ਟ੍ਰੇਨ 'ਚੋਂ ਮੋਬਾਈਲ ਖੋਹ ਕੇ ਭੱਜਣ ਵਾਲੇ ਨੌਜਵਾਨ ਨੂੰ ਲੋਕਾਂ ਨੇ ਕਾਬੂ ਕਰਕੇ ਖੰਭੇ ਨਾਲ ਬੰਨ੍ਹਿਆ , ਕੀਤੀ ਛਿੱਤਰ ਪਰੇਡ
Bathinda News : ਬਠਿੰਡਾ ਦੇ ਖੂਨੀ ਫਾਟਕ ਨੇੜੇ ਲੋਕਾਂ ਵੱਲੋਂ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ , ਜੋ ਰੇਲ ਸਫ਼ਰ ਕਰ ਰਹੇ ਲੋਕਾਂ ਦਾ ਮੋਬਾਇਲ ਖੋਹ ਭੱਜ ਜਾਂਦਾ ਸੀ। ਇਹ ਨੌਜਵਾਨ ਉਸ ਸਮੇਂ ਲੋਕਾਂ ਦੇ ਅੜਿੱਕੇ ਚੜ ਗਿਆ , ਜਦੋਂ ਇਸ ਨੌਜਵਾਨ ਵੱਲੋਂ ਫਿਰ ਤੋਂ
Bathinda News : ਬਠਿੰਡਾ ਦੇ ਖੂਨੀ ਫਾਟਕ ਨੇੜੇ ਲੋਕਾਂ ਵੱਲੋਂ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ , ਜੋ ਰੇਲ ਸਫ਼ਰ ਕਰ ਰਹੇ ਲੋਕਾਂ ਦਾ ਮੋਬਾਇਲ ਖੋਹ ਭੱਜ ਜਾਂਦਾ ਸੀ। ਇਹ ਨੌਜਵਾਨ ਉਸ ਸਮੇਂ ਲੋਕਾਂ ਦੇ ਅੜਿੱਕੇ ਚੜ ਗਿਆ , ਜਦੋਂ ਇਸ ਨੌਜਵਾਨ ਵੱਲੋਂ ਫਿਰ ਤੋਂ ਮੋਬਾਈਲ ਫੋਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਲੋਕਾਂ ਵੱਲੋਂ ਫੜ ਕੇ ਇਸ ਮੋਬਾਈਲ ਫੋਨ ਵਾਲੇ ਨੌਜਵਾਨ ਦੀ ਚੰਗੀ ਛਿੱਤਰ ਪਰੇਡ ਕੀਤੀ ਅਤੇ ਖੰਭੇ ਨਾਲ ਬੰਨ੍ਹ ਦਿੱਤਾ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਦੱਸਣਯੋਗ ਹੈ ਕਿ ਇਸ ਮੋਬਾਇਲ ਲੁਟੇਰੇ ਨੇ ਕੁੱਝ ਦਿਨ ਪਹਿਲਾਂ ਇੱਕ ਨੌਜਵਾਨ ਦਾ ਮੋਬਾਇਲ ਖੋਹ ਕੇ ਚਲਦੀ ਟ੍ਰੇਨ ਵਿੱਚੋ ਛਾਲ ਮਾਰ ਦਿੱਤੀ ਸੀ। ਜਿਸਦਾ ਮੋਬਾਇਲ ਸੀ ,ਉਹ ਬੰਦਾ ਵੀ ਨੀਚੇ ਡਿੱਗ ਗਿਆ ਅਤੇ ਗੰਭੀਰ ਜਖ਼ਮੀ ਹੋ ਗਿਆ, ਮੁੰਡਾ ਵੈਂਟੀਲੇਟਰ 'ਤੇ ਚਲਾ ਗਿਆ ਸੀ, ਕਈ ਆਪ੍ਰੇਸ਼ਨ ਹੋ ਗਏ ਪਰ ਅਜੇ ਵੀ ਸੀਰੀਅਸ ਹੈ। ਅੱਜ ਫ਼ਿਰ ਇਹ ਲੁਟੇਰਾ ਖੂਨੀ ਫਾਟਕ ਨੇੜੇ ਚਲਦੀ ਟ੍ਰੇਨ ਵਿਚੋਂ ਮੋਬਾਇਲ ਖੋਹ ਕੇ ਛਾਲ ਮਾਰ ਗਿਆ। ਨਾਲ ਹੀ ਮੋਬਾਈਲ ਵਾਲਾ ਬੰਦਾ ਅਤੇ ਉਸਦਾ ਇੱਕ ਹੋਰ ਸਾਥੀ ਚੱਲਦੀ ਟ੍ਰੇਨ ਤੋਂ ਹੇਠਾਂ ਡਿੱਗ ਗਏ ਪਰ ਮੋਬਾਈਲ ਲੁਟੇਰੇ ਨੂੰ ਲੋਕਾਂ ਨੇ ਫੜ ਲਿਆ ਅਤੇ ਛਿੱਤਰ ਪਰੇਡ ਕੀਤੀ ਹੈ।
ਇਹ ਵੀ ਪੜ੍ਹੋ : ਸੁਰੱਖਿਆ ਦੇ ਮੱਦੇਨਜ਼ਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦੇਰ ਰਾਤ ਦਿੱਲੀ ਤੋਂ ਬਠਿੰਡਾ ਦੀ ਕੇਂਦਰੀ ਜੇਲ੍ਹ ਲਿਆਂਦਾ
ਇਹ ਵੀ ਪੜ੍ਹੋ : ਭਗਵੰਤ ਮਾਨ ਹੁਣ NHAI ਦੇ ਟੋਲ ਪਲਾਜ਼ਿਆਂ ਮਗਰ ਪਏ, ਕੇਂਦਰ ਨੂੰ ਕਿਹਾ ਧੱਕੇਸ਼ਾਹੀ ਬੰਦ ਕਰਵਾਓ, ਇੱਥੇ ਨਹੀਂ ਚੱਲਣ ਦੇਣੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ