀ ?
Advertisement
ABP Premium

ਵੀਡੀਓਜ਼

Sukhbir Badal | Golden Temple | ਸੁਖਬੀਰ ਬਾਦਲ ਵੱਲੋਂ ਹਰ ਗੁਨਾਹ ਕਬੂਲਣ ਦੇ ਸਿਆਸੀ ਮਾਇਨੇ ਕੀ?ਸੁਖਬੀਰ ਬਾਦਲ ਵੱਲੋਂ ਹਰ ਗੁਨਾਹ ਕਬੂਲਣ ਦੇ ਸਿਆਸੀ ਮਾਇਨੇ ਕੀ?Jagjit Singh Dhallewal | Khanauri Border| ਉਪਰਾਸ਼ਟਰਪਤੀ ਸਰਕਾਰ ਨੂੰ ਹੁਕਮ ਜਾਰੀ ਕਰੇ, ਕਿਸਾਨਾਂ ਦੀ ਮੰਗSukhbir Badal|Sri Darbar Sahib|ਗਲੇ 'ਚ ਤਖ਼ਤੀ ਪਾ ਸੇਵਾ ਰਹੇ ਸੁਖਬੀਰ ਬਾਦਲ, 3 ਦਿਨਾਂ 'ਚ ਅਸਤੀਫ਼ਾ ਹੋਏਗਾ ਮਨਜ਼ੂਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਥ ਤੋਂ ਬੇਮੁੱਖ ਹੋ ਕੇ ਕੱਖੋ ਹੌਲੇ ਹੋਏ ਅਕਾਲੀ ਲੀਡਰ ! ਪਖਾਨਿਆਂ ਦੀ ਕੀਤੀ ਸਫਾਈ, ਸ੍ਰੀ ਹਰਿਮੰਦਰ ਸਾਹਿਬ ਬਾਹਰ ਬਰਛਾ ਫੜ੍ਹਕੇ ਬੈਠੇ ਸੁਖਬੀਰ ਬਾਦਲ
ਪੰਥ ਤੋਂ ਬੇਮੁੱਖ ਹੋ ਕੇ ਕੱਖੋ ਹੌਲੇ ਹੋਏ ਅਕਾਲੀ ਲੀਡਰ ! ਪਖਾਨਿਆਂ ਦੀ ਕੀਤੀ ਸਫਾਈ, ਸ੍ਰੀ ਹਰਿਮੰਦਰ ਸਾਹਿਬ ਬਾਹਰ ਬਰਛਾ ਫੜ੍ਹਕੇ ਬੈਠੇ ਸੁਖਬੀਰ ਬਾਦਲ
Sukhbir Badal: ਸੁਖਬੀਰ ਬਾਦਲ ਨੇ ਗਲ 'ਚ ਪਾਈ ਤਖ਼ਤੀ ਅਤੇ ਹੱਥ 'ਚ ਫੜ੍ਹਿਆ ਬਰਛਾ, ਗੁਨਾਹਾਂ ਦੀ ਇੰਝ ਭੁਗਤ ਰਹੇ ਸਜ਼ਾ
ਸੁਖਬੀਰ ਬਾਦਲ ਨੇ ਗਲ 'ਚ ਪਾਈ ਤਖ਼ਤੀ ਅਤੇ ਹੱਥ 'ਚ ਫੜ੍ਹਿਆ ਬਰਛਾ, ਗੁਨਾਹਾਂ ਦੀ ਇੰਝ ਭੁਗਤ ਰਹੇ ਸਜ਼ਾ
Punajb News: ਨਵੀਂ ਲੀਡਰਸ਼ਿਪ ਹੱਥ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ! ਥਾਪਿਆ ਜਾਏਗਾ ਨਵਾਂ ਪ੍ਰਧਾਨ ਤੇ ਅਹੁਦੇਦਾਰ
ਨਵੀਂ ਲੀਡਰਸ਼ਿਪ ਹੱਥ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ! ਥਾਪਿਆ ਜਾਏਗਾ ਨਵਾਂ ਪ੍ਰਧਾਨ ਤੇ ਅਹੁਦੇਦਾਰ
Punjab News: ਲੱਖਾ ਸਿਧਾਣਾ ਦੇ 9 ਸਾਥੀਆਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਬੁੱਢੇ ਨਾਲੇ ‘ਚ ਡਿੱਗਦੇ ਗੰਦੇ ਪਾਣੀ ਨੂੰ ਲਾਉਣਾ ਬੰਨ੍ਹ, ਲੁਧਿਆਣਾ ‘ਚ ਬਣੀ ਟਕਰਾਅ ਦੀ ਸਥਿਤੀ ?
Punjab News: ਲੱਖਾ ਸਿਧਾਣਾ ਦੇ 9 ਸਾਥੀਆਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਬੁੱਢੇ ਨਾਲੇ ‘ਚ ਡਿੱਗਦੇ ਗੰਦੇ ਪਾਣੀ ਨੂੰ ਲਾਉਣਾ ਬੰਨ੍ਹ, ਲੁਧਿਆਣਾ ‘ਚ ਬਣੀ ਟਕਰਾਅ ਦੀ ਸਥਿਤੀ ?
Sukhbir Singh Badal: ਗਲੇ 'ਚ ਤਖ਼ਤੀ ਪਾ ਸੇਵਾ ਕਰਨਗੇ ਸੁਖਬੀਰ ਬਾਦਲ, ਤਿੰਨ ਦਿਨਾਂ 'ਚ ਅਸਤੀਫ਼ਾ ਵੀ ਹੋਏਗਾ ਮਨਜ਼ੂਰ; ਸਾਥ ਦੇਣ ਵਾਲੇ ਵੀ ਟਾਇਲਟ ਕਰਨਗੇ ਸਾਫ
ਗਲੇ 'ਚ ਤਖ਼ਤੀ ਪਾ ਸੇਵਾ ਕਰਨਗੇ ਸੁਖਬੀਰ ਬਾਦਲ, ਤਿੰਨ ਦਿਨਾਂ 'ਚ ਅਸਤੀਫ਼ਾ ਵੀ ਹੋਏਗਾ ਮਨਜ਼ੂਰ; ਸਾਥ ਦੇਣ ਵਾਲੇ ਵੀ ਟਾਇਲਟ ਕਰਨਗੇ ਸਾਫ
Farmers Protest: ਦਿੱਲੀ ਕੂਚ ਕਰਨ ਤੋਂ ਪਹਿਲਾਂ ਕਿਸਾਨ-ਪੁਲਿਸ ਵਿਚਾਲੇ ਮੀਟਿੰਗ, ਜਾਣੋ ਆਵਾਜਾਈ 'ਚ ਰੁਕਾਵਟ ਨੂੰ ਲੈ ਪੰਧੇਰ ਕੀ ਬੋਲੇ?
ਦਿੱਲੀ ਕੂਚ ਕਰਨ ਤੋਂ ਪਹਿਲਾਂ ਕਿਸਾਨ-ਪੁਲਿਸ ਵਿਚਾਲੇ ਮੀਟਿੰਗ, ਜਾਣੋ ਆਵਾਜਾਈ 'ਚ ਰੁਕਾਵਟ ਨੂੰ ਲੈ ਪੰਧੇਰ ਕੀ ਬੋਲੇ?
Punjab Weather: ਪੰਜਾਬ 'ਚ ਚੱਕਰਵਾਤੀ ਤੂਫਾਨ ਢਾਏਗਾ ਕਹਿਰ! ਮੀਂਹ ਤੋਂ ਬਾਅਦ ਠੰਡ ਨਾਲ ਕੰਬਣਗੇ ਲੋਕ, ਜਾਣੋ ਆਪਣੇ ਸ਼ਹਿਰ ਦਾ ਮੌਸਮ
ਪੰਜਾਬ 'ਚ ਚੱਕਰਵਾਤੀ ਤੂਫਾਨ ਢਾਏਗਾ ਕਹਿਰ! ਮੀਂਹ ਤੋਂ ਬਾਅਦ ਠੰਡ ਨਾਲ ਕੰਬਣਗੇ ਲੋਕ, ਜਾਣੋ ਆਪਣੇ ਸ਼ਹਿਰ ਦਾ ਮੌਸਮ
Sikh News: ਸਿਆਸਤ ਦੇ ਬਾਬਾ ਬੋਹੜ ਦਾ ‘ਸ਼ਰਮਨਾਕ’ ਬਣਿਆ ਇਤਿਹਾਸ ! ਮੌਤ ਤੋਂ ਪਹਿਲਾ ਹਾਰੀ ਚੋਣ ਤੇ ਹੁਣ ਖੁੱਸਿਆ ਫਖ਼ਰ-ਏ-ਕੌਮ ਦਾ ਖਿਤਾਬ, ਜਾਣੋ ਕੀ ਹੋਈਆਂ ਗ਼ਲਤੀਆਂ ?
Sikh News: ਸਿਆਸਤ ਦੇ ਬਾਬਾ ਬੋਹੜ ਦਾ ‘ਸ਼ਰਮਨਾਕ’ ਬਣਿਆ ਇਤਿਹਾਸ ! ਮੌਤ ਤੋਂ ਪਹਿਲਾ ਹਾਰੀ ਚੋਣ ਤੇ ਹੁਣ ਖੁੱਸਿਆ ਫਖ਼ਰ-ਏ-ਕੌਮ ਦਾ ਖਿਤਾਬ, ਜਾਣੋ ਕੀ ਹੋਈਆਂ ਗ਼ਲਤੀਆਂ ?
Embed widget